ਰਾਜਨ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਪਰਿਵਾਰ ਭਾਵੇਂ ਗਰੀਬ ਸੀ ਪਰ ਹੈ ਬਹੁਤ ਮਿਹਨਤੀ ਪਰਿਵਾਰ ਸੀ।ਰਾਜਨ ਦੀ ਉਮਰ ਅਜੇ ਮਸਾਂ ਪੰਦਰ੍ਹਾਂ ਕੁ ਸਾਲਾਂ ਦੀ ਹੀ ਸੀ ਕਿ ਪਿਤਾ ਨੂੰ ਬਲੱਡ ਕੈਂਸਰ ਹੋ ਗਿਆ।ਉਹਨਾਂ ਦੇ ਇਲਾਜ਼ ਕਰਵਾਉਣ ਵਿੱਚ ਹੀ ਰਾਜਨ ਦਾ ਛੋਟਾ ਜਿਹਾ ਆਲ੍ਹਣਾ ਵੀ ਵਿੱਕ ਗਿਆ।ਹੁੰਦਾ ਉਹੀ ਹੈ ਜੋ ਰੱਬ ਨੂੰ ਮੰਨਜੂਰ ਹੈ।
ਥੋੜ੍ਹੇ ਹੀ ਮਹੀਨਿਆਂ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ। ਹੁਣ ਰਾਜਨ ਨੂੰ ਮਜਬੂਰਨ ਪੜ੍ਹਾਈ ਛੱਡਣੀ ਪਈ ਤੇ ਪਿਤਾ ਦੀ ਰੇਹੜੀ ਉੱਤੇ ਕੰਮ ਕਰਨਾ ਪਿਆ। ਸ਼ਾਇਦ ਪ੍ਰਮਾਤਮਾ ਅਜੇ ਵੀ ਮਿਹਰਬਾਨ ਨਹੀਂ ਸੀ ਉਸ ਉੱਤੇ ਥੋੜ੍ਹੇ ਹੀ ਦਿਨਾਂ ਬਾਅਦ ਉਸਦੀ ਮਾਤਾ ਵੀ ਚੱਲ ਬਸੀਂ। ਕੋਈ ਵੀ ਸਕਾ ਸਬੰਧੀ ਜਾਂ ਰਿਸ਼ਤੇਦਾਰ ਉਸਦੀ ਮਦਦ ਲਈ ਨਹੀਂ ਆਇਆਂ।ਆਖਿਰ ਉਸਨੂੰ ਆਪਣੀ ਰੇਹੜੀ ਵੀ ਵੇਚਣੀ ਪਈ ਮਾਤਾ ਦਾ ਸਸਕਾਰ ਕਰਨ ਲਈ।
ਅਜੇ ਕੁਝ ਹੀ ਦਿਨ ਹੋਏ ਸਨ ਮਾਤਾ ਨੂੰ ਗਏ ਤੇ ਉਹ ਕੰਮ ਦੀ ਤਲਾਸ਼ ਕਰ ਰਿਹਾ ਸੀ ਕਿ ਮਕਾਨ ਮਾਲਕ ਨੇ ਵੀ ਉਸਨੂੰ ਕੋਈ ਨਵਾਂ ਘਰ ਲੱਭਣ ਲਈ ਆਖ ਦਿੱਤਾ। ਰਾਜਨ ਦੀ ਜਿੰਦਗੀ ਦੀ ਗੱਡੀ ਜਿਵੇਂ ਲਾਇਨ ਤੋਂ ਹੀ ਲੈ ਗਈ ਸੀ। ਪਰ ਉਸਨੇ ਹੌਸਲਾ ਨਾ ਹਾਰਿਆਂ ਤੇ ਲੱਗ ਗਿਆ ਸਖਤ ਮਿਹਨਤ ਕਰਨ।
ਉਸਦੀ ਮਿਹਨਤ ਸਦਕਾ ਉਸਦੇ ਦਿਨ ਬਦਲਣੇ ਸ਼ੁਰੂ ਹੋ ਗਏ।ਉਹ ਨੋਕਰੀ ਕਰਦਾ ਕਰਦਾ ਕਦੋਂ ਫੈਕਟਰੀਆਂ ਦਾ ਮਾਲਕ ਬਣ ਗਿਆ ਇੱਕ ਸੁਫ਼ਨੇ ਵਾਂਗ ਹੀ ਸੀ। ਰਾਜਨ ਨੇ ਆਪਣੇ ਆਪ ਨੂੰ ਇੱਕ ਪੈਸੇ ਕਮਾਉਣ ਵਾਲੀ ਮਸ਼ੀਨ ਹੀ ਬਣਾ ਲਿਆ ਸੀ। ਬਸ ਦਿਨ ਰਾਤ ਕੰਮ ਹੀ ਕੰਮ ਵਿੱਚ ਲੱਗਾ ਰਹਿੰਦਾ ਸੀ। ਉਸਨੇ ਆਪਣੀ ਪੈਂਤੀ ਸਾਲ ਦੀ ਉਮਰ ਵਿੱਚ ਉਹ ਸਾਰੀ ਪ੍ਸਿੱਧੀ ਪ੍ਰਾਪਤ ਕਰ ਲਈ ਸੀ ਜੋ ਉਹ ਚਾਹੁੰਦਾ ਸੀ।
ਪੈਂਤੀ ਸਾਲ ਦੀ ਉਮਰ ਵਿੱਚ ਉਸਨੇ ਰਮਨ ਨਾਂ ਦੀ ਇੱਕ ਅਮੀਰ ਕੁੜੀ ਨਾਲ ਵਿਆਹ ਕਰ ਲਿਆ।। ਹੁਣ ਦੋਵੇਂ ਜਾਣੇ ਮਿਲਕੇ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਲੱਗ ਪਏ। ਇਹਨਾਂ ਦਾ ਕਾਰੋਬਾਰ ਦੇਸ਼ ਦੀਆਂ ਗਲੀਆਂ ਵਿੱਚੋਂ ਨਿਕਲ ਹੁਣ ਵਿਦੇਸ਼ਾਂ ਵਿੱਚ ਵੀ ਪਹੁੰਚ ਗਿਆ ਸੀ। ਬਸ ਇੰਝ ਸਮਝ ਲਵੋਂ ਕਿ ਦੋਵੇਂ ਹੀ ਪਤੀ- ਪਤਨੀ ਆਪਣੇ ਆਪ ਨੂੰ ਆਪਣੇ ਕਾਰੋਬਾਰ ਨੂੰ ਲਈ ਹੀ ਸਮਰਪਿਤ ਕੀਤਾ ਹੋਇਆ ਸੀ। ਉਹਨਾਂ ਨੂੰ ਦੇਖ ਕਿ ਇੰਝ ਲੱਗਦਾ ਸੀ ਜਿਵੇਂ ਉਹ ਬਸ ਪੈਸਾ ਕਮਾਉਣ ਲਈ ਹੀ ਬਣੇ ਹਨ। ਰਾਜਨ ਇੰਡੀਆ ਆ ਜਾਂਦਾ ਤਾਂ ਰਮਨ ਵਿਦੇਸ਼ ਬਿਜਨੈੱਸ ਟੂਰ ਉੱਤੇ ਚਲੀ ਜਾਂਦੀ। ਰਮਨ ਇੰਡੀਆ ਆਈ ਹੁੰਦੀ ਤਾਂ ਰਾਜਨ ਚਲਾ ਜਾਂਦਾ। ਬਸ ਉਹ ਦੋਵੇਂ ਪੈਸੇ ਕਮਾਉਣ ਵਾਲੀ ਮਸ਼ੀਨ ਬਣੇ ਹੋਏ ਸਨ।
ਵਿਆਹ ਦੇ ਦੋ ਸਾਲਾਂ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਬੜੇ ਪਿਆਰ ਨਾਲ ਉਸਦਾ ਨਾਂ ਪਾਰਸ ਰੱਖਿਆ ਗਿਆ। ਉਸਦੀ ਦੇਖਭਾਲ ਲਈ ਘਰ ਵਿੱਚ ਨੋਕਰਾਂ ਦੀ ਇੱਕ ਪੂਰੀ ਫ਼ੌਜ ਰੱਖੀ ਗਈ। ਪਾਰਸ ਦੀ ਸਾਰੀ ਦੇਖਭਾਲ ਤੇ ਪਰਵਰਿਸ਼ ਦੀ ਸਾਰੀ ਜਿੰਮੇਵਾਰੀ ਮਮਤਾ ਬੀਬੀ ਨਾਂ ਦੀ ਔਰਤ ਦੀ ਸੀ। ਰਾਜਨ ਤੇ ਰਮਨ ਪਾਰਸ ਦੇ ਜਨਮ ਦੇ ਬਾਅਦ ਵੀ ਆਪਣੇ ਕਾਰੋਬਾਰ ਵਿੱਚ ਉਸੇ ਤਰ੍ਹਾਂ ਹੀ ਰੁਝੇ ਰਹਿੰਦੇ ਸਨ। ਪਾਰਸ ਜਿਵੇਂ-ਜਿਵੇਂ ਵੱਡਾ ਹੋ ਰਿਹਾ ਸੀ ਮਮਤਾ ਹੀ ਉਸ ਲਈ ਸਭ ਕੁਝ ਬਣਦੀ ਜਾਂ ਰਹੀ ਸੀ। ਇਕੱਲੀ ਮਮਤਾ ਹੀ ਸੀ ਜੋ ਪਾਰਸ ਦੇ ਬਹੁਤ ਨੇੜੇ ਸੀ ਤੇ ਪਾਰਸ ਲਈ ਮਮਤਾ ਬੀਬੀ ਹੀ ਸਭ ਕੁਝ ਸੀ। ਬਹੁਤ ਵਾਰ ਤਾਂ ਇੰਝ ਵੀ ਹੁੰਦਾ ਸੀ ਕਿ ਰਾਜਨ ਤੇ ਰਮਨ ਪਾਰਸ ਨੂੰ ਮਿਲੇ ਬਿਨਾਂ ਵੀ ਵਾਪਸ ਚਲੇ ਜਾਂਦੇ ਸਨ। ਪਾਰਸ ਨੂੰ ਨਵੇਂ ਮਿਲੇ ਖਿਡੋਣਿਆਂ ਤੋਂ ਹੀ ਪਤਾ ਚੱਲਦਾ ਸੀ ਕਿ ਉਸਦੀ ਮੰਮੀ ਜਾਂ ਪਾਪਾ ਆਏ ਹੋਣਗੇ।
ਸਮਾਂ ਆਪਣੀ ਚਾਲ ਚੱਲਦਾ ਜਾਂ ਰਿਹਾ ਸੀ। ਪਾਰਸ ਆਪਣੇ ਮੰਮੀ -ਪਾਪਾ ਦੀ ਸੰਗਤ ਵਿੱਚ ਸਮਾਂ ਬਿਤਾਉਣਾ ਚਾਹੁੰਦਾ ਸੀ ਪਰ ਉਹ ਪਾਰਸ ਨੂੰ ਸਭ ਕੁਝ ਦੇ ਸਕਦੇ ਸਨ ਇੱਕ ਸਮੇਂ ਤੋਂ ਬਿਨਾਂ । ਉਹ ਮਮਤਾ ਬੀਬੀ ਨਾਲ ਮੰਮੀ-ਪਾਪਾ ਦੀਆਂ ਗੱਲਾਂ ਕਰਦਾ।
“ਦਾਈ ਮਾਂ ਮੇਰੀ ਮਦਰ ਫ਼ੇਰ ਕਦੋਂ ਆਉਣਗੇ? ਦੇਖ ਲਵੋ ਉਹ ਮੈਨੂੰ ਇਸ ਵਾਰ ਵੀ ਮਿਲਕੇ ਨਹੀਂ ਗਏ।”
“ਪਾਰਸ ਪੁੱਤਰ ਜੀ ਉਹਨਾਂ ਦੀ ਕੋਈ ਬਹੁਤ ਜਰੂਰੀ ਮੀਟਿੰਗ ਸੀ। ਇਸ ਲਈ ਉਹ ਜਲਦੀ ਵਿੱਚ ਚਲੇ ਗਏ ਪਰ ਉਹ ਵਾਅਦਾ ਕਰਕੇ ਗਏ ਹਨ ਕਿ ਅਗਲੀ ਵਾਰ ਤੁਹਾਡੇ ਨਾਲ ਇੱਕ ਹਫ਼ਤਾ ਲਗਾ ਕੇ ਜਾਣਗੇ।”
“ਅਗਲੀ ਵਾਰ ਅਗਲੀ ਵਾਰ ਦਾਈ ਮਾਂ ਤੁਸੀਂ ਹਰ ਵਾਰ ਹੀ ਇਹ ਬਹਾਨਾ ਲਗਾਉਂਦੇ ਹੋ”, ਪਾਰਸ ਰੋਣ ਲੱਗ ਪੈਂਦਾ।
” ਰੋਦੇ ਨਹੀਂ ਪੁੱਤਰ ਜੀ ਜਦੋਂ ਹੁਣ ਆਏ ਨਾ ਮੈਂ ਵਾਪਸ ਜਾਣ ਹੀ ਨਹੀਂ ਦੇਣਾ। ”
” ਸਾਰੇ ਬੱਚਿਆਂ ਦੇ ਮਦਰ-ਡੈਡ ਉਹਨਾਂ ਨੂੰ ਸਕੂਲ ਲੈਣ ਆਉਦੇਂ ਹਨ।ਪਰ ਮੇਰੇ ਕਦੇ ਵੀ ਨਹੀਂ ਆਏ। ਸਾਰੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਹਨ। ”
ਪਰ ਮਮਤਾ ਬੀਬੀ ਪਾਰਸ ਨੂੰ ਗੱਲਾਂ ਵਿੱਚ ਲਗਾ ਕਿ ਉਸਦਾ ਮਨ ਬਦਲਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਪਾਰਸ ਅੱਠ ਸਾਲਾਂ ਦਾ ਹੋ ਗਿਆ ਸੀ ਪਰ ਆਪਣੇ ਮਾਪਿਆਂ ਦਾ ਦੀਦਾਰ ਉਸਨੂੰ ਸੁਫ਼ਨੇ ਵਾਂਗ ਹੀ ਹੁੰਦਾ ਸੀ। ਜੇਕਰ ਰਾਜਨ ਤੇ ਰਮਨ ਮਿਲਦੇ ਵੀ ਤਾਂ ਥੋੜ੍ਹੇ ਸਮੇਂ ਲਈ। ਪਾਰਸ ਕੁਝ ਵੀ ਕਹਿੰਦਾ ਉਹਨਾਂ ਦਾ ਜਵਾਬ ਇਹ ਹੀ ਹੁੰਦਾ ਸੀ ਕਿ ਮਮਤਾ ਦਾਈ ਨਾਲ ਇਸ ਬਾਰੇ ਗੱਲਾਂ ਕਰੋ। ਉਹ ਨਾ ਚਾਹੁੰਦੇ ਹੋਏ ਵੀ ਚੁੱਪ ਕਰ ਜਾਂਦਾ ਸੀ। ਸਮਾਂ ਇੰਝ ਹੀ ਚੱਲ ਰਿਹਾ ਸੀ।
ਅਚਾਨਕ ਮਮਤਾ ਬੀਬੀ ਦੀ ਤਬੀਅਤ ਖਰਾਬ ਰਹਿਣ ਲੱਗ ਪਈ । ਇਹ ਪਾਰਸ ਦੀ ਬਦਕਿਸਮਤੀ ਸੀ ਜਾਂ ਰੱਬ ਦੀ ਮਰਜ਼ੀ ਥੋੜ੍ਹੇ ਹੀ ਦਿਨਾਂ ਵਿੱਚ ਮਮਤਾ ਬੀਬੀ ਪਾਰਸ ਨੂੰ ਇਸ ਦੁਨੀਆਂ ਵਿੱਚ ਸਦਾ ਲਈ ਇਕੱਲਾ ਛੱਡ ਕੇ ਚਲੀ ਗਈ। ਪਾਰਸ ਹੁਣ ਬਿਲਕੁਲ ਹੀ ਇਕੱਲਾ ਹੋ ਗਿਆ ਸੀ। ਰਾਜਨ ਤੇ ਰਮਨ ਨੂੰ ਉਸਦੀ ਪਰੇਸ਼ਾਨੀ ਤੇ ਤਕਲੀਫ਼ ਕਦੇ ਵੀ ਦਿਖਾਈ ਨਾ ਦਿੱਤੀ ਜਾ ਆਖ ਲਵੋਂ ਉਹਨਾਂ ਨੇ ਕਦੇ ਗੰਭੀਰਤਾ ਨਾਲ ਇਸ ਬਾਰੇ ਸੋਚਿਆਂ ਹੀ ਨਹੀਂ ਸੀ।
ਪਾਰਸ ਹੁਣ ਜਿਆਦਾ ਸਮਾਂ ਇਕੱਲਾ ਹੀ ਰਹਿੰਦਾ ਸੀ। ਉਹ ਆਪਣੀ ਹੀ ਦੁਨੀਆਂ ਵਿੱਚ ਗੁਆਚਿਆ ਰਹਿੰਦਾ ਸੀ। ਸਕੂਲ ਦੇ ਸਾਰੇ ਬੱਚੇ ਉਸਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ।
“ਪ….. ਪਾਰਸ ਤੇ ਪ…. ਪਾਗਲ ਹੁੰਦਾ ਹੈ”, ਉਸਦੇ ਨਾਲ ਦੇ ਬੱਚੇ ਉਸਦਾ ਮਜ਼ਾਕ ਉਡਾਉਂਦੇ।
ਪਾਰਸ ਨੂੰ ਪੂਰੀ ਕਲਾਸ ਹੀ ਪਾਗਲ ਕਹਿੰਦੀ ਪਰ ਉਸ ਕੋਲ ਚੀਕਣ ਤੋਂ ਬਿਨਾਂ ਕੋਈ ਵੀ ਚਾਰਾਂ ਨਹੀਂ ਹੁੰਦਾ ਸੀ। ਉਸਦੇ ਅਧਿਆਪਕ ਵੀ ਉਸਦਾ ਬਹੁਤਾ ਧਿਆਨ ਨਹੀਂ ਕਰਦੇ ਸਨ। ਸ਼ਾਇਦ ਸਕੂਲ ਨੂੰ ਸਿਰਫ਼ ਫ਼ੀਸਾਂ ਤੱਕ ਹੀ ਮਤਲਬ ਸੀ। ਬੱਚੇ ਨਾਲ ਕੀ ਹੋ ਰਿਹਾ ਹੈ? ਉਸ ਵੱਲ ਉਹਨਾਂ ਦਾ ਕੋਈ ਵੀ ਧਿਆਨ ਨਹੀਂ ਸੀ। ਪਾਰਸ ਨਾਲ ਕੋਈ ਵੀ ਬੱਚਾ ਦੋਸਤੀ ਨਹੀਂ ਕਰਨੀ ਚਾਹੁੰਦਾ ਸੀ।
ਇੱਕ ਦਿਨ ਚਮਤਕਾਰ ਹੋਇਆਂ ਕਿ ਪਾਰਸ ਨੂੰ ਪਰੀ ਮਿਲ ਗਈ। ਪਰੀ ਤਾਂ ਕਹਿ ਰਿਹਾ ਹਾਂ ਕਿ ਉਹ ਬੱਚੀ ਪਰੀਆਂ ਵਰਗੀ ਖੂਬਸੂਰਤ ਸੀ ਭਾਵੇਂ ਉਸਦਾ ਨਾਂ ਗੁਣ ਸੀ ਪਰ ਪਾਰਸ ਉਸਨੂੰ ਪਰੀ ਹੀ ਆਖਦਾ ਸੀ। ਪਰੀ ਦੇ ਆਉਣ ਨਾਲ ਪਾਰਸ ਦੀ ਜਿੰਦਗੀ ਹੀ ਬਦਲ ਗਈ ਸੀ। ਉਹ ਵੱਧ ਤੋਂ ਵੱਧ ਸਮਾਂ ਪਰੀ ਨਾਲ ਹੀ ਬਿਤਾਉਣ ਲੱਗ ਪਿਆ ਸੀ। ਉਹ ਪੂਰਾ ਦਿਨ ਉਸੇ ਨਾਲ ਹੀ ਗੱਲਾਂ ਕਰਦਾ ਰਹਿੰਦਾ ਸੀ। ਪਰੀ ਦੇ ਆਉਣ ਤੋਂ ਬਾਅਦ ਉਸਨੂੰ ਕਦੇ ਆਪਣੇ ਮਦਰ-ਡੈਡ ਦੀ ਕਮੀ ਵੀ ਮਹਿਸੂਸ ਨਹੀਂ ਹੋਈ ਸੀ।
” ਪਰੀ ਤੂੰ ਮੈਨੂੰ ਦੂਜੇ ਲੋਕਾਂ ਵਾਗੂੰ ਛੱਡ ਕੇ ਤਾਂ ਨਹੀਂ ਜਾਵੇਗੀ। ਤੂੰ….. ਤੂੰ ਸਦਾ ਮੇਰੇ ਨਾਲ ਹੀ ਰਹੇਗੀ ਨਾ। ”
“ਬਿਲਕੁਲ -ਬਿਲਕੁਲ ਪਾਰਸ ਮੈਂ ਤੈਨੂੰ ਕਦੇ ਵੀ ਛੱਡ ਕੇ ਨਹੀਂ ਜਾਵਾਂਗੀ । ਮੈਂ ਤਾਂ ਪੂਰੀ ਉਮਰ ਤੇਰੇ ਨਾਲ ਹੀ ਰਹਾਂਗੀ।”
“ਪਰੀ ਮੈ ਤੈਨੂੰ ਦੂਜੇ ਲੋਕਾਂ ਦੇ ਵਾਂਗ ਪਾਗਸ ਤਾਂ ਨਹੀਂ ਲੱਗਦਾ। ਉਹ… ਉਹ ਸਾਰੇ ਮੈਨੂੰ ਪਾਗਲ ਕਹਿੰਦੇ ਹਨ।”
” ਪਾਰਸ ਪਾਗਲ ਤੂੰ ਨਹੀਂ ਉਹ ਹਨ ਜੋ ਤੇਰਾ ਮਜ਼ਾਕ ਉੱਡਾਉਦੇ ਹਨ। ਤੂੰ… ਤੂੰ ਤਾਂ ਬਿਲਕੁਲ ਚੰਗਾ ਭਲਾ ਹੈ।”
ਪਰੀ ਦੇ ਨਾਲ ਰਹਿਣ ਤੋਂ ਬਾਅਦ ਪਾਰਸ ਬਦਲ ਚੁੱਕਾ ਸੀ।ਉਹ ਸਾਰਾ ਹੀ ਦਿਨ ਖੁਸ਼ ਰਹਿੰਦਾ। ਪਾਰਸ ਹੁਣ ਬੱਚਾ ਨਹੀਂ ਰਹਿ ਗਿਆ ਸੀ ਉਹ ਅਠਾਰਾਂ ਸਾਲ ਦਾ ਖੂਬਸੂਰਤ ਜਵਾਨ ਬਣ ਗਿਆ ਸੀ ਤੇ ਸਕੂਲ ਵਿੱਚੋਂ ਨਿਕਲ ਕਿ ਕਾਲਜ ਵਿੱਚ ਚਲਾ ਗਿਆ ਸੀ। ਪਰੀ ਉਸਦੇ ਦਿਲੋਂ ਦਿਮਾਗ ਉੱਤੇ ਅੱਜ ਵੀ ਛਾਈ ਹੋਈ ਸੀ। ਉਹਨਾਂ ਦੇ ਬਚਪਨ ਦੀ ਦੋਸਤੀ ਹੁਣ ਪਿਆਰ ਵਿੱਚ ਬਦਲ ਚੁੱਕੀ ਸੀ। ਪਰੀ ਤੇ ਪਾਰਸ ਇੱਕ ਦੂਜੇ ਨੂੰ ਬਹੁਤ ਪਿਆਰ ਕਰਨ ਲੱਗ ਪਏ ਸਨ। ਜੇਕਰ ਕਾਲਜ ਵਿੱਚ ਵੀ ਕੋਈ ਉਸ ਨੂੰ ਕੁਝ ਕਹਿੰਦਾ ਤਾਂ ਪਰੀ ਦੇ ਕਹਿਣ ਕਰਕੇ ਉਸਨੇ ਗੁੱਸਾ ਕਰਨਾ ਵੀ ਬੰਦ ਕਰ ਦਿੱਤਾ।
” ਉਏ ਪਾਰਸ ਕਿਵੇਂ ਪਾਗਲਾਂ ਵਾਂਗ ਇਕੱਲਾ ਬੈਠਾ ਗੱਲਾਂ ਕਰੀ ਜਾਦਾਂ ਹੈ। ਲੱਗਦਾ ਹੈ ਤੇਰੀ ਬਚਪਨ ਦੀ ਆਦਤ ਗਈ ਨਹੀਂ ਹੈ। ਪਾਗਲ ਉਏ ਪਾਗਲ ……….ਕਿਸੇ ਚੰਗੇ ਡਾਕਟਰ ਤੋਂ ਇਲਾਜ਼ ਕਰਵਾ ਇਲਾਜ਼। ਨਹੀਂ ਤਾਂ ਐਵੇਂ ਕਿਸੇ ਦਾ ਨੁਕਸਾਨ ਕਰੇਗਾ”, ਉਸਦਾ ਇੱਕ ਪੁਰਾਣਾ ਸਹਿਪਾਠੀ ਵਰਿੰਦਰ ਛੇੜਦਾ ਹੈ।
“ਤੂੰ…… ਤੂੰ ਚੁੱਪ ਕਰ ਜਾ ਵਰਿੰਦਰ ਮੈਂ ਮੈਂ ਆਪਣੀ ਪਰੀ ਨਾਲ ਯਾਨੀ ਗੁਣ ਨਾਲ ਗੱਲਾਂ ਕਰ ਰਿਹਾ ਹਾਂ। ਤੂੰ…. ਤੂੰ ਜਾਹ ਇੱਥੋ। ”
” ਸਾਨੂੰ ਤਾਂ ਕਿਤੇ ਦਿਖਦੀ ਨਹੀਂ ਤੇਰੀਂ ਪਰੀ ਪਾਗਲ….ਪਾਗਲ…..ਪਾਗਲ ਪਾਰਸ ਪਾਗਲ”, ਸਾਰੇ ਇਕੱਠੇ ਬੋਲਣ ਲੱਗ ਜਾਂਦੇ ਹਨ।
“ਪਰੀ….. ਪਰੀ ਦੇਖ ਨਾ ਵਰਿੰਦਰ ਦੇ ਕਹਿਣ ਉੱਤੇ ਸਾਰੇ ਮੇਰਾ ਮਜ਼ਾਕ ਉੱਡਾ ਰਹੇ ਹਨ। ਮੈਂ…. ਮੈਂ ਵਰਿੰਦਰ ਨੂੰ ਮਾਰਾਂਗਾ। ਫ਼ੇਰ…. ਫ਼ੇਰ ਤੂੰ ਗੁੱਸੇ ਹੋ ਜਾਵੇਗੀ। ”
“ਨਹੀਂ…. ਨਹੀਂ ਪਾਰਸ ਆਪਾਂ ਝਗੜਾ ਨਹੀਂ ਕਰਨਾ। ਚੱਲ ਮੈਂ ਜਿਹੜੀ ਤੈਨੂੰ ਗੱਲ ਦੱਸੀ ਸੀ ।ਉਹ ਕਰ ਜਲਦੀ ਨਾਲ ਉਹ ਕਰ। ”
“ਆਈ ਲਵ ਯੂ ਪਰੀ ਇੱਕ ,ਆਈ ਲਵ ਯੂ ਪਰੀ ਦੋ , ਆਈ ਲਵ ਯੂ ਪਰੀ ਤਿੰਨ, ਆਈ ਲਵ ਯੂ ਪਰੀ ਚਾਰ, ਆਈ ਲਵ ਯੂ ਪਰੀ ਪੰਜ “, ਬੋਲਦਾ ਹੈ ਤੇ ਲੰਮਾ ਸਾਹ ਲੈਂਦਾ ਹੈ।
“ਦੇਖਿਆ ਗੁੱਸਾ ਹੋ ਗਿਆ ਨਾ ਛੂਮੰਤਰ। ਇਹ ਹੈ ਪਰੀ ਦਾ ਜਾਦੂ, ਕਿਉਂ ਪਾਰਸ ਮੰਨਦੇ ਹੋ ਨਾ। ”
“ਬਿਲਕੁਲ -ਬਿਲਕੁਲ ਮੈਂ ਤਾਂ ਬਚਪਨ ਤੋਂ ਹੀ ਤੈਨੂੰ ਮੰਨਦਾ ਹਾਂ ਪਰੀ। ”
” ਚਲੋ ਮੇਰੇ ਨਾਲ ਵਾਅਦਾ ਕਰੋ ਜੇ ਮੈਂ ਕਦੇ ਤੇਰੇ ਨਾਲ ਨਹੀਂ ਵੀ ਹੁੰਦੀ ਤਾਂ ਤੂੰ ਗੁੱਸਾ ਨਹੀਂ ਕਰੇਗਾ। ”
” ਜੇ….. ਜੇ ਤੂੰ ਮੇਰੇ ਨਾਲ ਨਹੀਂ ਹੋਵੇਗੀ ਤਾਂ ਮੈਂ ਬਹੁਤ ਜਿਆਦਾ ਗੁੱਸੇ ਵੀ ਹੋਵਾਂਗਾ ਤੇ ਵਰਿੰਦਰ ਨਾਲ ਝਗੜਾ ਵੀ ਕਰਾਂਗਾ। ”
“ਠੀਕ ਹੈ ਫ਼ੇਰ ਜੇ ਤੂੰ ਮੇਰੀ ਗੱਲ ਹੀ ਨਹੀਂ ਮੰਨਣੀ ਤਾਂ ਮੈਂ ਚਲੀ ਹੀ ਜਾਂਦੀ ਹਾਂ। ”
” ਨਾ….. ਨਾ ਪਲੀਜ਼ ਨਾ ਮੈਨੂੰ ਇਕੱਲੇ ਛੱਡ ਕੇ ਨਾ ਜਾਵੀਂ। ਮੈਂ…… ਮੈਂ ਇਸ ਦੁਨੀਆਂ ਵਿੱਚ ਤੇਰੇ ਬਿਨਾਂ ਇਕੱਲਾ ਰਹਿ ਜਾਵਾਂਗਾ। ਪਲੀਜ਼ ਮੈਂ ਤੇਰੇ ਅੱਗੇ ਹੱਥ ਜੋੜਦਾ ਹਾਂ, ਤੂੰ…. ਤੂੰ ਪਰੀ ਨਾ ਜਾਈ ਪਲੀਜ਼….. ਪਲੀਜ਼। ਤੂੰ ਜਿਵੇਂ ਕਹੇਗੀ ਮੈਂ…. ਮੈਂ ਉਵੇਂ ਹੀ ਕਰਾਂਗਾ। ਮੈਂ ਕਦੇ ਵੀ ਕਿਸੇ ਨਾਲ ਗੁੱਸਾ ਨਹੀਂ ਕਰੇਗਾ”, ਪਾਰਸ ਰੋਣ ਲੱਗ ਜਾਂਦਾ ਹੈ।
ਅੱਛਾ.. ਅੱਛਾ ਮੈਂ ਨਹੀਂ ਜਾਵਾਂਗੀ ਪਰ ਤੂੰ ਪਹਿਲਾਂ ਚੁੱਪ ਕਰ …. ਚੁੱਪ ਕਰ। ”
“ਪੱਕਾ ਨਹੀਂ ਜਾਵੇਗੀ ਨਾ ਪਰੀ। ”
” ਮੈਂ ਕਿਤੇ ਵੀ ਨਹੀਂ ਜਾ ਰਹੀ ਬਾਬਾ ਕਿਤੇ ਵੀ ਨਹੀ । ”
“ਮੇਰੀ ਅੱਛੀ ਪਰੀ। ”
ਇੱਕ ਦਿਨ ਪਾਰਸ ਆਪਣੇ ਪਾਪਾ ਨੂੰ ਫੋਨ ਕਰਦਾ ਹੈ।
“ਹੈਲੋ ਡੈਡ ਮੈਂ ਪਾਰਸ। ”
“ਹਾਂ ਪਾਰਸ ਜਲਦੀ ਬੋਲ ਕੀ ਗੱਲ ਹੈ? ਮੈਂ ਮੀਟਿੰਗ ਵਿੱਚ ਹਾਂ ਜੇ ਕੋਈ ਜਰੂਰੀ ਗੱਲ ਹੈਂ ਤਾਂ ਮੈਨੂੰ ਮੇਲ ਕਰਦੇ ਮੈਂ ਬਾਅਦ ਵਿੱਚ ਦੇਖ ਲਵਾਂਗਾ। ਜੇਕਰ ਪੈਸੇ ਚਾਹੀਦੇ ਹਨ ਤਾਂ ਮੈਂ ਫ਼ਰੀ ਹੋ ਕੇ ਤੇਰੇ ਅਕਾਉਂਟ ਵਿੱਚ ਟਰਾਂਸਫਰ ਕਰ ਦੇਵਾਂਗਾ। ”
ਪਾਰਸ ਅਜੇ ਗੱਲ ਕਰ ਹੀ ਰਿਹਾ ਹੁੰਦਾ ਹੈ ਕਿ ਰਾਜਨ ਫੋਨ ਕੱਟ ਦਿੰਦਾ ਹੈ। ਪਾਰਸ ਨਾਲ ਦੀ ਨਾਲ ਹੀ ਰਮਨ ਨੂੰ ਫੋਨ ਮਿਲਾਉਂਦਾ ਹੈ।
“ਹੈਲੋ ਮਦਰ ਮੈਂ ਪਾਰਸ। ਮੈਂ…. ਮੈਂ ਤੁਹਾਡੇ ਨਾਲ ਇੱਕ ਬਹੁਤ ਜਰੂਰੀ ਗੱਲ ਕਰਨੀ ਹੈ। ”
“ਮੁਆਫ਼ ਕਰਨਾ ਬੇਟਾ ਆਈ.ਐਮ.ਵੈਰੀ ਬਿਜ਼ੀ, ਆਈ ਵਿਲ ਕਾਲ ਯੂ ਲੇਟਰ, ਆਖ ਫੋਨ ਕੱਟ ਦਿੰਦੀ ਹੈ।
ਪਾਰਸ ਪਰੀ ਨੂੰ ਫੋਨ ਕਰਕੇ ਸ਼ਿਕਾਇਤ ਕਰਦਾ ਹੈ।
” ਹੈਲੋ ਪਰੀ ਮੈਂ… ਮੈਂ ਮਦਰ- ਡੈਡ ਨੂੰ ਫੋਨ ਕੀਤਾ ਸੀ ਪਰ… ਪਰ ਉਹਨਾਂ ਨੇ ਮੇਰਾ ਫੋਨ ਹੀ ਕੱਟ ਦਿੱਤਾ। ਉਹ…. ਉਹ ਮੈਨੂੰ ਬਿਲਕੁਲ ਵੀ ਪਿਆਰ ਨਹੀਂ ਕਰਦੇ। ਮੈਂ…. ਮੈਂ ਉਹਨਾਂ ਨੂੰ ਛੱਡ ਕੇ ਹੀ ਚਲਾ ਜਾਣਾ ਹੈ।”
“ਨਹੀਂ ਪਾਰਸ ਇਹੋ ਜੇਹੀਆਂ ਗੱਲਾਂ ਨਹੀਂ ਕਰਦੇ ਮਦਰ-ਡੈਡ ਕੰਮ ਵਿੱਚ ਵਿਅਸਤ ਹੋਣਗੇ।ਕੋਈ ਨਾ ਰੁਕ ਕੇ ਗੱਲ ਕਰ ਲੈਣਗੇ।”
“ਨਹੀਂ ਪਰੀ ਤੂੰ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ