ਇਹ ਗੱਲ ਨੱਬੇ ਦੇ ਦਹਾਕੇ ਦੇ ਸ਼ੁਰੂ ਦੀ ਹੈ । ਫਰਵਰੀ ਦੇ ਦਿਨ ਸਨ ।ਪੰਜਾਬ ਸੰਤਾਪ ਦੇ ਦੌਰ ਚੋਂ ਨਿਕਲ ਰਿਹਾ ਸੀ। ਸਰਦੀਆਂ ਹੋਣ ਕਰਕੇ ਸ਼ਾਮ ਦੇ 6 ਕੁ ਵਜੇ ਤੱਕ ਹਨੇਰਾ ਹੋ ਜਾਦਾਂ ਸੀ । ਓਹਨਾ ਦਿਨਾਂ ਚ ਓਵੇ ਵੀ ਹਨੇਰਾ ਹੋਣ ਤੇ ਘਰੋਂ ਕੋਈ ਘੱਟ ਹੀ ਨਿਕਲਦਾ । ਸੰਤੋਖ ਮਿਸਤਰੀ ਫਤਿਹਗੜ੍ਹ ਕਿਸੇ ਦੇ ਘਰ ਦਰਵਾਜੇ ਖਿੜਕੀਆਂ ਦਾ ਕੰਮ ਕਰ ਰਿਹਾ ਸੀ । ਓੋਹਨਾ ਦੇ ਮੁੰਡੇ ਦਾ ਵਿਆਹ ਸੀ । ਕੰਮ ਦਾ ਆਖਰੀ ਦਿਨ ਹੋਣ ਕਰਕੇ ਅੱਜ ਸੰਤੋਖੇ ਮਿਸਤਰੀ ਨੂੰ ਹਨੇਰਾ ਹੋ ਗਿਆ। ਵਧਾਈ ਵਜੋਂ ਘਰ ਵਾਲਿਆਂ ਨੇ ਤੁਰਨ ਵੇਲੇ ਮਿਸਤਰੀ ਨੂੰ ਦੇਸੀ ਦਾਰੂ ਵੀ ਪਿਆ ਦਿੱਤੀ ।
ਸੰਤੋਖੇ ਨੇ ਘਰੋਂ ਲਿਆਦੀੰ ਖਾਲੀ ਬੋਰੀ ਚ ਲੱਕੜੀ ਦਾ ਬੂਰਾ ਤੇ ਡੱਕ ਵਗੈਰਾ ਪਾ ਲਏ। ਹੇਠਾਂ ਆਪਣੇ ਅੌਜਾਰਾਂ ਵਾਲੀ ਬੋਰੀ ਰੱਖ ਕੇ ਉਪਰ ਓਹ ਬੂਰੇ ਤੇ ਡੱਕਾਂ ਵਾਲੀ ਬੋਰੀ ਲੱਦ ਕੇ ਘਰ ਨੂੰ ਤੁਰ ਪਿਆ । ਦਿਹਾੜੀਆਂ ਦੇ ਪੈਸਿਆਂ ਦੇ ਇਲਾਵਾ ਵਧਾਈ ਵਜੋਂ ਮਿਲੇ 50 ਰੁਪਈਆਂ ਤੇ ਮੁਫਤ ਦੀ ਦਾਰੂ ਨਾਲ ਚੰਗਾ ਵਧੀਆ ਮਾਹੋਲ ਬਣ ਗਿਆ ਸੀ । ਸਾਈਕਲ ਤੇ ਓਹ ਸੜਕ ਵਿਚਾਲੇ ਪੈਲਾਂ ਪਾਓਦਾਂ ਆਵੇ । ਹਾਲਾਤਾਂ ਤੋਂ ਬੇਖਬਰ ਓਹ ਸਾਇਕਲ ਤੇ ਰਜੇਸ਼ ਖੰਨਾ ਬਣਿਆ ਆਵੇ ।
ਅੱਗੇ ਭਾਲੋਵਾਲੀ ਚੌਕ ਚ CRPF ਤੇ ਹੋਮ ਗਾਰਡ ਵਾਲੇ ਨਾਕਾ ਲਾਈ ਬੈਠੇ ਸੀ । ਓਹਨਾ ਰੁਕਣ ਦਾ ਇਸ਼ਾਰਾ ਕੀਤਾ । ਸੰਤੋਖਾ ਬਰੇਕਾਂ ਲਾਓਦਾਂ ਹੋਇਆ ਥੋੜ੍ਹਾ ਅੱਗੇ ਜਾ ਕੇ ਰੁਕਿਆ। ਇੱਕ ਜਵਾਨ ਓਹਦੇ ਵੱਲ ਵਧਿਆ।
” ਤੁਮਕੋ ਰੁਕਨੇ ਕੇ ਲਿਏ ਬੋਲਾ । ਇਤਨਾ ਆਗੇ ਜਾ ਕੇ ਕਿਉੰ ਰੁਕੇ”
” ਸਾਹਬ ਜੀ ਸਾਇਕਲ ਦੀ ਬਰੇਕ ਥੋੜ੍ਹੀ ਕਮ ਹੈ ” ਸੰਤੋਖੇ ਨੇ ਜਵਾਬ ਦਿਤਾ
” ਬੇਟਾ ਬਰੇਕ ਤੋ ਤੇਰੀ ਏਕ ਮਿੰਟ ਮੇ ਠੀਕ ਕਰ ਦੇਗੇੰ”। ਯੇਹ ਬੋਰੀ ਮੇ ਕਿਅਾ ਹੈ” ਫੌਜੀ ਨੇ ਸਵਾਲ ਕੀਤਾ
” ਬੋਰੀ ਮੇੇੰ ਡਾਕ ਹੈ ” ਸੰਤੋਖੇ ਨੇ ਜਵਾਬ ਦਿਤਾ।
” ਯੇਹ ਕੋਨਸੇ ਵਕਤ...
...
ਕੀ ਡਾਕ ਹੈ । ਖੋਲੋ ਇਸੇ ” ਫੌਜੀ ਨੂੰ ਕੁਝ ਸ਼ੱਕੀ ਲਗਿਆ।
ਬੋਰੀ ਵਿਚੋੰ ਬਾਲਣ ਵੇਖ ਫੋਜੀ ਦਾ ਪਾਰਾ ਚੜ ਗਿਆ। ਵੇਖਦਿਆਂ ਵੇਖਦਿਆਂ ਤਿੰਨ ਚਾਰ ਬੈਂਤ ਸੰਤੋਖੇ ਮਿਸਤਰੀ ਦੀਆਂ ਲੱਤਾ ਤੇ ਜੜ ਦਿੱਤੇ । ਸੰਤੋਖੇ ਦੀ ਹੁਣ ਤੱਕ ਮੁਫਤ ਦੀ ਪੀਤੀ ਦਾਰੂ ਵੀ ਹਵਾ ਹੋ ਗਈ ਸੀ । ਰੋਮਾਟਿਂਕ ਮੂਡ ਵੀ ਫੁਰਰ ਹੋ ਗਿਆ । ਮੇਰੇ ਸਪਨੋ ਕੀ ਰਾਨੀ ਵਾਲਾ ਰਾਜੇਸ਼ ਖੰਨਾ ਵੀ ਕਿਧਰ ਤਿਤਰ ਹੋ ਗਿਆ। ਹਕੀਕਤ ਅੱਖਾਂ ਸਾਹਮਣੇ ਸੀ ।
” ਯੇਹ ਨੀਚੇ ਵਾਲੀ ਬੋਰੀ ਮੇ ਕਿਆ ਹੈ ” ਫੌਜੀ ਨੇ ਫੇਰ ਪੁਛਿਆ।
ਮਾੜੀ ਕਿਸਮਤ ਨੁੂੰ ਸੰਤੋਖੇ ਦੀ ਹਿੰਦੀ ਫੇਰ ਧੋਖਾ ਦੇ ਗਈ
” ਇਸਮੇ ਹਥਿਆਰ ਆ ਸਾਹਬ ਜੀ ” ਸੰਤੋਖਾ ਡਰ ਕੇ ਬੋਲਿਆ
ਹਥਿਆਰ ਸੁਣਕੇ ਸਾਰੀ ਨਾਕਾ ਪਾਰਟੀ ਹਰਕਤ ਚ ਆ ਗਈ ।
” ਹਾਥ ਖੜੇ ਕਰਕੇ ਜਮੀਨ ਪੇ ਘੁਟਨੋ ਕੇ ਬਲ ਬੈਠ ਜਾਓ । ਹਥਿਆਰੋਂ ਕੀ ਬੋਰੀ ਕਹਾਂ ਲੇ ਕੇ ਜਾ ਰਹੇ ਥੇ । ਸਾਰੀਆਂ ਸੰਗੀਨਾਂ ਦੇ ਮੂੰਹ ਸੰਤੋਖੇ ਵਲ ਨੂੰ ਹੋ ਗਏ।
ਸਾਰੇ ਫੌਜੀ ਸਾਵਧਾਨੀ ਨਾਲ ਸਾਇਕਲ ਵਲ ਵੱਧਣ ਲਗੇ । ਬੋਰੀ ਖੋਲਣ ਤੇ ਕੰਮ ਵਾਲੇ ਅੌਜਾਰ ਨਿਕਲੇ । ਸੰਤੋਖੇ ਦੇ ਫੇਰ ਪੰਜ ਸੱਤ ਡਾਂਗਾ ਪੈ ਗਈਆਂ ।
” ਸਾਲੇ ਹਮੇੰ ਮਜਾਕ ਕਰਤੇ ਹੋ । ਅੌਜਾਰੋੰ ਕੋ ਹਥਿਆਰ ਬੋਲਤੇ ਹੋ । ਦੱਸ ਦਿਨ ਅੰਦਰ ਰਹੋਗੇ ਫਿਰ ਸਾਰਾ ਮਜਾਕ ਬਾਹਰ ਆ ਜਾਏਗਾ । ਉਠਾਓ ਇਸੇ ਅੌਰ ਡਾਲੋ ਜਿਪਸੀ ਮੇੰ ।
ਸੰਤੋਖੇ ਦੀਆਂ ਲੱਤਾਂ ਕੰਬਣ ਲੱਗ ਪਈਆਂ । ਸੋਚਣ ਲੱਗਾ ਹੁਣ ਨੀ ਜਿਉਦਾਂ ਬਾਹਰ ਆਓਦਾਂ । ਅੈਵੇੰ ਲਾਲਚ ਕਰ ਲਿਆ । ਟਾਇਮ ਨਾਲ ਆ ਜਾਦਾਂ ਤਾਂ ਆਹ ਮੁਸੀਬਤ ਨਾਂ ਗੱਲ ਪੈਦੀੰ । ਦਾਰੂ ਦਾ ਲਾਲਚ ਕਰ ਲਿਆ। ਅੱਜ ਨਹੀ ਬੱਚਦੇ । ਇਹ ਹੁਣ ਪੁਲਿਸ ਮੁਕਾਬਲਾ ਬਣਾਉਣਗੇ ਮੇਰਾ ।
ਸਬੱਬ ਨਾਲ ਹੋਮ ਗਾਰਡ ਚ ਇੱਕ ਸਰਦਾਰ ਮੁੰਡਾ ਸੀ । ਉਹ CRPF ਦੇ ਇੰਸਪੈਕਟਰ ਕੋਲ ਗਿਆ ਤੇ ਕਹਿਣ ਲੱਗਾ ” ਸਾਹਬ ਜੀ ਗਰੀਬ ਦਿਹਾੜੀਦਾਰ ਆਦਮੀ ਹੈ । ਦਾਰੂ ਪੀ ਹੂਈ ਹੈ । ਅੈਸੇ ਹੀ ਉਲਟੀ ਸੀਧੀ ਮਾਰ ਰਹਾ ਹੈ । ਜਾਨੇ ਦੋ ।
ਸਾਹਬ ਨੂੰ ਤਰਸ ਆ ਗਿਆ । 50 ਊਠਕ ਬੈਠਕਾਂ ਕਢਾਓਣ ਤੋੋੰ ਬਾਅਦ ਸੰਤੋਖੇ ਨੂੰ ਸਮੇ ਸਿਰ ਆਓਣ ਦੀ ਚਿਤਾਵਨੀ ਦੇ ਕੇ ਛੱਡ ਦਿਤਾ ।
ਅੱਜ ਦੇਰ ਨਾਲ ਘਰ ਆਓਣ ਤੇ ਓਹਦੇ ਪਿਉ ਨੇ ਕਾਰਨ ਪੁੱਛਿਆ
” ਓਹ ਸੰਤੋਖ ਅੱਜ ਪੁੱਤ ਲੇਟ ਕਿਵੇਂ ਹੋ ਗਿਅਾ ਨਾਲੇ ਲੰਗਾ ਕੇ ਕਿਉੰ ਤੁਰਦਾ ਏੰ ”
” ਕੁਝ ਨਾ ਪੁਛ ਬਾਪੂ । ਮਾਸਟਰ ਪ੍ਰਭਦਿਆਲ ਸ਼ਰਮਾ ਕਹਿੰਦਾ ਹੁੰਦਾ ਦੀ ਆਹ ਤੇਰੀ ਟੁਟੀ ਜੇਹੀ ਹਿੰਦੀ ਮਰਵਾਊ ਕਿਸੇ ਦਿਨ ਤੈਨੂੰ । ਬਾਪੂ ਮਾਸਟਰ ਦੀ ਗੱਲ ਸੱਚ ਹੋ ਗਈ। ਦੁਬਾਰੇ ਜਨਮ ਹੋਇਆ ਤੇਰੇ ਸੰਤੋਖੇ ਦਾ ”
ਗਰਮ ਪਾਣੀ ਵਾਲੀ ਬਾਲਟੀ ਤੇ ਸਰੋਂ ਦਾ ਤੇਲ ਚੱਕ ਸੰਤੋਖਾ ਗੁਸਲਖਾਨੇ ਨੂੰ ਹੋ ਤੁਰਿਆ
ਅਮਨਦੀਪ ਸਿੰਘ
੨੭ ਜੂਨ ੨੦੨੧