ਪਿਓਰ ਮਲਵਈ ਜ਼ਿਲ੍ਹੇ ਮੁਕਤਸਰ ਦੇ ਮੁੰਡੇ ਨੂੰ ਪਿਓਰ ਪੁਆਧੀ ਜ਼ਿਲ੍ਹੇ ਰੋਪੜ ਵਿਚ ਨੌਕਰੀ ਮਿਲ ਗਈ..ਬੋਲਣ ਦੇ ਪੱਖ ਤੋਂ ਮਲਵਈ ਤੇ ਪੁਆਧੀ ਉਪ ਭਾਸ਼ਾਵਾਂ ਵਿਚ ਕਾਫ਼ੀ ਫ਼ਰਕ ਹੈ.. ਸੋ ਭੰਬਲਭੂਸਾ ਲਾਜ਼ਮੀ ਸੀ.. ਆਪਣੇ ਕੁਝ ਸ਼ਬਦ ਉਨ੍ਹਾਂ ਨੂੰ ਸਮਝ ਨਾਂ ਆਉਣ ਤੇ ਕੁਝ ਉਨ੍ਹਾਂ ਦੇ ਆਪਾਂ ਨੂੰ.. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਮਲਵਈ ਤੇ ਪੁਆਧੀ ਬੋਲਣ ਵਿੱਚ ਫ਼ਰਕ ਦੀ ਇਕ ਉਦਾਹਰਨ
:-
ਮਲਵਈ… ਰਾਮ ਨੂੰ ਉਸ ਦੇ ਪਿਤਾ ਜੀ ਬੁਲਾਉਂਦੇ ਐ..
ਪੁਆਧੀ…ਰਾਮ ਨੂੰ ਉਸ ਦੇ ਪਿਤਾ ਜੀ ਬੁਲਾਇਆ ਕਰਦੇ..
ਅਧਿਆਪਕਾਂ ਦੀ ਘਾਟ ਕਾਰਨ ਮੈਨੂੰ ਬਾਰ੍ਹਵੀਂ ਕਲਾਸ ਵੀ ਪੜ੍ਹਾਉਣ ਲਾ ਦਿੱਤਾ.. ਬੱਚੇ ਮੇਰੀ ਬੋਲੀ ਸੁਣ ਕੇ ਹੱਸਿਆ ਕਰਨ.. ਇੱਕ ਦਿਨ ਮੈਂ ਦਬਕਾ ਮਾਰਿਆ “ਚੁੱਪ ਕਰੋ ਓਏ ਜਿਹੜਾ ਹੱਸਿਆ ਮੈਂ ਉਹਦੀ “ਢੂਈ” ਕੁੱਟਣੀ ਐ.. ਸਾਰੀ ਕਲਾਸ ਵਿੱਚ ਹਾਸੜ ਪੈ ਗਿਆ.. ਮੈਂ ਦੁਬਾਰਾ ਕਿਹਾ “ਉਏ ਚੁੱਪ ਕਰੋ ਨਹੀਂ ਤਾਂ ਮੈਂ ਸਾਰੀ ਕਲਾਸ ਦੀਆਂ “ਢੂਈਆਂ” ਕੁੱਟਣੀਐਂ.. ਉਸ ਤੋਂ ਵੀ ਜ਼ਿਆਦਾ ਹਾਸੜ ਪੈ ਗਿਆ..ਮੈਨੂੰ ਲੱਗਿਆ ਕੁਝ ਗੜਬੜ ਜ਼ਰੂਰ ਐ.. ਕਲਾਸ ਤੋਂ ਬਾਅਦ ਪੰਜਾਬੀ ਲੈਕਚਰਾਰ ਜੋਗਿੰਦਰ ਸਿੰਘ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਹੋਇਆ, ਉਹ ਵੀ ਮੇਰੀ ਗੱਲ ਸੁਣ ਕੇ ਬੜਾ ਹੱਸੇ.. ਪਰ ਮੈਨੂੰ ਸਮਝ ਨਾਂ ਆਵੇ ਕਿ ਰੌਲਾ ਕੀ ਹੈ.. ਉਨ੍ਹਾਂ ਨੇ ਦੱਸਿਆ ਕਿ ਮਾਲਵੇ ਵਿੱਚ “ਢੂਈਂ” ਦਾ ਅਰਥ ਹੈ ਛਾਤੀ ਤੇ ਪੇਟ ਦੇ ਪਿਛਲੇ ਪਾਸੇ ਵਾਲਾ ਹਿੱਸਾ.. ਪਰ ਪੁਆਧੀ ਵਿੱਚ “ਢੂਈਂ” ਸ਼ਬਦ hipps ਲਈ ਵਰਤਿਆ ਜਾਂਦਾ ਹੈ..
“ਹੁਣ ਦੱਸੋ ਬੱਚੇ ਜੇ ਤੁਹਾਡੀ ਗੱਲ ਸੁਣ ਕੇ ਹੱਸਣ ਨਾਂ ਤਾਂ ਹੋਰ ਕੀ ਕਰਨ”..
ਪੁਆਧੀ ਨਾਲ ਪੰਗੇ