ਮਿੰਨੀ ਨਾਵਲ
ਮਰਦੇ ਚਾਅ
ਬਾਜ ਨੂੰ ਬਚਪਨ ਤੋਂ ਹੀ ਪੌਦੇ ਲਾਉਣ ਤੇ ਸਫਾਈ ਰੱਖਣ ਦਾ ਬਹੁਤ ਸ਼ੌਕ ਸੀ ।ਘਰ ਵਿੱਚ ਥਾਂ ਥੋੜ੍ਹਾ ਹੋਣ ਕਰਕੇ ਬਾਜ ਨੇ ਬਹੁਤ ਸਾਰੇ ਗਮਲੇ ਲਿਆ ਕੇ ਓਹਨਾ ਵਿੱਚ ਫ਼ੁੱਲਦਾਰ ਪੌਦੇ ਲਾਏ ਹੋਏ ਸਨ। ਉਹ ਓਹਨਾ ਪੌਦਿਆਂ ਦੀ ਖ਼ੂਬ ਸੇਵਾ ਕਰਦਾ ਤੇ ਘਰ ਸਾਫ ਸਫਾਈ ਦਾ ਪੂਰਾ ਖਿਆਲ ਰੱਖਦਾ। ਅਜੇ ਬਾਜ ਗਿਆਰਵੀਂ ਕਲਾਸ ਵਿੱਚ ਸੀ ਬਾਜ ਦਾ ਸੁਪਨਾ ਸੀ ਬਾਰਵੀਂ ਕਰ ਕੇ ਫੌਜ ਵਿਚ ਭਰਤੀ ਹੋਵੇਗਾ ਤੇ ਦੁਸ਼ਮਣਾਂ ਨੂੰ ਮਾਰੇਗਾ ਬਾਜ ਬਚਪਨ ਤੋਂ ਹੀ ਮੇਲਿਆਂ ਤੋਂ ਨਕਲੀ ਬੰਦੂਕ ਰਿਵਾਲਵਰ ਖ਼ਰੀਦ ਓਹਨਾ ਨੂੰ ਸਾਂਭ ਰੱਖਦਾ। ਬਾਜ ਦੇ ਮਾਤਾ ਪਿਤਾ ਇਹ ਸੋਚ ਕੇ ਬਹੁਤ ਖੁਸ਼ ਹੁੰਦੇ ਕੇ ਉਹਨਾਂ ਦਾ ਪੁੱਤਰ ਸਹੀ ਦਿਸ਼ਾ ਵਲ ਜਾ ਰਿਹਾ ਕਿਉਂਕਿ ਬਾਜ ਹੁਣਾ ਕੋਲ ਦੋ ਏਕੜ ਜਮੀਨ ਸੀ ਗੁਜ਼ਾਰਾ ਠੀਕ ਠਾਕ ਚਲਦਾ ਸੀ ਮਾਤਾ ਪਿਤਾ ਨੂੰ ਸੀ ਬਾਜ ਨੋਕਰੀ ਲੱਗ ਉਹਨਾ ਦਾ ਸਹਾਰਾ ਬਣੇਗਾ ਸਰੀਰਕ ਪੱਖੋਂ ਤਕੜਾ ਤੇ ਤੇਜ ਸੀ ਸਕੂਲ ਚ ਖੇਡ ਦੌਰਾਨ ਕਈ ਮੁਕਾਬਲਿਆਂ ਮੈਡਲ ਬਾਜ ਨੇ ਜਿੱਤੇ ਓਹਨਾ ਨੂੰ ਬੈਠਕ ਚ ਚਮਕਾਂ ਕੇ ਕਿੱਲੀਆਂ ਤੇ ਟੰਗੇ ਹੋਏ ਸੀ। ਵੱਡੀ ਭੈਣ ਪਿਛਲੇ ਸਾਲ ਵਿਆਹ ਦਿੱਤੀ ਸੀ ਬਾਜ ਦੀ ਭੈਣ(ਕੁਲਬੀਰ)ਨਾਲ ਬਾਜ ਦਾ ਬਹੁਤ ਪਿਆਰ ਸੀ ਤੇ ਵਿਆਹ ਤੋਂ ਕਈ ਦਿਨ ਬਾਅਦ ਵੀ ਉਹ ਰੋਂਦਾ ਰਿਹਾ ।ਕੁਲਬੀਰ ਬਾਜ ਨੂੰ ਛੇਤੀ ਮਿਲਣ ਆ ਜਾਂਦੀ ਤਾਂ ਜੋ ਬਾਜ ਦਾ ਦਿਲ ਲਗਿਆ ਰਹੇ ਕੁਲਬੀਰ ਦਾ ਪ੍ਰੋਹਣਾ ਪ੍ਰਦੀਪ ਦਾ ਸੁਭਾਅ ਵੀ ਬਹੁਤ ਵਧੀਆ ਸੀ। ਕੁਲਬੀਰ ਹੁਣਾ ਦੀ ਪ੍ਰਚੂਨ ਦੀ ਦੁਕਾਨ ਸੀ ਕੰਮ ਵਧੀਆ ਚਲਦਾ ਸੀ ਘਰ ਦਾ ਖਰਚਾ ਵਧੀਆ ਨਿਕਲ ਰਿਹਾ ਸੀ ਹੀ ਆਹੀ ਵੇਖ ਬਾਜ ਦੇ ਪਿਤਾ ਨੇ ਕੁਲਬੀਰ ਦਾ ਰਿਸ਼ਤਾ ਕੀਤਾ ਸੀ।ਆਮ ਤੌਰ ਤੇ ਜ਼ਿਮੀਦਾਰ (ਜੱਟ) ਦੇ ਦੁਕਾਨਦਾਰੀ ਘੱਟ ਹੀ ਹੁੰਦੀ ਐ।
ਹੁਣ ਬਾਜ ਨੇ ਬਾਰਵੀਂ ਵਧੀਆ ਨੰਬਰਾਂ ਨਾਲ ਪੂਰੀ ਕਰ ਲਈ ਤੇ ਫੌਜ ਦੀ ਤਿਆਰੀ ਸ਼ੁਰੂ ਕਰ ਦਿੱਤੀ ਬਾਜ ਸਵੇਰੇ ਸ਼ਾਮ
ਪਿੰਡ ਦੇ ਗਰਾਉਂਡ ਚ ਦੌੜ ਮਾਰਨ ਜਾਂਦਾ ਦਿਨੇ ਬਾਪੂ ਨਾਲ ਖੇਤ ਚ ਕੰਮ ਕਰਵਾਉਂਦਾ। ਪਿੰਡ ਚ ਹੋਰ ਵੀ ਬਹੁਤ ਫੋਜ਼ ਦੀ ਭਰਤੀ ਲਈ ਮਿਹਨਤ ਕਰਨ ਆਉਂਦੇ ਸਨ।
ਆਖਿਰ ਭਰਤੀ ਵਾਲਾ ਦਿਨ ਆ ਜਾਂਦਾ ਬਾਜ ਭਰਤੀ ਦੀ ਪ੍ਰੀਕਿਰਿਆ ਪੂਰੀ ਕਰ ਜਾਂਦਾ
ਬਾਜ ਦੇ ਮਾਤਾ ਪਿਤਾ ਬਹੁਤ ਖੁਸ਼ ਹੁੰਦੇ ਹਨ ਤੇ ਰੱਬ ਅੱਗੇ ਅਰਦਾਸ ਕਰਦੇ ਹਨ ਬੱਚੇ ਤੇ ਮੇਹਰ ਰੱਖੀ ।ਚਿੱਠੀ ਰਾਹੀ ਸੁਨੇਹਾ ਆਉਂਦਾ ਕਿ ਬਾਜ ਆਪਣੀ ਨੌਕਰੀ ਦੀ ਟ੍ਰੇਨਿੰਗ ਸ਼ੁਰੂ ਕਰ ਸਕਦਾ ਟ੍ਰੇਨਿੰਗ ਤੋਂ ਫਿਰ ਬਾਜ ਦੀ ਡਿਊਟੀ ਸ਼੍ਰੀਨਗਰ ਚ ਜਾ ਲਗਦੀ ਸ਼੍ਰੀਨਗਰ ਚ ਗੋਲਾਬਾਰੀ ਅਕਸਰ ਹੁੰਦੀ ਰਹਿੰਦੀ ਹੈ ਜਦੋ ਦਾ ਬਾਜ ਫੋਜ਼ ਚ ਭਰਤੀ ਹੋਇਆ ਉਦੋਂ ਤੋਂ ਬਾਜ ਦੇ ਮਾਤਾ ਟੈਲੀਵਿਜ਼ਨ ਤੇ ਖਬਰਾਂ ਵੱਲ ਰੁਝਾਨ ਹੋ ਗਿਆ ਸੀ
ਕੁਲਬੀਰ ਵੀ ਹੁਣ ਬਹੁਤ ਖ਼ੁਸ ਸੀ ਪੇਕੇ ਗੇੜਾ ਜਲਦੀ ਮਾਰੀ ਰੱਖਦੀ ਜਦ ਬਾਜ ਨੇ ਪਹਿਲੀ ਵਾਰ ਪੈਸੇ ਭੇਜੇ ਤਾਂ ਕਹਿੰਦਾ ਬਾਪੂ ਭੈਂਣ ਨੂੰ ਇਕ ਸੋਹਣਾ ਸੂਟ ਤੇ ਭਾਜੀ ਨੂੰ ਕੁਰਤਾ ਪਜਾਮਾ ਲੈ ਦੇਣਾ ਤੇ ਆਪਣੇ ਵਾਸਤੇ ਇੱਕ ਛੋਟਾ ਮੋਬਾਇਲ ਲੈ ਲਿਓਂ ਇੱਥੇ ਮੇਰੇ ਨਾਲ ਮੁੰਡਿਆ ਕੋਲ ਮੋਬਾਇਲ ਨੇ ਮੈ ਗੱਲ ਕਰ ਲਿਆ ਕਰਾਂਗਾ ਕਦੇ ਕਦੇ । ਭੈਣ ਕਹਿੰਦੀ ਇਹ ਸੂਟ ਮੈ ਤੇਰੇ ਵਿਆਹ ਤੇ ਪਾਵਾਗੀ
ਬਾਜ ਦਾ ਪਿਤਾ (ਅਜੈਬ ਸਿੰਘ) ਹੁਣ ਖੇਤੀਬਾੜੀ ਵਧਾਉਣ ਬਾਰੇ ਸੋਚਦਾ ਹਾਂ ਬਾਜ ਨੂੰ ਪੁੱਛਦਾ ਕਿ ਟਰੈਕਟਰ ਲੈ ਲਈਏ ਤਾਂ ਬਾਜ ਕਹਿੰਦਾ ਦੋ ਤਿੰਨ ਮਹੀਨੇ ਰੁਕ ਕੇ ਲੈ ਲਈ ਬਾਪੂ ਕਿਸ਼ਤਾ ਕਰਾ ਲਈ ਹੋਲੀ ਹੋਲੀ ਉਤਾਰ ਦਿਆਂ ਗੇ
ਅਜੈਬ ਸਿੰਘ ਨਾਲ ਲੱਗਦੀ ਜਮੀਨ ਠੇਕੇ ਲੈ ਲੈਂਦਾ ਹੈ ਵਾਹੀ ਕਰਨ ਲੱਗਦਾ ਹੈ ਹੁਣ ਅਜੈਬ ਸਿੰਘ ਅੱਠ ਏਕੜ ਤੇ ਖੇਤੀ ਕਰਨ ਲਗ ਗਿਆ ਸੀ ਤਿੰਨ ਮਹੀਨੇ ਬੀਤੇ ਅਜੈਬ ਸਿੰਘ ਟਰੈਕਟਰ ਲੈ ਆਉਂਦਾ ਹੈ ਸਭ ਨੇ ਵਧਾਈ ਦਿੱਤੀ ਬਾਜ ਦਾ ਮਾਮਾ ਮੁਖਤਿਆਰ ਸਿੰਘ ਵੀ ਆਉਂਦਾ ਹੈ ਤੇ ਮਾਮੀ ਆਖਦੀ ਮੁੰਡਾ ਸਾਊ ਨਿਕਲਿਆ ਘਰ ਸੰਭਾਲ ਲਿਆ ਮੁਖਤਿਆਰ ਸਿੰਘ ਦਾ ਮੁੰਡਾ( ਰਾਣਾ)ਪਹਿਲਾ ਈ ਸਰਕਾਰੀ ਨੌਕਰੀ ਤੇ ਲਗਾ ਹੋਇਆ ਸੀ। ਇਸ ਲਈ ਮੁਖਤਿਆਰ ਸਿੰਘ ਦਾ ਪਰਿਵਾਰ ਸੌਖਾ ਸੀ। ਭੈਂਣ ਜਦੋ ਆਉਂਦੀ ਬਾਜ ਦੇ ਮੈਡਲ ਪੌਦੇ ਖ਼ੂਬ ਚਮਕਾ ਜਾਂਦੀ ਟਰੈਕਟਰ ਦੀਆ ਕਿਸ਼ਤ ਹਰ ਮਹੀਨੇ ਬਾਜ ਦੀ ਤਨਖਾਹ ਚੋਂ ਕਟ ਹੋ ਜਾਂਦੀ ।ਸਾਰੇ ਹੁਣ ਬਹੁਤ ਖੁਸ਼ ਸਨ ਹੁਣ ਬਾਜ ਦੇ ਵਿਆਹ ਦੀ ਗੱਲਾਂ ਹੋ ਲਗ ਪਈਆਂ ਸਨ ਪਰ ਬਾਜ ਕਹਿੰਦਾ ਅਜੇ ਘਰ ਬਣਾ ਕੇ ਫਿਰ ਵਿਆਹ ਕਰਾਵੇਗਾ ਕੰਮ ਚੰਗਾ ਚਲ ਗਿਆ ਲਗਦਾ ਘਰ ਵੀ ਜਲਦੀ ਬਣਜੇਗਾ । ਜਦੋ ਵੀ ਬਾਜ ਘਰ ਆਉਂਦਾ ਤਾਂ ਸਾਰੇ ਰਿਸ਼ਤੇਦਾਰ ਮਿਲਣ ਆ ਜਾਂਦੇ। ਤੇ ਆਪਣੇ ਪੌਦਿਆਂ ਨੂੰ ਵੀ ਖੂਬ ਨੁਹਾਰ ਜਾਂਦਾ ਅਚਾਨਕ ਇਕ ਦਿਨ ਟੈਲੀਵਿਜ਼ਨ ਤੇ ਖ਼ਬਰ ਆਉਂਦੀ ਹੈ ਕੇ ਸ਼੍ਰੀਨਗਰ ਦੇ ਇਲਾਕੇ ਚ ਬਹੁਤ ਵੱਡੀ ਘੁਸਬੈਠ ਹੋਈ ਹੈ ਜਵਾਨਾਂ ਵਲੋਂ ਅੱਤਵਾਦੀਆਂ ਦੀ ਭਾਲ ਜਾਰੀ ਹੈ ਨੌ ਜਵਾਨ ਭਾਰਤ ਦੇ ਸ਼ਹੀਦ ਹੋ ਗਏ ਹਨ ਸ਼੍ਰੀਨਗਰ ਦੇ ਕਿਸੇ ਵੀ ਇਲਾਕੇ ਦੀ ਜਦੋ ਟੈਲੀਵਿਜ਼ਨ ਤੇ ਦੇ ਕਦੇ ਖ਼ਬਰ ਆਉਂਦੀ ਤਾਂ ਬਾਜ ਦੀ ਮਾਂ ਘਬਰਾ ਜਾਂਦੀ ਅਜਿਹਾ ਇਸ ਲਈ ਕਿਉਂ ਉੱਥੇ ਈ ਬਾਜ ਰਹਿੰਦਾ ਸੀ ਪਰ ਅਜੇ ਤਾਂ ਖ਼ਬਰ ਰੌਂਗਟੇ ਖੜੇ ਕਰਨ ਵਾਲੀ ਸੀ ਨੌ ਜਵਾਨ ਮਾਰੇ ਜਾ ਚੁੱਕੇ ਸਨ ਅਜੇ ਹੋਰ ਪਤਾ ਨਹੀਂ ਕਿ ਬਣਨਾ ਆ ਪਤਾ ਨਹੀਂ ਸੀ ਕਿੱਥੇ ਕਿਥੇ ਸੱਥਰ ਵਿਛਣ ਵਾਲੇ ਨੇ ਸਾਰੇ ਦੇਸ਼ ਦਾ ਧਿਆਨ ਇਸ ਹਮਲੇ ਨੇ ਖਿੱਚ ਲਿਆ ਸੀ ਅਜੈਬ ਸਿੰਘ ਬਾਜ ਦੀ ਮਾਂ ਨੂੰ ਸਮਝਾਉਂਦਾ ਕੇ ਕੁੱਝ ਨਹੀਂ ਹੋਇਆ ਸੌ ਜਾ ਆਪਣਾ ਬਾਜ ਥੋੜ੍ਹਾ ਇਥੇ ਹੋਣਾ ਪਰ ਮਾਂ ਤਾਂ ਮਾਂ ਆ ਕਿਥੇ ਦਿਲ ਖੜਦਾ ਰਾਤ ਤਾਂ ਬਾਜ ਦੇ ਬਾਪੂ ਨੇ ਹੌਸਲਾ ਦੇ ਸਵਾ ਤਾਂ ਦਿਨ ਹੋਇਆ ਮਾਂ ਕੰਮ ਕਾਰ ਚ ਜੁਟ ਗਈ ਕਾਹਲੀ ਕਾਹਲੀ ਚ ਕੰਮ ਨਬੇੜ ਲਵਾ ਫਿਰ ਬਾਜ ਦਾ ਬਾਪੂ ਖੇਤਾਂ ਤੋਂ ਆਏਗਾ ਤੇ ਬਾਜ ਨੂੰ ਫੋਨ ਲਾ ਕੇ ਹਾਲ ਚਾਲ ਪੁਛਾਂਗੀ ਦੁਪਹਿਰਾ ਹੋ ਗਿਆ ਅਜੈਬ ਸਿੰਘ ਹੁਣ ਆਇਆ ਬਾਜ ਦੀ ਮਾਂ ਪੁੱਛਦੀ ਅੱਜ ਏਨੀ ਦੇਰ ਨਾਲ ਕਿਉਂ ਅਜੈਬ ਸਿੰਘ ਕੰਮ ਵੱਧ ਸੀ ਤਾਂ ਸਮਾਂ ਲਗ ਗਿਆ ਕੇਹੜੀ ਚਲੋ ਫੋਨ ਲਾ ਕੇ ਬਾਜ ਨੂੰ ਪੁਛੋ ਸਭ ਠੀਕ ਕਿੰਨੇ ਅੱਤਵਾਦੀ ਮਾਰੇ ਨੇ ਸਾਡੇ ਜਵਾਨਾਂ ਨੇ। ਸੱਚ ਤਾਂ ਇਹ ਸੀ ਅਜੈਬ ਸਿੰਘ ਵੀ ਸਵੇਰ ਦਾ ਪ੍ਰੇਸ਼ਾਨ ਸੀ ਕਿਉਂਕਿ ਪਹਿਲਾਂ ਕਦੇ ਵੀ ਬਾਜ ਦੇ ਨੇੜੇ ਤੇੜੇ ਘੁਸਬੈਠ ਹੁੰਦੀ ਬਾਜ ਦਾ ਫੋਨ ਆ ਜਾਂਦਾ ਸੀ ਕੇ ਮੈ ਠੀਕ ਹਾਂ ਐਵੇ ਫਿਕਰ ਨਾ ਕਰਿਓ ਪਰ ਅੱਜ ਸ਼ਾਮ ਹੋ ਗਈ ਬਾਜ ਦਾ ਫੋਨ ਨਹੀਂ ਸੀ ਆਇਆ ਤੇ ਪਿਤਾ ਵੀ ਬੇਚੈਨ ਹੋਣ ਲੱਗਾ ਸੀ ਫੋਨ ਲਾਉਣ ਦੀ ਹਿੰਮਤ ਨਹੀਂ ਸੀ ਪੈ ਰਹੀ ਉਹ ਰਾਤ ਫੀਰ ਸੋਚਦੇ ਸੋਚਦੇ ਪੈ ਗਏ ਕੇ ਰੋਲੇ ਕਰਕੇ ਰੁਝਿਆ ਹੋਣਾ ਤਾਂ ਫੋਨ ਨਹੀਂ ਕੀਤਾ ਪਰ ਅੰਦਰੋਂ ਦੋਵੇ ਡਰੇ ਹੋਏ ਸਨ ਖੌਰੇ ਕੀ ਬਣੇਗਾ
ਦਿਨ ਚੜਦਾ ਹੈ ਦਸੰਬਰ ਦੇ ਦਿਨ ਸੀ ਬਾਜ ਦੇ ਪਿਤਾ ਨੇ ਠੇਕੇ ਵਾਲੀ ਜੋ ਜਮੀਨ ਸੀ ਉਸਨੂੰ ਪਾਣੀ ਲਾਉਂਣਾ ਸੀ ਕਣਕ ਬੀਜੀ ਹੋਈ ਸੀ ਕਈ ਦਿਨ ਮੋਟਰ ਵਾਲੀ ਬਿਜਲੀ ਨਾ ਆਉਣ ਕਰਕੇ ਕਈ ਦਿਨ ਲੰਘ ਗਏ ਸੀ ਅੱਜ ਨੌ ਵਜੇ ਬਿਜਲੀ ਆਉਣੀ ਸੀ ਪਤਨੀ ਨੂੰ ਕਹਿੰਦਾ ਕੇ ਰੋਟੀ ਲਾਹ ਦੇ ਚੁੱਲ੍ਹੇ ਤੇ ਅਜੇ ਛੇਤੀ ਮੈ ਕਣਕ ਨੂੰ ਪਾਣੀ ਲਾਉਣ ਜਾਣਾ ਪਤਨੀ ਅਗੋ ਕਹਿੰਦੀ ਰੋਟੀ ਤਾਂ ਤਿਆਰ ਹੈ ਤੁਸੀ ਖਾ ਲਵੋ ਰੋਟੀ ਖਾਂਦਾ ਈ ਬਾਪੂ ਕਹੀ ਸਾਈਕਲ ਤੇ ਟੰਗ ਸਾਈਕਲ ਤੋਰ ਖੇਤ ਨੂੰ ਪੁਹੰਚ ਜਾਂਦਾ ਓਧਰ ਮਾਂ ਨੂੰ ਫਿਕਰ ਅਜੇ ਤਕ ਬਾਜ ਦਾ ਫੋਨ ਨਹੀਂ ਆਇਆ ਸੋਚਦੀ ਆ ਚਲ ਬਾਜ ਦੇ ਬਾਪੂ ਨੂੰ ਆਉਣ ਦੇ ਖੁਦ ਈ ਫੋਨ ਕਰਕੇ ਓਹਨੂੰ ਝਿੜਕਾਂ ਗੀ “ਤੈਨੂੰ ਸਾਡੀ ਕੋਈ ਫਰਕ ਹੈ ਨਾ ਕੋਈ ਚਿੱਠੀ ਨਾ ਫੋਨ ਕਿੱਥੇ ਸੀ ਕਿਵੇਂ ਕਿੰਨੇ ਦਿਨ ਹੋ ਗਏ ਤੇਰੇ ਫੋਨ ਆਏ ਨੂੰ ਜੇ ਗੱਲ ਨਹੀਂ ਕਰਨੀ ਤਾਂ ਫੋਨ ਕਿਉਂ ਲੈ ਕੇ ਦਿੱਤਾ ਏਨੇ ਨੂੰ ਮਾਂ ਬੂਹੇ ਵੱਲ ਵੇਖਦੀ ਆ ਬਾਜ ਦਾ ਬਾਪੂ ਨੰਗੇ ਪੈਰੀ ਹਫੜਾ ਦਫੜੀ ਚ ਭਜਇਆ ਆਉਂਦਾ ਪਤਨੀ ਦੇ ਗਲ ਲੱਗ ਉੱਚੀ ਉੱਚੀ ਰੋਣ ਲੱਗਦਾ ਪਤਨੀ ਪੁੱਛਦੀ “ਕੀਂ ਹੋਇਆ ਕੀਂ ਹੋਇਆ ਬੋਲਦੇ ਕਿਉਂ ਨਹੀਂ ਹੋਇਆ ਦੱਸੋ ਤਾਂ ਸਹੀ ਹੋਇਆ ਕੀਂ ਰੋ ਕਿਉਂ ਰਹੇ ਹੋ ਸਭ ਠੀਕ ਤਾਂ ਹੈ “ਅਗੋ ਜਵਾਬ ਆਉਂਦਾ ਕੁਝ ਵੀ ਠੀਕ ਨਹੀਂ ਆਪਣਾ ਬਾਜ । ਕਿ ਬਾਜ ਮਾਂ ਬੋਲਦੀ ਬਾਜ ਠੀਕ ਤਾਂ ਹੈ ? ਨਹੀਂ ਆਪਣਾ ਬਾਜ ਆਪਾ ਨੂੰ ਛਡ ਗਿਆ ਅਜੈਬ ਸਿੰਘ ਬੋਲਦਾ ।ਸੁਣਦੇ ਈ ਬਾਜ ਦੀ ਮਾਂ ਲੱਤਾਂ ਸਾਥ ਛਡ ਦੇਂਦੀਆਂ ਨੇ ਧਰਤੀ ਤੇ ਡਿੱਗ ਜਾਂਦੀ ਤੇ ਜਿਵੇਂ ਧਰਤੀ ਵੀ ਥਾਂ ਈ ਨਾ ਦੇ ਰਹੀ ਹੋਵੇ ਦੋਵੇ ਵੇਹੜੇ ਚ ਡਿੱਗੇ ਇਕ ਦੂਜੇ ਦੇ ਗਲ ਲੱਗ ਤਾਂਹਾਂ ਮਾਰ ਉੱਚੀ ਉੱਚੀ ਰੋ ਰਹੇ ਸਨ ਆਸੇ ਪਾਸੇ ਜਦੋ ਆਵਾਜ਼ ਸੁਣੀਂ ਤਾਂ ਉਹਨਾਂ ਵੱਲ ਨੂੰ ਭੱਜੇ ਤੇ ਚਕਿਆ ਪੁੱਛਣ ਲੱਗੇ ਗੱਲ ਕੀ ਹੋਈ ਦੋਹਾਂ ਨੂੰ ਰੋਣ ਤੋਂ ਬਿਨਾਂ ਕੋਈ ਆਵਾਜ਼ ਨਹੀਂ ਸੀ ਨਿਕਲ ਰਹੀ ਵਾਰ ਵਾਰ ਪੁੱਛਣ ਅਜੈਬ ਨੇ ਹਿੰਮਤ ਕੀਤੀ ਕੇ ਬਾਜ …। ਬਾਜ ਦਾ ਨਾਮ ਸੁਣਦੇ ਹੀ ਸਾਰੇ ਸਮਝ ਗਏ ਸੀ ਕੇ ਲੱਗਦਾ ਬਾਜ ਨੂੰ ਕੁਝ ਹੋ ਗਿਆ ਆਏ ਆਏ ਹੋਏ ਦੋਵਾਂ ਲੋਕਾਂ ਪਾਸੋ ਦੋਵਾਂ ਨੂੰ ਚੱਕ ਕੇ ਮੰਜ਼ੇ ਤੇ ਲੰਮੇ ਪਾ ਦਿੱਤਾ ਜਾਂਦਾ ਪਰ ਦੋਹਾਂ ਦੇ ਹੰਝੂ ਰੁਕਣ ਦਾ ਨਾ ਨਹੀਂ ਲੈਣ ਦੇ ਰਹੇ ਸੀ ਚੁੱਪ ਕਰਾਉਣ ਵਾਲਿਆ ਦੀ ਵੀ ਕੋਈ ਕਮੀ ਨਹੀਂ ਸੀ ਕਈ ਘੰਟੇ ਇੰਝ ਈ ਚੱਲਦਾ ਰਿਹਾ। ਬਾਜ ਦੇ ਪਰਿਵਾਰ ਦੁੱਖ ਘਟ ਹੋਣ ਦਾ ਨਾਮ ਨਹੀਂ ਲੈ ਰਿਹਾ ਸੀ। ਏਨੇ ਨੂੰ ਟੈਲੀਵਿਜ਼ਨ ਤੇ ਖ਼ਬਰ ਸਭ ਤਕ ਪੁਹੰਚ ਜਾਂਦੀ ਹੈ ਪਿੰਡ ਵਾਲੇ ਖਬਰ ਸੁਣ ਬਾਜ ਦੇ ਘਰ ਨੂੰ ਤੁਰ ਪੈਂਦੇ ਨੇ। ਪਰ ਕੁਲਬੀਰ ਜਦੋ ਇਹ ਖਬਰ ਸੁਣਦੀ ਹੈ ਤਾਂ ਬੇਹੋਸ਼ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ