ਮੈਂ ਦੁਬਈ ਏਅਰਪੋਰਟ ਤੇ ਗ੍ਰਾਹਕ ਸੇਵਕ ਵਜੋਂ ਕੰਮ ਕਰਦਾ ਹਾਂ। ਰੋਜਾਨਾ ਹੀ ਅਲੱਗ ਅਲੱਗ ਦੇਸਾਂ ਦੇ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਹੈ । ਆਪਣੇ ਕੰਮ ਦੇ ਨਾਲ ਨਾਲ ਬਹੁਤ ਕੁਝ ਨਵਾਂ ਜਾਣਨ ਨੂੰ ਤੇ ਸਿੱਖਣ ਨੂੰ ਮਿਲਦਾ ਹੈ ।
ਕੁਝ ਦਿਨ ਪਹਿਲਾਂ ਦੀ ਗੱਲ ਆ । ਇੱਕ ਰੋਮਾਨੀਅਨ ਤੀਹ ਕੁ ਸਾਲ ਦੀ ਔਰਤ ਦੋ ਬੱਚਿਆਂ ਦੇ ਨਾਲ ਮਾਲਦੀਵ ਦੀ ਯਾਤਰਾ ਤੋਂ ਆਈ । ਹੁਣ ਓਹਨਾ ਨੇ ਬੁਕਾਰੇਸਟ ਜਾਣ ਵਾਲੀ ਫਲ਼ਾਈਟ ਲੈਣੀ ਸੀ । ਜੋ ਟਰਮੀਨਲ 3 ਤੋਂ ਸੀ । ਦੂਸਰੇ ਟਰਮੀਨਲ਼ ਤੇ ਜਾਣ ਲਈ ਓਹ ਸ਼ਟਲ ਬੱਸ ਦੀ ਉਡੀਕ ਕਰ ਰਹੇ ਸੀ । ਸ਼ਟਲ ਬੱਸ ਅਕਸਰ ਪੰਦਰਾਂ ਮਿੰਟ ਦੇ ਫ਼ਰਕ ਨਾਲ ਆਉਂਦੀ ਹੈ । ਦੋਵੇਂ ਬੱਚੇ ਕਿਲਕਾਰੀਆਂ ਮਾਰਦੇ ਆਪਸ ਚ ਖੇਡਦੇ ਫਿਰ ਰਹੇ ਸਨ । ਉਹ ਅੌਰਤ ਕੋਈ ਕਿਤਾਬ ਪੜਨ ਚ ਮਸਰੂਫ ਸੀ। ਬੱਚਿਆਂ ਚੋਂ ਲੜਕੀ ਲਗਭਗ 7 – 8 ਸਾਲ ਤੇ ਲੜਕਾ 4 ਕੁ ਸਾਲ ਦਾ ਹੋਵੇਗਾ । ਕੁਝ ਦੇਰ ਖੇਡਣ ਦੇ ਬਾਅਦ ਓਹ ਆਪਣੀ ਮਾਂ ਕੋਲ ਆਏ । ਮਾਂ ਨੇ ਉਹਨਾ ਨੂੰ ਖਾਣ ਲਈ ਬਿਸਕਿਟ ਵਗੈਰਾ ਦਿੱਤੇ । ਛੋਟੀ ਲੜਕੀ ਨੇ ਉਹ ਖਾਣ ਤੋਂ ਬਾਅਦ ਖਾਲੀ ਉਪਰਲਾ ਕਵਰ ਨੇੜੇ ਪਏ ਡਸਟਬਿਨ ਚ ਪਾ ਦਿਤਾ । ਹੁਣ ਛੋਟੇ ਲੜਕੇ ਦੀ ਵਾਰੀ ਸੀ ਪਰ ਕਦ ਚ ਛੋਟਾ ਹੋਣ ਕਾਰਨ ਓਸਦਾ ਹੱਥ ਡਸਟਬਿਨ ਦੇ ਮੂੰਹ ਤੀਕਰ ਨਹੀ ਪਹੁੰਚ ਰਿਹਾ ਸੀ । ਉਹ ਬਾਰ ਬਾਰ ਕੋਸ਼ਿਸ ਕਰਦਾ ਪਰ ਅਸਫਲ ਰਹਿ ਜਾਦਾਂ । ਨੇੜੇ ਬੈਠੀ ਮਾਂ ਸਭ ਦੇਖ ਰਹੀ ਸੀ । ਓਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur
very nice and prenadike stories please carry on