ਖੰਡੇ ਦੀ ਧਾਰ ਨਾਲ ਤੇ ਕਲਮ ਦੀ ਨੋਕ ਨਾਲ ਇਤਿਹਾਸ ਸਿਰਜਿਆ ਗਿਆ ਬਦਲਿਆ ਗਿਆ ਤੇ ਲਿਖਿਆ ਗਿਆ,,,,,,, ਅਣਖ਼ ਕੀ ਹੈ??? ਇਸ ਸਵਾਲ ਦਾ ਜਵਾਬ ਦੇਣ ਲਈ ਬਹੁਤੇ ਸ਼ਬਦ ਲਿਖਣ ਦੀ ਲੋੜ ਨਹੀਂ ਸਰਹੰਦ ਦੀ ਦੀਵਾਰ ਵੱਲ ਇਸ਼ਾਰਾ ਈ ਕਾਫ਼ੀ ਆ,,,,,, ਜੇ ਬਾਬਾ ਅਜੀਤ ਸਿੰਘ ਨੇ ਮੁਗਲਾਂ ਦੇ ਤੀਰਾਂ ਅੱਗੇ ਹਿੱਕ ਨਾ ਤਣੀ ਹੁੰਦੀ ਕਲਗੀਧਰ ਨੇ ਵੱਜਦੇ ਤੀਰਾਂ ਨੂੰ ਦੇਖ ਕੇ ਜੈਕਾਰੇ ਨਾ ਛੱਡੇ ਹੁੰਦੇ,, ਤਾਂ ਅੱਜ ਚਮਕੌਰ ਦਾ ਨਾਂ “ਸ੍ਰੀ ਚਮਕੌਰ ਸਾਹਿਬ” ਨਹੀਂ ਸੀ ਹੋਣਾ,,,,,,,,,
ਪਰ ਪਤਾ ਨਹੀਂ ਕਿਉਂ ਹੁਣ ਜਿੱਤੀ ਬਾਜ਼ੀ ਹਾਰਦੇ ਜਾ ਰਹੇ ਆ ਅਸੀਂ,,,,ਨੰਨਾ ਨੌਜਵਾਨਾਂ ਨੂੰ ਨੰਨੇ ਹੀ ਮਾਰ ਰਹੇ ਨੇ,,,,,, ਪਹਿਲਾਂ ਨੰਨਾ ਨਸ਼ੇ,,,,,,,, ਪੰਜਾਂ ਪਾਣੀਆਂ ਤੇ ਮਾਖਿਓਂ ਮਿੱਠੀ ਮਿੱਟੀ ਦੇ ਸੁਮੇਲ ਤੋਂ ਬਣਿਆ ਪੰਜਾਬ ਪੂਰੀ ਦੁਨੀਆਂ ਵਿੱਚ ਆਪਣੀ ਵਿਲੱਖਣ ਥਾਂ ਰੱਖਦੈ,,, ਪੰਜਾਬ ਦੇ ਗੱਭਰੂ ਜਦੋਂ ਲੰਮ ਸਲੰਮੇ ਕੁੜਤੇ ਨਾਲ ਲੜ ਛੱਡਵਾਂ ਚਾਦਰਾ ਬੰਨ੍ਹ ਕੇ ਤੁਰਦੇ ਤਾਂ ਧਰਤੀ ਵੀ ਕੰਬ ਉੱਠਦੀ,,,,, ਪੰਜਾਂ ਦਰਿਆਵਾਂ ਦੇ ਤਾਰੂ ਪਤਾ ਨਹੀਂ ਕਿਉਂ ਹੁਣ ਬੋਤਲਾਂ ਵਿੱਚ ਹੀ ਡੁੱਬਣ ਲੱਗੇ ਨੇ,,,,,, ਲੀਡਰਾਂ ਦੀ ਨੀਅਤ ‘ਚ ਖੋਟ ਆ,,,ਪਰ ਨਸ਼ਾ ਕਹਿੰਦੇ ਜਮਾਂ ਸ਼ੁੱਧ ਦੇਵਾਂਗੇ,,, ਤਾਹੀਂ ਤਾਂ ਚਿੱਟੇ ਨੇ ਚੋਟੀ ਦੇ ਚੋਬਰ ਪੀਲੇ ਕਰ ਦਿੱਤੇ,,,,, ਇਹ ਨੰਨਾ ਤਾਂ ਸੱਚੀਂ ਸਾਡੀਆਂ ਜੜ੍ਹਾਂ ਚ ਈ ਬੈਠ ਗਿਆ,,, ਆਓ ਜਿਹੜਾ ਬਚਿਆ ਉਹਨੂੰ ਜ਼ਰੂਰ ਸਾਂਭ ਲਈਏ,,,,,,
ਦੂਜਾ ਨੰਨਾ ਨੈੱਟ ਨੇ ਐਸੇ ਪੈਰ ਪਸਾਰੇ ਹਨ ਕਿ ਫ਼ਤਿਹ ਬਲਾਉਣ ਵਾਲੇ ਗੱਭਰੂ,, ਹਾਏ!!! ਹੈਲੋ!!!ਕਰਨ ਲੱਗ ਪਏ ,,,, ਜ਼ੁਬਾਨ ਤਾਂ ਹੁਣ ਬੰਦ ਹੋ ਗਈ ਆ,,, ਉਂਗਲਾਂ ਬੋਲਦੀਆਂ ਨੇ,,,, ਔਨਲਾਈਨ ਹੋ ਕਿ ਲਗਦੈ ਜਿਵੇਂ ਦਰਵਾਜ਼ਾ ਖੋਲ੍ਹ ਰਹੇ ਹੋਈਏ,,,, ਨੈੱਟ ਵਕਤ ਬਚਾਉਣ ਵਾਸਤੇ ਲੱਭਿਆ ਸੀ,,, ਪਰ ਸਹੁਰਾ ਸਾਰਾ ਹੀ ਵਕਤ ਹੀ ਖਾ ਗਿਆ,,,, ਚੀਜ਼ ਤਾਂ ਬਹੁਤ ਉਪਯੋਗੀ ਆ, ਪਰ ਜੇ ਸਦਉਪਯੋਗ ਹੋਵੇ ਤਾਂ,,,,,,
ਤੀਜਾ ਨੰਨਾ ਥੱਲੇ ਡਿਗਦੀ ਨੈਤਿਕਤਾ,,,,,,, ਅੱਡੇ ਪੱਲੇ ਨੂੰ ਖੈਰ ਨੀ ਪੈਂਦੀ ਤੇ ਸੱਚ ਦੇ ਰਾਹ ਤੇ ਪੈਰ ,,,, ਰੋਟੀ ਦੇ ਹੱਕਦਾਰ ਹੋ ਕੇ ਅਸੀਂ,, ਬੁਰਕੀਆਂ ਤੱਕ ਹੀ ਸੀਮਤ ਰਹਿ ਜਾਂਦੇ ਆ,,,,, ਪੈਂਟਾਂ ਉੱਚੀਆਂ ਕਰਨ ਨਾਲ ਕੁਝ ਨੀ ਹੋਣਾ,,,,, ਸੋਚਾਂ ਉੱਚੀਆਂ ਕਰਨੀਆਂ ਪੈਣਗੀਆਂ,,,, ਤਾਂ ਜਾ ਕੇ ਕਿਤੇ ਕੋਈ ਗੱਲ ਬਣੂ ਗੀ,,,, ਜੇ ਮੁੱਛਾਂ ਕੁੰਢੀਆਂ ਕਰ ਕੇ ਸੋਚਾਂ ਖੁੰਢੀਆਂ ਕਰ ਲਈਆਂ,,,,, ਤਾਂ ਵਟ ਦੇਣ ਦਾ ਕੋਈ ਫਾਇਦਾ ਨੀ,,,,,,
ਕਈ ਵਾਰ ਸਵਾਲ ਇਹ ਵੀ ਆ ਜਾਂਦੈ,,,,ਕੀ ਕੋਈ ਗੱਲ ਤਾਂ ਮੰਨਦਾ ਨੀ ਕੀ ਫਾਇਦਾ ਇਹਨਾਂ ਗੱਲਾਂ ਦਾ,,,, ਤਾਂ ਜਵਾਬ ਤਾਂ ਇਹ ਆ,, ਕਿ ਜਦੋਂ ਤੋਂ ਦੁਨੀਆਂ ਸਾਜੀ ਆ,,, ਘਰਾਂ ਚ ਝਾੜੂ ਵੀ ਲਗਦਾ ਆ ਰਿਹੈ,, ਕੂੜਾ ਵੀ ਖਿੰਡਦਾ ਆ ਰਿਹਾ,,,, ਕਦੇ ਵੀ ਇਸ ਕਰਕੇ ਝਾੜੂ ਲਾਉਣਾ ਨਹੀਂ ਛੱਡਿਆ ਜਾਂਦਾ,,, ਕਿ ਛੱਡੋ ਕੂੜਾ ਤਾਂ ਰੋਜ਼ ਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ