ਢਾਈ ਤਿੰਨ ਸਾਲ ਪਹਿਲਾ ਧੀਅ ਜਸ਼ਨ ਵੀ ਅਪਣੇ ਵੀਰ ਕੋਲ ਬਰੈਂਪਟਨ ਚਲੀ ਗਈ ਸੀ। ਅਸੀ ਦੋਨੋ ਮੀਆ ਬੀਬੀ ਘਰ ਹੁੰਦੇ ਸਾਂ, ਮੈਨੂੰ ਡਿਸਕ ਦੀ ਪ੍ਰੌਬਲਮ ਸੀ,ਡਾਕਟਰ ਨੇ ਬਾਈਕ ਚਲਾਉਣ ਤੋਂ ਮਨ੍ਹਾ ਕੀਤਾ ਹੋਇਆ ਸੀ। ਧੀ ਰਾਣੀ ਦੇ ਬਾਹਰ ਜਾਣ ਤੋਂ ਬਾਅਦ ਉਹਦੀ ‘Pleasure’ ਸਕੂਟੀ ਸਟੋਰ ਰੂਮ ਚ ਖੜ੍ਹੀ ਸੀ।
ਘਰਵਾਲ਼ੀ, ਪਹਿਲਾਂ ਵੀ ਕਈ ਵਾਰੀ ਸਕੂਟੀ ਵੇਚਣ ਦੀ ਸਲਾਹ ਦੇ ਚੁੱਕੀ ਸੀ, ਮੈਂ ਅਕਸਰ ਟਾਲਦਾ ਰਿਹਾ, ਇੱਕ ਦਿਨ ਮੇਰੇ ਮਨ ਚ ਵੀ ਖ਼ਿਆਲ ਆਇਆ ਕਿ ਘਰੇ ਖੜ੍ਹੀ-ਖੜ੍ਹੀ ਚੀਜ਼ ਖਰਾਬ ਹੋਣ ਨਾਲੋਂ ਚੰਗਾ ਵੇਚਕੇ ਚਾਰ ਛਿੱਲੜ ਵੱਟ ਲਈਏ। ਮੈਂ OLX ‘ਤੇ ਵੇਚਣ ਵਾਸਤੇ ਫ਼ੋਟੋ ਪਾਂ ਦਿੱਤੀ, ਕੀਮਤ ਲਿਖ ਦਿੱਤੀ -30000 ਰੁਪੈ।
ਖਰੀਦਦਾਰਾਂ ਦੇ ਫੋਨ ਆਉਣ ਲੱਗ ਪਏ,15 ਤੋਂ ਲੈ ਕੇ 28 ਹਜਾਰ ਦਾ ਮੁੱਲ ਲਾਉਂਦੇ ਰਹੇ,ਇੱਕ ਦਲਾਲ ਨੇ ਤਾਂ 29 ਹਜਾਰ ਵੀ ਲਾ ਦਿੱਤਾ, ਕਹਿੰਦੇ ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ, ਮੈਨੂੰ ਵੀ ਲੱਗਿਆ ਜਦੋਂ 28-29 ਹਜਾਰ ਮਿਲ ਰਿਹਾ ਤਾਂ ਤੀਹ ਵੀ ਮਿਲ ਜਾਵੇਗਾ, ਐਵੇਂ ਐਵੇਂ ਕਰਦੇ ਇੱਕ ਹਫਤਾ ਲੰਘ ਗਿਆ।
ਫਿਰ ਇੱਕ ਦਿਨ ਇੱਕ ਫੋਨ ਆਇਆ,ਕੋਈ ਉਮਰ-ਦਰਾਜ ਬੰਦਾ ਕਹਿ ਰਿਹਾ ਸੀ,”ਨਮਸਤੇ ਸਾਬ ਜੀ, ਮੈ ਸ਼ਿਆਮ ਲਾਲ਼ ਆ, ਲੇਬਰ ਦਾ ਕੰਮ ਕਰਦਾ, OLX ‘ਤੇ ਤੁਹਾਡੀ ਸਕੂਟੀ ਦੀ ਐਡ ਦੇਖੀ ਸੀ,ਸਾਨੂੰ ਬਹੁਤ ਪਸੰਦ ਆ, ਅਸੀ 30 ਹਜਾਰ ਰੁਪੈ ਇਕੱਠਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ,ਪਰ ਨਹੀਂ ਕਰ ਸਕੇ। ਇਸ ਵੇਲ਼ੇ ਹੱਥ ਚ ਸਿਰਫ 24 ਕੁ ਹਜਾਰ ਨੇ।ਮੇਰੀ ਮੁੰਡਾ ਇੰਜੀਨੀਅਰਿੰਗ ਦੇ ਆਖ਼ਿਰੀ ਸਾਲ ਚ ਐ,ਬਹੁਤ ਮਿਹਨਤੀ ਹੈ,ਪੜ੍ਹਾਈ ਦੇ ਨਾਲ ਨਾਲ ਇੱਕ ਪਾਰਟ-ਟਾਈਮ ਕੰਮ ਵੀ ਕਰ ਰਿਹਾ। ਕਦੇ ਬੱਸ, ਕਦੇ ਸਾਈਕਲ, ਕਦੇ ਕਿਸੇ ਦੋਸਤ ਤੋ ਲਿਫਟ ਲੈ ਕੇ ਕਾਲਿਜ ਜਾਂਦਾ,ਸੋਚ ਰਿਹਾ ਸੀ ਗੱਭਰੂ ਪੁੱਤ ਨੂੰ ਸਕੂਟੀ ਖਰੀਦ ਕੇ ਦੇ ਦੇਵਾ। ਤੁਹਾਡੀ ਸਕੂਟੀ ਸਾਨੂੰ ਪਸੰਦ ਹੈ,ਨਵੀਂ ਖਰੀਦਣ ਦੀ ਸਾਡੀ ਹੈਸੀਅਤ ਨਹੀਂ ਹੈ,ਬੇਨਤੀ ਹੈ ਦੀ ਦੋ-ਚਾਰ ਦਿਨ ਸਕੂਟੀ ਨਾ ਵੇਚਿਓ,ਮੈਂ ਪੈਸੇ ਦਾ ਪ੍ਰਬੰਧ ਕਰ ਰਿਹਾ,ਅੱਧੇ ਕੁ ਤਾਂ ਮੋਬਾਈਲ ਵੇਚ ਕੇ ਬਣ ਜਾਣਗੇ,ਬਾਕੀ ਕੋਈ ਹੋਰ ਹੱਥ ਪੱਲਾ ਮਾਰਦਾ।” ਖ਼ਬਰਾਂ ਵਾਲ਼ੇ ਰੇਡੂਏ ਵਾਂਗ ਕਾਹਲ਼ੀ ਕਾਹਲੀ ਚ ਉਹ ਅਪਣੀ ਪੂਰੀ ਰਾਮ ਕਥਾ ਸੁਣਾ ਕੇ ਚੁੱਪ ਕਰ ਗਿਆ।
ਮੈਂ ਬਿਨਾ ਕੋਈ ਹੂੰ-ਹਾ ਕੀਤੇ,ਜਿਵੇਂ ਬਾਕੀ ਗ੍ਰਾਹਕਾਂ ਨੂੰ ਜਵਾਬ ਦਿੰਦਾ ਸੀ , ਉਹਨਾਂ ਨੂੰ ਵੀ ‘ਓਕੇ’ ਕਹਿ ਕੇ ਫੋਨ ਕੱਟ ਦਿੱਤਾ।
ਫੇਰ ਮਨ ਚ ਕੁੱਝ ਹਲਚਲ ਜੀ ਹੋਣ ਲੱਗੀ,ਇੱਕ ਅਜੀਬ ਕਸ਼ਮਕਸ਼ ਜੀ ਸੀ, ਆਵਦੇ ਬਾਰੇ ਸੋਚਣ ਲੱਗ ਪਿਆ। ਚੰਗੀ ਜਮੀਨ ਜੈਦਾਦ ਅਤੇ ਸਰਕਾਰੀ ਨੌਕਰੀ ਦੇ ਸਹਾਰੇ ਵਧੀਆ ਜ਼ਿੰਦਗੀ ਕੱਢੀਂ ਸੀ,ਸੁੱਖ ਨਾਲ ਕਦੇ ਜੁਵਾਕਾਂ ਦੀ ਪੜ੍ਹਾਈ ਜਾ ਕੋਈ ਸਾਧਨ ਖਰੀਦਣ ਲੱਗੇ ਕਿਸੇ ਤੋ ਪੈਸੇ ਮੰਗਾਂ ਦੀ ਨੌਬਤ ਨਹੀਂ ਆਈ ਸੀ। ਪਰ ਸ਼ਿਆਮ ਲਾਲ਼ ਵਰਗੇ ਬਾਪ ਇਹ ਸਭ ਕਿਵੇਂ ……. ਮੈਂ ਕਿੰਨਾਂ ਕੁੱਝ ਸੋਚਦਾ ਰਿਹਾ!
ਐਨੇ ਚ ਜਸ਼ਨ ਦੀ ਵੀਡਿਉ ਕਾਲ ਆ ਗਈ,ਉਹ ਆਵਦੀ ਪੱਕੇ ਹੋਣ ਵਾਲੀ ਫਾਈਲ ਦੇ ਆਉਣ ਵਾਲੇ ਨਤੀਜੇ ਨੂੰ ਲੈ ਕੇ ਉਤੇਜਿਤ ਸੀ, ਗੱਲਾਂ ਗੱਲਾਂ ਚ ਮੈ ਉਹਨੂੰ ਸਕੂਟੀ ਵਾਲੀ ਗੱਲ ਦੱਸੀ ਤਾਂ ਕਹਿਣ ਲੱਗੀਕਹਿਣਾ ਐਵੇਂ ਜਿਆਦਾ ਸਿਰ-ਦਰਦੀ ਨਾ ਲਓ,ਜਾ ਤਾਂ ਇਹਨੂੰ ਖੜ੍ਹੀ ਰਹਿਣ ਦਿਉ,ਜਾ ਜਿੰਨੇ ਮਿਲ਼ਦੇ ਆ ਠੀਕ ਆ,ਕਿਸੇ ਗਰੀਬ ਨੂੰ ਦੇ ਦਿਉ,ਭਲਾ ਕਰਦੋ ਕਿਸੇ ਦਾ, ਨਾਲੇ ਸੱਚ …………..।
ਮੈ ਵੀ ਸ਼ਾਇਦ ਅੰਦਰੋਂ ਤਾਂ ਵੀ ਇਹੀ ਚਾਹੁੰਦਾ ਸੀ, ਸੋ ਮੈ ਉਸੇ ਗ੍ਰਾਹਕ ਦੇ ਨੰਬਰ ‘ਤੇ ਦੁਬਾਰਾ ਫੋਨ ਕਰ ਦਿੱਤਾ,ਕਿਹਾ ਤੁਸੀ ਆਪਣਾ ਫੋਨ ਨਾ ਵੇਚਿਓ,ਕੱਲ ਮੈਨੂੰ 24 ਹਜਾਰ ਦੇ ਕੇ ਸਕੂਟੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ