ਗੋਆ ਜਾਣ ਦਾ ਪੋ੍ਗਰਾਮ ਬਣਦੇ ਹੀ ਸਾਰਿਆਂ ਦੇ ਮੁੱਖ ਤੇ ਖੁਸ਼ੀ ਛਾਂ ਗਈ।ਗੋਆ ਜਾਣ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਸ਼ੂਰੂ ਹੋ ਗਈਆਂ।ਆਨ ਲਾਇਨ ਸ਼ੋਪਿੰਗ ਹੋਣ ਲੱਗੀ ਖੁਸ਼ੀਆਂ ਦੀ ਲਹਿਰ ਆ ਗਈ।ਸਾਡੇ ਗੁਆਂਢ ਦੀਆਂ ਦੋ ਫੈਮਿਲੀ ਵੀ ਨਾਲ ਜਾਣ ਲਈ ਤਿਆਰ ਹੋ ਗਈਆ।
ਗੋਆ ਜਾਣ ਦਾ ਮੇਰਾ ਬਚਪਨ ਦਾ ਸਪਨਾ ਸੀ।ਸਾਰਿਆ ਦੇ ਮਨ ਵਿੱਚ ਘੁੰਮਣ ਜਾਣ ਦੀ ਬਹੁਤ ਉਤਸੁਕਤਾ ਸੀ।
ਸ਼ਾਪਿੰਗ ਹੋ ਚੁੱਕੀ ਸੀ।ਹਵਾਈ ਜਹਾਜ਼ ਦੀਆਂ ਟਿਕਟਾਂ ਦੀ ਆਨ ਲਾਇਨ ਬੂਕਿੰਗ ਕਰ ਲਈ ਗਈ ਸੀ । ਅਗਲੇ ਦਿਨ ਸਵੇਰੇ ਫਲਾਇਟ ਸੀ।ਪੈਕਿੰਗ ਪੂਰੀ ਹੋ ਚੁੱਕੀ ਸੀ।
ਇਕਦਮ ਅਚਾਨਕ ਮੇਰੇ ਪੇਟ ਵਿੱਚ ਬਹੁਤ ਜੋਰ ਦੀ ਦਰਦ ਹੋਣ ਲੱਗੀ।ਦਰਦ ਸਹਿਣ ਤੋਂ ਬਾਹਰ ਸੀ।ਦਰਦ ਇਨਾ ਜਿਆਦਾ ਸੀ ਨਾ ਤਾਂ ਬੈਠਿਆ ਜਾ ਰਿਹਾ ਸੀ ਨਾ ਹੀ ਲੇਟਿਆਂ ਜਾ ਰਿਹਾ ਸੀ।ਮੇਰਾ ਦੁੱਖ ਦੇਖਕੇ ਪਤੀ ਦੇਵ ਨੇ ਕਾਰ ਕੱਢੀ ਤੇ ਹਸਪਤਾਲ ਵੱਲ ਚੱਲਣ ਲੱਗ ਪਏ।
ਡਾਕਟਰ ਨੇ ਮੈਨੂੰ ਚੈਕ ਕਰਕੇ ਕਈ ਟੈਸਟ ਲਿਖ ਦਿੱਤੇ ਹਸਪਤਾਲ ਵਿੱਚ ਹੀ ਟੈਸਟਾਂ ਦੀ ਸੁਵੀਧਾ ਸੀ।ਅਸੀਂ ਜਲਦੀ ਨਾਲ ਟੈਸਟ ਕਰਵਾ ਲਏ।
ਡਾਕਟਰ ਨੇ ਰਿਪੋਟਾਂ ਦੇਖਦੇ ਕਿਹਾ ਕਿ ਕਿੰਡਨੀ ਦਾ ਕੈਸਰ ਹੈ। ਪਤੀ ਦੇਵ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ।
ਕੁਝ ਦਵਾਈਆਂ ਨਾਲ ਦਰਦ ਨੂੰ ਥੋੜੀ ਜਿਹੀ ਰਾਹਤ ਮਿਲੀ ਪਰ ਇਕ ਅਜੀਬ ਜਿਹੀ ਟੈਨਸ਼ਨ ਹੋ ਗਈ ਸੀ। ਸਾਰੀ ਰਾਤ ਜਾਗਦੇ ਹੀ ਬੀਤ ਗਈ । ਪਤੀ ਦੇਵ ਮੇਰੇ ਕੋਲ ਹੀ ਬੈਠੇ ਰਹੇ।ਭੁਪਿੰਦਰ ਸਭ ਠੀਕ ਹੋ ਜਾਏਗਾ , ਹੌਸਲਾ ਰੱਖ। ਮੇਰੇ ਕੋਲ ਬੈਠੈ ਕਿੰਨੀ ਦੇਰ ਪਾਠ ਕਰਦੇ ਰਹੇ।
ਫੇਰ ਸਵੇਰੇ ਹੀ ਸਾਡੀ ਗੂਆਂਢਣ ਰੀਟਾ ਪਤਾ ਲੈਣ ਲਈ ਹਸਪਤਾਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ