ਪਿਆਰ ਕੌਰ ਪੂਰੀ ਹੋ ਗਈ ਤਾਂ ਰਿਸ਼ਤੇਦਾਰੀ ਦੇ ਜ਼ੋਰ ਪਾਉਣ ਤੇ ਪਿੰਡ ਰਹਿੰਦੇ ਹਰਨਾਮ ਸਿੰਘ ਨੂੰ ਨਿੱਕੇ ਪੁੱਤ ਦੀ ਸ਼ਹਿਰ ਵਾਲੀ ਕੋਠੀ ਸ਼ਿਫਟ ਹੋਣਾ ਪੈ ਗਿਆ..!
ਉਸਦੇ ਕਮਰੇ ਦਾ ਇੱਕ ਬੂਹਾ ਬਾਹਰ ਗਲੀ ਵਿਚ ਖੁਲਿਆ ਕਰਦਾ..ਸਾਰਾ ਦਿਨ ਬਾਹਰ ਖੇਡਦੇ ਬੱਚਿਆਂ ਨੂੰ ਵੇਖਦਾ ਰਹਿੰਦਾ..!
ਅਖੀਰ ਯਾਰ ਦੋਸਤ ਬਣ ਗਏ..ਰੋਜ ਸ਼ਾਮੀਂ ਪਾਰਕ ਵਿਚ ਮਹਿਫ਼ਿਲਾਂ ਲੱਗਣ ਲੱਗੀਆਂ..!
ਰੋਟੀ ਖਾਣ ਮਗਰੋਂ ਅਕਸਰ ਪਿਆਰ ਕੌਰ ਵੱਲੋਂ ਬਣਾਈ ਜਾਂਦੀ ਅਧਰਕ ਵਾਲੀ ਚਾਹ ਯਾਦ ਕਰ ਜਜਬਾਤੀ ਹੋ ਉੱਠਦਾ!
ਸ਼ਹਿਰੀ ਮਾਹੌਲ ਬਿਲਕੁਲ ਹੀ ਵੱਖਰਾ ਸੀ..
ਸ਼ਾਮ ਪੈਂਦਿਆ ਹੀ ਸਾਰੇ ਆਪੋ ਆਪਣੇ ਫੋਨਾਂ ਤੇ ਮਸਤ ਹੋ ਜਾਂਦੇ ਤੇ ਉਹ ਅਤੀਤ ਦੇ ਸਮੁੰਦਰ ਵਿਚ ਡੁੱਬ ਜਾਇਆ ਕਰਦਾ..
ਇੱਕ ਵਾਰ ਰਾਤੀ ਦਸ ਕੂ ਵਜੇ ਅਧਰਕ ਵਾਲੀ ਚਾਹ ਨੂੰ ਜੀ ਜਿਹਾ ਕੀਤਾ ਤਾਂ ਖੁਦ ਰਸੋਈ ਵਿਚ ਜਾ ਪਤੀਲੀ ਧਰ ਦਿੱਤੀ..
ਫੇਰ ਸੋਚਾਂ ਵਿਚ ਡੁੱਬ ਗਏ ਨੂੰ ਚੇਤਾ ਭੁੱਲ ਗਿਆ..ਸਾਰੀ ਚਾਹ ਉੱਬਲ ਗਈ..ਕਾਫੀ ਖਲਾਰਾ ਪੈ ਗਿਆ..ਉਸ ਦਿਨ ਮਗਰੋਂ ਹਿਦਾਇਤ ਹੋ ਗਈ ਕੇ ਕਿਸੇ ਚੀਜ ਨੂੰ ਆਪ ਹਥ੍ਹ ਨੀ ਲਾਉਣਾ..!
ਹੁਣ ਉਸਦਾ ਜਿਆਦਾ ਟਾਈਮ ਪਾਰਕ ਵਿਚ ਹੀ ਲੰਘਦਾ..
ਯਾਰ ਦੋਸਤ ਕਿੰਨਾ ਕਿੰਨਾ ਚਿਰ ਗੱਪਾਂ ਮਾਰਦੇ ਰਹਿੰਦੇ..ਬੀਤੇ ਸਮੇ ਦੀਆਂ ਯਾਦਾਂ ਦੇ ਚੱਕਰਵਿਊ ਵਿਚ ਫਸੇ ਹੋਏ ਵੀ ਖੁਸ਼ ਰਹਿੰਦੇ..!
ਸਾਰੇ ਦੋਸਤਾਂ ਦਾ ਜਨਮ ਦਿਨ ਵੀ ਪਾਰਕ ਵਿਚ ਮਨਾਇਆ ਜਾਂਦਾ..!
ਹਰਨਾਮ ਸਿੰਘ ਦੇ ਖੁਦ ਦੇ ਜਨਮ ਦਿਨ ਵਾਲੇ ਦਿਨ ਉਸਦਾ ਪੱਕਾ ਯਾਰ ਸੂਬੇਦਾਰ ਭਰਪੂਰ ਸਿੰਘ ਪਾਰਕ ਵਿਚ ਨਾ ਦਿਸਿਆ..ਬਾਕੀਆਂ ਨੇ ਕਿੰਨੀਆਂ ਸਾਰੀਆਂ ਵੰਨਗੀਆਂ ਦਾ ਬੰਦੋਬਸਤ ਕੀਤਾ ਪਰ ਹਰਨਾਮ ਸਿੰਘ ਗਿਲਾ ਕਰਦਾ ਹੋਇਆ ਕਿੰਨੀ ਵਾਰ ਭਰਪੂਰ ਸਿੰਘ ਬਾਰੇ ਪੁੱਛਣੋ ਨਾ ਹਟੇ..!
ਅਖੀਰ ਜਦੋਂ ਇੱਕ ਆਖਣ ਲੱਗਾ ਕੇ ਯਾਰੋ ਪਤਾ ਕਰੋ ਕਿਧਰੇ ਮਰ ਹੀ ਨਾ ਗਿਆ ਹੋਵੇ ਕੱਲ ਬੁਰੀ ਤਰਾਂ ਖੰਗੀ ਜਾਂਦਾ ਸੀ ਤਾਂ ਚਾਰੇ ਪਾਸੇ ਹਾਸਾ ਪੈ ਗਿਆ..!
ਚਿੰਤਾ ਵਿਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ