ਪਰਸੋਂ ਦਾ ਉਹ ਬੜਾ ਉਦਾਸ ਸੀ।
“ਕੀ ਗੱਲ ਆ ਭਾਪਾ ਜੀ, ਕੁਝ ਦੁੱਖਦੈ? ” ਮੈਂ ਭਾਪਾ ਜੀ ਦੀ ਉਦਾਸੀ ਭਾਂਪਦਿਆਂ ਪੁੱਛਿਆ। ਅਸੀਂ ਸੱਭ ਬੱਚੇ ਬਚਪਨ ਤੋਂ ਹੀ ਪਿਤਾ ਜੀ ਨੂੰ, ਭਾਪਾ ਕਹਿੰਦੇ ਹਾਂ।
“ਨਹੀਂ ਮੈਂ ਤਾਂ ਠੀਕ ਠਾਕ ਹਾਂ, ਉਨ੍ਹਾਂ ਦੇ ਬੱਚੇ ਮਰ ਗਏ ਹਨ।”
ਉਸ ਨੇ ਧੀਮੀ ਸੁਰ ਨਾਲ ਕਿਹਾ।
“ਕਿਨ੍ਹਾਂ ਦੇ?” ਮੈਂ ਘਬਰਾ ਕੇ ਪੁੱਛਿਆ,
“ਕਾਵਾਂ ਦੇ” ਜਵਾਬ ਬੜਾ ਸੰਖੇਪ ਸੀ।
“ਕਿੱਦਾਂ ?” ਮੈਂ ਜਾਨਣਾ ਚਾਹਿਆ,
“ਪਤਾ ਨਹੀਂ, ਜਾਂ ਗਰਮੀ ਨਾਲ਼ ਜਾਂ ਕਿਸੇ ਜਾਨਵਰ ਨੇ ਮਾਰ ਦਿਤੇ ਹਨ।” ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹਿਣ ਵਾਲ਼ੇ ਭਾਪੇ ਦੇ ਬੋਲਾਂ ਵਿਚ ਅੰਤਾਂ ਦੀ ਉਦਾਸੀ ਸੀ।
ਪਿਤਾ ਜੀ ਪਿਛਲੇ ਕਾਫੀ ਸਮੇਂ ਤੋਂ ਜਾਨਵਰਾਂ ਨੂੰ ਖਾਣਾ ਪਾਉਂਦੇ। ਜਿਨ੍ਹਾਂ ਵਿਚ ਕਾਂ, ਕਾਟੋ ਅਤੇ ਚਿੜੀਆਂ ਸ਼ਾਮਿਲ ਹਨ। ਹਰ ਸਵੇਰ ਉਠ ਕੇ ਕਾਂ ਅਤੇ ਕਾਉਣੀ ਦੇ ਜੋੜੇ ਲਈ ਬਚੇ ਹੋਏ ਪੀਜੇ ਦੇ ਕੰਢੇ, ਬਰੈਡ, ਜਾਂ ਰੋਟੀ ਨੂੰ ਘਾਹ ਤੇ ਪਾਉਣਾ ਉਨ੍ਹਾਂ ਦਾ ਨਿੱਤ ਦਾ ਕਰਮ ਹੈ। ਕਾਵਾਂ ਤੋਂ ਬਚੇ ਟੁੱਕੜੇ ਕਾਟੋਆਂ ਅਤੇ ਕਦੇ ਕਦੇ ਚੂਹਿਆਂ ਦੇ ਕੰਮ ਵੀ ਆ ਜਾਂਦੇ ਹਨ। ਇਸ ਤੋਂ ਬਾਅਦ ਰੋਟੀ ਜਾਂ ਬਰੈਡ ਦੇ ਨਿੱਕੇ ਨਿੱਕੇ ਭੋਰੇ ਕਰ ਕੇ ਫਰਸ਼ ਤੇ ਖਿਲਾਰ ਦਿੰਦੇ ਹਨ। ਛੋਟੀਆਂ ਚਿੜੀਆਂ ਕਾਹਲ਼ੀ ਕਾਹਲ਼ੀ ਫਰਸ਼ ਤੇ ਚੁੰਝ ਮਾਰਕੇ ਚਟਮ ਕਰ ਜਾਂਦੀਆਂ ਹਨ ਅਤੇ ਟਪੂਸੀਆਂ ਮਾਰਕੇ ਉੱਡ ਜਾਂਦੀਆਂ ਹਨ। ਉਹ ਗਰਮੀਆਂ ਵਿੱਚ ਕਾਵਾਂ ਅਤੇ ਹੋਰ ਜਾਨਵਰਾਂ ਲਈ ਅੰਜੀਰ ਦੇ ਬੂਟੇ ਥੱਲੇ ਪਾਣੀ ਦਾ ਭਰਿਆ ਤਸਲਾ ਰੱਖਣਾਂ ਨਹੀਂ ਭੁੱਲਦਾ। ਦੋ ਕੁ ਸਹੇ ਵੀ ਲੈਰੇ ਲੈਰੇ ਮੇਥੇ ਖਾ ਜਾਂਦੇ ਹਨ। ਭਾਪਾ ਜੀ ਨੂੰ ਆਪਣੇ ਖਾਣੇ ਦਾ ਏਨਾਂ ਫ਼ਿਕਰ ਨਹੀਂ ਹੁੰਦਾ, ਜਿੰਨਾਂ ਜਾਨਵਰਾਂ ਦਾ ਹੁੰਦਾ ਹੈ। ਕਿਸੇ ਵੀ ਜੀਅ ਲਈ ਆਪਣੀ ਸਮਰੱਥਾ ਅਨੁਸਾਰ ਕੁਝ ਨਾ ਕੁਝ ਹੱਥੋਂ ਦੇਣਾ ਸ਼ਾਇਦ ਇਨਸਾਨੀ ਫਿਤਰਤ ਦਾ ਬਹੁਤ ਵੱਡਾ ਹਿੱਸਾ ਹੈ। ਇਸ ਕੁਦਰਤੀ ਵਰਤਾਰੇ ਵਿੱਚ ਸਵਾਰਥ ਨਾਲ਼ੋਂ ਸੰਤੁਸ਼ਟੀ ਦੀ ਭਾਵਨਾ ਜ਼ਿਆਦਾ ਮਹੱਤਵਪੂਰਨ ਪ੍ਰਤੀਤ ਹੁੰਦੀ ਹੈ। ਆਪਣੇ ਕੋਲ਼ੋ ਕਿਸੇ ਨੂੰ ਕੁਝ ਦੇ ਸਕਣ ਦਾ ਅਹਿਸਾਸ ਵੀ ਇਨਸਾਨ ਲਈ ਇਕ ਤਰਾਂ ਦੀ ਥੈਰੇਪੀ ਹੈ।
ਕਾਂ ਭਾਪਾ ਜੀ ਦੀ ਫਸਲ ਬਾੜੀ ਦਾ ਨੁਕਸਾਨ ਨਹੀਂ ਕਰਦੇ, ਉਨ੍ਹਾਂ ਨਾਲ ਪਿਤਾ ਜੀ ਦੀ ਨੇੜ੍ਹਤਾ ਜ਼ਿਆਦਾ ਹੈ। ਕਾਟੋਆਂ ਦੀ ਹੋਰ ਗੱਲ ਹੈ। ਉਹ ਨੇੜ੍ਹਲੇ ਦਰੱਖਤ ਤੇ ਲੱਗੇ ਅਖਰੋਟ ਖਾ ਜਾਂਦੀਆਂ ਹਨ, ਪੱਕਣ ਨਹੀਂ ਦਿੰਦੀਆਂ। ਅੰਜੀਰ ਦੇ ਦਰੱਖਤ ਤੇ ਲੱਗੀਆਂ ਅੰਜ਼ੀਰਾਂ ਨੂੰ ਟੁੱਕ ਕੇ ਸੁੱਟ ਦਿੰਦੀਆਂ ਹਨ। ਵੱਡਾਂ ਜਾਂ ਟੀਡਿਆਂ ਦਿਆਂ ਚੂਇਆਂ ਨੂੰ ਟੱਕ ਮਾਰ ਜਾਂਦੀਆਂ ਹਨ। ਫਿਰ ਭਾਪਾ ਜੀ ਉਨ੍ਹਾਂ ਦੇ ਡੰਡੇ ਵਗਾਹ ਕੇ ਮਾਰਦਾ ਹੈ ਜਾਂ ਬਹੁਤ ਹੀ ਉੱਚੀ ਅਵਾਜ਼ ‘ਚ ….ਹੈਤ ਤੇਰੇ ਦੀ, ਅਇਆ ਮੈਂ, ਕਹਿ ਕੇ ਡਰਾ ਦਿੰਦਾ ਹੈ। ਚਿੜੀਆਂ ਦੀ ਕੋਈ ਸਮੱਸਿਆ ਨਹੀਂ। ਹਾਂ ਜੇ ਦੋ ਚਾਰ ਦਿਨ ਨਾ ਆਉਣ ਤਾਂ ਫਿਕਰ ਜ਼ਰੂਰ ਕਰਨ ਲੱਗ ਪੈਂਦਾ ਹੈ। ਫਿਰ ਮੈਂ ਉਸ ਨੂੰ ਆਖਦਾਂ, “ਕੋਈ ਗੱਲ ਨਹੀਂ ਕਿਤੇ ਵਾਂਢੇ ਗਈਆਂ ਹੋਣਗੀਆਂ, ਭਲਕ ਨੂੰ ਆ ਜਾਣਗੀਆਂ।” ਇਹ ਸੱਭ ਕੁਝ ਕਰਦਿਆਂ ਉਸਦਾ ਜਾਨਵਰਾਂ ਨਾਲ਼ ਇਕ ਖ਼ਾਸ ਰਿਸ਼ਤਾ ਬਣ ਜਾਦਾ ਹੈ। ਉਹ ਰਿਸ਼ਤਾ ਉਸਦੇ ਆਪਣੇ ਪ੍ਰੀਵਾਰ ਤੋਂ ਸਿਰਫ਼ ਥੋੜ੍ਹਾ ਜਿਹਾ ਹੀ ਘੱਟ ਹੁੰਦਾ ਹੈ।
ਇਹੋ ਜਿਹੀ ਪ੍ਰਬਿਰਤੀ ਦੇ ਮਾਲਕ ਲਈ ਉਸਦੇ ਕਾਂ ਪ੍ਰੀਵਾਰ ਦੇ ਜੀਆਂ ਦਾ ਤੁਰ ਜਾਣਾਂ ਬਹੁਤ ਹੀ ਦੁੱਖਦਾਈ ਹੈ। ਉਸਦੇ ਦੱਸਣ ਮੁਤਾਬਿਕ ਕੋਈ ਢਾਈ ਕੁ ਮਹੀਨੇ ਪਹਿਲਾਂ ਇਨ੍ਹਾਂ ਨੇ ਆਪਣੇ ਮੂਹਰਲੇ ਦਰੱਖਤ ਤੇ ਆਂਡੇ ਦਿੱਤੇ ਸਨ। ਦੋ ਤਿੰਨ ਹਫ਼ਤੇ ਪਹਿਲਾਂ ਆਂਡਿਆਂ ‘ਚੋਂ ਦੋ ਬੱਚੇ ਨਿੱਕਲੇ ਸਨ।
ਮੈਂ ਸਵਾਲ ਕੀਤਾ, “ਤੁਹਾਨੂੰ ਇਹ ਸੱਭ ਕਾਸੇ ਦਾ ਕਿਵੇਂ ਇਲਮ ਹੈ?”
ਮੈਂ ਦੇਖਦਾ ਰਹਿੰਨੈਂ, “ਜਦੋਂ ਇਨ੍ਹਾਂ ਨੇ ਆਂਡੇ ਦਿੱਤੇ ਸੀ ਉਸ ਤੋਂ ਪਹਿਲਾਂ ਦੋਵੇਂ ਜਾਣੇ ਖਾਣਾ ਖਾ ਕੇ ਉੱਡ ਜਾਂਦੇ ਸਨ। ਜਦੋਂ ਆਂਡੇ ਦੇ ਦਿੱਤੇ ਫਿਰ ਕਈ ਬਾਰ ਕਾਂ ਕੱਲਾ ਹੀ ਆਉਂਦਾ ਸੀ ਅਤੇ ਆਪ ਖਾ ਕੇ ਚੁੰਝ ਵਿਚ ਬਚਦਾ ਆਪਣੀ ਸਾਥਣ ਲਈ ਲੈ ਜਾਂਦਾ ਸੀ। ਉਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ