ਪਿਤਾ ਇੱਕ ਬੱਚੇ ਦੇ ਜੀਵਨ ਦਾ ਮਾਂ ਤੋਂ ਬਾਅਦ ਸਭ ਤੋਂ ਅਹਿਮ ਰਿਸ਼ਤਾ ਹੁੰਦਾ ਹੈ। ਜਿਸਦਾ ਬੱਚੇ ਦੀ ਦੀ ਹੋਂਦ ਤੋਂ ਲੈਕੇ ਅੰਤ ਤੱਕ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਸਬੰਧੀ ਪਿਤਾ ਦੇ ਸਤਿਕਾਰ ਵਜੋਂ ਵਿਸ਼ਵਭਰ ਵਿੱਚ ਅਲੱਗ ਅਲੱਗ ਤਰੀਕਾਂ ਨੂੰ ਫਾਦਰ ਡੇ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਸਮੇਤ ਬਹੁਤੇ ਮੁਲਕਾਂ ਵਿੱਚ ਇਹ ਦਿਨ ਜੂਨ ਮਹੀਨੇ ਦੇ ਤੀਸਰੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਮੇਰੇ ਖਿਆਲ ਅਨੁਸਾਰ ਸਾਡੇ ਜੀਵਨ ਵਿੱਚ ਸਾਡੇ ਪਿਤਾ ਦੁਆਰਾ ਦਿੱਤੇ ਯੋਗਦਾਨ ਅਤੇ ਕੁਰਬਾਨੀਆਂ ਨੂੰ ਮਨਾਉਣ ਲਈ ਇੱਕ ਖਾਸ ਦਿਨ ਦੀ ਜ਼ਰੂਰਤ ਨਹੀਂ ਹੁੰਦੀ। ਇਕ ਪਿਤਾ, ਜੋ ਸਾਡਾ ਦੋਸਤ, ਮਾਰਗਦਰਸ਼ਕ, ਰੋਲ ਮਾਡਲ ਅਤੇ ਸੁਪਰਹੀਰੋ ਹੈ, ਉਹ ਇਕ ਖ਼ਾਸ ਆਦਮੀ ਹੈ। ਜੋ ਸਾਡੀ ਜ਼ਿੰਦਗੀ ਦੇ ਹਰ ਪੜਾਅ ਵਿੱਚ ਹਰ ਪੱਖ ਤੋ ਸਦਾ ਸਾਡੀ ਰੱਖਿਆ ਕਰਦਾ ਹੈ। ਪਿਤਾ ਆਪਣੇ ਬੱਚਿਆ ਦੇ ਚੰਗੇ ਪਾਲਣ ਪੋਸ਼ਣ ਅਤੇ ਚੰਗੇ ਭਵਿੱਖ ਲਈ ਆਪਣੀਆਂ ਭਾਵਨਾਵਾਂ ਨੂੰ ਦਬਾ ਕੇ ਸਖ਼ਤ ਮਿਹਨਤ ਕਰਦਾ ਹੈ। ਪਿਤਾ ਬੱਚੇ ਲਈ ਰੱਬ ਦਾ ਰੂਪ ਹੈ।
ਪਿਤਾ ਦਿਵਸ ਦਾ ਭਾਰਤ ਨਾਲ ਕੋਈ ਇਤਿਹਾਸਿਕ ਪਿਛੋਕੜ ਨਹੀਂ ਹੈ, ਇਸਦਾ ਪਿਛੋਕੜ ਪੱਛਮੀ ਦੇਸ਼ਾਂ ਨਾਲ ਸਬੰਧਿਤ ਹੈ। ਇਸਦੇ ਇਤਿਹਾਸ ਸਬੰਧੀ ਕੋਈ ਠੋਸ ਤੱਥ ਸਾਹਮਣੇ ਨਹੀਂ ਆਉਂਦਾ ਹੈ।ਇਸ ਬਾਰੇ ਡੂੰਘਾਈ ਨਾਲ ਖੋਜਿਆ ਜਾਵੇ ਤਾਂ ਵੱਖ ਵੱਖ ਪਹਿਲੂ ਸਾਹਮਣੇ ਆਉਂਦੇ ਹਨ। ਇਸ ਦਿਵਸ ਦੀ ਸ਼ੁਰੂਆਤ ਪੰਦਰਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਮੰਨੀ ਜਾਂਦੀ ਹੈ।
ਇਸਦੇ ਇਤਿਹਾਸ ਸਬੰਧੀ ਇੱਕ ਪਰਚਲਿਤ ਘਟਨਾ 5 ਜੁਲਾਈ, 1908 ਨੂੰ ਅਮਰੀਕਾ ਦੇ ਪੱਛਮੀ ਵਰਜੀਨੀਆ ਵਿਚ ਵਾਪਰੀ ਇਕ ਖਣਨ ਦੀ ਦੁਰਘਟਨਾ ਵੀ ਹੈ। ਜਿਸ ਵਿਚ ਸੈਂਕੜੇ ਆਦਮੀਆਂ ਦੀ ਮੌਤ ਹੋ ਗਈ ਸੀ। ਜਿੰਨਾ ਵਿੱਚੋ ਇਕ ਵਿਅਕਤੀ ਦੀ ਧੀ ਜਿਸਦਾ ਨਾਮ ਗ੍ਰੇਸ ਗੋਲਡਨ ਸੀ, ਨੇ ਆਪਣੇ ਪਿਤਾ ਦੇ ਸਨਮਾਨ ਵਜੋਂ ਦਿਨ ਮਨਾਇਆ ਸੀ।ਜਿਸਨੂੰ ਪਿਤਾ ਦਿਵਸ ਵਜੋਂ ਸੱਦਿਆ ਗਿਆ ਸੀ।
ਕੁਝ ਸਾਲਾਂ ਬਾਅਦ, ਸੋਨੋਰਾ ਸਮਾਰਟ ਡੋਡ ਨਾਮ ਦੀ ਲੜਕੀ ਨੇ ਇੱਕ ਚਰਚ ਵਿੱਚ ਮਦਰ ਡੇ (ਮਾਂ ਦਿਵਸ) ਮਨਾਉਣ ਤੋਂ ਬਾਅਦ ਆਪਣੇ ਪਿਤਾ ਦੇ ਸਨਮਾਨ ਵਿੱਚ ਪਿਤਾ ਦਿਵਸ ਮਨਾਉਣ ਦੇ ਵਿਚਾਰ ਦਾ ਸੁਝਾਅ ਦਿੱਤਾ। ਕਿਉੰਕਿ ਡੋਡ ਦੇ ਪਿਤਾ ਵਿਲੀਅਮ ਜੈਕਸਨ ਸਮਾਰਟ, ਜੋ ਇਕ ਸਿਵਲ ਯੁੱਧ ਦੇ ਬਜ਼ੁਰਗ ਸਨ, ਨੇ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੂੰ ਅਤੇ ਉਸ ਦੇ ਪੰਜ ਭੈਣਾਂ-ਭਰਾਵਾਂ ਨੂੰ ਇਕੋ ਮਾਂ-ਪਿਓ ਵਜੋਂ ਪਾਲਿਆ। ਡੋਡ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਫਾਦਰਜ਼ ਡੇਅ ਨੂੰ ਰਾਸ਼ਟਰੀ ਪੱਧਰ ‘ਤੇ ਉਤਸ਼ਾਹਤ ਕਰਨਾ ਸ਼ੁਰੂ ਕੀਤਾ।
ਪਿਤਾ ਦਿਵਸ ਦੀ ਅਮਰੀਕਾ ਵਿਚ ਪ੍ਰਸਿੱਧੀ ਹੋਣ ਲੱਗੀ ਜਦੋਂ ਸਾਲ 1972 ਵਿਚ ਰਾਸ਼ਟਰਪਤੀ ਨੇ ਇਕ ਘੋਸ਼ਣਾ ਪੱਤਰ ਤੇ ਦਸਤਖਤ ਕੀਤੇ ਸਨ ਅਤੇ ਉਦੋਂ ਤੋਂ ਪਿਤਾ ਦਿਵਸ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ.
ਪਿਤਾ ਆਪਣੀ ਔਲਾਦ ਲਈ ਹਰ ਦੁੱਖ ਸੁਖ ਝੱਲਦਾ ਹੈ।ਉਸਦੀਆਂ ਕੁਰਬਾਨੀਆਂ ਅਤੇ ਯੋਗਦਾਨ ਲਈ ਕਿਸੇ ਖਾਸ ਦਿਨ ਦੀ ਜਰੂਰਤ ਨਹੀਂ ਹੁੰਦੀ। ਪਿਤਾ ਹਮੇਸ਼ਾ ਹੀ ਸਾਡੇ ਦਿਲ ਵਿੱਚ ਵਸਣਾ ਚਾਹੀਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ