ਚਾਲੀਆਂ ਨੂੰ ਟੱਪੀ ਰੱਜੀ ਜਦੋਂ ਦੱਸਵੀ ਕਲਾਸ ਵਾਲੇ ਪ੍ਰੀਖਿਆ ਕੇਂਦਰ ਵਿੱਚ ਪਹੁੰਚੀ ਤਾਂ, ਜਵਾਕ ਭੁਲੇਖਾ ਖਾ ਉਸਦੇ ਸਤਿਕਾਰ ਵਿੱਚ ਖੜ੍ਹੇ ਹੋ ਗਏ। ਪਰ ਉਹ ਚੁੱਪਚਾਪ ਪਰਚੀ ਤੋਂ ਆਪਣਾ ਰੋਲ ਨੰਬਰ ਟਟੋਲਦੀ ਆਪਣੇ ਬੈਂਚ ਤੇ ਜਾ ਬੈਠ ਗਈ। ਇਹ ਸਭ ਦੇਖ ਜਵਾਕਾਂ ਵਿੱਚ ਹਾਸੜ ਪੈ ਗਈ। ਇੱਕ ਦੋ ਤਾਂ ਅਧਿਆਪਕਾਂ ਵੀ ਹੱਸ ਪਈਆਂ। ਪਰ ਸੁਪਰਡੈਂਟ ਦੀ ਵੱਟੀ ਘੂਰੀ ਨੇ ਸਾਰੇ ਹਾਲ ਵਿੱਚ ਸਾਂਤੀ ਕਰ ਦਿੱਤੀ। ਪਰ ਰੱਜੀ ਨੂੰ ਤਾਂ ਕੁੱਝ ਵੀ ਬੁਰਾ ਨਹੀ ਲੱਗਾ। ਉਸਦੇ ਲਈ ਤਾਂ ਅੱਜ ਦਾ ਦਿਨ ਭਾਗਾਂ ਵਾਲਾ ਸੀ। ਉਸਨੇ ਆਪਣੇ ਸੁਪਨੇ ਵੱਲ ਪਹਿਲਾਂ ਕਦਮ ਜੁ ਵਧਾਇਆ ਸੀ।
ਰੱਜੀ ਦੇ ਨਾਂ ਪਿੱਛੇ ਵੀ ਇੱਕ ਕਹਾਣੀ ਹੈ। ਤਿੰਨਾਂ ਭੈਣਾਂ ਤੋਂ ਬਾਅਦ ਜਦੋ ਚੌਥੀ ਉਹ ਹੋਈ ਤਾਂ ਦਾਦੀ ਨੇ ਰੱਬ ਅੱਗੇ ਹੱਥ ਜੌੜ ਕੇ ਕਿਹਾ ਕਿ ਹੁਣ ਮੈਂ ਕੁੜੀਆਂ ਤੋ ‘ ਰੱਜੀ’ ਅਤੇ ਬੱਸ ਉਸਦਿਨ ਤੋਂ ਉਸਦਾ ਨਾਮ ਹੀ ਰੱਜੀ ਪੈ ਗਿਆ। ਪਰ ਰੱਬ ਰੱਜੀ ਤੇ ਕੁੱਝ ਮੇਹਰਬਾਨ ਸੀ, ਉਸਦੇ ਜਨਮ ਤੋਂ ਸਵਾ ਕੁ ਸਾਲ ਬਾਅਦ ਹੀ ਛੋਟਾ ਵੀਰ ਆ ਗਿਆ। ਰੱਜੀ ਹੁਣ ਕਰਮਾਂਵਾਲੀ ਅਖਵਾਉਣ ਲੱਗੀ। ਦਾਦੀ ਰੱਜੀ ਦਾ ਦੂਜੀਆਂ ਭੈਣਾਂ ਨਾਲੋ ਭੋਰਾ ਵੱਧ ਮੋਹ ਕਰਦੀ। ਨਿੱਕੀ ਹੁੰਦੀ ਤੋਂ ਹੀ ਰੱਜੀ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਪਿੰਡ ਸਕੂਲ ਅੱਠਵੀ ਤੱਕ ਹੀ ਸੀ ਅਤੇ ਬੱਸ ਸਾਰੀਆਂ ਭੈਣਾਂ ਅੱਠ ਕਰ-ਕਰ ਹੀ ਹੱਟ ਗਈਆਂ। ਵੱਡੀ ਨੇ ਤਾਂ ਪੰਜ ਹੀ ਕੀਤੀਆਂ ਸਨ ਅਤੇ ਫੇਰ ਇੱਕ ਇੱਕ ਕਰ ਕੇ ਸਭ ਦੇ ਵਿਆਹ ਹੋਣੇ ਸ਼ੁਰੂ ਹੋ ਗਏ। ਬਾਪ ਸਿਰ ਵੱਡੀ ਕਬੀਲਦਾਰੀ ਜੁ ਸੀ।
ਘਰ ਵਿੱਚ ਹੁਣ ਬੱਸ ਰੱਜੀ ਤੇ ਛੋਟਾ ਵੀਰ ਹੀ ਸਨ। ਦੋਨੋ ਭੈਣ ਭਰਾ ਇੱਕੋ ਸਕੂਲ ਇੱਕੋ ਹੀ ਜਮਾਤ ਵਿੱਚ ਪੜ੍ਹਦੇ ਸਨ। ਅੱਠਵੀਂ ਪਾਸ ਕਰ ਵੀਰ ਤਾਂ ਲਾਗਲੇ ਪਿੰਡ ਸਕੂਲ ਜਾਣ ਲੱਗ ਪਿਆ ਪਰ ਰੱਜੀ ਘਰ ਹੀ ਰਹਿ ਗਈ। ਉਸਦੇ ਪਿਉ ਨੇ ਗੱਲ ਤਾਂ ਕੀਤੀ ਕਿ ਉਹ ਵੀ ਜੇ ਪੜ੍ਹ ਸਕੇ ਪਰ ਦਾਦੀ ਨੇ ਕਿਹਾ ਕਿ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ