ਵਿਦੇਸਾਂ ਦੀ ਚਕਾਚੌਂਧ ਪੰਜਾਬੀਆਂ ਨੂੰ ਸੁਰੂ ਤੋਂ ਹੀ ਆਪਣੇ ਵੱਲ ਖਿੱਚਦੀ ਰਹੀ ਹੈ ।ਬਹੁਤੇ ਪੰਜਾਬੀ ਇੱਥੇ ਨਾਲੋ ਬੇਹਤਰ ਜਿੰਦਗੀ ਦੀ ਭਾਲ ਵਿੱਚ ਬਾਹਰਲੇ ਮੁੱਲਕਾਂ ਵੱਲ ਮੂੰਹ ਕਰ ਲੈਂਦੇ ਨੇ ..ਪਰ ਕਈ ਇੱਥੇ ਵਧੀਆ ਘਰ ਬਾਰ,ਸਰਕਾਰੀ ਨੌਕਰੀ ਛੱਡ ਭੇਡਚਾਲ ਵਿੱਚ ਆ ਅੱਡੀਆਂ ਚੱਕ ਫਾਹਾ ਲੈ ਲੈਂਦੇ ਨੇ …..
ਮੇਰਾ ਇੱਕ ਕਰੀਬੀ ਯਾਰ ਇਟਲੀ ਤੋਂ ਖੋਟੇ ਸਿੱਕੇ ਵਾਂਗ ਪੰਜ-ਸੱਤ ਕੁ ਮਹੀਨੇ ਬਾਦ ਹੀ ਮੁੜ ਆਇਆ ਸੀ ,ਮੈਂ ਵੀ ਪਤਾ ਲੱਗਣ ਤੇ ਮਿਲਣ ਜਾ ਪਹੁੰਚਿਆ ..,
ਮੇਰਾ ਮਿੱਤਰ ਇੱਥੇ ਵਧੀਆ ਸਰਕਾਰੀ ਨੌਕਰੀ ਕਰਦਾ ਸੀ ….ਜਮੀਨ ਦੇ ਵੀ ਚਾਰ ਸਿਆੜ ਸੋਹਣੇ ਨੇ ਕੋਲ..ਵੱਡਾ ਬਾਈ ਵੀ ਸਰਕਾਰੀ ਨੌਕਰੀ ਕਰਦਾ …ਮਤਲਬ ਇੱਥੇ ਰੱਬ ਨੇ ਕੋਈ ਘਾਟ ਨਹੀ ਰੱਖੀ ..ਪਰ ਉਹਦੇ ਬਾਹਰਲੇ ਮੁਲਕੀ ਜਾਣ ਦਾ ਅਜਿਹਾ ਕੀੜਾ ਲੜਿਆ ਕਿ ਬੱਸ ਜਾ ਵੜਿਆ ਇਟਲੀ…
ਮੈਨੂੰ ਮਿਲਣ ਆਏ ਨੂੰ ਦੇਖ ..ਜੱਫ਼ੀ ਪਾ ..ਅੱਖਾਂ ਭਰ ਆਇਆ ਜਿਵੇਂ ਜੇਲ ਵਿੱਚੋਂ ਛੁੱਟ ਕੇ ਆਇਆ ਹੁੰਦਾ …
ਫੇਰ ਗੱਲਾਂ ਚੱਲ ਪਈਆਂ ..ਮੈਂ ਕਿਹਾ ਸੁਣਾ ਗੱਲ ਕੋਈ ਇਟਲੀ ਦੀ … ਕਹਿੰਦਾ ਲੈ ਸੁਣ ਫ਼ੇਰ…
ਕਹਿੰਦਾ ਇਟਲੀ ਵਿੱਚ ਬਹੁਤਾ ਕੰਮ ਫ਼ਾਰਮਾਂ ਤੇ ਆ ..ਖੇਤੀ ਵਾਲੇ ..ਡੇਅਰੀ ਫਾਰਮਾ ਵਾਲੇ ਕੰਮ ਮਿਲਦੇ ਨੇ ਨਵੇਂ ਗਿਆ ਨੂੰ … ਅਸੀਂ ਇੱਕ ਫ਼ਾਰਮ ਤੇ ਅੱਠ ਦੱਸ ਪੰਜਾਬੀ ਮੁੰਡੇ ਰਹਿੰਦੇ ਸੀ ..ਸਾਰੇ ਨਵੇਂ ਆਏ ਸੀ ..ਬੋਲੀ ਨਹੀ ਆਉਦੀ ਸੀ ਕਿਸੇ ਨੂੰ ਬਹੁਤੀ ..ਕੰਮ ਤੇ ਜਾਣ ਲਈ ਸਾਡੇ ਕੋਲ ਸਾਈਕਲ ਸੀ … ਕਦੇ ਕੰਮ ਮਿਲ ਜਾਣਾ ਕਦੇ ਨਾ ਮਿਲਣਾ…
ਇੱਕ ਸਵੇਰ ਕਿਸੇ ਹੋਰ ਫਾਰਮ ਤੇ ਸਾਡੇ ਵਿੱਚੋ ਇੱਕ ਜਾਣੇ ਦਾ ਵਾਕਫ਼ ਪੰਜਾਬੀ ਮੁੰਡਾ ਆਇਆ ..ਕਾਰ ਵਿੱਚ ਸੀ ….ਨਾਲ ਇੱਕ ਗੋਰਾ ਸੀ .. ਕਹਿੰਦਾ ਚਲੋ ਕੰਮ ਦਵਾਵਾਂ .. ਇਸ ਗੋਰੇ ਦੇ ਫ਼ਾਰਮ ਤੇ ਕੰਮ ਕਰਨਾ .. 5 ਕੁ ਕਿਲੋਮੀਟਰ ਦੂਰ ਆ ..ਮੈਂ ਵੀ ਉੱਥੇ ਹੀ ਕੰਮ ਕਰਦਾਂ …ਅਸੀਂ ਉਹਨਾਂ ਨਾਲ ਕਾਰ ਵਿੱਚ ਇੱਕ ਮੁੰਡਾ ਸਾਡੇ ਨਾਲ ਦਾ ਜੋ ਸਭ ਤੋਂ ਪਹਿਲਾਂ ਆਇਆ ਸੀ ..ਭੇਜ ਦਿੱਤਾ ਜੋ ਫ਼ਾਰਮ ਦੇਖ ਆਵੇ ਤੇ ਨਾਲੇ ਰਸਤਾ ਸਮਝ ਲਵੇ …
ਕੁਝ ਦੇਰ ਬਆਦ ਗੋਰਾ ਸਾਡੇ ਨਾਲ ਦੇ ਮੁੰਡੇ ਨੂੰ ਵਾਪਸ ਛੱਡ ਗਿਆ ,ਅਸੀਂ ਸਾਈਕਲਾਂ ਤੇ ਤੁਰ ਪਏ ਫ਼ਾਰਮ ਵੱਲ ਨੂੰ …ਸਾਡੇ ਨਾਲ ਦਾ ਬਾਈ ਜੋ ਫ਼ਾਰਮ ਦੇਖ ਕੇ ਆਇਆ ਸੀ ਅੱਗੇ ਤੇ ਅਸੀਂ ਪਿੱਛੇ ਪਿੱਛੇ …
ਰਸਤੇ ਵਿੱਚ ਮੋੜ-ਘੋੜ ਜਿਹੇ ਬਹੁਤੇ ਹੀ ਸੀ..ਇੱਕੋ ਵਰਗੇ ਫ਼ਾਰਮ ਜਿਹੇ ਸੀ..ਤਿੰਨ-ਚਾਰ ਕੁ ਕਿਲੋਮੀਟਰ ਬਆਦ ਇੱਕ ਚੁਰਸਤੇ ਜਿਹੇ ਤੇ ਆ ਕੇ ਸਾਡੇ ਨਾਲ ਵਾਲਾ ਮੁੰਡਾ ਰਾਹ ਭੁੱਲ ਗਿਆ .. ਕਹਿੰਦਾ ਯਾਰ ਇਥੋ ਪਤਾ ਨਹੀ ਕਿੱਧਰ ਨੂੰ ਮੁੜੇ ਸੀ …ਅਸੀਂ ਕਿਹਾ ਤੈਨੂੰ ਰਾਹ ਦੇਖਣ ਹੀ ਤਾਂ ਭੇਜਿਆ ਸੀ ਯਾਰ ਉਹ ਵੀ ਤੇਰੇ ਤੋਂ ਯਾਦ ਨਹੀ ਹੋਇਆ …ਉੱਥੇ ਆਲੇ ਦੁਆਲੇ ਸੁੰਨ ਮਸਾਨ ,ਨਾ ਬੰਦਾ ਨਾ ਪਰਿੰਦਾ …ਅਸੀਂ ਉਹਦੇ ਨਾਲ ਗੁੱਸੇ ਹੋਈ ਜਾਈਏ …
ਖੈਰ ਅੱਧੇ ਕੁ ਘੰਟੇ ਬਆਦ ਇੱਕ ਗੋਰਾ ਕਾਰ ਵਿੱਚ ਲੰਘਿਆ ਜਾਂਦਾ ਆ ਗਿਆ ਰਸਤੇ ਵਿੱਚ ..ਅਸੀਂ ਹੱਥ ਦੇ ਕੇ ਰੋਕ ਲਿਆ .ਪਲੀਜ.ਸਟੌਪ ਸਟੌਪ ਕਰਕੇ..ਗੋਰਾ ਕਾਰ ਵਿੱਚੋਂ ਬਾਹਰ ਆ ਗਿਆ…
ਹੁਣ ਅਸਲ ਰੌਲਾ ਸੁਰੂ ਹੋਇਆ ….ਨਾ ਤਾਂ ਸਾਡੇ ਵਿੱਚੋਂ ਕਿਸੇ ਨੂੰ ਇਟਾਲੀਅਨ ਭਾਸ਼ਾ ਆਵੇ..ਨਾ ਗੋਰੇ ਨੂੰ ਅੰਗਰੇਜੀ ਆਵੇ ..ਅੰਗਰੇਜੀ ਤਾਂ ਖੈਰ ਸਾਨੂੰ ਵੀ ਟੁੱਟੀ ਫੁੱਟੀ ਜਿਹੀ ਉ ਗੁਜਾਰੇ ਯੋਗੀ ਹੀ ਆਉਦੀ ਸੀ…ਸਾਡਾ ਮਿੱਤਰ ਜੋ ਰਾਹ ਦੇਖ ਕੇ ਆਇਆ ਸੀ ਉਹ ਇਸ਼ਾਰਿਆਂ ਨਾਲ ਪੁੱਛਣ ਦੀ ਕੋਸ਼ਿਸ ਕਰਨ ਲੱਗਾ….ਫ਼ਾਰਮ…ਫ਼ਾਰਮ….੭ਬਾਹਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ