ਅੱਜ ਜਦੋਂ ਤੇਜੋ ਤਾਈ ਬਾਰੇ ਸੁਣਿਆ ਤਾਂ ਮਨ ਬੜਾ ਦੁੱਖੀ ਜਿਹਾ ਹੋ ਗਿਆ ਕਿ 80 ਸਾਲਾ ਓਹੀ ਤੇਜੋ ਤਾਈ ਜੋ ਕਦੇ ਨੱਕ ਤੇ ਮੱਖੀ ਨਹੀਂ ਬੈਠਣ ਦੇਂਦੀ ਸੀ ਕਿਵੇਂ ਇੱਕ ਪਸ਼ੂਆਂ ਵਾਲੇ ਕੱਚੇ ਕੋਠੇ ਵਿੱਚ ਇੱਕ ਗੰਦੀ ਜਿਹੀ ਵਾਣ ਦੀ ਮੰਜੀ ਤੇ ਪਈ ਸੀ ਨਾ ਕੋਈ ਥੱਲੇ ਬਿਸਤਰ ਹੀ ਵਿਸ਼ਿਆਂ ਸੀ,ਲਾਗੇ ਖੜ੍ਹੇ ਨੂੰਹ ਪੁੱਤ ਤੇ ਪੋਤਰਾ ਇੱਕੋ ਸੁਰ ਵਿੱਚ ਉਸਨੂੰ ਗਲੋਂ ਲਹਿ ਜਾ ਗਲੋਂ ਲਹਿ ਜਾ ਕਰਕੇ ਆਪਣੀ ਪ੍ਰੇਸ਼ਾਨੀ ਜਾਹਿਰ ਕਰ ਰਹੇ ਸੀ ।ਤੇਜੋ ਹੁਣ ਬਿਮਾਰੀ ਕਾਰਨ ਮੰਜੇ ਤੇ ਪੈ ਗਈ ਸੀ 3 ਪੁੱਤ ਸੀ 2 ਵਿਦੇਸ਼ ਚੋ ਇੱਕ ਵਾਹੀ ਕਰਦਾ ਸੀ ਪਿੰਡ ਹੀ, ਜੇ ਤੇਜੋ ਦੀ ਪਿੱਛਲੀ ਜਿੰਦਗੀ ਬਾਰੇ ਗੱਲ ਕਰੀਏ ਤਾਂ ਉਸਦਾ ਸੁਭਾਅ ਬੜਾ ਭੁੱਖਾ ਅਤੇ ਲਾਲਚੀ ਸੀ ਕਿਸੇ ਦੀ ਚੀਜ , ਚੜ੍ਹਾਈ ਅਤੇ ਤਰੱਕੀ ਵੇਖ ਕਿ ਨਹੀਂ ਜਰਦੀ ਸੀ ਜੇ ਕਿਸੇ ਗੁਆਂਢੀ ਨਾਲ ਕੰਧ ਵਿੱਚ ਹਿੱਸਾ ਪਾ ਲੈਣਾ ਉਸਦੇ ਪੈਸੇ ਨਹੀਂ ਦੇਣੇ ਜੇ ਕਿਸੇ ਵੱਲ ਕਮੇਟੀ ਪਾ ਲੈਣੀ ਉਹ ਚੁੱਕ ਕਿ ਪੁੱਤ ਨੂੰ ਜਾਇਦਾਦ ਬਣਾ ਦੇਣੀ ਤੇ ਕਮੇਟੀ ਦੀ ਰਕਮ ਵਾਪਿਸ ਨਹੀਂ ਕਰਨੀ, ਇਥੋਂ ਤੱਕ ਕਿ ਲੋਕਾਂ ਦੀਆਂ ਪਾਥੀਆ ਵੀ ਚੁੱਕ ਕਿ ਲੈ ਆਉਣੀਆਂ।ਕਈ ਨਾਜਾਇਜ਼ ਕੰਮ ਕਰਕੇ ਪੁੱਤਰਾਂ ਦੀ ਜਾਇਦਾਦ ਵਿੱਚ ਵਾਧਾ ਕੀਤਾ, ਸ਼ੁਰੂ ਤੋਂ ਇੱਕ ਗੱਲ ਦਿਮਾਗ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ