ਨਿੱਕੇ ਹੁੰਦੇ ਦਾ ਯਾਰ ਹੁੰਦਾ ਸੀ ਇੱਕ ਏਦਾਂ ਦਾ..ਅਸੀਂ ਛੀਨੇ ਅਤੇ ਸੁਚੈਨੀਆਂ ਪਿੰਡ ਦੇ ਐਨ ਵਿਚਕਾਰ ਲੰਘਦੀ ਰੇਲ ਦੀ ਲਾਈਨ ਦੇ ਕੰਢੇ ਇਕੱਠੇ ਡੰਗਰ ਚਾਰਿਆ ਕਰਦੇ ਸਾਂ..!
ਮਾਂ ਪਿਓ ਹੈਨੀ ਸਨ..ਦਾਦੇ ਨਾਲ ਆਇਆ ਕਰਦਾ ਸੀ..
ਦਾਦੇ ਨੂੰ ਦਮਾਂ ਸੀ..ਅਕਸਰ ਹੀ ਦੌਰਾ ਪੈ ਜਾਂਦਾ ਤਾਂ ਮੇਰੇ ਨਾਲ ਖੇਡਦੇ ਪੋਤੇ ਨੂੰ ਆਖਿਆ ਕਰਦਾ ਓਏ ਬੱਚੂ ਮੈਨੂੰ ਪਾਣੀ ਤਾਂ ਲਿਆ ਦੇ..ਖੇਡਾਂ ਖੇਡਦਾ ਭੱਜ ਕੇ ਲਾਗੇ ਹੀ ਮੜੀਆਂ ਵਿਚੋਂ ਹੱਥ ਵਾਲੇ ਨਲਕੇ ਨੂੰ ਗੇੜ ਕੇ ਪਾਣੀ ਲਿਆਉਂਦਾ..ਉਹ ਘੁੱਟ ਘੁੱਟ ਲੰਘਾਉਂਦਾ ਆਖੀ ਜਾਂਦਾ..ਜਿਉਂਦਾ ਰਹਿ ਪੁੱਤਰਾ..!
ਮੈਂ ਪੁੱਛਣਾ ਤੇਰੇ ਮਾਂ ਪਿਓ ਕਿੱਦਾਂ ਮਰੇ..ਅੱਗਿਓਂ ਲਾਪਰਵਾਹੀ ਵਿਚ ਆਖਣਾ ਮੇਰੇ ਬਾਬੇ ਨੂੰ ਪਤਾ ਕਿੱਦਾਂ ਮਰੇ..ਮੈਨੂੰ ਨੀ..!
ਕਈ ਵੇਰ ਲੱਗਣਾ ਉਹ ਝੂਠ ਬੋਲਦਾ ਏ..ਜੇ ਮਾਂ ਪਿਓ ਨਾ ਹੋਣ ਤੇ ਕੋਈ ਏਡਾ ਖੁਸ਼ ਕਿੱਦਾਂ ਰਹਿ ਸਕਦਾ ਏ..ਹਮੇਸ਼ਾਂ ਹੱਸਦਾ ਟਪੂਸੀਆਂ ਮਾਰਦਾ..ਬੱਕਰੀ ਦੇ ਲੇਲਿਆਂ ਪਠੋਰਿਆਂ ਨਾਲ ਖੇਡਦਾ..ਓਹਨਾ ਦੀਆਂ ਸੁੱਕੀਆਂ ਮੇਂਗਣਾ ਦੂਰ ਸੁੱਟਦਾ ਹੋਇਆ..!
ਗੱਡੀ ਆਉਣ ਵੇਲੇ ਸਾਨੂੰ ਹਿਦਾਇਤ ਸੀ ਕੇ ਰੇਲ ਦੀ ਲਾਈਨ ਅਤੇ ਚਰਦੇ ਡੰਗਰਾਂ ਦੇ ਵਿਚਕਾਰ ਡੰਡਾ ਫੜ ਕੇ ਖਲੋਣਾ ਏ..ਕੋਈ ਡੰਗਰ ਆਉਂਦੀ ਗੱਡੀ ਅੱਗੇ ਨਾ ਆ ਜਾਵੇ..!
ਉਸਦੇ ਬਾਬੇ ਨੇ ਮੈਨੂੰ ਆਖਣਾ ਆਪਣੇ ਪਿਓ ਨੂੰ ਆਖ ਇਸਨੂੰ ਰੇਲਵੇ ਵਿਚ ਭਰਤੀ ਕਰਵਾ ਦੇ..ਮੈਂ ਆਖਣਾ ਅਜੇ ਤੇ ਇਹ ਬੜਾ ਛੋਟਾ ਏ ਤਾਂ ਅੱਗੋਂ ਸੋਚੀ ਪਏ ਨੇ ਆਖਣਾ ਪਰ ਪੁੱਤ ਮੇਰਾ ਕੋਈ ਪਤਾ ਨਹੀਂ..ਕਦੋਂ ਜਾਨ ਨਿੱਕਲ ਜਾਣੀ..!
ਜਾਨ ਨਿੱਕਲਣੀ ਕੀ ਹੁੰਦੀ ਏ..ਮੈਨੂੰ ਨਹੀਂ ਸੀ ਪਤਾ ਹੁੰਦਾ..!
ਨਿੱਕੇ ਹੁੰਦਿਆਂ ਇਹ ਭੁਲੇਖਾ ਸੀ ਕੇ ਬੰਦਾ ਆਪਣੀ ਮਰਜੀ ਨਾਲ ਹੀ ਮਰਦਾ ਏ..ਨਿੱਕੇ ਜਿਹੇ ਨੇ ਸਾਡੀਆਂ ਗੱਲਾਂ ਸੁਣਦੇ ਰਹਿਣਾ..ਹਮੇਸ਼ਾਂ ਹੱਸਦਾ ਹੋਇਆ ਉਹ ਮੈਨੂੰ ਕਈ ਵੇਰ ਸ਼੍ਦਾਈ ਤੇ ਗੰਵਾਰ ਜਿਹਾ ਲੱਗਦਾ..ਹਮੇਸ਼ਾਂ ਇੱਕੋ ਕੱਪੜੇ ਹੁੰਦੇ..ਯਾਦ ਏ ਇੱਕ ਵੇਰ ਆਪਣੀ ਨਿੱਕਰ ਦੇ ਦਿੱਤੀ..ਖੁਸ਼ੀ ਸਾਂਭੀ ਨਾ ਜਾਵੇ..!
ਫੇਰ ਇੱਕ ਦਿਨ ਅਚਾਨਕ ਆਉਣਾ ਬੰਦ ਹੋ ਗਏ ਤੇ ਸਾਡੀ ਵੀ ਦੂਜੇ ਟੇਸ਼ਨ ਬਦਲੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ