ਨਾਲ ਪੜਾਉਂਦਾ ਹਿਸਾਬ ਦਾ ਮਾਸਟਰ ਰੇਸ਼ਮ ਸਿੰਘ ਅਕਸਰ ਦੁੱਖੜੇ ਫੋਲਣ ਲੱਗ ਜਾਂਦਾ..ਅਖ਼ੇ ਔਲਾਦ ਉਸ ਹਿਸਾਬ ਦੀ ਨਹੀਂ ਨਿੱਕਲੀ ਜਿਹੜਾ ਹਿਸਾਬ ਕਿਤਾਬ ਸਾਰੀ ਜਿੰਦਗੀ ਮੈਂ ਲਾਉਂਦਾ ਰਿਹਾ..!
ਨਾਲਦੀ ਨਸੀਬ ਕੌਰ ਥੋੜਾ ਢਿੱਲੀ ਰਹਿੰਦੀ ਏ..ਉਸਤੋਂ ਬਗੈਰ ਕਿਸੇ ਹੋਰ ਕੋਲ ਪੂਣੀਂ ਕਰਾਉਣ ਜੋਗੀ ਵੀ ਵੇਹਲ ਹੈਨੀ..ਸਾਰਾ ਦਿਨ ਬੱਸ ਆਪਣੀ ਦੁਨੀਆ ਵਿਚ ਹੀ ਮਸਤ ਰਹਿੰਦੇ..ਫੇਰ ਵੀ ਡਿੱਗਦੀ ਢਹਿੰਦੀ ਪੱਗ ਦਾ ਇੱਕ ਪਾਸਾ ਫੜ ਹੀ ਲੈਂਦੀ ਏ..!
ਬਿਨਾ ਪੂਣੀ ਤੋਂ ਬੰਨੀ ਪੱਗ ਥੋੜਾ ਕੱਸ ਕੇ ਬੰਨਣੀ ਪੈਂਦੀ ਏ..ਦੁਪਹਿਰ ਨੂੰ ਫੇਰ ਸਿਰ ਪੀੜ ਜਿਹੀ ਸ਼ੁਰੂ ਹੋ ਜਾਂਦੀ ਤੇ ਜਦੋਂ ਸ਼ਾਮੀਂ ਘਰੇ ਅੱਪੜ ਸਿਰੋਂ ਲਾਹੀਦੀ ਏ ਤੇ ਕੰਨ ਲਾਲ ਹੋਏ ਹੁੰਦੇ ਅਤੇ ਮੱਥੇ ਤੇ ਫਿਫਟੀ ਦਾ ਡੂੰਗਾ ਨਿਸ਼ਾਨ ਪੈ ਜਾਂਦਾ ਏ..!
ਮੈਂ ਅੱਗਿਓਂ ਅਕਸਰ ਆਖਦਾ ਮਿੱਤਰਾ ਕੁੰਡੇ ਨਾਲ ਬੰਨ ਕੇ ਕਰਨੀ ਸਿੱਖ ਲੈ..ਅੱਗੋਂ ਆਖਦਾ ਯਾਰ ਇੰਝ ਕਰਦਿਆਂ ਵੇਖ ਨਸੀਬ ਕੌਰ ਗੁੱਸੇ ਹੋ ਜਾਂਦੀ ਏ..ਆਖਦੀ ਏ ਜਿੱਦਣ ਮੈਂ ਮਰ ਜਾਊ ਉਸ ਦਿਨ ਬੇਸ਼ਕ ਕੁੰਡੇ ਯਾ ਮੰਜੇ ਨਾਲ ਬੰਨ ਕੇ ਕਰ ਲਵੀਂ..!
ਫੇਰ ਇੱਕ ਦਿਨ ਵਾਕਿਆ ਹੀ ਖਬਰ ਮਿਲ ਗਈ ਨਸੀਬ ਕੌਰ ਚਲੀ ਗਈ..!
ਭੋਗ ਤੇ ਗਏ ਵੇਖਿਆ ਰੇਸ਼ਮ ਸਿੰਘ ਬੁਰੀ ਤਰਾਂ ਟੁੱਟ ਗਿਆ ਸੀ..ਸਾਨੂੰ ਵੇਖ ਅੰਦਰ ਡੱਕਿਆ ਕਿੰਨਾ ਕੁਝ ਬਾਹਰ ਆ ਗਿਆ..ਹੋਂਸਲਾ ਦਿੱਤਾ..ਆਖਿਆ ਤੇਰੇ ਨਾਲ ਹਾਂ ਭਾਵੇਂ ਅੱਧੀ ਰਾਤ ਵਾਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ