ਕਨੇਡਾ ਚ ਲੱਕੜ ਦੇ ਇਹਨਾਂ ਘਰਾਂ ਚ ਜਰਾ ਜਿੰਨੀ ਆਵਾਜ਼ ਵੀ ਦੂਜੇ ਕੋਨੇ ਸੁਣਾਈ ਦੇ ਜਾਂਦੀ ਹੈ ।ਲੜਦੇ ਗੁਆਂਢੀ ਤਾਂ ਸੁਣਾਈ ਦੇਣੇ ਹੀ ਸਨ । ਪਵਨ ਦੇ ਉੱਪਰ ਵਾਲੇ ਅਪਾਰਟਮੈਂਟ ਚ ਕੋਈ ਗੋਰਾ ਕਪਲ ਰਹਿ ਰਿਹਾ ਸੀ । ਦੋਵਾਂ ਦੇ ਉੱਚੀ ਉੱਚੀ ਲੜਨ ਦੀ ਆਵਾਜ਼ ਨਾਲ ਉਸਦੀ ਨੀਂਦ ਟੁੱਟ ਗਈ ਸੀ । ਉਹ ਤਾਂ ਕਿਸੇ ਤਰੀਕੇ ਨੀਂਦ ਦੇ ਟੁੱਟਣ ਨੂੰ ਝੱਲ ਗਈ ਪਰ ਉਸਦੀ ਤਿੰਨ ਸਾਲ ਦੀ ਬੱਚੀ ਲਈ ਇਹ ਅਸਹਿ ਸੀ ।
ਉਹਨੇ ਉੱਠ ਕੇ ਦਰਵਾਜ਼ਾ ਖੋਲ੍ਹ ਕੇ ਉੱਪਰ ਜਾ ਕੇ ਉਸ ਜੋੜੇ ਨੂੰ ਹੌਲੀ ਲੜਨ ਦੀ ਬੇਨਤੀ ਕੀਤੀ ਤੇ ਵਾਪਿਸ ਆ ਗਈ ।
ਜਿਸ ਤਰਾਂ ਏਥੇ ਦੇ ਲੋਕ ਉਸਨੂੰ ਜਾਪਦਾ ਸੀ ਕਿ ਇਹਨਾਂ ਦਾ ਵਿਆਹ ਬਹੁਤੀ ਦੇਰ ਨਹੀਂ ਟਿਕਣਾ । ਹਲੇ ਇੱਕ ਵਰ੍ਹਾ ਵੀ ਨਹੀਂ ਸੀ ਹੋਇਆ ਹੋਣਾ ਉਹਨਾਂ ਦੇ ਵਿਆਹ ਨੂੰ । ਉਦੋਂ ਪਹਿਲਾਂ ਇਹ ਸਿਰਫ ਗੋਰੀ ਹੀ ਉਸ ਮਕਾਨ ਚ ਰਹਿੰਦੀ ਸੀ । ਗੋਰਾ ਸਿਰਫ ਉਹਨੂੰ ਮਿਲਣ ਲਈ ਕਦੇ ਕਦੇ ਆਉਂਦਾ । ਉਸਦੇ ਪਿਛਲੇ ਇੰਡੀਆ ਗੇੜੇ ਤੋਂ ਪਹਿਲਾਂ ਹੀ ਦੋਵਾਂ ਨੇ ਵਿਆਹ ਕਰਵਾਇਆ ਸੀ ।
ਗੋਰੀ ਬਹੁਤ ਹੁੱਬ ਕੇ ਆਪਣੇ ਪਿਆਰ ਦੀਆਂ ਗੱਲਾਂ ਦਸਦੀ ਸੀ । ਵਿਆਹ ਤੋਂ ਪਹਿਲਾਂ ਵੀ ਉਹ ਮਰਦ ਔਰਤ ਦੇ ਭੇਦ ਦੀਆਂ ਕਿੰਨੀਆਂ ਗੱਲਾਂ ਉਸ ਨੂੰ ਸਹਿਜ ਹੀ ਦੱਸ ਦਿੰਦੀ । ਵਿਆਹੀ ਹੋਣ ਦੇ ਬਾਵਜੂਦ ਤੇ ਚੰਗੀ ਅੰਗਰੇਜ਼ੀ ਦੀ ਜਾਣਕਾਰ ਹੋਣ ਦੇ ਬਾਵਜੂਦ ਪਵਨ ਕੋਲ ਦੱਸਣ ਲਈ ਕੁਝ ਖਾਸ ਨਾ ਹੁੰਦਾ । ਉਹ ਬੱਸ ਸੁਣਦੀ ਤੇ ਉਸਦੀਆਂ ਗੱਲਾਂ ਤੇ ਮੁਸਕਰਾਉਂਦੀ । ਜਿਵੇਂ ਉਹ ਵਿਆਹ ਤੋਂ ਪਹਿਲਾਂ ਆਪਣੀਆਂ ਅਨੁਭਵੀ ਸਹੇਲੀਆਂ ਜਾਂ ਵਿਆਹੀਆਂ ਸਾਥਣਾਂ ਤੇ ਮੁਸਕਰਾ ਦਿੰਦੀ ਸੀ ।
ਉਸਨੂੰ ਉਸ ਗੋਰੀ ਦੀ ਕਿਸਮਤ ਤੇ ਰਸ਼ਕ ਹੁੰਦਾ ਕਿ ਕਿੰਨੀ ਖੁਸ਼ਕਿਸਮਤ ਹੈ ਇਹ ਇੱਕ ਬੱਚਾ ਸੀ ਇਸਦਾ ਜਿਸਦਾ ਕਿ ਉਸਨੂੰ ਵੀ ਪੱਕਾ ਨਹੀਂ ਸੀ ਪਤਾ ਕਿ ਪਿਤਾ ਕੌਣ ਹੈ । ਫਿਰ ਵੀ ਉਸਨੂੰ ਅਜਿਹਾ ਪ੍ਰੇਮੀ ਮਿਲਿਆ ਸੀ ਜੋ ਉਸਦੀਆਂ ਸਾਰੀਆਂ ਜਰੂਰਤਾਂ ਭਾਵੇਂ ਜਜ਼ਬਾਤੀ ਸੀ ਜਾਂ ਸਰੀਰਕ ਉਹਨਾਂ ਨੂੰ ਸਮਝਦਾ ਸੀ । ਉਸਨੂੰ ਆਪਣੀ ਜ਼ਿੰਦਗੀ ਚ ਆਏ ਸਾਰੇ ਦੁੱਖਾਂ ਦੇ ਪਹਾੜ ਸਾਹਮਣੇ ਆ ਖਲੋਂਦੇ । ਉਸਦਾ ਇਥੇ ਕਨੇਡਾ ਦਿਲ ਨਾ ਲਗਦਾ ਤੇ ਪਿਛਲੇ ਸਾਲ ਉਹ ਆਪਣੇ ਪਤੀ ਗੁਰਜੀਤ ਨੂੰ ਵਾਪਿਸ ਇੰਡੀਆ ਲੈ ਕੇ ਜਾਣ ਦੀ ਜਿੱਦ ਕਰ ਲਈ ਇਥੇ ਦੋ ਕੁ ਸਾਲ ਉਹਨਾਂ ਨੂੰ ਹੋ ਹੀ ਗਏ ਸਨ ਤੇ ਪੀ ਆਰ ਲਈ ਕਾਫੀ ਸੀ । ਹੁਣ ਉਹ ਕਦੇ ਵੀ ਵਾਪਿਸ ਆ ਸਕਦੇ ਸੀ । ਪਰ ਇੱਥੇ ਦੀ ਇੱਕਲਤਾ ਤੇ ਤੇਜ ਰਫ਼ਤਾਰ ਜਿੰਦਗੀ ਉਹਨੂੰ ਹੋਰ ਵੀ ਤੰਗ ਕਰਦੀ । ਤੇ ਉਪਰੋਂ ਉਹਨਾਂ ਦੇ ਨਾਲ ਰਹਿੰਦੇ ਗੁਰਜੀਤ ਦੇ ਮੰਮੀ ਪਾਪਾ ਦੀ ਨਜ਼ਰ ਉਸਤੇ ਰਹਿੰਦੀ । ਉਹ ਕਿਸ ਨਾਲ ਕਿੱਥੇ ਕੀ ਗੱਲ ਕਰ ਰਹੀ ਹੈ ਕਿੱਥੇ ਆ ਜਾ ਰਹੀ ਏ । ਸਭ ਚੈੱਕ ਹੁੰਦਾ ।ਉਸਦੀ ਕਾਲ ਡਿਟੇਲ ਨੈੱਟ ਦੀ ਹਿਸਟਰੀ ਸਭ ਦੇਖੀ ਜਾਂਦੀ । ਇਸ ਜੀਵਨ ਤੋਂ ਤੰਗ ਆ ਕੇ ਹੀ ਉਹ ਵਾਪਿਸ ਜਾਣਾ ਚਾਹੁੰਦੀ ਸੀ ।
ਪਰ ਉਹ ਭੱਜਦੀ ਤੇ ਭੱਜਦੀ ਕਿੱਥੇ ਜ਼ਿੰਦਗੀ ਨੇ ਹਰ ਮੋੜ ਤੇ ਹੀ ਉਸਨੂੰ ਇੰਝ ਜ਼ਖ਼ਮ ਦਿੱਤੇ ਸੀ ਕਿ ਉਹ ਮੁੜ ਮੁੜ ਹਰੇ ਹੁੰਦੇ ਤੇ ਨਵੇਂ ਨਵੇਂ ਦਰਦ ਦਿੰਦੇ ।
ਪਵਨ ਨੂੰ ਅਜੇ ਸੋਝੀ ਵੀ ਨਹੀਂ ਸੀ ਜਦੋਂ ਉਸਦੀ ਮਾਂ ਮਰ ਗਈ ਸੀ । ਨਿੱਕੀ ਉਮਰੋਂ ਉਸਨੇ ਸਿਵਾਏ ਝਿੜਕਾਂ ਤੋਂ ਕੋਈ ਪਿਆਰ ਨਾ ਮਿਲਿਆ । ਸਾਂਝੇ ਪਰਿਵਾਰ ਚ ਉਸਨੂੰ ਲਗਦਾ ਕਿ ਉਹ ਇਸ ਘਰ ਚ ਨਿੱਕੀ ਉਮਰੇ ਹੀ ਵਿਆਹੀ ਗਈ ਹੋਵੇ । ਘਰ ਦਾ ਸਾਰੇ ਕੰਮ ਚ ਉਹ ਹੱਥ ਵਟਾਉਂਦੀ । ਧਾਰਾਂ ਕੱਢਣ ਤੋਂ ਲੈ ਕੇ ਚੁਲ੍ਹੇ ਚੌਂਕੇ ਤੱਕ ਦੇ ਸਾਰੇ ਕੰਮ ਉਸਦੀਆਂ ਚਾਚੀਆਂ ਤਾਈਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ