ਜਮੀਨ ਜਾਇਦਾਤਾਂ ਅਤੇ ਕਿਰਾਏ ਦੇ ਘਰਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ “ਦਲਾਲ” ਆਖ ਸੰਬੋਧਨ ਹੁੰਦੇ ਤਾਂ ਕੁਝ ਚੰਗਾ ਜਿਹਾ ਨਾ ਲੱਗਿਆ ਕਰਦਾ..ਪਰ ਕਰਦਾ ਵੀ ਕੀ..ਇਥੋਂ ਕਮਾਏ ਕਮਿਸ਼ਨ ਤੋਂ ਹੀ ਤਾਂ ਘਰ ਦਾ ਚੁੱਲ੍ਹਾ ਚੌਂਕਾ ਚਲਿਆ ਕਰਦਾ ਸੀ..!
ਚੰਡੀਗੜੋਂ ਬਦਲ ਕੇ ਆਏ ਇੱਕ ਪਰਿਵਾਰ ਨੇ ਮਜਬੂਰੀ ਜਤਾਈ..”ਅੱਠ ਹਜਾਰ ਮਹੀਨੇ ਤੋਂ ਵੱਧ ਦੀ ਗੁੰਜਾਇਸ਼ ਨਹੀਂ ਸੀ..!
ਰਜਿਸਟਰ ਫਾਈਲਾਂ ਚੈੱਕ ਕੀਤੀਆਂ..ਲੈ ਦੇ ਕੇ ਖੂੰਜੇ ਵਾਲੀ ਬੀਜੀ ਜੀ ਦਾ ਘਰ ਹੀ ਬਚਿਆ ਸੀ..!
ਪਰ ਜਦੋਂ ਉਸ ਨਾਲ “ਅੱਠ ਹਜਾਰ” ਦੀ ਗੱਲ ਕੀਤੀ ਤਾਂ ਉਸਨੇ ਗੁੱਸੇ ਵਿਚ ਆਉਂਦੀ ਹੋਈ ਨੇ ਸਾਫ ਸਾਫ ਆਖ ਦਿੱਤਾ ਕੇ “ਦਸ ਹਜਾਰ” ਤੋਂ ਇੱਕ ਪੈਸਾ ਵੀ ਨੀ ਹੋਵੇਗਾ..!
ਏਡੇ ਵੱਡੇ ਘਰ ਵਿਚ ਕੱਲੀ ਰਹਿੰਦੀ ਉਹ ਬੀਜੀ..
ਸੁਭਾਅ ਏਨਾ ਸਖਤ..ਉੱਤੋਂ ਕਿੰਨੀਆਂ ਸਾਰੀਆਂ ਸ਼ਰਤਾਂ..ਕੋਈ ਕਿਰਾਏਦਾਰ ਘੱਟ ਹੀ ਟਿਕਿਆ ਕਰਦਾ..ਮੁਹੱਲੇ ਵਾਲਿਆਂ “ਲੜਾਕੀ ਬੇਬੇ” ਨਾਮ ਰਖਿਆ ਸੀ..ਦੱਸਦੇ ਜਦੋਂ ਦਾ ਮੁੰਡਾ ਪਰਿਵਾਰ ਸਮੇਤ ਕਨੇਡਾ ਪਰਵਾਸ ਕਰ ਗਿਆ..ਹੋਰ ਵੀ ਚਿੜਚਿੜੀ ਹੋ ਗਈ ਸੀ!
ਖੈਰ ਉਸ ਦਿਨ ਡਰਦੇ ਡਰਦੇ ਨੇ ਉਸਦਾ ਘਰ ਵਿਖਾਇਆ..
ਨਾਲ ਹੀ ਕਿਰਾਏਦਾਰ ਦੇ ਕੰਨਾਂ ਵਿਚੋਂ ਇਹ ਗੱਲ ਵੀ ਕੱਢ ਦਿੱਤੀ ਕੇ “ਦਸ ਹਜਾਰ” ਤੋਂ ਘੱਟ ਗੱਲ ਨਹੀਂ ਬਣਨੀ..!
ਘਰ ਵਿਖਾ ਕੇ ਬਾਹਰ ਨੂੰ ਤੁਰਨ ਲਗਿਆ ਤਾਂ ਵੇਹੜੇ ਬੈਠੀ ਬੀਜੀ ਨੇ ਮਗਰੋਂ ਵਾਜ ਮਾਰ ਲਈ..ਆਖਣ ਲੱਗੀ ਜਾ ਪੁੱਤਰਾ ਮੇਰੇ ਵਲੋਂ “ਹਾਂ” ਏ..”ਅੱਠ ਹਜਾਰ” ਦੇ ਹਿੱਸਾਬ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ