ਪਿਤਾ ਜੀ ਅਕਸਰ ਹੀ ਲੰਮੇ ਪੈਡੇ ਸਾਈਕਲ ਤੇ ਮੁਕਾਉਣ ਵਿੱਚ ਮੁਹਾਰਤ ਰੱਖਦੇ ਹੁੰਦੇ ਸਨ..
ਜਦੋ ਥੋੜੇ ਵੱਡੇ ਹੋਏ ਤਾਂ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕੇ ਸਾਨੂੰ ਸਕੂਟਰ ਲੈ ਲੈਣਾ ਚਾਹੀਦਾ ਹੈ..ਅੱਗੋਂ ਆਖ ਦਿਆ ਕਰਦੇ ਕੇ ਸਾਈਕਲ ਹੀ ਠੀਕ ਏ..ਜ਼ੋਰ ਵੀ ਲੱਗਦਾ ਤੇ ਕਸਰਤ ਵੀ ਹੁੰਦੀ ਰਹਿੰਦੀ ਹੈ..!
ਓਹਨਾ ਦੀ ਇਸ ਪਿਛਾਂਹ-ਖਿਚੂ ਜਿਹੀ ਲੱਗਦੀ ਸੋਚ ਤੇ ਅਕਸਰ ਰੋਸ ਆਉਂਦਾ..ਪਰ ਉਹ ਆਪਣੇ ਅੰਦਰ ਚੱਲਦੀ ਰਹਿੰਦੀ ਜੁਮੇਵਾਰੀਆਂ ਅਤੇ ਔਕਾਤ ਵਿਚਲੀ ਜੰਗ ਨੂੰ ਕਦੇ ਵੀ ਆਪਣੇ ਚੇਹਰੇ ਤੋਂ ਪ੍ਰਕਟ ਨਾ ਹੋਣ ਦਿੰਦੇ..!
ਸੰਨ ਛਿਆਸੀ ਵਿਚ ਪੂਰਾਣਾ ਸਕੂਟਰ ਮੁੱਲ ਲੈ ਲਿਆ!
ਪੂਰੇ ਬਾਈ ਸੌ ਦੇ ਸਕੂਟਰ ਨੂੰ ਚਲਾਉਂਦਿਆਂ ਸੰਗ ਜਿਹੀ ਆਇਆ ਕਰਦੀ..ਬਜਾਜ-ਚੇਤਕ,ਪ੍ਰਿਆ ਅਤੇ ਵੈਸਪਾ ਦੇ ਜਮਾਨੇ ਵਿਚ ਇਹ ਬਾਬੇ ਆਦਮ ਵੇਲੇ ਦਾ ਸਕੂਟਰ ਕਿਥੋਂ ਪੱਲੇ ਪੈ ਗਿਆ!
ਇੱਕ ਵਾਰ ਇੱਕ ਵਿਆਹ ਦੇ ਸਿਲਸਿਲੇ ਵਿਚ ਬਟਾਲਿਓਂ ਪੰਝੀ ਕੂ ਕਿਲੋਮੀਟਰ ਦੂਰ ਹਰਚੋਵਾਲ ਵਾਲੇ ਪਾਸੇ ਇੱਕ ਪਿੰਡ ਕੋਲ ਜਾਣ ਦਾ ਸਬੱਬ ਮਿਲ ਗਿਆ..ਪਿਤਾ ਜੀ ਆਖਣ ਲੱਗੇ ਯਾਰ ਜਿਥੇ ਬਾਰਾਤ ਢੁੱਕਣੀ ਹੈ ਸਿੱਧਾ ਓਥੇ ਹੀ ਚੱਲਦੇ ਹਾਂ..ਜਦੋ ਮੇਰਾ ਕਦ ਓਹਨਾ ਦੇ ਬਰੋਬਰ ਹੋ ਗਿਆ ਤਾਂ ਉਹ ਮੈਨੂੰ ਯਾਰ ਆਖ ਸੰਬੋਧਨ ਹੋਣਾ ਸ਼ੁਰੂ ਹੋ ਗਏ ਸਨ..!
ਖੈਰ ਅਸੀਂ ਅਜੇ ਮਸਾਂ ਛੇ ਕੂ ਕਿਲੋਮੀਟਰ ਦੂਰ ਹੀ ਗਏ ਹੋਵਾਂਗੇ ਕੇ ਸ਼ਾਹਬਾਦ-ਸੰਗਤਪੁਰ ਕੋਲ ਸਕੂਟਰ ਖਰਾਬ ਹੋ ਗਿਆ!
ਓਹ ਸਕੂਟਰ ਸੜਕ ਦੇ ਇੱਕ ਪਾਸੇ ਲਾ ਕੇ ਨੁਕਸ ਲੱਭਣ ਵਿਚ ਰੁਝ ਗਏ..ਮੈਨੂੰ ਕੋਲ ਖਲੋਤੇ ਨੂੰ ਸ਼ਰਮ ਜਿਹੀ ਆਈ ਜਾਵੇ..!
ਏਨੇ ਨੂੰ ਪਿੰਡੋਂ ਤੁਰਿਆ ਬਰਾਤ ਵਾਲਾ ਕਾਫਲਾ ਵੀ ਘੱਟਾ ਉਡਾਉਂਦਾ ਕੋਲ ਆਣ ਪਹੁੰਚਿਆ..ਸਾਨੂੰ ਮੁੜਕੋ-ਮੁੜਕੀ ਹੋਇਆਂ ਨੂੰ ਦੇਖ ਕੁਝ ਟਿੱਚਰਾਂ ਕਰਨ ਲੱਗੇ..ਕਈਆਂ ਆਖਿਆ ਇਸਨੂੰ ਵੇਚ ਕੇ ਕੋਈ ਵਧੀਆਂ ਲੈ ਲਵੋ ਅਤੇ ਕੁਝ ਉਂਝ ਹੀ ਮਖੌਲ ਉਡਾਉਂਦੇ ਹਵਾ ਹੋ ਗਏ..!
ਪਿਤਾ ਜੀ ਨੇ ਘੜੀ ਦੀ ਘੜੀ ਘੱਟਾ ਉਡਾਉਂਦੀ ਜਾਂਦੀ ਬੱਸ ਵੱਲ ਵੇਖਿਆ ਤੇ ਮੁੜ ਆਪਣਾ ਕੰਮ ਲੱਗ ਗਏ..ਉਸ ਟਾਈਮ ਅਣਜਾਣਪੁਣੇ ਵਿਚ ਮੈਂ ਬਿਲਕੁਲ ਵੀ ਨਾ ਸਮਝ ਸਕਿਆ ਕੇ ਬਾਪ ਦੀ ਸੰਵੇਦਨਸ਼ੀਲਤਾ ਤੇ ਕਿੰਨੇ ਫੱਟ ਵੱਜੇ ਹੋਣੇ..ਸਗੋਂ ਦੂਜੀ ਧਿਰ ਨਾਲ ਖਲੋ ਬਾਰ ਬਾਰ ਏਹੀ ਆਖੀ ਜਾ ਰਿਹਾ ਸਾਂ ਕੇ ਸਾਨੂੰ ਹੁਣ ਕੋਈ ਚੰਗਾ ਜਿਹਾ ਸਕੂਟਰ ਲੈ ਲੈਣਾ ਚਾਹੀਦਾ ਏ..!
ਏਨੇ ਨੂੰ ਕੋਲੋਂ ਲੰਘਦੇ ਇਕ ਮਕੈਨਿਕ ਨੇ ਸਕੂਟਰ ਠੀਕ ਕਰ ਦਿੱਤਾ..!
ਫੇਰ ਮਗਰ ਬੈਠੇ ਨੂੰ ਆਖਣ ਲੱਗੇ ਯਾਰ ਕੱਲੇ ਦੀ ਤਨਖਾਹ ਨਾਲ ਤੇ ਬਸ ਏਨਾ ਕੁਝ ਹੀ ਹੈ..ਜਦੋਂ ਤੇਰੀ ਪਹੁੰਚ ਹੋਈਂ ਤਾਂ ਜੋ ਮਰਜੀ ਲੈ ਲਵੀਂ..ਸ਼ਾਇਦ ਓਹਨਾ ਜਵਾਨੀ ਦੀ ਦਹਿਲੀਜ ਤੇ ਪੈਰ ਧਰਦੇ ਦੀ ਸ਼ਕਲ ਤੇ ਉਭਰ ਆਏ ਸ਼ਰਮਿੰਦਗੀ ਅਤੇ ਹੀਣਭਾਵਨਾ ਦੇ ਪ੍ਰਭਾਵ ਪੜ ਲਏ ਸਨ..!
ਆਖਣ ਲੱਗੇ ਕੇ ਯਾਰ ਜਿੰਦਗੀ ਵਿਚ ਬੇਗਾਨੀ ਪੱਕੀ ਦੇਖ ਆਪਣੀ ਕੱਚੀ ਨੂੰ ਕਦੀ ਨਹੀਂ ਢਾਹੀਦਾ..ਉਸ ਪਰਮਾਤਮਾ ਨੇ ਹਰੇਕ ਬੰਦੇ ਲਈ ਹਰੇਕ ਚੀਜ ਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ