ਨੀਲਮ ਆਪਣੇ ਮਾਂ -ਪਿਓ ਦੀ ਜਾਨ ਸਿਰਫ਼ ਪੜ੍ਹਾਈ ‘ਚ ਹੀ ਹੁਸ਼ਿਆਰ ਨਹੀਂ ਸੀ, ਬਲਕਿ ਰੱਜ ਕੇ ਸੋਹਣੀ ਦੇ ਘਰ ਦੇ ਕੰਮਕਾਜ ‘ਚ ਵੀ ਨਿਪੁੰਨ ਸੀ।
ਘਰ ‘ਚ ਅੰਤਾਂ ਦੀ ਗ਼ਰੀਬੀ ਹੋਣ ਦੇ ਬਾਵਜੂਦ ਵੀ ਪਿਓ ਉਸ ਨੂੰ ਪੜ੍ਹਾ ਰਿਹਾ ਸੀ। ਦਸਵੀਂ ‘ਚ ਪੜ੍ਹਦੀ ਨੀਲਮ ਇੰਨੀ ਹੁਸ਼ਿਆਰ ਸੀ ਕਿ ਸਕੂਲ ਦੇ ਅਧਿਆਪਕ ਪੱਲਿਓਂ ਉਸ ਦੀ ਪੜ੍ਹਾਈ ‘ਚ ਮਦਦ ਕਰ ਰਹੇ ਸੀ। ਸਭ ਨੂੰ ਉਸ ‘ਚ ਉੱਚ ਕੋਟੀ ਦੇ ਅਫ਼ਸਰ ਦੇ ਗੁਣ ਦਿਖਾਈ ਦਿੰਦੇ ਸੀ।
ਅੱਜ ਰਾਤ ਨੂੰ ਵੀ ਰੋਜ਼ ਵਾਂਗ ਨੀਲਮ ਵਿਹੜੇ ‘ਚ ਹੀ ਆਪਣੇ ਮਾਂ -ਬਾਪ ਨਾਲ ਹੀ ਮੰਜੀ ਡਾਹ ਕੇ ਸੌਂ ਗਈ। ਅੱਧੀ ਰਾਤ ਨੂੰ ਉਸ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਉਸ ਦੇ ਸਰੀਰ ਨੂੰ ਟੋਹ ਰਿਹਾ ਹੈ। ਉਸ ਨੇ ਅੱਖਾਂ ਖੋਲ੍ਹੀਆਂ ਤਾਂ ਹੈਰਾਨ ……ਸੁੰਨਸਾਨ ਜਗ੍ਹਾ…… ਤੇ ਉਸਦੇ ਆਲੇ ਦੁਆਲੇ ਚਾਰ ਮੁੰਡੇ ਖੜ੍ਹੇ ……” ਤੈਨੂੰ ਤੇਰੇ ਘਰ ਦੀ ਕੰਧ ਟੱਪ ਕੇ ….ਤੇਰੇ ਬੁੱਢੇ ਬੁੱਢੀ ਨੂੰ ਵੀ ਤੇ ਤੈਨੂੰ ਵੀ ਬੇਹੋਸ਼ ਕਰ… ਤੈਨੂੰ ਚੁੱਕ ਲਿਆਏ….. ਹੁਣ ਤੂੰ ਪੂਰੀ ਰਾਤ ਸਾਡੀ…..” ਉਨ੍ਹਾਂ ਚੋਂ ਹੀ ਇੱਕ ਮੁੰਡਾ ਬੋਲਿਆ । ਤੇ ਉਹ ਸਾਰੇ ਉੱਚੀ ਹਾਸਾ ਹੱਸੇ ।
ਕੁੜੀ ਨੇ ਸੌ ਤਰਲੇ ਪਾਏ । ਚੀਕੀ -ਕੁਰਲਾਈ । ਪਰ ਉਨ੍ਹਾਂ ਪੂਰੀ ਰਾਤ ਉਸ ਨੂੰ ਨੋਚ ਸੁੱਟਿਆ ਤੇ ਸਵੇਰੇ ਅੱਧਮਰੀ ਹਾਲਤ ‘ਚ ਉਸ ਦਾ ਸਿਰ ਕੰਧ ‘ਚ ਮਾਰਿਆ ਤੇ ਉਸ ਨੂੰ ਮਰੀ ਸਮਝਦੇ ਹੋਏ ਉੱਥੇ ਹੀ ਛੱਡ ਕੇ ਦੌੜ ਗਏ।
ਕਾਫ਼ੀ ਸਮੇਂ ਬਾਅਦ ਨੀਲਮ ਨੂੰ ਜ਼ਰਾ ਹੋਸ਼ ਆਈ ਤਾਂ ਡਿੱਗਦੀ -ਢਹਿੰਦੀ ਹਾਲਤ ‘ਚ ਉਹ ਘਰ ਪਹੁੰਚੀ ।
ਉਸ ਨੂੰ ਲੱਭ -ਲੱਭ ਕੇ , ਰੋ- ਰੋ ਬੁਰਾ ਹਾਲ ਕੀਤੇ ਆਪਣੇ ਮਾਂ ਪਿਓ ਨੂੰ ਰੋ- ਰੋ ਕੇ ਆਪਣੀ ਹੱਡ ਬੀਤੀ ਸੁਣਾਈ। ਆਪਣੀ ਪਿਆਰੀ ਧੀ ਦੀ ਇਹ ਹਾਲਤ ਦੇਖ ਮਾਂ -ਪਿਓ ਸਿਰ ਫੜ੍ਹ ਉੱਚੀ- ਉੱਚੀ ਭੁੱਬੀਂ ਰੋ ਪਏ।
ਨੀਲਮ ਨੇ ਜਲਦੀ ਨਾਲ ਅੰਦਰ ਵੜ ਪੱਖੇ ਨਾਲ ਫਾਹਾ ਲੈ ਲਿਆ। ਮਾਂ ਨੇ ਬੂਹਾ ਖੋਲ੍ਹ ਕੇ ਦੇਖਿਆ ਤਾਂ ਧਾਹਾਂ ਮਾਰ- ਮਾਰ ਕੇ ਰੋ ਪਈ ।
...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ