ਮਾਸੀ ਦੇ ਕੌੜੇ ਸੁਭਾ ਕਰਕੇ ਜਦੋਂ ਕੋਈ ਵੀ ਉਸਨੂੰ ਟੇਸ਼ਨ ਤੋਂ ਘਰੇ ਲਿਆਉਣ ਲਈ ਤਿਆਰ ਨਾ ਹੋਇਆ ਤਾਂ ਅਖੀਰ ਮੈਂ ਹਾਮੀਂ ਭਰ ਦਿੱਤੀ..!
ਉਸਦੀ ਬਾਂਹ ਨੂੰ ਪਲਸਤਰ ਲੱਗਾ ਹੋਣ ਕਰਕੇ ਉਸਨੂੰ ਲਿਆਉਣਾ ਵੀ ਰਿਕਸ਼ੇ ਤੇ ਹੀ ਪੈਣਾ ਸੀ..!
ਗੱਡੀ ਆਈ ਤੇ ਲੰਘ ਵੀ ਗਈ ਪਰ ਮਾਸੀ ਕਿਧਰੇ ਵੀ ਨਾ ਦਿੱਸੀ..ਵੇਖਿਆ ਤਾਂ ਟੇਸ਼ਨ ਮਾਸਟਰ ਦੇ ਕਮਰੇ ਵੱਲੋਂ ਤੁਰੀ ਆ ਰਹੀ ਸੀ..ਪੈਰੀ ਹੱਥ ਲਾ ਉਸਦਾ ਝੋਲਾ ਫੜ ਲਿਆ..ਪੁੱਛਿਆ ਓਧਰ ਕਿੱਧਰ ਗਈ ਸੈਂ..?
ਆਖਣ ਲੱਗੀ ਉਲ੍ਹਾਮਾਂ ਦਿੱਤਾ..ਡਰਾਈਵਰ ਚੱਜ ਦਾ ਲਾਇਆ ਕਰੋ..ਹੌਲੀ ਹੋਲੀ ਜੂੰ ਦੀ ਤੋਰੇ ਲਿਆਉਂਦੇ ਨੇ ਸਿਰ ਤੇ ਦੁਪਹਿਰਾਂ ਲੈ ਆਂਦੀਆਂ!
ਏਨੇ ਨੂੰ ਟੀਟੀ ਨੇ ਟਿਕਟ ਪੁੱਛ ਲਈ..ਉਸਦੇ ਗੱਲ ਪੈ ਗਈ..ਅਖ਼ੇ ਬਿਨਾ ਟਿਕਟ ਤੇ ਤੁਹਾਥੋਂ ਫੜੇ ਨੀ ਜਾਂਦੇ..ਸਾਡੇ ਵਰਗੀਆਂ ਮਾਈਆਂ ਦਵਾਲੇ ਹੀ ਹੋਏ ਰਹਿੰਦੇ ਓ..!
ਬਾਹਰ ਆਏ ਤਾਂ ਕਿੰਨੇ ਸਾਰੇ ਰਿਕਸ਼ਿਆਂ ਵਾਲੇ ਇੱਕਠੇ ਹੋ ਗਏ..ਉਹ ਸਾਰਿਆਂ ਦਵਾਲੇ ਹੋ ਗਈ ਅਖ਼ੇ ਰੁਪਈਏ ਮਿਲਨੇ ਪੰਜ..ਚੱਲਣਾ ਤੇ ਚਲੋ ਨਹੀਂ ਤੇ ਲੱਤਾਂ ਅਜੇ ਸਹੀ ਸਲਾਮਤ ਨੇ..!
ਅਖੀਰ ਪਿਛਾਂਹ ਖੋਲਤੇ ਹੌਲੀ ਜਿਹੀ ਉਮਰ ਦੇ ਮੁੰਡੇ ਨੇ ਪੰਜਾਂ ਦੀ ਹਾਮੀ ਭਰ ਦਿੱਤੀ..!
ਰਾਹ ਵਿਚ ਕੇਲਿਆਂ ਵਾਲੀ ਰੇਹੜੀ ਤੇ ਬ੍ਰੇਕ ਮਰਵਾ ਲਈ..ਓਥੇ ਵੀ ਭਾਅ ਨਾ ਬਣਿਆ ਤੇ ਬੁਰਾ ਭਲਾ ਆਖਦੀ ਨੇ ਅਗਲੀ ਰੇਹੜੀ ਤੋਂ ਕਿੱਲੋ ਸੇਬ ਤੁਲਵਾ ਲਏ..ਉਹ ਮਗਰੋਂ ਟਾਹਰਾਂ ਦਿੰਦਾ ਰਿਹਾ..ਬੇਬੇ ਰੁਪਈਆ ਹੋਰ ਦੇ ਜਾ..ਏਨੇ ਵਿਚ ਵਾਰਾ ਨਹੀਂ ਖਾਂਦਾ..ਪਰ ਮਾਸੀ ਨੇ ਕੰਨ ਨਾ ਧਰੇ..!
ਏਨੇ ਨੂੰ ਇੱਕ ਸਾਈਕਲ ਵਾਲੇ ਨੇ ਪਿੱਛੋਂ ਲਿਆ ਸਾਈਕਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ