ਦਰਸ਼ਨ ਸਿੰਘ
ਘਰ ਦੇ ਬਾਹਰ ਬਣੇ ਮਾਰਬਲ ਦੇ ਸਟੋਰ ਤੇ ਕੰਮ ਕਰਦਾ ਪੂਰਾਣਾ ਕਾਮਾ..!
ਕਦੇ ਅੰਦਰ ਬਾਹਰ ਜਾਣਾ ਪੈ ਜਾਂਦਾ ਤਾਂ ਸਾਰਾ ਕੰਮ ਉਹ ਹੀ ਵੇਖਦਾ..ਕਈ ਵੇਰ ਪੈਸਿਆਂ ਵਾਲੀ ਅਲਮਾਰੀ ਖੁੱਲੀ ਵੀ ਰਹਿ ਜਾਂਦੀ ਤੇ ਸ਼ਾਮੀ ਪੂਰੀ ਦੀ ਪੂਰੀ ਰਕਮ ਉਂਝ ਦੀ ਉਂਝ ਹੀ ਅੰਦਰ ਪਈ ਹੁੰਦੀ..!
ਪਰ ਸਾਡੀ ਬੀਜੀ ਨੂੰ ਪਤਾ ਨੀ ਕੀ ਬੇਇਤਬਾਰੀ ਸੀ ਕੇ ਮੇਰੀ ਗੈਰ-ਹਾਜਰੀ ਵਿਚ ਪੈਸਿਆਂ ਦਾ ਲੈਣ ਦੇਣ..ਫੋਨ ਤੇ ਗੱਲਬਾਤ..ਸਟਾਕ ਦੀ ਲੁਹਾਈ ਤੁਲਾਈ..ਗੱਲ ਕੀ ਹਰ ਕੰਮ ਵਿਚ ਉਸਦੇ ਆਸੇ ਪਾਸੇ ਹੀ ਤੁਰੀ ਫਿਰਦੀ ਰਹਿੰਦੀ..!
ਭਾਵੇਂ ਬਹੁਤੀਆਂ ਗੱਲਾਂ ਦੀ ਸਮਝ ਨਾ ਪਿਆ ਕਰਦੀ ਪਰ ਫੇਰ ਵੀ ਇਹੋ ਪ੍ਰਭਾਵ ਦਿੰਦੀ ਕੇ ਮੈਨੂੰ ਹਰੇਕ ਹੁੰਦੀ ਵਾਪਰਦੀ ਦਾ ਪਤਾ ਲੱਗ ਰਿਹਾ ਏ..!
ਮੈਂ ਵਾਪਿਸ ਮੁੜਦਾ ਤਾਂ ਕੱਲੀ ਕੱਲੀ ਗੱਲ ਦੱਸਦੀ..ਕੌਣ ਆਇਆ ਸੀ..ਕਿਸ ਨਾਲ ਗੱਲ ਕੀਤੀ..ਕਿਸ ਕੋਲੋਂ ਪੈਸੇ ਫੜੇ..ਹੋਰ ਵੀ ਕਿੰਨਾ ਕੁਝ..!
ਮੈਂ ਅੱਗਿਓਂ ਹੱਸ ਛੱਡਦਾ..ਆਖਦਾ ਬੀਜੀ ਫਿਕਰ ਨਾ ਕਰਿਆ ਕਰ..!
ਅੱਗਿਓਂ ਆਖਦੀ ਫਿਕਰ ਕਿਓਂ ਨਾ ਕਰਾਂ..ਮੇਰੇ ਪੁੱਤ ਦੀ ਕਮਾਈ..ਉਹ ਓਧਰ ਪੱਕੇ ਕੋਠੇ ਛੱਤੀ ਜਾਂਦਾ..ਨਿਆਣੇ ਉਸਦੇ ਨਿੱਤ ਨਵੇਂ-ਨਵੇਂ ਸਕੂਟਰ ਭਜਾਈ ਫਿਰਦੇ..ਤੂੰ ਭੋਲਾ ਏਂ..ਤੈਨੂੰ ਸਮਝ ਨਹੀਂ..ਸਭ ਕੁਝ ਬੱਸ ਇਥੋਂ ਹੀ ਜਾਂਦਾ ਏ..ਮੇਰੇ ਹਿਸਾਬ ਨਾਲ ਚਾਰ ਪੰਜ ਲੱਖ ਦੀ ਹੇਰਾਫੇਰੀ ਤੇ ਕਰ ਹੀ ਗਿਆ ਹੋਣਾ ਹੁਣ ਤੱਕ..ਫੇਰ ਆਖਦੀ ਪੁੱਤ ਆਪਣਾ ਲੈਣ ਦੇਣ ਹਮੇਸ਼ਾਂ ਕਾਪੀ ਤੇ ਲਿਖ ਕੇ ਰਖਿਆ ਕਰ..!
ਦਰਸ਼ਨ ਵੀ ਕਈ ਵੇਰ ਹੱਸਦਾ ਹੋਇਆ ਆਖ ਦਿਆ ਕਰਦਾ ਕੇ ਬੀਜੀ ਮੇਰੇ ਤੇ ਸ਼ੱਕ ਕਰਦੀ ਏ..ਮੈਂ ਕਹਿ ਛੱਡਦਾ ਕੇ ਮਿੱਤਰਾ ਸੁਣ ਜਰੂਰ ਲਿਆ ਕਰ ਪਰ ਪ੍ਰਵਾਹ ਨਾ ਕਰਿਆ ਕਰ..!
ਬੀਜੀ ਦਾ ਆਪਣੇ ਚੰਡੀਗੜ ਪੜਦੇ ਪੋਤਰੇ ਨਾਲ ਵਾਹਵਾ ਮੋਹ ਸੀ..
ਸਾਰੀ ਪੈਨਸ਼ਨ ਬੱਸ ਉਸਨੂੰ ਹੀ ਦਿਆ ਕਰਦੀ..ਅਕਸਰ ਆਖਦੀ ਖੁੱਲ੍ਹਾ ਖਰਚ ਕਰਿਆ ਕਰ ਮੇਰਿਆ ਛਿੰਦਿਆ..!
ਉਹ ਵੀ ਲੋਹਾ ਗਰਮ ਵੇਖ ਸੱਟ ਮਾਰਦਾ..ਤੇ ਬੀਜੀ ਸਭ ਕੁਝ ਓਸੇ ਵੇਲੇ ਅੱਗੇ ਲਿਆ ਢੇਰੀ ਕਰ ਦਿਆ ਕਰਦੀ..!
ਫੇਰ ਇੱਕ ਦਿਨ ਬਹੁਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ