—–‐—- ਜੁਬਾਨ ਦਾ ਰਸ ———–
ਇੱਕ ਕਾਂ ਤੇ ਕੋਇਲ ਆਪਸ ਵਿੱਚ ਗੂੜੇ ਮਿੱਤਰ ਸਨ। ਕਾਂ ਨੇ ਇੱਕ ਵਾਰ ਕੋਇਲ ਨੂੰ ਪ੍ਰਸ਼ਨ ਪੁੱਛਿਆ,” ਭੈਣੇ , ਮੇਰੇ ਨਾਲ ਲੋਕ ਐਨੀ ਨਫਰਤ ਕਿਉਂ ਕਰਦੇ ਹਨ ਤੇ ਤੈਨੂੰ ਐਨਾ ਪਿਆਰ ਕਿਉਂ।”
ਜਦੋਂ ਵੀ ਮੈਂ ਕਿਸੇ ਦੇ ਘਰ ਦੇ ਬਨੇਰੇ ਤੇ ਬੈਠਦਾ ਹਾਂ ਤਾਂ ਲੋਕ ਡਲੇ ਲੈ ਕੇ ਮਗਰ ਪੈ ਜਾਂਦੇ ਹਨ ਤੇ ਕਹਿੰਦੇ ਹਨ ਕਿ ਕਿਉਂ ਖਪ ਪਾਈ ਜਾਂਦਾ ਹੈਂ। ਤੈਨੂੰ ਕੋਈ ਵੀ ਕੁੱਝ ਨਹੀਂ ਕਹਿੰਦਾ। ਤੂੰ ਇਹਨਾਂ ਲੋਕਾਂ ਨੂੰ ਕਿਹੜਾ ਪਾਠ ਪੜਾਇਆ ਹੈ? ਸਾਰੇ ਤੇਰੀ ਅਵਾਜ਼ ਦੇ ਕਾਇਲ ਹਨ।
ਕਾਂ ਦੀ ਸਾਰੀ ਗੱਲਬਾਤ ਸੁਣਨ ਮਗਰੋਂ ਕੋਇਲ ਨੇ ਕਾਂ ਨੂੰ ਕਿਹਾ ਕਿ ਭਰਾਵਾ , ਹਰ ਜੀਵ ਆਪਣੀ ਜੁਬਾਨ ਦਾ ਖੱਟਿਆ ਖਾਂਦਾ ਹੈ। ਕਾਂ ਕਹਿੰਦਾ, ਉਹ ਕਿਵੇਂ ਭੈਣੇ?
ਕੋਇਲ ਕਹਿੰਦੀ, “ਭਰਾਵਾ, ਮੇਰੀ ਗੱਲ ਦਾ ਗੁੱਸਾ ਨਾ ਕਰੀਂ, ਜਿਵੇਂ ਤੂੰ ਲੋਕਾਂ ਦੇ ਨਿਆਣਿਆਂ ਹੱਥੋਂ ਰੋਟੀਆਂ ਖੋਹ ਕੇ ਖਾਨਾ ਹੈ, ਹਰ ਪੁੱਠਾ- ਸਿੱਧਾ ਦਾਅ ਵਰਤਦਾ ਹੈਂ, ਤਾਹੀਓਂ ਲੋਕ ਤੈਨੂੰ ਚੰਗਾ ਨਹੀਂ ਸਮਝਦੇ।”
ਕਾਂ ਕੋਇਲ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਤਾਂ ਕੋਇਲ ਨੇ ਉਸਨੂੰ ਲੋਕਾਂ ਦੇ ਘਰਾਂ ਦੀਆਂ ਉਦਾਹਰਣਾਂ ਦੁਆਰਾ ਪ੍ਰਤੱਖ ਸਮਝਾਉਣ ਦੀ ਕੋਸ਼ਿਸ਼ ਕੀਤੀ।
ਚੱਲ, ਆ ਉੱਡ ਕੇ ਮੇਰੇ ਮਗਰ ਆ ਜਾ। ਉਹ ਵੇਖ ਫਲਾਣੇ ਘਰ ਇੱਕ ਨੌਜਵਾਨ ਦੀ ਕਿਵੇਂ ਦੁਰਗਤੀ ਹੋ ਰਹੀ ਹੈ। ਉਹ ਸਾਰਾ ਦਿਨ ਵਿਹਲਾ ਰਹਿੰਦਾ ਤੇ ਨਸ਼ਾ ਕਰਦਾ ਹੈ ਤੇ ਘਰਦਿਆਂ ਨੂੰ ਅਪਸ਼ਬਦ ਬੋਲਦਾ ਰਹਿੰਦਾ ਹੈ। ਉਸਦੀ ਆਪਣੇ ਘਰ ਵਿੱਚ ਕੋਈ ਕਦਰ ਨਹੀਂ ਹੈ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ