“ਮੱਥਾ ਟੇਕਦੀ ਚਾਚੀ ਜੀ , ਸਿਹਤ ਕਿਵੇਂ ਰਹਿੰਦੀ ਐ ਤੁਹਾਡੀ”
?
ਗੁਰਜੀਤ ਨੇ ਗੁਰੂਦੁਆਰੇ ਚਾਚੀ ਧੰਨ ਕੁਰ ਦੇ ਪੈਰੀਂ ਹੱਥ ਲਾਉਂਦਿਆ ਪੁੱਛਿਆ, ?
“ਜਿਉਦੀ ਵੱਸਦੀ ਰਹਿ ਗੁਰਜੀਤ ,”
“ਤੇਰਾ ਸਾਈਂ ਜੀਵੇ ,”
ਰੱਬ ! ਤੈਨੂੰ ਬਹੁਤੇ ਭਾਗ ਲਾਵੇ”
“ਸੱਚ ਗੁਰਜੀਤ , ਤੈਨੂੰ ਪੋਤਰੇ ਦੀਆਂ ਬਾਲ੍ਹੀਆਂ ਬ੍ਹਾਲੀਆਂ ਵਧਾਈਆਂ ਮੈਂ ਤਾਂ ਭੁੱਲ ਹੀ ਗਈ ਸੀ “?
“ਚਾਚੀ , ਸਵਾ ਵਧਾਈਆੰ ਤੈਨੂੰ ਵੀ “
“ਆਹ ! ਤਾਂ ਗੁਰਜੀਤ ਕੁਰੇ ,ਰੱਬ ਨੇ ਸੋਹਣੀ ਸੁਣਲੀ “
“ਜਿਹੜਾ ਪਲੇਠੀ ਦਾ ਜੀਅ ਦੇਤਾ “,
ਸਾਰੀ ਉਮਰ ਦਾ ਸੰਸਾ ਮੁਕਿਆ ,
“ਜੇ ਕਿਤ੍ਹੇ ਕੁੜੀ ਜੰਮ ਪੈਂਦੀ , ਨਿਆਣੇ ਦੀ ਮੱਤ ਹੁਣੇ ਈ ਮਾਰੀ ਜਾਣੀ ਸੀ “ਧੰਨਕੁਰ ਨੇ ਗੁਰਜੀਤ ਨੂੰ ਵਧਾਈ ਦਿੰਦਿਆਂ ਕਿਹਾ …।
“ਹੋਰ ਚਾਚੀ , ਬਲਾਈ ਝੋਰਾ ਸੀ , ਐਥੇ ਡੇਰੇ ਤੇ ਸੁੱਖਣਾ ਵੀ ਸੁੱਖੀ ਸੀ ਤੇ ਅਰਦਾਸ ਵੀ ਕਰਾਈ ਸੀ ਚ ਭੁਝੰਗੀ ਦੀ “
ਰੱਬ ਨੇ ਨੇੜੇ ਹੋਕੇ ਸੁਣਲੀ “
ਮਖਾਂ ਗੁਰਜੀਤ , ਬਾਬੇ ਨੇ ਅੱਜ ਵੀ ਆਵਾਜ਼ ਦਿੱਤੀ ਸੀ , ਸਪੀਕਰ ਚ’ ,”ਬਈ ਜਿਹਨੇ ਅਰਦਾਸ ਕਰਾਉਣੀ ਐ , ਭੁਝੰਗੀ ਦੀ ਅੱਠ ਵਜੇ ਲਿਖਾ ਦਿਉ .. “”
ਮੈਨੂੰ ਘਰਦੇ ਕਹਿੰਦੇ , ਜਾਹ ਬੀਜੀ !
“ਆਪਣੇ ਵੀ ਪੋਤਰੇ ਲਈ ਭੁਝੰਗੀ ਦੀ ਅਰਦਾਸ ਲਿਖਵਾ ਕੇ ਆ ,ਜਿਹੜਾ ਆਪਾਂ ਪਿਛਲੇ ਮਹੀਨੇ ਵਿਆਹਿਆ ਸੀ”
“ਮਸਾਂ , ਮਰਦੀ ਢਹਿੰਦੀ ਪਹੁੰਚੀ ਆ ਕੇ “
“ਵਾਗਰੂ ਵਾਗਰੂ !”
“ਐਨੀਆਂ ਰਦਾਸਾਂ , ਮੈਂ ਤਾਂ ਭਾਈ ਖੜੀ ਥੱਕ ਗੀ “
“ਹਾਰ ਕੇ ਬਹਿ ਈ ਗਈ ਉੱਥੇ “
“ਬਾਬਾ ਆਂਹਦਾ ਸੀ , ਬੀਬੀ ਤੁਹਾਡੀ ਬਿਆਲੀਵੀ ਅਰਦਾਸ ਐ “
“ਹੋਰ ਚਾਚੀ , ਸਾਰੇ ਹੁਣ ਪਹਿਲੇ ਬੱਚੇ ਦੀ ਅਰਦਾਸ ਕਰਾਈ ਜਾਂਦੇ ਐ “ ਪਹਿਲੇ ਵੇਲੇ ਈ ਕੁੜੀਆਂ ਨਾਲ ਘਰ ਭਰ ਲੈਂਦੇ ਸੀ , ਜੋੜੀਆਂ ਬਣਾਉਂਦੇ “
“ਹੁਣ ਦੇ ਤਾਂ ਜਵਾਕ ਈ ਬਥੇਰੇ ਸਿਆਣੇ ਐਂ “
“ਕੁੜੀ ਹੋਣ ਈਂ ਨੀਂ ਦਿੰਦੇ “
ਗੁਰਜੀਤ ਨੇ ਚਾਚੀ ਨੂੰ ਕਿਹਾ !
“ਨਾਲੇ ਸੱਚ ਚਾਚੀ , ਔਹ ਸ਼ਹਿਰ ਵਾਲੇ ਵੱਡੇ ਪ੍ਰਾਈਵੇਟ ਹਸਪਤਾਲ ਮੁੰਡੇ ਹੋਣ ਦੀ ਦਵਾਈ ਖਵਾਉਦੇ ਐ “,
“ਮੁੰਡੇ ਨੂੰ ਹੀ ਖਾਣੀ ਪੈਂਦੀ ਐ ,ਮੀਨ੍ਹਾਂ ਭਰ “
“ਫਿਰ ਤਾਂ ਚਾਚੀ ਸ਼ਰਤੀਆ ਈ ਮੁੰਡਾ ਹੁੰਦਾ “
“ਮੈਨੂੰ ਬੀਬੀ ਆਹਦੀ ਸੀ , ਆਵਦੀ ਚਾਚੀ ਨੂੰ ਵੀ ਦੱਸ ਪਾ ਦੀ “
ਜੇ ਕਿੱਤ੍ਹੇ ਮਿਲੀ ਤਾਂ ਉਹਨਾਂ ਦਾ ਵੀ ਭਲਾ ਹੋਜੂ “
ਤੇਰੇ ਪੋਤੇ ਨੇ ਖਾਧੀ ਸੀ ਚਾਚੀ “
“ਪੂਰੇ ਬਾਰਾਂ ਹਜ਼ਾਰ ਦੀ ਦਿੱਤੀ ਸੀ , ਤੇ ਸ਼ਰਤੀਆ ਦਵਾਈ ਐ “
“ਚਾਚੀ ,ਆਪਣੇ ਤਾਂ ਆਲੇ ਦੁਆਲੇ ਸਾਰੇ ਈ ਲਿਆ ਕੇ ਖਾਂਦੇ ਹਨ “
“ਤਾਂਹੀ ਤਾਂ , ਸਾਰਿਆਂ ਦੇ ਮੁੰਡੇ ਹੋਈ ਜਾਂਦੇ ਐ “
“ਗੁਰਜੀਤ , ਆਹ ਤਾਂ ਤੂੰ ਮੈਨੂੰ ਦੱਸ ਕੇ ਬਾਹਲਾ ਈ ਚੰਗਾ ਕੀਤਾ “, ਮੈਂ ਸੋਚਣਾ , ਰੱਬ ਕਿੰਨਾ ਦਿਆਲੂ ਹੋਇਆ ਸਾਰਿਆਂ ਤੇ , ਪਹਿਲਾ ਮੁੰਡਾ ਤੇ ਬਸ “ “ਹੁਣ ਮਰਜ਼ ਦੀ ਦਵਾ ਲੱਭਗੀ ਮੈਨੂੰ ਵੀ “ ਧੰਨ ਕੁਰ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ