ਸਹਿਜ ਦੇ ਕੰਨਾਂ ਵਿਚ “ਮੈਂਨੂੰ ਸਾਹ ਨਈ ਆ ਰਿਹਾ, ਮੈਂ ਨਿਰਦੋਸ਼ ਹਾਂ, ਮੈਂਨੂੰ ਛੱਡ ਦਿਓ।” ਦੇ ਬੋਲ ਵਾਰ ਵਾਰ ਘੁੰਮ ਰਹੇ ਸਨ ਤੇ ਉਸਨੂੰ ਲੱਗ ਰਿਹਾ ਸੀ ਕਿ ਇਹ ਆਵਾਜ਼ ਪੁਲਿਸ ਦੀ ਹਿਰਾਸਤ ਵਿਚ ਜ਼ਿੰਦਗੀ ਦੀ ਭੀਖ ਮੰਗ ਰਹੇ ਜਾਰਜ ਨਾਮ ਦੇ ਵਿਅਕਤੀ ਦੇ ਮੂੰਹ ਵਿਚੋਂ ਨਹੀਂ, ਸਗੋਂ ਉਸਦੇ ਹੀ ਸਰੀਰ ਦੇ ਕਿਸੇ ਹਿੱਸੇ ਵਿੱਚੋਂ ਆ ਰਹੀ ਸੀ। ਫਿਰ ਉਸਦਾ ਧਿਆਨ ਦੋ ਸਾਲ ਪਹਿਲਾਂ ਦੀ ਘਟਨਾ ਤੇ ਚਲਾ ਗਿਆ ਜਦੋਂ ਉਹ ਗਰਭਵਤੀ ਸੀ ਤੇ ਉਸਦਾ ਹਾਲ ਉਸ ਗਰਭਵਤੀ ਹਥਨੀ ਵਾਂਗ ਹੋਇਆ ਸੀ ਜਿਸਨੂੰ ਵਿਸਫੋਟਕ ਖੁਆ ਕੇ ਮਾਰਿਆ ਗਿਆ ਸੀ। ਜਦੋਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦਾ ਗਰਭਪਾਤ ਕਰਨ ਲਈ ਉਸਨੂੰ ਉਸਦੀ ਜਾਣਕਾਰੀ ਦੇ ਬਿਨਾਂ ਕੁਝ ਖੁਆ ਦਿੱਤਾ ਸੀ ਤੇ ਉਸਦੀ ਬੱਚੀ ਖੂਨ ਦੀਆਂ ਬੋਟੀਆਂ ਦੇ ਰੂਪ ਵਿਚ ਉਸਦੇ ਪੇਟ ਵਿੱਚੋਂ ਬਾਹਰ ਆ ਗਈ ਸੀ। ਉਸ ਸਮੇਂ ਸਹਿਜ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ