“ਤਾਈ ਨੀ ਤਾਈ ! ਘਰ ਹੀ ਐ। “ਕਿਹੜੀ ਏ ਨੀਂ ਅੱਛਾ,,,,, ਮੇਰੂ ਵਾਲੀ ਏ (ਪਤੀ ਦੇ ਨਾਂ ਨਾਲ ਔਰਤ ਦੀ ਪਹਿਚਾਣ) ਆਜਾ ਲੰਘਿਆ , ਹੋਰ ਕਿਵੇਂ ਆਈ?”
“ਮੈਂ ਤਾਂ ਤਾਈ ਆਟਾ ਲੈਣ ਆਈ ਸੀ, ਭਲਾ ਹੈ ਸੇਰ ਕੁ ਆਟਾ? ਗੋਰਾ ( ਮੁੰਡੇ ਦਾ ਨਾਂ) ਕੱਲ ਚੱਕੀ ਤੇ ਕਣਕ ਪੀਸਣੀ ਰੱਖ ਆਇਆ ਸੀ ਭੁੰਨ ਨੇ ਪੀਸੀ ਨਹੀਂ ਕਹਿੰਦਾ ਚਾਚੀ ਲੈਟ ਨਹੀਂ ਆਈ।”
“ਲੈ ਮਿੰਦੋ ਆਟਾ ਤਾਂ ਚਾਹੇ ਜਿੰਨਾ ਮਰਜ਼ੀ ਲੈ ਜਾ।” ਹੋਰ ਤਾਈ ਗੋਰਾ ਖੇਤੋਂ ਆਉਣ ਵਾਲਾ ਸੋਚਦੀ ਦੋ ਰੋਟੀਆਂ ਬਣਾ ਦੇਵਾਂ ਤੜਕੇ ਵੀ ਭੁੱਖਾ ਹੀ ਚਲਾ ਗਿਆ ਸੀ।
“ਨੀ ਮੇਰੂ ਦਾ ਕੀ ਹਾਲ ਐ ਹੁਣ, ਪਿਆ ਕੋਈ ਫ਼ਰਕ?” ਹਾਏ (ਹਾਉਕਾ ਭਰ ਕੇ) ਨਾ ਤਾਈ ਉਵੇਂ ਹੀ ਆ। ਡਾਕਟਰ ਆਪਣੀਆਂ ਜੇਬਾਂ ਭਰੀ ਜਾ ਰਹੇ।
“”ਨੀਂ ਸੁਣ ਤੇਰਾ ਤਾਇਆ ਕਹਿੰਦਾ ਸੀ, ਕਿਉਂ ਉਸ ਹੱਡੀਆਂ ਦੀ ਮੁੱਠ ਨੂੰ ਡਾਕਟਰਾਂ ਦੇ ਚੁੱਕੀ ਫਿਰਦੀ, ਕਿਉਂ ਪੈਸੇ ਬਰਬਾਦ ਕਰ ਰਹੀ ਸੱਚ ਤੇਰੇ ਤੋਂ ਲੁਕਿਆ ਹੈ ਭਲਾ? ਫੇਰ ਕਿਉਂ ਮੁੰਡਿਆਂ ਦੇ ਹੱਥ ਠੁੱਠਾ ਫੜਾਉਣ ਲੱਗੀ ਐ। ਜਿਹੜੀ ਜ਼ਮੀਨ ਉਹ ਐਦਾਂ ਵਿਕ ਜਾਣੀ ਫੇਰ ਅੱਗੇ ਕੁੜੀਆਂ ਤੇ ਮੁੰਡੇ ਕਿਵੇਂ ਵਿਆਹੇਗੀ?””
“”( ਚੁੰਨੀ ਨਾਲ ਅੱਖਾਂ ਸਾਫ ਕਰਦੀ ਮਿੰਦੋ) ਲੈ ਤਾਈ ਕਿਵੇਂ ਤੜਫਦਾ ਛੱਡ ਸਕਦੀ ਉਸਨੂੰ, ਦਰਦ ਨਾਲ ਜਦੋਂ ਕੁਰਲਾਉਂਦਾ ਮੇਰੀ ਤਾਂ ਜਾਨ ਹੀ ਨਿੱਕਲ ਜਾਂਦੀ। ਤਾਈ ਭਾਵੇਂ ਡਾਕਟਰਾਂ ਨੇ ਆਖਰੀ ਸਟੇਜ ਕਹਿ ਜਵਾਬ ਦੇ ਦਿੱਤਾ ਹੈ ਪਰ ਮੈਂ ਆਪਣੀ ਪੂਰੀ ਵਾਹ ਲਗਾ ਦੇਣੀ ਉਹ ਵੀ ਕੀ ਯਾਦ ਰੱਖੇਗਾ। ਸਾਰੀ ਉਮਰ ਕਮਾਉਂਦਾ ਰਿਹਾ। ਹੁਣ ਕਿਸੇ ਦੱਸ ਪਾਈ ਕਿਸੇ ਵੱਡੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ