More Gurudwara Wiki  Posts
ਸ਼ਹੀਦ ਬੀਬੀ ਬਘੇਲ ਕੌਰ – ਜਾਣੋ ਇਤਿਹਾਸ


ਮੁਗਲ ਰਾਜ ਦੀਆਂ ਕੰਧਾਂ ਢੱਠ ਰਹੀਆਂ ਸਨ । ਤੁਰਕ ਬੜੇ ਜ਼ੁਲਮ ਤੇ ਧੱਕੋ – ਜ਼ੋਰੀ ਕਰ ਰਹੇ ਸਨ । ਇਕ ਹਿੰਦੂ ਲਾੜਾ ਵਿਆਹ ਕਰਾ ਕੇ ਜੰਝ ਸਮੇਤ ਲਾੜੀ ਨੂੰ ਡੋਲੀ ‘ ਚ ਲੱਦੀ ਆ ਰਿਹਾ ਸੀ ਕਿ ਰਸਤੇ ਵਿਚ ਇਲਾਕੇ ਦਾ ਚੌਧਰੀ ਕੁਝ ਸਿਪਾਹੀਆਂ ਸਮੇਤ ਗਸ਼ਤ ਕਰਦਾ ਅਗੋਂ ਮਿਲ ਪਿਆ । ਦਬਕਾ ਮਾਰ ਕੇ ਡੋਲਾ ਆਪਣੇ ਘਰ ਲੈ ਗਿਆ । ਜਦੋਂ ਲਾੜਾ ਤੇ ਉਸ ਦਾ ਪਿਤਾ , ਚੌਧਰੀ ਦੀਆਂ ਮਿੰਨਤਾਂ ਕਰਨ ਲਗਾ ਤਾਂ ਅਗੋਂ ਕਹਿਣ ਲਗਾ ਕਿ “ ਇਹੋ ਜਿਹੀ ਹੋਰ ਕੋਈ ਬਹੂ ਦੇ ਜਾਓ ਤੇ ਇਸ ਨੂੰ ਲੈ ਜਾਓ ਜਾਂ ਮਹੀਨੇ ਬਾਅਦ ਇਸ ਨੂੰ ਆ ਕੇ ਲੈ ਜਾਇਓ । ” ਇਸ ਦਾ ਘਰ ਵਾਲਾ ਸਿੱਧਾ ਸਿੰਘਾਂ ਪਾਸ ਜਾ ਕੇ ਅੰਮ੍ਰਿਤ ਛੱਕ ਕੇ ਤੇਜਾ ਸਿੰਘ ਬਣ ਗਿਆ । ਆਪਣੀ ਪਤਨੀ ਨੂੰ ਸਿੱਖਾਂ ਦੀ ਸਹਾਇਤਾ ਨਾਲ ਵਾਪਸ ਲਿਆਂਦਾ । ਉਸ ਨੇ ਅੰਮ੍ਰਿਤ ਛਕ ਬਘੇਲ ਕੌਰ ਨਾਮ ਰਖਿਆ । ਸਿੰਘਾਂ ਨਾਲ ਕਸ਼ਟ ਝਲਦੀ ਕਿਸੇ ਨੂੰ ਬਚਾਉਂਦੀ ਲਾਹੌਰ ਕੈਂਪ ਵਿਚ ਗਈ । ਜਰਵਾਨਿਆਂ ਦੀ ਕੋਈ ਈਨ ਨਹੀਂ ਮੰਨੀ , ਸਾਥਣਾਂ ਨੂੰ ਵੀ ਹੌਸਲਾ ਤੇ ਜੁਰੱਅਤ ਪ੍ਰਦਾਨ ਕਰਦੀ ਅੰਤ ਆਪਣੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਂਦੀ ਸ਼ਹੀਦ ਹੋ ਗਈ ।
ਅਬਦਾਲੀ ਦੀ ਲੁੱਟ ਖਸੁੱਟ ਦਾ ਬਿਖੜਾ ਸਮਾਂ ਸੀ । ਮੁਸਲਮਾਨ ਹਿੰਦੂਆਂ ਉਤੇ ਜ਼ੁਲਮ ਢਾਹੁੰਦੇ ਉਨ੍ਹਾਂ ਦੀਆਂ ਜੁਆਨ ਲੜਕੀਆਂ ਚੁੱਕ ਕੇ ਲੈ ਜਾਂਦੇ । ਸਿੱਖਾਂ ਨੇ ਜੰਗਲਾਂ ਵਿਚ ਟੱਬਰਾਂ ਸਮੇਤ ਡੇਰੇ ਲਾਏ ਹੋਏ ਸਨ ਕਿਤੇ ਕਿਤੇ ਸਿੱਖਾਂ ਦੇ ਘਰਾਂ ‘ ਚ ਇਸਤਰੀਆਂ ਰਹਿੰਦੀਆਂ ਸਨ । ਇਨ੍ਹਾਂ ਦਿਨਾਂ ਵਿਚ ਇਕ ਹਿੰਦੂ ਪ੍ਰਵਾਰ ਆਪਣੇ ਲੜਕੇ ਦਾ ਵਿਆਹ ਕਰਕੇ ਆਪਣੀ ਜੁਆਨ ਨੂੰਹ ਲਿਜਾ ਰਿਹਾ ਸੀ ਕਿ ਰਸਤੇ ਵਿਚ ਕੁਝ ਤੁਰਕ ਸਿਪਾਹੀ ਗਸ਼ਤ ਕਰਦੇ ਮਿਲੇ । ਤੁਰਕ ਚੌਧਰੀ ਨੇ ਹਿੰਦੂ ਬਹੂ ਨੂੰ ਖੋਹ ਲਿਆ ਤੇ ਉਨ੍ਹਾਂ ਦਾ ਮਾਲ ਅਸਬਾਬ ਵੀ ਲੁੱਟ ਲਿਆ । ਲਾੜਾ ਘਰ ਨਹੀਂ ਗਿਆ ਸਿੱਧਾ ਜੰਗਲ ਵਿਚ ਸਿੰਘਾਂ ਪਾਸ ਚਲਾ ਗਿਆ । ਸਾਰੀ ਵਿਥਿਆ ਦੱਸੀ । ਸਿੰਘਾਂ ਨੇ ਉਸ ਨੂੰ ਅੰਮ੍ਰਿਤ ਛਕਾ ਕੇ ਉਸ ਚੌਧਰੀ ਪਾਸੋਂ ਬਦਲਾ ਲੈਣ ਲਈ ਪ੍ਰੇਰਿਆ । ਇਹ ਅੰਮ੍ਰਿਤ ਛਕ ਕੇ ਤੇਜ ਰਾਮ ਤੋਂ ਤੇਜਾ ਸਿੰਘ ਬਣ ਗਿਆ । ਤੇਜਾ ਸਿੰਘ ਇਕ ਰਾਤ ਕੁਝ ਸਿੰਘਾਂ ਨੂੰ ਨਾਲ ਲੈ ਚੌਧਰੀ ਪਾਸੋਂ ਆਪਣੀ ਪਤਨੀ ਖੋਹ ਲਿਆਇਆ , ਮਾਲ ਵੀ ਵਾਪਸ ਲੈ ਕੇ ਆਇਆ । ਉਸ ਦੀ ਘਰ ਵਾਲੀ ਵਾਪਸ ਆਈ , ਬੜੀ ਤਰਸਯੋਗ ਤੇ ਭੈੜੀ ਹਾਲਤ ਸੀ । ਉਹ ਚਾਹੁੰਦੀ ਸੀ ਕਿ ਆਤਮ ਹੱਤਿਆ ਕਰ ਲਵਾਂ ਪਰ ਸਿੱਖਾਂ ਤੇ ਬੀਬੀਆਂ ਨੇ ਹੌਸਲਾ ਦਿੱਤਾ ਕਿ ਇਹ ਮਨੁੱਖਾ ਜੀਵਨ ਬੜੇ ਜਨਮਾਂ ਬਾਅਦ ਮਿਲਦਾ ਹੈ ਇਸ ਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ। ਇਨ੍ਹਾਂ ਦਿਲਬਰੀਆਂ ਨੇ ਉਸ ਨੂੰ ਧਰਵਾਸ ਤੇ ਹੌਸਲਾ ਦਿੱਤਾ। ਅੰਮ੍ਰਿਤ ਛੱਕ ਕੇ ਨਾਮ ਬਘੇਲ ਕੌਰ ਰਖਿਆ ਗਿਆ । ਸਿੰਘਾਂ ਵਾਲਾ ਬਾਣਾ ਸਜਾ ਨਿਹੰਗ ਬਣ ਗਈ । ਹਰ ਸਮੇਂ ਵੱਡੀ ਕਿਰਪਾਨ ਗਲ ਵਿਚ ਰੱਖਦੀ । ਇਥੇ ਕਾਹਨੂੰਵਾਨ ਦੇ ਛੰਭ ਵਿਚ ਹੋਰ ਬੀਬੀਆਂ ਵੀ ਰਹਿੰਦੀਆਂ ਸਨ । ਹੁਣ ਬੀਬੀ ਬਘੇਲ ਕੌਰ ਨੇ ਵਿਚਾਰ ਬਣਾਈ ਕਿ ਰਾਤ ਬਰਾਤੇ ਗਸ਼ਤ ਕਰਦੇ ਤੁਰਕ ਸਿਪਾਹੀਆਂ ਪਾਸੋਂ ਘੋੜੇ ਖੋਹੇ ਜਾਣ । ਇਹ ਜਾਣਦੀ ਕਿ ਉਹ ਰਾਤ ਸ਼ਰਾਬ ਦੀ ਮਦਹੋਸ਼ੀ ਵਿਚ ਫਿਰਦੇ ਹਨ । ਇਕ ਰਾਤ ਬੀਬੀ ਜੀ ਕੁਝ ਸਿੰਘਾਂ ਨਾਲ ਏਸੇ ਭਾਲ ਵਿਚ ਛੰਭ ਤੋਂ ਬਾਹਰ ਆਈ । ਕੁਦਰਤੀ ਕੁਝ ਤੁਰਕ ਸਿਪਾਹੀ ਘੋੜੇ ਜੰਗਲ ‘ ਚ ਰੁੱਖਾਂ ਨਾਲ ਬੰਨ ਲਾਗੇ ਲੇਟੇ ਪਏ ਸਨ । ਚੁਪ ਚੁਪੀਤੇ ਉਨ੍ਹਾਂ ਦੀਆਂ ਬੰਦੂਕਾਂ ਚੁੱਕੀਆਂ ਤੇ ਘੋੜੇ ਖੋਲ੍ਹ ਕੇ ਦੌੜਾ ਲਏ । ਸਿੱਧੇ ਛੰਭ ਵਿੱਚ ਆ ਗਏ । ਇਹ ਛੰਭ ਕੰਡਿਆਲੀਆਂ ਝਾੜੀਆਂ ਨਾਲ ਘਿਰਿਆ ਪਿਆ – ਕੁਝ ਰੁੱਖ ਵੱਢ ਕੇ ਰਾਹ ਬਣਾਇਆ ਗਿਆ ਸੀ । ਇਸ ਵਿਚ ਇਕ ਵੱਡੀ ਢਾਬ ਸੀ , ਜਿਸ ਦਾ ਪਾਣੀ ਸਿੰਘ ਵਰਤਦੇ ਸਨ । ਰਾਤ ਬਰਾਤੇ ਦੂਰੋਂ ਨੇੜਿਓਂ ਪਿੰਡਾਂ ਵਿਚੋਂ ਖਾਣ ਪੀਣ ਵਾਲੀਆਂ ਵਸਤੂਆਂ ਲੈ ਆਉਂਦੇ । ਮੁਗਲਾਂ ਨੇ ਤੰਬੇ ( ਸਲਵਾਰਾਂ ਪਾਈਆਂ ਹੁੰਦੀਆਂ ਸਨ , ਉਨ੍ਹਾਂ ਦੇ ਕਪੜੇ ਝਾੜੀਆਂ ਵਿੱਚ ਫਸ ਜਾਂਦੇ ਸਨ ਇਸ ਲਈ ਇਨ੍ਹਾਂ ਥਾਵਾਂ ਤੋਂ ਦੂਰ ਹੀ ਰਹਿੰਦੇ ਸਨ । ਖਾਲਸੇ ਨੇ ਕੇਵਲ ਕਛਹਿਰੇ ਹੀ ਪਾਏ ਹੁੰਦੇ ਤੇ ਸਰੀਰ ਵੀ ਸਖਤ ਰਿਸ਼ਟ ਪੁਸ਼ਟ ਹੋ ਗਿਆ ਸੀ । ਇਹ ਕੰਡਿਆਂ ਦੀ ਕੋਈ ਪ੍ਰਵਾਹ ਨਹੀਂ ਸੀ ਕਰਦੇ । ਇਥੋਂ ਨਿਕਲ ਲੁਕਦੇ ਛਿਪਦੇ ਨਵਾਬ ਕਪੂਰ ਸਿੰਘ ਨੂੰ ਜਾ ਮਿਲੇ । ਲਾਹੌਰ ਦਾ ਨਵਾਬ ਮੀਰ ਮੰਨੂੰ ਸੀ । ਉਸ ਦਾ ਵਜ਼ੀਰ ਕੌੜਾ ਮੱਲ ਜਿਸ ਨੂੰ ਸਿੱਖ ਮਿੱਠਾ ਮੱਲ ਕਰਕੇ ਸੱਦਦੇ ਸਨ । ਸਿੱਖਾਂ ਦਾ ਬੜਾ ਹਿਤੈਸ਼ੀ ਸੀ । ਉਹ ਸਿੱਖਾਂ ‘ ਤੇ ਸਖਤੀ ਨਹੀਂ ਸੀ ਹੋਣ ਦੇਂਦਾ । ਉਧਰੋਂ ਅਬਦਾਲੀ ਭਾਰਤ ਨੂੰ ਲੁਟ ਕੇ ਜਾਂਦਾ , ਨਾਲ ਹਿੰਦੂ ਇਸਤਰੀਆਂ ਨੂੰ ਗੱਡਿਆਂ ‘ ਤੇ ਬਿਠਾ ਕੇ ਆਪਣੇ ਦੇਸ਼ ਨੂੰ ਲਿਜਾਂਦਾ ਰਸਤੇ ਵਿਚ ਸਿੱਖ ਉਨ੍ਹਾਂ ਔਰਤਾਂ ਨੂੰ ਛੁਡਾ ਉਨ੍ਹਾਂ ਦੇ ਘਰੀ ਪਚਾਉਣਾ ਤੇ ਨਾਲ ਇਸ ਦਾ ਖਜ਼ਾਨਾ ਰਸ਼ਦ ਆਦਿ ਲੁਟ ਕੇ ਲੈ ਜਾਣੀ । ਉਸ ਨੇ ਜਾਂਦੇ ਹੋਏ ਲਾਹੌਰ ਦੇ ਨਵਾਬ ਮੀਰ ਮੰਨੂੰ ਨੂੰ ਤਾੜਨਾ ਕਰਨੀ ਕਿ ਸਿੱਖਾਂ ਦਾ ਖੁਰਾ ਖੋਜ ਮਿਟਾਉਣਾ ਹੈ । ਜਦੋਂ ਸਾਰੇ ਸਿੱਖ ਜੰਗਲਾਂ ਵਿਚ ਚਲੇ ਗਏ , ਹੁਣ ਫਿਰ ਅਬਦਾਲੀ ਵਾਪਸ ਭਾਰਤ ਨੂੰ ਲੁੱਟਣ ਆਇਆ ਤਾਂ ਸਿੰਘਾਂ ਨੂੰ ਵੰਗਾਰਿਆ ਕਿ “ ਜੇ ਤੁਸੀਂ ਏਡੇ ਬਹਾਦਰ ਹੋ ਤਾਂ ਜੰਗਲਾਂ ਨੂੰ ਕਿਉਂ ਭੱਜਦੇ ਹੋ ਸਾਡੇ ਨਾਲ ਮੈਦਾਨ ‘ ਚ ਮੁਕਾਬਲਾ ਕਰੋ । ਨਵਾਬ ਕਪੂਰ ਸਿੰਘ ਨੇ ਅਬਦਾਲੀ ਦੀ ਵੰਗਾਰ ਨੂੰ ਕਬੂਲਿਆ । ਚਾਰ ਕੁ ਹਜ਼ਾਰ ਸਿੰਘ ਤੇ ਸੌ ਕੁ ਸਿੰਘਣੀਆਂ , ਬਘੇਲ ਕੌਰ ਨੇ ਮਰਦਾਂ ਵਾਲੇ ਬਸਤਰ ਸਜਾਏ ਹੋਏ ਸਨ । ਬਬਰ ਸ਼ੇਰ ਭੁਬਾਂ ਮਾਰਦੇ ਜੈਕਾਰੇ ਗਜਾਉਂਦੇ ਜੰਗਲ ‘ ਚੋਂ ਬਾਹਰ ਆਏ । ਬਿਜਲੀ ਦੀ ਫੁਰਤੀ ਨਾਲ ਦੁੰਬੇ ਖਾਣਿਆਂ ‘ ਤੇ ਆਪਣੇ ਖੁੰਢਿਆਂ ਸ਼ਸ਼ਤਰਾਂ ਨਾਲ ਹੱਲਾ ਬੋਲ ਦਿੱਤਾ । ਸਿੰਘਾਂ ਨੇ ਤੁਰਕਾਂ ਦੇ ਬੜੇ ਆਹੂ ਲਾਏ । ਰਾਤ ਪੈ ਗਈ 50 ਸਿੰਘ ਸ਼ਹੀਦ ਹੋ ਗਏ । ਪਠਾਨਾਂ ਦਾ ਢੇਰ ਜਾਨੀ ਨੁਕਸਾਨ ਹੋਇਆ । ਅਗਲੇ ਦਿਨ ਬਘੇਲ ਕੌਰ ਆਪਣੀਆਂ ਸਿੰਘਣੀਆਂ ਦੇ ਜਥੇ ਨਾਲ ਬੜੀ ਜੁਰੱਅਤ ਤੇ ਬਹਾਦਰੀ ਨਾਲ ਲੜਦੀ ਨੇ ਵੈਰੀਆਂ ਦੇ ਦੰਦ ਖੱਟੇ ਕੀਤੇ । ਸ਼ਾਮ ਨੂੰ ਤੁਰਕ ਹਜ਼ਾਰਾਂ ਪਠਾਨ ਮਰਵਾ ਕੇ ਹਾਰ ਖਾ ਕੇ ਪਿਛੇ ਮੁੜ ਗਏ । ਇਸ ਭੱਜ ਦੌੜ ਵਿਚ ਬੀਬੀ ਬਘੇਲ ਕੌਰ ਕੁਝ ਸਿੰਘਣੀਆਂ ਸਮੇਤ ਸਿੰਘਾਂ ਨਾਲੋਂ ਵੱਖ ਹੋ ਗਈ । ਇਹ ਰਾਤ ਇਕ ਪਿੰਡ ਚਲੇ ਗਈਆਂ । ਉਥੇ ਜਾ ਲੰਗਰ ਤਿਆਰ ਕਰ ਛੱਕ ਕੇ ਹੇਠਾਂ ਭੁੰਜੇ ਹੀ ਸੌਂ ਗਈਆਂ । ਸਾਰੀ ਰਾਤ ਦੋ ਦੋ ਜਾਗ ਕੇ ਪਹਿਰਾ ਦੇਂਦੀਆਂ ਰਹੀਆਂ । ਅੰਮ੍ਰਿਤ ਵੇਲੇ ਨਿਤਨੇਮ ਕਰ ਆਪਣੇ ਰਾਹ ਪੈ ਗਈਆਂ । ਰਸਤੇ ਵਿਚ ਇਨ੍ਹਾਂ ਦਾ 50 ਕੁ ਤੁਰਕਾਂ ਨਾਲ ਟਾਕਰਾ ਹੋ ਗਿਆ । ਇਨ੍ਹਾਂ ‘ ਚੋਂ ਪੰਜ ਕੁ ਤੁਰਕ ਬਘੇਲ ਕੌਰ ਵਲ ਭੈੜੀ ਨੀਅਤ ਨਾਲ ਅਗੇ ਆਏ । ਬੜੀ ਫੁਰਤੀ ਨਾਲ ਅਗੇ ਵਧ ਬਘੇਲ ਕੌਰ ਨੇ ਇਕ ਤੁਰਕ ਦੀ ਤਲਵਾਰ ਕਟ ਦਿੱਤੀ । ਏਨੇ ‘ ਚ ਦੂਜੇ ਤੁਰਕਾਂ ਨੇ ਬਘੇਲ ਕੌਰ ‘ ਤੇ ਹੱਲਾ ਬੋਲ ਦਿਤਾ ਤੇ ਜ਼ਖ਼ਮੀ ਕਰ ਦਿੱਤਾ । ਅਜੇ ਉਹ ਸੰਭਲ ਹੀ ਰਹੀ ਸੀ ਕਿ ਇਕ ਹੋਰ ਨੇਜੇ ਵਾਲੇ ਨੇ ਉਸ ਪਰ ਹਮਲਾ ਕਰ ਦਿੱਤਾ । ਉਧਰੋਂ ਉਸ ਦੀਆਂ ਸਾਥਣਾਂ ਨੇ ਜਵਾਬੀ ਹਮਲਾ ਕਰਕੇ ਉਸ ਨੂੰ ਨੇਜੇ ਤੋਂ ਬਚਾ ਲਿਆ । ਤੁਰਕ ਜ਼ਖ਼ਮੀ ਹੋ ਆਪਣੇ ਸਾਥੀਆਂ ਵਲ ਪਰਤੇ । ਮੌਕਾ ਤਾੜ ਕੇ ਬਘੇਲ ਕੌਰ ਆਪਣੀਆਂ ਸਾਥਣਾਂ ਸਮੇਤ ਸੰਘਣੇ ਜੰਗਲ ਵਿਚ ਆਪਣੇ ਸਾਥੀ ਸਿੱਖਾਂ ਦੀ ਭਾਲ ਵਿਚ ਚਲ ਪਈ । ਉਧਰ ਪਠਾਨਾਂ ਨੇ ਵੀ ਇਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ । ਉਧਰ ਇਕ ਟਾਂਗੂ ਜਿਹੜਾ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)