ਬੀ ਐੱਡ ਕਰਨ ਮਗਰੋਂ, ਮੈਂ ਐਮ ਏ ਕਰ ਰਹੀ ਸੀ ਕਿ ਪੋਸਟਾਂ ਨਿੱਕਲ ਆਈਆਂ ।ਮੈਂ ਬਹੁਤ ਚਾਅ ਨਾਲ ਫਾਰਮ ਭਰੇ। ਥੋੜੇ ਦਿਨਾਂ ਪਿੱਛੋਂ ਘਰ ਇੰਟਰਵਿਊ ਲੈਟਰ ਆ ਗਈ ਤੇ ਜਿਲ੍ਹੇ ਵਿੱਚ ਛੇਵਾਂ ਨੰਬਰ ਹੋਣ ਕਾਰਨ ਫਰੀਦਕੋਟ ਇੰਟਰਵਿਊ ਲਈ ਬੁਲਾਇਆ ਗਿਆ, ਪਰ ਰਿਸ਼ਵਤਖੋਰੀ ਦੇ ਚਲਦਿਆਂ ਮੇਰੀ ਨਯੁਕਤੀ ਨਾ ਹੋਈ।
ਫਿਰ ਐਮ ਐਡ ਕਰਨ ਦੀ ਸੋਚੀ ।ਐਮ ਐਡ ਕਰ ਐਜੂਕੇਸ਼ਨ ਕਾਲਜ ਵਿੱਚ ਲੈਕਚਰਾਰ ਪ੍ਰਾਈਵੇਟ ਨੌਕਰੀ ਸ਼ੁਰੂ ਕਰ ਦਿੱਤੀ ।
ਕਾਲਜ ਸ਼ਹਿਰ ਤੋਂ ਕਾਫੀ ਦੂਰ ਸੀ ਤੇ ਅੱਗੋਂ ਦੋ ਕਿਲੋਮੀਟਰ ਦੇ ਲੱਗਭਗ ਤੁਰ ਕੇ ਜਾਣਾ ਪੈਂਦਾ ਸੀ।
ਮੇਰੇ ਕੋਲ ਬੀ ਐੱਡ ਕਰਦੀ ਮੇਰੀ ਇਕ ਵਿਦਿਆਰਥਣ ਜੋ ਕਿ ਬਹੁਤ ਹੁਸ਼ਿਆਰ ਵੀ ਸੀ ਤੇ ਸਮਝਦਾਰ ਵੀ,ਨੇ ਆਪਣੇ ਪਿਤਾ ਜੋ ਕਿ ਇਕ ਕਾਲਜ ਵਿੱਚ ਅਧਿਆਪਕ ਸੀ;ਕੋਲ ਮੇਰੇ ਆਣ ਜਾਣ ਦੀ ਮੁਸ਼ਕਿਲ ਦੀ ਗੱਲ ਕੀਤੀ ।
ਮੈਨੂੰ ਇਸ ਬਾਰੇ ਭੋਰਾ ਵੀ ਇਲਮ ਨਹੀਂ ਸੀ ਕਿ ਇਕ ਦਿਨ ਉਸ ਕੁੜੀ ਦੇ ਫੋਨ ਤੋਂ ਕਾਲ ਆਈ ।ਮੈਂ ਚੁੱਕੀ ਤਾਂ ਅੱਗੋਂ ਉਸ ਦਾ ਪਿਤਾ ਹੀ ਗੱਲ ਕਰ ਰਿਹਾ ਸੀ ਤੇ ਉਸਨੇ ਮੈਨੂੰ ਸਾਡੇ ਸ਼ਹਿਰ ਦੇ ਨਾਮੀ ਕਾਲਜ ਵਿੱਚ ਅੰਗਰੇਜ਼ੀ ਲੈਕਚਰਾਰ ਦੀ ਖਾਲੀ ਪੋਸਟ ਤੇ ਕਾਲਜ ਵਿੱਚ ਐਪਲੀਕੇਸ਼ਨ ਦੇਣ ਦੀ ਗੱਲ ਕੀਤੀ ।
ਮੇਰੇ ਕੋਲ ਉਹਨਾਂ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਸਨ। ਪਰ ਨਿਆਣੀ ਮੱਤ ਮੁਤਾਬਿਕ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਪਹਿਲੇ ਕਾਲਜ ਵਾਲਿਆਂ ਨੇ ਅਗਲੇ ਸਾਲ ਵਾਸਤੇ ਵੀ ਰੱਖਣ ਵਾਅਦਾ ਕੀਤਾ ਹੈ ।ਮੈਂ ਇੱਥੇ ਅਪਲਾਈ ਨਹੀਂ ਕਰਨਾ ਕਿਉਂਕਿ ਮੇਰਾ ਉੱਥੇ ਪੂਰਾ ਦਿਲ ਲੱਗਿਆ ਹੋਇਆ ਸੀ ਤੇ ਤੁਰ ਕੇ ਜਾਣ ਕਾਰਨ ਬੇਟੇ ਦੇ ਜਨਮ ਪਿਛੋਂ ਆਇਆ ਮੋਟਾਪਾ ਵੀ ਦੂਰ ਚਲਾ ਗਿਆ ਸੀ ।
ਉਹਨਾਂ ਮੈਨੂੰ ਕਿਹਾ ਕਿ ਤੈਨੂੰ ਅਪਲਾਈ ਕਰਨ ਵਿੱਚ ਕੀ ਹਰਜ਼ ਹੈ? ਤੂੰ ਅਪਲਾਈ ਕਰ ।ਜਰੂਰੀ ਨਹੀਂ ਕਿ ਤੈਨੂੰ ਇਹ ਰੱਖਣ? ਤੇ ਉਹ ਵੀ ਕਿਸੇ ਹੋਰ ਅਧਿਆਪਕ ਨੂੰ ਰੱਖ ਸਕਦੇ ਨੇ। ਤੂੰ ਮੌਕਾ ਨਾ ਗਵਾ।
ਉਹਨਾਂ ਦੀ ਇਕ ਬਾਪ ਵਾਂਗ ਦਿੱਤੀ ਸੁਹਿਰਦ ਸਲਾਹ, ਮੈਨੂ ਬਹੁਤ ਚੰਗੀ ਲੱਗੀ ਤੇ ਮੈਂ ਕਾਲਜ ਜਾ ਕੇ ਆਪਣਾ ਰੀਜਿਊਮ ਦੇ ਆਈ।
ਕੁਝ ਦਿਨਾਂ ਬਾਅਦ ਦੱਸੀ ਹੋਈ ਮਿਤੀ ਅਨੁਸਾਰ ਆਪਣੇ ਸਾਰੇ ਸਰਟੀਫਿਕੇਟ ਲੈ ਕਾਲਜ ਪਹੁੰਚ ਗਈ ।
ਉਥੇ ਛੇ ਕੁ ਜਣੇ ਬੈਠੇ ਸਨ ।ਮੇਰੇ ਵਾਂਗ ਉਹ ਵੀ ਇੰਟਰਵਿਊ ਲਈ ਆਏ ਸਨ ।
ਆਪਣੀ ਆਦਤ ਮੁਤਾਬਿਕ ਚੁੱਪ ਚਾਪ ਬੈਠੀ ਰਹੀ ਤੇ ਦੂਜਿਆਂ ਦੀਆਂ ਗੱਲਾਂ ਸੁਣਦੀ ਰਹੀ।
ਇਕ ਜਣਾ ਕਹਿ ਰਿਹਾ ਸੀ ਕਿ ਮੇਰੀ ਸਿਲੈਕਸ਼ਨ ਤਾਂ ਪੱਕੀ ਹੈ ਕਿਉਂਕਿ ਉਸਦੀ ਸਿਫਾਰਸ਼ ਕਾਫੀ ਵੱਡੀ ਸੀ ਤੇ ਉਹ ਗੱਲ ਸੀ ਵੀ ਬਿਲਕੁਲ ਸਹੀ ।
ਮੈਂ ਸੋਚਿਆ ਮਨਾਂ ਤੈਨੂੰ ਤਾਂ ਏਥੇ ਥੜ੍ਹੇ ਤੇ ਚੜਨ ਨੂੰ ਥਾਂ ਨਹੀਂ, ਨਿਯੁਕਤੀ ਤਾਂ ਭੁੱਲ ਹੀ ਜਾ।
ਚਲੋ ਖੈਰ ਸਭ ਤੋਂ ਪਿਛੋਂ ਮੇਰੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ