ਕੁਝ ਸਾਲ ਪਹਿਲਾਂ ਅਸੀਂ ਕਿਸੇ ਵਿਆਹ ਗਏ।ਕੁਝ ਦੇਰ ਬਾਅਦ ਮੈਂ ਆਪਣੀਆਂ ਸਹੇਲੀਆਂ ਨਾਲ਼ ਮਸਰੂਫ਼ ਹੋ ਗਈ ਤੇ ਪਤੀ ਆਪਣੇ ਦੋਸਤਾਂ ਨਾਲ਼ ਵਿਆਹ ਦੇਖਣ ਲੱਗੇ।ਕਾਫ਼ੀ ਦੇਰ ਬਾਅਦ ਮੇਰੀ ਇੱਕ ਸਹੇਲੀ ਨੇ ਪਤੀਦੇਵ ਬਾਰੇ ਪੁੱਛਿਆ ,”ਐਥੇ ਹੀ ਹੋਣਗੇ ਕਿਤੇ ਦੋਸਤਾਂ ਨਾਲ਼!”
“ਕਮਾਲ ਓ ਤੁਸੀਂ ਦੋਵੇਂ …ਸਾਰੇ ਵਿਆਹ ‘ਚ ਨਾ ਓਹਨੇ ਤੈਨੂੰ ਦੇਖਿਆ ਕੀ ਕਰਦੀ ਹੈ ਤੇ ਨਾ ਹੀ ਤੂੰ ਦੇਖਣ ਦੀ ਕੋਸ਼ਿਸ਼ ਕੀਤੀ ..।”ਸਹੇਲੀ ਹੈਰਾਨ ਜਿਹੀ ਲੱਗੀ।
“ਚੱਲ ਆ…ਬਾਹਰ ਬੈਠ ਕੇ ਕਰਦੇ ਆਂ ਗੱਲਾਂ ਤੇ ਨਾਲ਼ੇ ਤੈਨੂੰ’ ਜ਼ਿੰਦਗੀ ਦੇ ਖ਼ਾਸ ਕੋਨੇ’ ਦਾ ਰਾਜ਼ ਦੱਸਦੀ ਆਂ..।”
“ਰਾਜ਼?ਚੱਲ ਆ ਫ਼ੇਰ..” ਤੇ ਅਸੀਂ ਦੋਵੇਂ ਰੌਲ਼ੇ ਰੱਪੇ ਤੋਂ ਦੂਰ ਬਾਹਰ ਪਈਆਂ ਕੁਰਸੀਆਂ ਤੇ ਆ ਬੈਠੀਆਂ ।
“ਚੱਲ ਸੁਣਾ ਫੇਰ..।” ਮੇਰੀ ਸਹੇਲੀ ਨੇ ਕਿਹਾ।
“ਤੈਨੂੰ ਪਤਾ ਨਾ ਕਿ ਵਿਆਹੁਤਾ ਜ਼ਿੰਦਗੀ ਤਾਂ ਆਪਣੀ ਜ਼ਿੰਦਗੀ ਦੇ 25-26 ਸਾਲ ਲੰਘਣ ਤੇ ਸ਼ੁਰੂ ਹੁੰਦੀ..।”
“ਹਾਂ..ਇਹ ਤਾਂ ਹੈ।”
“ਅਸੀੰ ਆਪਣੇ ਸਾਥੀ ਦੇ 25-26 ਸਾਲ ਹਮੇਸ਼ਾ ਅਣਗੌਲ਼ੇ ਕਰਦੇ ਆਂ,ਜਦੋਂ ਕਿ ਇਹ ਸਾਲ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਹੁੰਦੇ ..”
“ਹਾਂ..ਏਹੀ ਤਾਂ ਬੇਫ਼ਿਕਰੀ ਦੇ ਸਾਲ ਹੁੰਦੇ ।ਇਹਨਾਂ ‘ਚ ਹੀ ਸਾਨੂੰ ਵਧੀਆ ਦੋਸਤ ਮਿਲ਼ਦੇ,ਅਨੇਕਾਂ ਸੁਪਨੇ ਤੇ ਰੀਝਾਂ ਹੁੰਦੀਆਂ ..।”
“ਹਾਂ ..ਬਾਕੀ ਜ਼ਿੰਦਗੀ ਤਾਂ ਜ਼ਿੰਮੇਵਾਰੀਆਂ ‘ਚ ਹੀ ਲੰਘਦੀ ਸਭ ਦੀ..।”
“…ਤੇ ਪੱਚੀ ਛੱਬੀ ਸਾਲ ਦੇ ਸੁਪਨੇ,ਰੀਝਾਂ ਸਭ ਕਿਤੇ ਦਫ਼ਨ ਹੋ ਜਾਂਦੇ..ਹੈ ਨਾ?”
” ਹਾਂ..ਸਹੀ ਹੈ।”
“ਬੱਸ..ਏਹੀ ਹੁੰਦਾ ‘ ਜ਼ਿੰਦਗੀ ਦਾ ਖ਼ਾਸ ਕੋਨਾ’ ,ਜਿੱਥੇ ਬੜਾ ਕੁਝ ਦਫ਼ਨ ਹੋ ਜਾਂਦਾ..।ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ