ਨਿੱਕੇ ਹੁੰਦਿਆਂ ਜੇ ਮਾਪਿਆ ਦੁਆਰਾ ਚੰਡੇ ਹੋਈਏ ,ਤਾਂ ਵੱਡੇ ਹੁੰਦਿਆਂ ਤੱਕ ਕਾਫ਼ੀ ਸਮਝ ਆ ਜਾਂਦੀ ਹੈ। ਜ਼ਿੰਦਗੀ ਦੀਆਂ ਪੌੜੀਆਂ ਚੜ੍ਹਦੇ ਸਮੇਂ ਡਾਵਾਂਡੋਲ ਹੋਣ ਤੋਂ ਬੱਚ ਜਾਈਦਾ ਹੈ।ਇਹੀ ਅਕਲ ਤੇ ਸਮਝ ਸਾਰੀ ਉਮਰ ਸਾਥ ਦੇਂਦੀ ਹੈ।
ਮੈਂ ਕਈ ਵਾਰ ਬੱਚਿਆਂ ਨਾਲ ਗੱਲਬਾਤ ਕਰਦਿਆਂ ਪੁੱਛਦੀ ਹਾਂ, ਕਿ ਤੁਹਾਨੂੰ ਕਦੀ ਮਾਪਿਆ ਜਾਂ ਵਡੇਰਿਆਂ ਨੇ ਝਿੜਕਿਆ ਹੈ? ਕਦੀ ਮਾਰ ਪਈ ਹੈ? ਤਾਂ ਕੁਝ ਬੱਚੇ ਮੰਨ ਜਾਂਦੇ ਹਨ।ਕੁਝ ਕਹਿੰਦੇ ਹਨ ਸਾਨੂੰ ਕਦੀ ਵੀ ਝਿੜਕ ਨਹੀਂ ਪਈ ਅਤੇ ਮਾਰ ਤਾਂ ਬਿਲਕੁਲ ਨਹੀਂ ਪਈ। ਮੈਨੂੰ ਯਕੀਨ ਜਿਹਾ ਨਹੀਂ ਹੁੰਦਾ। ਭਲਾ ਇਹ ਕਿਵੇਂ ਹੋ ਸਕਦਾ ਹੈ।ਥੋੜੀ ਬਹੁਤ ਝੰਬ-ਝਾੜ ਤਾਂ ਹੁੰਦੀ ਹੀ ਹੈ। ਮੰਨਿਆਂ ਸਾਡੀਆ ਹੁਣ ਵਾਲੀਆ ਮੰਮੀਆ ਮਾਡਰਨ ਹੋ ਗਈਆ ਹਨ,ਪਰ ਫਿਰ ਵੀ ਮਾੜਾ ਮੋਟਾ ਖੂਨ ਵਾਲਾ ਅਸਰ ਤਾਂ ਹੁੰਦਾ ਹੀ ਹੈ।
ਆਪਣੇ ਬਚਪਨ ਵਿੱਚ ਮੈਂ ਵੀ ਕਈ ਵਾਰ ਝਿੜਕਾ ਖਾਧੀਆ। ਭਾਵੇਂ ਜਿੰਨੇ ਮਰਜ਼ੀ ਲਾਡਲੇ ਹੋਈਏ ,ਪਰ ਫਿਰ ਵੀ ਕਦੀ-ਕਦੀ ਤਾਂ ਉੱਨੀ-ਇੱਕੀ ਹੋ ਹੀ ਜਾਂਦੀ ਹੈ।
ਮੈਂ ਜਿਆਦਾ ਆਪਣੇ ਦਾਦਾ-ਦਾਦੀ ਜੀ ਨਾਲ ਰਹੀ ਹਾਂ। ਮੈਨੂੰ ਪੜ੍ਹਾਉਂਦੇ ਵੀ ਭਾਪਾ ਜੀ ਹੀ ਸਨ।ਇੱਕ ਵਾਰ ਭਾਪਾ ਜੀ(ਦਾਦਾ ਜੀ) ਨੇ ਮੇਰੇ ਹੱਥ ਵਿੱਚ ਨਿੱਕੀ ਜਿਹੀ ਪੈਂਨਸਿਲ ਦੇਖ ਕੇ ਮੈਨੂੰ ਪੰਝੀ ਪੈਸੇ ਦਿੱਤੇ, ਕਿ ਅੱਧੀ ਛੁੱਟੀ ਵੇਲੇ ਜਾ ਕੇ ਪੈਨਸਿਲ ਲੈ ਆਵੀ। ਅੱਧੀ ਛੁੱਟੀ ਹੁੰਦਿਆਂ ਹੀ ਦੁਕਾਨ ਵੱਲ ਰੁਖ ਕਰਨ ਦੀ ਥਾਂ ‘ਤੇ ਸਕੂਲ ਦੇ ਬਾਹਰ ਲੱਗੀ ਗੋਲਗੱਪਿਆਂ ਵਾਲੀ ਰੇਹੜੀ ਵੱਲ ਪੈਰ ਤੁਰ ਪਏ। ਪੈਨਸਿਲ ਦਾ ਚੇਤਾ ਹੀ ਭੁੱਲ ਗਿਆ। ਰੇਹੜੀ ਤੋਂ ਗੋਲਗੱਪੇ ਖਾ ਕੇ ਸਕੂਲ ਆ ਗਈ।
ਘਰ ਆ ਕੇ ਫਿਰ ਕੰਮ ਕਰਨ ਦੀ ਵਾਰੀ ਆਈ ਤਾਂ ਮੇਰੇ ਹੱਥ ਵਿੱਚ ਉਹੀ ਨਿੱਕੀ ਜਿਹੀ ਪੈਨਸਿਲ ਦੇਖ ਕੇ ਭਾਪਾ ਜੀ ਨੇ ਪੁੱਛਿਆ, ਕਿ ਜਿਹੜੀ ਪੈਨਸਿਲ ਸਕੂਲ ਲਈ ਸੀ, ਉਹ ਕਿੱਥੇ ਹੈ? ਝੂਠ ਬੋਲਿਆ ਨਹੀਂ ਜਾਣਾ ਸੀ, ਕਿਉਂਕਿ ਆਦਤ ਨਹੀਂ ਸੀ। ਸਾਫ਼ ਕਹਿ ਦਿੱਤਾ ਕਿ ਮੈਂ ਉਹਨਾਂ ਪੈਸਿਆਂ ਦੇ ਗੋਲਗੱਪੇ ਖਾ ਲਏ ਸਨ। ਇੰਨਾਂ ਸੁਣਦਿਆਂ ਹੀ ਇੱਕ ਤਾੜ ਕਰਦੀ ਚਪੇੜ ਵੱਜ ਗਈ।
ਫਿਰ ਕੀ ਸੀ ….ਕੋਲ ਬੈਠੇ ਬੀਜੀ ਭੜਕ ਪਏ। ਅਖੇ ਹੱਦ ਹੋ ਗਈ, ਫਿਰ ਕੀ ਹੋਇਆ ਜੇ ਗੋਲਗੱਪੇ ਖਾ ਲਏ, ਉਹਨੇ ਝੂਠ ਥੋੜੀ ਬੋਲਿਆ ਹੈ। ਨਿਆਣੀ ਦਾ ਜੀਅ ਕਰਦਾ ਹੋਵੂ ਤੇ ਖਾਧੇ ਗਏ।ਜੇਕਰ ਏਨਾ ਹੀ ਸੀ, ਤਾਂ ਆਪ ਮੰਗਵਾ ਦੇਣੀ ਸੀ ਪੈਨਸਿਲ।
ਮੈਂ ਤਾਂ ਰੋਦੀਂ-ਰੋਦੀ ਚੁੱਪ ਹੋ ਗਈ, ਪਰ ਦਾਦਾ ਜੀ ਵਿਚਾਰੇ ਫੱਸ ਗਏ। ਉਹਨਾਂ ਨੇ ਦਾਦੀ ਜੀ ਨੂੰ ਸਮਝਾਇਆ ਕਿ “ਜੇਕਰ ਅੱਜ ਮੈਂ ਇਸ ਨੂੰ ਨਾ ਝਿੜਕਿਆ ਤਾਂ ਇਸਦੀ ਇਹੀ ਆਦਤ ਵਿਗੜ ਜਾਵੇਗੀ। ਜੇਕਰ ਗੋਲਗੱਪੇ ਖਾਣੇ ਹੀ ਸਨ ਤਾਂ ਕਮ-ਸੇ-ਕਮ ਦੱਸ ਕੇ ਹੋਰ ਪੈਸੇ ਲੈ ਜਾਂਦੀ।”...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ