ਫਰੀਦਕੋਟ ਤੋਂ ਸਾਦਿਕ ਵੱਲ ਦਾ ਅਠਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਦਿਆਂ ਰਾਹ ਦੇ ਵਿੱਚ,ਪਿੰਡ ਮਚਾਕੀ ਤੋਂ ਪਹਿਲਾਂ ਖੱਬੇ ਹੱਥ ਸੜਕ ਤੋਂ ਥੋੜਾ ਪਿੱਛੇ ਹਟਵਾਂ ਇੱਕ ਭਰਵਾਂ(ਸੰਘਣਾ) ਬੋਹੜ ਦਾ ਦਰੱਖ਼ਤ ਹੈ । ਇਸ ਦਰੱਖ਼ਤ ਤੇ ਕਦੇ ਵੀ ਕਿਸੇ ਰਾਹੀ ਦੀ ਨਿਗ੍ਹਾ ਨਹੀਂ ਪਈ ਹੋਣੀ,ਪਰ ਮੈਂ ਲੰਘਦਾ-ਟੱਪਦਾ ਇਸ ਵੱਲ ਨੂੰ ਮੂੰਹ ਕਰਕੇ ਸਿਰ ਜ਼ਰੂਰ ਨਿਵਾਉਂਦਾ ਹਾਂ । ਇੱਕ ਅਜੀਬ ਜਿਹਾ ਰਿਸ਼ਤਾ ਜੁੜ ਗਿਆ ਹੈ ਮੇਰਾ ਇਸ ਨਾਲ ।
ਸਾਡੀ ਰਿਹਾਇਸ਼ ਫਰੀਦਕੋਟ ਹੈ ਤੇ ਪਿੰਡ ਸਾਦਿਕ ਕੋਲ,ਸੋ ਏਸ ਰਾਹ ਤੋਂ ਦੀ ਆਉਣ-ਜਾਣ ਆਮ ਹੈ । ਮੈਂ ਜਦੋਂ ਵੀ ਪਾਪਾ ਜੀ(ਮੇਰੇ ਦਾਦਾ ਜੀ) ਨਾਲ ਐਥੋਂ ਲੰਘਦਾ,ਤਾਂ ਉਹ ਏਸ ਦੂਰੋਂ ਦਿਸਦੇ ਦਰੱਖ਼ਤ ਵੱਲ ਆਪਣਾ ਰੁਖ(ਧਿਆਨ) ਕਰਕੇ ਇਸਦਾ ਜ਼ਿਕਰ ਜ਼ਰੂਰ ਕਰਦੇ । ਉਹਨਾਂ ਦੇ ਦੱਸਣ ਮੁਤਾਬਕ ਅੱਜ ਤੋਂ ਤਕਰੀਬਨ ਸੱਠ(60) ਸਾਲ ਪਹਿਲਾਂ ਸਾਡੇ ਪਿੰਡ ਤੋਂ ਫਰੀਦਕੋਟ ਨੂੰ ਜੋ ਕੱਚਾ ਰਾਹ ਅਾਉਂਦਾ ਸੀ,ਉਹ ਏਸੇ ਦਰੱਖ਼ਤ ਕੋਲ ਦੀ ਲੰਘਦਾ ਸੀ । ਅੰਤਾਂ ਦੀ ਗਰਮੀ ਹੁੰਦੀ ਤੇ ਲੋਕ ਅਕਸਰ ਪੈਦਲ ਚੱਲਿਆ ਕਰਦੇ,ਰੇਤਲਾ ਇਲਾਕਾ ਹੋਣ ਕਰਕੇ ਰੇਤਾ ਐਨਾ ਹੁੰਦਾ ਕਿ ਪੈਰ ਵਿੱਚ ਖੁੱਬਦੇ ਜਾਂਦੇ ਅਤੇ ਹੌਲੀ-ਹੌਲੀ ਪੈਂਡੇ ਮੁੱਕਦੇ ਜਾਂਦੇ,ਤੇ ਰਾਹੀ ਏਸ ਬੋਹੜ ਦੀ ਛਾਂਵੇਂ ਬੈਠਕੇ ਆਨੰਦ ਮਾਣਦੇ । ਇਸ ਦੇ ਲਾਗੇ ਹੀ ਇੱਕ ਖੂਹੀ ਹੁੰਦੀ,ਪਰ ਉਹ ਵੀ ਲੋਕਾਂ ਵਾਂਗ ਪਾਣੀ ਬਿਨ੍ਹਾਂ ਪਿਆਸੀ ਹੀ ਰਹਿੰਦੀ ।
ਫਿਰ ਪਾਪਾ ਜੀ ਆਪਣੇ ‘ਦਾਦਾ ਜੀ’ ਬਾਰੇ ਦੱਸਣਾ ਸ਼ੁਰੂ ਕਰਦੇ,ਜਿਹਨਾਂ ਨੂੰ ਉਹ ‘ਬਾਬਾ ਜੀ’ ਆਖਿਆ ਕਰਦੇ ।ਦੱਸਦੇ ਕਿ ਬਾਬਾ ਜੀ ਵੀ ਕੋਈ ਸਮਾਨ ਸੱਪਾ ਲੈਣ ਲਈ ਥੋੜੇ ਦਿਨਾਂ ਪਿੱਛੋਂ ਸ਼ਹਿਰ ਦਾ ਚੱਕਰ ਲਗਾਉਂਦੇ । ਤਰਕਾਲਾਂ ਵੇਲੇ ਜਦੋਂ ਪਿੰਡ ਪਰਤਦੇ ਤਾਂ ਅਸੀਂ ਭੱਜਕੇ ਥੈਲਾ ਹੱਥੋਂ ਫੜਕੇ ਪੁੱਛਦੇ ਕਿ ‘ਤੁਸੀਂ ਐਨੀ ਵਾਟ ਤੁਰਕੇ ਜਾਂਦੇ ਹੋ,ਤੁਹਾਨੂੰ ਥਕਾਵਟ ਨਹੀਂ ਹੁੰਦੀ ?’ ਤਾਂ ਉਨ੍ਹਾਂ ਦਾ ਸਾਦਗੀ ਭਰਿਆ ਜਵਾਬ ਹੁੰਦਾ,’ਪੁੱਤ ਥਕਾਵਟ ਤਾਂ ਨਹੀਂ ਹੁੰਦੀ ਪਰ ਸੂਰਜ ਬੜਾ ਤੰਗ ਕਰਦਾ,ਇਹ ਜਾਂਦਿਆਂ ਦੇ ਵੀ ਸਿਰ ਚ ਵੱਜਦਾ ਤੇ ਮੁੜਦਿਆਂ ਦੇ ਵੀ । ਸ਼ਹਿਰ ਚੜ੍ਹਦੇ ਵਾਲੇ ਪਾਸੇ ਹੋਣ ਕਰਕੇ ਸਵੇਰ ਵੇਲੇ ਵੀ ਸੂਰਜ ਉਹਨਾਂ ਦੇ ਸਾਹਮਣੇ ਹੁੰਦਾ ਅਤੇ ਪਿੰਡ ਛਿਪਦੇ ਵਾਲੇ ਪਾਸੇ ਹੋਣ ਕਾਰਨ ਵਾਪਸੀ ਤੇ ਵੀ ਸੂਰਜ ਸਾਹਮਣਿਉਂ ਟੱਕਰਦਾ ।
ਖੈਰ,ਗੱਲ ਚੱਲੀ ਸੀ ਦਰੱਖ਼ਤ ਦੀ । ਪਾਪਾ ਜੀ ਦੱਸਦੇ ਕਿ ਤੁਰਕੇ ਆਉਂਦੇ ਰਾਹੀਆਂ ਦਾ ਵਗਦੀ ਲੂ ਤੇ ਤਰੇਹ ਨਾਲ ਬੁਰਾ ਹਾਲ ਹੁੰਦਾ । ਬਾਬਾ ਜੀ ਨੇ ਚੁੱਪ-ਚੁਪੀਤੇ ਇਸ ਸੰਘਣੇ ਦਰੱਖ਼ਤ ਹੇਠਾਂ ਘੜੇ ਰੱਖਕੇ ਪਾਣੀ ਪਿਲਾਉਣ ਲਈ ਇੱਕ ਬੰਦਾ ਬਿਠਾਇਆ ਅਤੇ ਉਸਨੂੰ ਸਖ਼ਤੀ ਨਾਲ ਆਖਿਆ ਕਿ ਲੰਘਦਿਆਂ-ਟੱਪਦਿਆਂ ਤੈਨੂੰ ਤੇਰਾ ਮਿਹਨਤਾਨਾ ਮਿਲ ਜਾਇਆ ਕਰੂ,ਪਰ ਕਿਸੇ ਨੂੰ ਇਹ ਨਹੀਂ ਦੱਸਣਾ ਵੀ ਐਥੇ ਤੈਨੂੰ ਮੈਂ ਬਿਠਾਇਆ ।
ਲੋਕ ਗਰਮੀ ਦੇ ਮਾਰੇ ਛਾਂਵੇਂ ਬਹਿਕੇ ਦਮ ਲੈਂਦੇ ਤੇ ਪਾਣੀ ਪੀਕੇ ਅੰਤਾਂ ਦੀ ਲੱਗੀ ਪਿਆਸ ਬੁਝਾਉਂਦੇ,ਅਤੇ ਨਾਲ ਹੀ ਪਾਣੀ ਪਿਲਾਉਣ ਵਾਲੇ ਨੂੰ ਅਸੀਸਾਂ ਦਿੰਦੇ ਆਪਣੀ ਮੰਜ਼ਲ ਵੱਲ ਨੂੰ ਕੂਚ ਕਰ ਜਾਂਦੇ । ਜਿੰਨਾ ਟਾਈਮ ਬਾਬਾ ਜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ