ਨਿੱਕੇ ਹੁੰਦਿਆਂ ਸਾਨੂੰ ਕਰੇਲਿਆਂ ਦੀ ਸਬਜੀ ਬੜੀ ਕੌੜੀ ਲੱਗਿਆ ਕਰਦੀ..!
ਸ਼ਾਇਦ ਇਹੀ ਵਜਾ ਸੀ ਕੇ ਘਰੇ ਬਹੁਤ ਘੱਟ ਹੀ ਬਣਿਆ ਕਰਦੀ..ਜੇ ਕਦੀ ਬਣਦੀ ਵੀ ਤਾਂ ਬੀਜੀ ਪਾਪਾ ਜੀ ਆਪਣੇ ਜੋਗੀ ਹੀ ਬਣਾਉਂਦੇ..!
ਫੇਰ ਵੀ ਟੇਸ਼ਨ ਤੇ ਮਿਲੇ ਰੇਲਵੇ ਦੇ ਕਵਾਟਰ ਕੋਲ ਬਣੀ ਸਬਜੀ ਵਾਲੀ ਥਾਂ ਵਿਚ ਪਿਤਾ ਜੀ ਇਸਨੂੰ ਹਰ ਸਾਲ ਬੀਜਿਆ ਕਰਦੇ..ਵੱਲਾਂ ਤੇ ਚੜੇ ਹਰੇ ਹਰੇ ਕਰੇਲੇ ਕੋਲੋਂ ਲੰਘਦਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹੀ ਰਹਿੰਦੇ..!
ਸਬਜੀ ਨੂੰ ਹੱਥ ਵਾਲਾ ਨਲਕਾ ਗੇੜ ਪਾਣੀ ਦੇਣਾ ਮੇਰੀ ਜੁੰਮੇਵਾਰੀ ਹੁੰਦੀ ਸੀ..!
ਪਿਤਾ ਜੀ ਅਕਸਰ ਹੀ ਕਿੰਨੇ ਲੋਕਾਂ ਨੂੰ ਸਬਜੀ ਮੁਫ਼ਤ ਵਿਚ ਹੀ ਵੰਡ ਦਿਆ ਕਰਦੇ..!
ਮਾਤਾ ਜੀ ਗਿਲਾ ਕਰਦੇ ਕੇ ਜੇ ਤੁਸਾਂ ਨੇ ਮੁਫ਼ਤ ਵਿਚ ਵੰਡਣੀ ਹੀ ਹੁੰਦੀ ਤਾਂ ਏਨੀ ਮੇਹਨਤ ਕਰਕੇ ਬੀਜਦੇ ਹੀ ਕਿਓਂ ਹੋ..ਉਹ ਅੱਗਿਓਂ ਹੱਸ ਛੱਡਿਆ ਕਰਦੇ..!
ਇੱਕ ਬਾਬਾ ਜੀ ਅਕਸਰ ਹੀ ਗੱਡੀਓਂ ਉੱਤਰ ਪਿੰਡ ਨੂੰ ਤੁਰੇ ਜਾਂਦੇ ਓਥੇ ਲੱਗੀ ਸਬਜੀ ਕੋਲ ਖਲੋ ਜਾਇਆ ਕਰਦੇ..ਪਿਤਾ ਜੀ ਕਿੰਨੀ ਸਾਰੀ ਸਬਜੀ ਓਹਨਾ ਦੇ ਝੋਲੇ ਵਿਚ ਪਾ ਦਿੰਦੇ..ਉਹ ਅੱਗਿਓਂ ਉਚੇਚਾ ਕਰੇਲਿਆਂ ਬਾਰੇ ਜਰੂਰ ਪੁੱਛਦੇ..ਫੇਰ ਪਿਤਾ ਜੀ ਵੱਲਾਂ ਵਿਚੋਂ ਲੱਭ-ਲੱਭ ਸਾਰੇ ਕਰੇਲੇ ਤੋੜ ਵੱਖਰੇ ਝੋਲੇ ਵਿਚ ਪਾ ਦਿਆ ਕਰਦੇ..!
ਉਹ ਬਾਬੇ ਹੂਰੀ ਓਨੀ ਦੇਰ ਤੱਕ ਛਾਵੇਂ ਬੈਠੇ ਗੱਲਾਂ ਮਾਰਦੇ ਰਹਿੰਦੇ ਜਿੰਨੀ ਦੇਰ ਗੋਡੀ ਕਰਦੇ ਪਿਤਾ ਜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sonu Singh
hello
Sonu Singh
Hii