ਜਸਮੀਤ ਇੱਕ ਪੜ੍ਹਿਆ ਲਿਖਿਆ ਤੇ ਹੋਣਹਾਰ ਮੁੰਡਾ ਸੀ। ਜੋ ਆਪਣੇ ਮਾਤਾ-ਪਿਤਾ ਨਾਲ ਸ਼ਹਿਰ ਵਿੱਚ ਰਹਿੰਦਾ ਸੀ।ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਕੋਈ ਨੌਕਰੀ ਨਹੀਂ ਸੀ ਮਿਲ ਰਹੀ। ਨੌਕਰੀ ਨਾ ਹੋਣ ਕਰਕੇ ਕੋਈ ਰਿਸ਼ਤਾ ਵੀ ਨਹੀਂ ਸੀ ਕਰਦਾ ਕਿਉਂਕਿ ਅੱਜ ਕੱਲ੍ਹ ਮੁੰਡਾ ਨੌਕਰੀ ਵਾਲਾ ਹੋਵੇ ਕੁੜੀ ਵਾਲਿਆਂ ਦੀ ਪਹਿਲੀ ਮੰਗ ਹੁੰਦੀ ਹੈ। ਸਰਕਾਰੀ ਨੌਕਰੀ ਮਿਲਣੀ ਔਖੀ ਸੀ। ਅੱਕ ਕੇ ਉਸਨੇ ਪ੍ਰਾਈਵੇਟ ਨੌਕਰੀ ਕਰ ਲਈ। ਨੌਕਰੀ ਮਿਲਣ ਕਾਰਨ ਉਸਨੂੰ ਰਿਸ਼ਤਾ ਵੀ ਹੋ ਗਿਆ ਹਰਮੀਤ ਦੀ ਨਰਸਿੰਗ ‘ਚ ਬੀ ਐ ਸੀ ਕੀਤੀ ਹੋਈ ਸੀ।ਪਰ ਨੌਕਰੀ ਨਹੀਂ ਕਰਦੀ ਸੀ। ਇਸ ਲਈ ਵਿਆਹ ਤੋਂ ਬਾਅਦ ਘਰ ਦਾ ਸਾਰਾ ਖਰਚਾ ਜਸਮੀਤ ਦੀ ਤਨਖ਼ਾਹ ਤੋਂ ਚੱਲਦਾ ਸੀ ਜਾਂ ਫਿਰ ਜਸਮੀਤ ਦੇ ਪਿਤਾ ਦੀ ਪੈਨਸ਼ਨ ਤੋਂ ਜੋ ਕਿ ਬਿਜਲੀ ਬੋਰਡ ‘ ਚੋ ਰਿਟਾਇਰ ਹੋਏ ਸਨ। ਜਸਮੀਤ ਦੇ ਘਰ ਦੋ ਬੇਟੀਆਂ ਨੇ ਜਨਮ ਲਿਆ। ਪਰ ਜਸਮੀਤ ਬਹੁਤ ਖੁਸ਼ ਸੀ। ਹਮੇਸ਼ਾ ਕਹਿੰਦਾ ਕਿ ਮੇਰੀਆਂ ਬੇਟੀਆਂ ਹੀ ਮੇਰੇ ਪੁੱਤਰ ਹਨ। ਉਹ ਹੋਰ ਬੱਚਾ ਨਹੀਂ ਲਵੇਗਾ। ਥੋੜੇ ਸਮੇਂ ਬਾਅਦ ਜਸਮੀਤ ਦੇ ਪਿਤਾ ਦੀ ਮੌਤ ਹੋ ਗਈ।ਪਿਤਾ ਦੀ ਮੌਤ ਤੋਂ ਬਾਅਦ ਉਹ ਬਹੁਤ ਉਦਾਸ ਰਹਿਣ ਲੱਗਾ । ਕੁਝ ਘਰ ਦਾ ਮਾਹੌਲ ਵੀ ਠੀਕ ਨਹੀਂ ਸੀ, ਨੂੰਹ ਸੱਸ ਦੇ ਝਗੜੇ ਦਿਨੋ ਦਿਨ ਵੱਧਦੇ ਜਾਂਦੇ ਸੀ। ਇਹ ਕਿਸ ਨੂੰ ਕੀ ਕਹੇ ਸਮਝ ਨਹੀਂ ਆਉਂਦਾ ਸੀ। ਇਸ ਕਰਕੇ ਜਸਮੀਤ ਘਰ ਲੇਟ ਹੀ ਆਉਂਦਾ ਤੇ ਸਵੇਰੇ ਜਲਦੀ ਹੀ ਚਲਾ ਜਾਂਦਾ। ਉਸਨੂੰ ਸਮਝਣ ਵਾਲਾ ਕੋਈ ਨਹੀਂ ਸੀ।ਆਪਣੇ ਪਿਤਾ ਨਾਲ ਹੀ ਉਸਦਾ ਜ਼ਿਆਦਾ ਲਗਾਵ ਸੀ। ਜਦ ਵੀ ਕਦੇ ਉਸਨੂੰ ਪ੍ਰੇਸ਼ਾਨੀ ਆਉਂਦੀ ਹੁੰਦੀ ਸੀ ਤਾਂ ਉਸਦਾ ਪਿਤਾ ਕਹਿ ਦਿੰਦਾ ਫ਼ਿਕਰ ਨਾ ਕਰ, ਮੈਂ ਬੈਠਾ ਹਾਂ ਦੇਖ ਲਵਾਂਗਾ। ਬਸ ਏਨਾ ਹੀ ਹੌਂਸਲਾ ਬਹੁਤ ਹੁੰਦਾ ਸੀ ਉਸ ਲਈ। ਜਸਮੀਤ ਬਹੁਤ ਮਿਹਨਤੀ ਸੀ, ਉਸਦੀ ਪ੍ਰਮੋਸ਼ਨ ਹੋ ਗਈ,ਹੁਣ ਉਹ ਮੈਨੇਜਰ ਬਣ ਗਿਆ ਸੀ। ਪਰ ਘਰ ਦੀ ਬਹੁਤ ਟੈਨਸ਼ਨ ਰਹਿੰਦੀ ਸੀ। ਘਰ ਆਉਂਦਾ ਤਾਂ ਦੋਨੋਂ ਇੱਕ ਦੂਜੀ ਦੀ ਸ਼ਿਕਾਇਤ ਲਗਾਉਣ ਲੱਗ ਜਾਂਦੀਆਂ । ਇਹ ਸਭ ਕਰਕੇ ਉਹ ਬਿਮਾਰ ਰਹਿਣ ਲੱਗਾ। ਉਸਦੀ ਰੋਜ਼ ਦੀ ਦਵਾਈ ਚੱਲਣ ਲੱਗ ਗਈ।ਪਰ ਉਹ ਠੀਕ ਨਹੀਂ ਸੀ ਹੋ ਪਾ ਰਿਹਾ। ਦਿਨੋਂ ਦਿਨ ਉਸਦੀ ਹਾਲਤ ਖ਼ਰਾਬ ਹੁੰਦੀ ਗਈ। ਫਿਰ ਇੱਕ ਡਾਕਟਰ ਕਹਿੰਦਾ ਇਸਨੂੰ ਪੀ ਜੀ ਆਈ ਚੰਡੀਗੜ੍ਹ ਲੈ ਜੋ ਉਥੇ ਜ਼ਿਆਦਾ ਰਸ਼ ਹੋਣ ਕਰਕੇ ਉਸਨੂੰ ਐਡਮਿਟ ਨਾ ਕੀਤਾ। ਉਹਨਾਂ ਨੇ ਇੱਕ ਕਮਰਾ ਕਿਰਾਏ ਤੇ ਲੈ ਲਿਆ ਕਿ ਪੀ ਜੀ ਆਈ ਕਲ੍ਹ ਦਿਖਾ ਲਵਾਂਗੇ। ਉਸੇ ਰਾਤ ਉਸਦੀ ਹਾਲਤ ਬਹੁਤ ਖ਼ਰਾਬ ਹੋ ਗਈ ਤੇ ਉਸਨੇ ਕਮਰੇ ‘ਚ ਆਖਰੀ ਸਾਹ ਲਏ ।ਉਸਦੀ ਮੌਤ ਹੋ ਚੁੱਕੀ ਸੀ। ਹੁਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ