ਭੋਗ ਮਗਰੋਂ ਬਹੁਤੇ ਰਿਸ਼ਤੇਦਾਰ ਜਾ ਚੁੱਕੇ ਸਨ।ਬਹੁਤੇ ਨੇੜਲੇ ਜਾਂ ਪੀਣ-ਖਾਣ ਦੇ ਸ਼ੌਕੀਨ ਬੈਠ ਸਨ ਜਿੰੰਨ੍ਹਾਂ ਨੇ ਸਮੇਂ ਨਾਲ ਹੀ ਆਪਣਾ ਕੰਮ ਵੀ ਸ਼ੁਰੂ ਕਰ ਲਿਆ ਸੀ।ਮਨਜੀਤ ਸਿੰਘ ਅਜੀਬ ਜਿਹੀ ਹਾਲਤ ਵਿੱਚ ਸੀ ਨਾ ਉਦਾਸ ਨਾ ਖੁਸ਼।ਉਸ ਦੇ ਦੋਵੇਂ ਬੱਚੇ ਬਾਹਰ ਸਨ, ਜੋ ਉਨ੍ਹਾਂ ਨੂੰ ਵੀ ਉੱਧਰ ਲਿਜਾਣ ਲਈ ਵਾਰ ਵਾਰ ਜ਼ੋਰ ਪਾ ਰਹੇ ਸਨ।ਹੁਣ ਤੱਕ ਉਹ ਟਾਲ-ਮਟੋਲ ਕਰਦੇ ਆ ਰਹੇ ਸਨ ਪਰ ਹੁਣ ਬੱਚਿਆਂ ਨੇ ਲਿਜਾਣ ਲਈ ਪੂਰੀ ਕਾਗਜ਼ੀ ਕਾਰਵਾਈ ਕਰ ਲਈ ਸੀ।ਕੁੱਝ ਹੀ ਦਿਨਾਂ ਵਿੱਚ ਉਨ੍ਹਾਂ ਨੇ ਇੱਥੋਂ ਚਲੇ ਜਾਣਾ ਸੀ।ਇਸੇ ਸਬੰਧ ਵਿੱਚ ਘਰ ਵਿੱਚ ਅਖੰਡ ਪਾਠ ਕਰਾਇਆ ਗਿਆ ਸੀ।
ਸ਼ਾਮ ਨੂੰ ਮਨਜੀਤ ਸਿੰਘ ਵਿਹਲਾ ਹੋ ਸੱਥ ਵਿੱਚ ਆ ਗਿਆ ਸੀ, “ਬਾਈ ਭੁੱਲਰਾ ਵਧਾਈਆਂ।” ਇੱਕੋ ਵਾਰ ਕਈ ਆਵਾਜ਼ਾ ਆਈਆਂ। “ਰੱਬ ਸਭ ਨੂੰ ਵਧਾਵੇ।” ਕਹਿੰਦਾ ਹੋਇਆ ਉਹ ਤਖਤਪੋਸ਼ ਤੇ ਬੈਠ ਗਿਆ। “ਬਾਈ ਜੀ, ਲਵੋ ਜਿੰਦਗੀ ਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ