ਕਈ ਮਹੀਨਿਆਂ ਤੋਂ ਮਾਂ ਕਹਿ ਰਹੀ ਸੀ ਕਿ ਪੁੱਤ ਚੱਲ ਤੇਰੀ ਮਾਸੀ ਤੋਂ ਹੋ ਕਿ ਆਈਏ ਬਹੁਤ ਟੈਮ ਹੋ ਗਿਆ ਮਿਲਿਆ ਨੂੰ ਮੈਂ ਵੀ ਕਹਿ ਦੇਣਾ ਮਾਤਾ ਜਾਵਾਂਗੇ ਜਦੋਂ ਫ੍ਰੀ ਹੋਏ, ਕਈ ਮਹੀਨੇ ਬੀਤ ਗਏ ਇਸ ਚੱਕਰ ਵਿੱਚ ਹੀ ਪਰ ਜਦੋਂ ਕਦੇ ਮਾਸੀ ਦਾ ਫੋਨ ਆਉਣਾ ਤਾਂ ਹਮੇਸ਼ਾਂ ਸਾਨੂੰ ਫਿਰੋਜਪੁਰ ਆਉਣ ਨੂੰ ਜੋਰ ਦੇਣਾ , ਐਤਵਾਰ ਦੀ ਛੁੱਟੀ ਸੀ ਮੈਂ ਕਿਹਾ ਚੱਲ ਮਾਤਾ ਅੱਜ ਚੱਲਦੇ ਆ ਫਿਰੋਜ਼ਪੁਰ ਮਾਸੀ ਨੂੰ ਅਤੇ ਨਾਲ ਬੱਚਿਆਂ ਨੂੰ ਮਿਲ ਗਿਲ ਆਉਣੇ ਦਿਲ ਮੇਰਾ ਵੀ ਕਰਦਾ, ਧੱਕਾ ਧੁਕਾ ਲਗਾ ਕਿ ਗੱਡੀ ਸਟਾਰਟ ਕਰਕੇ ਆਪਣੇ ਪਿੰਡ ਡੱਲ ਤੋਂ ਫਿਰੋਜਪੁਰ ਨੂੰ ਹੋ ਤੁਰੇ , ਰਾਹ ਜਾਂਦਿਆਂ ਬੱਚਿਆਂ ਜੋਗਾ ਨਿੱਕ ਸ਼ੁੱਕ ਅਤੇ ਕੇਲੇ ਵਗੈਰਾ ਖਾਣ ਨੂੰ ਲੈ ਕਿ ਕੋਈ 80 /90ਕਿਲੋਮੀਟਰ ਪੈਂਡਾ ਤਹਿ ਕਰਕੇ ਮਾਸੀ ਦੇ ਦਰਵਾਜੇ ਤੇ ਪਹੁੰਚ ਗਏ ਜਾ ਕਿ ਕੋਠੀ ਦੀ ਬਿੱਲ ਵਜਾਈ, ਪਹਿਲੀ ਬਿੱਲ ਤੇ ਕੋਈ ਨਹੀਂ ਆਇਆ ਫਿਰ ਦੂਜੀ ਵਜਾ ਦਿੱਤੀ ਅੰਦਰੋਂ ਮਾਸੀ ਜੀ ਦੀ ਵੱਡੀ ਨੂੰਹ ਆਈ ਤੇ ਗੇਟ ਖੋਲ ਕਿ ਅੰਦਰ ਆਉਣ ਨੂੰ ਕਿਹਾ ਤੇ ਸਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ । ਅੰਦਰ ਗਏ ਤਾਂ ਪਹਿਲਾਂ ਪਾਣੀ ਫਿਰ ਚਾਹ ਸਾਡੇ ਅੱਗੇ ਰੱਖ ਦਿੱਤੀ, ਅਸੀਂ ਵੀ ਆਪਣੇ ਵੱਲੋਂ ਖੜ੍ਹੇ ਫਲ ਫਰੂਟ ਉਸੇ ਟੇਬਲ ਤੇ ਰੱਖ ਦਿੱਤੇ ਮਾਸੀ ਦਾ ਪੁੱਛਿਆ ਕਿ ਕਿਤੇ ਨਜਰ ਨਹੀਂ ਆ ਰਹੇ ਤਾਂ ਜਵਾਬ ਮਿਲਿਆ ਦਵਾਈ ਲੈਣ ਗਏ ਬਾਜ਼ਾਰ ਰਾਤ 7 ਕੋ ਵਜੇ ਆਉਣਗੇ, ਮਾਤਾ ਨੇ ਨੂੰਹ ਤੋਂ ਓਹਨਾ ਦੇ ਪੇਕਿਆਂ ਦਾ ਹਾਲ ਚਾਲ ਜਾਣ ਲਿਆ, ਬਸ ਫਿਰ ਅਸੀਂ 3 ਕੋ ਘੰਟੇ ਰੁਕੇ ਪਰ ਕਿਸੇ ਬੱਚੇ ਨੇ ਸਤਿ ਕਸੱਤ ਨਹੀਂ ਕੀਤੀ ਸਾਡੇ ਨਾਲ ਬੱਸ ਕੋਈ ਕਿਸੇ ਨੁੱਕਰੇ ਮੋਬਾਈਲ ਤੇ ਗੇਮ ਖੇਡ ਰਿਹਾ ਸੀ ਕੋਈ ਕਿਸੇ , ਉਹਨਾਂ ਨੂੰ ਕੋਈ ਪਤਾ ਨਹੀਂ ਕਿ ਕੋਈ ਸਾਡਾ ਆਇਆ, ਉੱਧਰ ਸੁਖਣਾ ਮਾਸੀ ਜੀ ਨੂੰਹ ਵੀ ਆਪਣੇ ਮੋਬਾਈਲ ਤੇ ਐਵੇਂ ਮਗਨ ਸੀ ਜਿਵੇਂ ਇਕੱਲੀ ਬੈਠੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ