*ਗੱਲ ਏਹ ਨਹੀਂ…*
*ਕਿ ਤੁਸੀਂ ਤੜਕੇ ਕਿੰਨੇ ਵਜੇ ਉੱਠੇ…ਜਾਂ ਨਹਾ ਕੇ ਤਿੰਨ ਤੋਂ ਛੇ ਤੱਕ ਰੱਬ ਦਾ ਨਾਮ ਲਿਆ…*
*ਗੱਲ ਏਹ ਆ ਕਿ ਛੇ ਵਜੇ ਤੋਂ ਰਾਤ ਦੇ ਨੌਂ ਵਜੇ ਤੱਕ ਤੂੰ ਕਿਵੇਂ ਸੀ..ਕੀ ਕੀਤਾ…?? ਮਸਲਾ ਏਹਨੇ ਨਬੇੜਨਾ…*
*ਗੱਲ ਏਹ ਨੀ…ਤੂੰ ਗੁਰੂਦੁਆਰੇ ਜਾਂ ਮੰਦਰ ਜਾ ਕੇ ਕਿੰਨਾ ਮਿੱਠਾ ਬੋਲਦਾ ਏਂ…ਕਿੰਨਾ ਜੀ-ਜੀ ਕਰਦਾ ਏਂ…*
*ਗੱਲ ਏਹ ਆ ਕਿ ਕਿਸੇ ਆਪ ਤੋਂ ਮਾੜੇ ਗਰੀਬ ਤੇ ਮੈਲ਼ੇ ਕੱਪੜਿਆਂ ਆਲ਼ੇ ਨਾਲ਼ ਤੇਰੀ ਬੋਲਚਾਲ ਕਿਵੇਂ ਆ….???*
*ਗੱਲ ਏਹ ਨੀ…ਕਿ ਤੂੰ ਗੋਲਕ ਚ ਕਿੱਡਾ ਨੋਟ ਪਾਇਆ ਏ। ਗੱਲ ਏਹ ਆ ਕਿ ਗੁਰੂਦੁਆਰੇ ਆਉਣ ਲੱਗੇ,ਜਿਹੜਾ ਰਿਕਸ਼ੇ ਆਲ਼ਾ ਤੈਨੂੰ ਲੈ ਕੇ*
*ਆਇਆ,ਓਹਨੇ ਤੀਹ ਮੰਗੇ ਸੀ ਤੇ ਤੂੰ ਵੀਹ ਦੇਣ ਲੱਗੇ ਵੀ ਕਿੰਨਾ ਕੁਜ ਸਣਾਇਆ ਓਹਨੂੰ….*
*ਗੱਲ ਏਹ ਨੀ ਕਿ ਤੂੰ ਕਮਾਈ ਕਿੰਨੀ ਕੀਤੀ, ਗੱਲ ਏਹ ਆ ਕਿ ਤੈਨੂੰ ਪਿਆਰ ਕਿੰਨੇ ਕਰਦੇ ਨੇ। ਕਿੰਨਿਆਂ ਦਾ ਤੈਨੂੰ ਮਿਲਣ ਨੂੰ ਤੇ ਤੇਰੀਆਂ ਗੱਲਾਂ ਸੁਣਨ ਨੂੰ ਜੀਅ ਕਰਦੈ…ਕਿੰਨੇ ਬੂਹੇ ਤੇਰੀ ਉਡੀਕ ਚ ਖੁੱਲੇ ਨੇ…???*
*ਗੱਲ ਏਹ ਨਹੀਂ ਕਿ ਤੇਰੇ ਕੋਲ਼ ਗੱਡੀ ਕਿੱਡੀ ਐ, ਗੱਲ ਏਹ ਆ ਕਿ ਕਿਤੇ ਮੀਂਹ ਪੈਂਦੇ ਚ,ਕਿਸੇ ਭਿੱਜਦੇ ਨੂੰ ਤੂੰ ਗੱਡੀ ਚ ਬਿਠਾ ਕੇ ਮੰਜਲ ਤੇ ਛੱਡਿਐ…??*
*ਗੱਲ ਏਹ ਨਹੀਂ ਕਿ ਤੇਰੀ ਗੱਡੀ ਭੱਜਦੀ ਕਿੰਨੀ ਐ…ਗੱਲ ਏਹ ਆ ਕਿ ਕਿਤੇ ਪਾਣੀ ਕੋਲ਼ੋਂ ਲੰਘਦੇ ਟਾਇਮ ਸਾਹਮਣੇ*
*ਸਾਇਕਲ ਤੇ ਕਿਸੇ ਬੇਬੱਸ ਬੰਦੇ ਨੂੰ ਆਉਂਦੇ ਦੇਖ ਕੇ ਤੂੰ ਗੱਡੀ ਹੌਲ਼ੀ ਕਿੰਨੀ ਲੰਘਾਈ ਕਿ ਕਿਤੇ ਛਿੱਟੇ ਨਾਂ ਪੈ ਜਾਣ ਬਾਈ ਤੇ….!*
*ਗੱਲ ਏਹ ਨਹੀਂ…ਕਿ ਤੂੰ ਮਾਸ ਜਾਂ ਮੀਟ ਖਾਨਾ ਕਿ ਨਹੀਂ ਖਾਂਦਾ…ਗੱਲ ਏਹ ਆ…ਤੂੰ ਖੂਨ ਕਿੰਨੇ ਲੋਕਾਂ ਦਾ ਪੀਂਦਾ ਰੋਜ….*
*ਗੱਲ ਏਹ ਨਹੀਂ…ਕਿ ਥੋਡੇ ਪਿੰਡ ਧਾਰਮਿਕ ਸਥਾਨ ਕਿੰਨੀ ਜਮੀਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ