ਅੱਖਾਂ ਪੂੰਝਦੀ ਹਸਪਤਾਲੋਂ ਬਾਹਰ ਆਈ ਉਹ ਛੇਤੀ ਨਾਲ ਆਟੋ ਵਾਲੇ ਨੂੰ ਘਰ ਦਾ ਪਤਾ ਦੱਸ ਅੰਦਰ ਬੈਠ ਗਈ..!
“ਦਾਰੇ ਹੌਲਦਾਰ” ਦੇ ਨਾਮ ਨਾਲ ਮਸ਼ਹੂਰ ਸਾਢੇ ਛੇ ਫੁੱਟ ਉੱਚਾ ਉਸਦਾ ਬਾਪ ਜਦੋਂ ਕੁੜੀਆਂ ਦੇ ਕਾਲਜ ਮੂਹਰਿਓਂ ਦੀ ਲੰਘ ਵੀ ਜਾਂਦਾ ਤਾਂ ਓਥੇ ਖਲੋਤੇ ਅਨੇਕਾਂ ਭੂੰਡ ਆਸ਼ਕ ਓਸੇ ਵੇਲੇ ਸਿਰ ਤੇ ਪੈਰ ਰੱਖ ਦੌੜ ਜਾਇਆ ਕਰਦੇ..!
ਅੱਜ ਓਸੇ ਜਿੰਦਾ ਦਿਲ ਇਨਸਾਨ ਨੂੰ ਅਨੇਕਾਂ ਤਰਾਂ ਦੇ ਡਾਕਟਰੀ ਉਪਕਰਨਾਂ ਵਿਚ ਕੈਦ ਹੋਏ ਨੂੰ ਦੇਖ ਉਸਦਾ ਹੌਕਾ ਜਿਹਾ ਨਿੱਕਲ ਗਿਆ..ਸਰੀਰ ਦੀ ਸਾਰੇ ਸਿਸਟਮ ਫੇਲ ਹੋ ਚੁਕੇ ਸਨ ਤੇ ਡਾਕਟਰਾਂ ਨੇ ਇੱਕ ਤਰਾਂ ਨਾਲ ਜੁਆਬ ਹੀ ਦੇ ਦਿੱਤਾ ਸੀ..!
ਨਿੱਕੇ ਵੀਰ ਨੇ ਜਬਰਦਸਤੀ ਏਨੀ ਗੱਲ ਆਖ ਘੱਲ ਦਿੱਤਾ ਕੇ ਤਿੰਨ ਦਿਨਾਂ ਦੀ ਉਂਨੀਂਦਰੀ ਏਂ..ਜਾ ਘਰੇ ਜਾ ਕੇ ਦੋ ਘੜੀਆਂ ਆਰਾਮ ਕਰ ਲੈ..!
ਆਟੋ ਵਿਚ ਬੈਠੀ ਨੂੰ ਮੁੜ ਮੁੜ ਭਾਪੇ ਜੀ ਦਾ ਚੇਤਾ ਆਈ ਜਾ ਰਿਹਾ ਸੀ..ਉਸਨੂੰ ਹਮੇਸ਼ਾਂ ਏਨੀ ਗੱਲ ਆਖ ਤਸੱਲੀ ਦਿੰਦਾ ਰਹਿੰਦਾ ਸੀ ਕੇ ਬੇਖੌਫ ਹੋ ਕੇ ਜਿਥੇ ਮਰਜੀ ਜਦੋਂ ਮਰਜੀ ਆਇਆ ਜਾਇਆ ਕਰ..ਕਿਸੇ ਦੀ ਕੀ ਮਜਾਲ ਕੇ ਤੇਰੀ ਵਾ ਵੱਲ ਵੀ ਤੱਕ ਜਾਵੇ..ਪਰਛਾਵਾਂ ਹਾਂ ਪਰਛਾਵਾਂ..ਜਿਥੇ ਜਾਵੇਂਗੀ ਤੇਰੇ ਨਾਲ ਨਾਲ ਹੀ ਰਹੂੰਗਾ ਰਾਣੀਏ..!
ਇਹਨਾਂ ਸੋਚਾਂ ਦੀ ਹੀ ਘੁੰਮਣ-ਘੇਰੀ ਵਿਚ ਪਈ ਨੂੰ ਪਤਾ ਹੀ ਨਾ ਲੱਗਾ ਆਟੋ ਕਦੋਂ ਉਜਾੜ ਬੀਆਬਾਣ ਵਿਚ ਪਹੁੰਚ ਚੁਕਾ ਸੀ ਅਤੇ ਉਹ ਦੋਵੇਂ ਉਸਦਾ ਪਰਸ ਅਤੇ ਮੋਬਾਈਲ ਖੋਹਣ ਦੀ ਤਾਕ ਵਿਚ ਤਿਆਰ ਬਰ ਤਿਆਰ ਖਲੋਤੇ ਸਨ..!
ਫੇਰ ਪਰਸ ਵਿਚ ਕੁਲ ਢਾਈ ਸੌ ਰੁਪਈਏ ਅਤੇ ਸਸਤਾ ਜਿਹਾ ਮੋਬਾਈਲ ਦੇਖ ਸ਼ੈਤਾਨੀ ਹਾਸਾ ਹੱਸਦੇ ਹੋਏ ਆਖਣ ਲੱਗੇ ਕੇ ਕੋਈ ਗੱਲ ਨੀ ਅੱਜ ਦਾ ਇਹ ਘਾਟਾ ਕਿਸੇ ਹੋਰ ਤਰੀਕੇ ਪੂਰਾ ਕਰ ਲੈਂਦੇ ਹਾਂ..!
ਉਹ ਅੱਗੋਂ ਅਜੇ ਤਰਲੇ ਕਰਦੀ ਹੋਈ ਏਨਾ ਆਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ