ਜਸਨੂਰ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਾਓਣ ਆਈ ਸੀ। ਜਸਨੂਰ ਦਾ ਆਪਣਾ ਪਿੰਡ ਦੂਰ ਰਹਿ ਜਾਂਦਾ ਸੀ। ਰੋਜ ਤਾਂ ਵਾਪਸ ਘਰ ਜਾਇਆ ਨਹੀਂ ਸੀ ਜਾਣਾ, ਇਸ ਲਈ ਸਕੂਲ ਕੋਲ ਹੀ ਇਕ ਘਰ ਕਿਰਾਏ ਉਪਰ ਲੈ ਲਿਆ। ਦੋ ਪਤੀ-ਪਤਨੀ ਰਹਿੰਦੇ ਸਨ। ਇਕੱਲੇ ਹੀ ਸਨ। ਉਪਰ ਚੁਬਾਰੇ ਤੇ ਕਮਰਾ ਖਾਲੀ ਸੀ। ਕਿਰਾਇਆ ਵੀ ਜਿਆਦਾ ਨਹੀਂ ਸੀ।
ਬਾਪੂ ਜੀ ਜੀਤ ਸਿਉਂ ਹੁਰੀਂ ਵੀ ਬਹੁਤ ਮਿੱਠ ਬੋਲੜੇ ਸਨ। ਓਨਾ ਦੀ ਪਤਨੀ ਬੇਅੰਤ ਕੌਰ ਅੰਦਰ ਆਰਾਮ ਕਰਦੀ ਰਹਿੰਦੀ ਸੀ। ਓਹ ਜਿਆਦਾ ਬਾਹਰ ਨਹੀਂ ਸੀ ਨਿਕਲਦੀ। ਪਿੰਡ ਵਿੱਚ ਸੁਣਿਆ ਸੀ ਲੋਕਾਂ ਨੂੰ ਕਹਿੰਦੇ ਕਿ ਬਿਮਾਰ ਹੈ।
ਜਸਨੂਰ ਚਲੋ ਆਪਣਾ ਕੰਮ ਕਰਦੀ ਰਹੀ। ਸਕੂਲੋਂ ਸਭ ਕੰਮ ਨਬੇੜ ਕੇ ਵਾਪਸ ਆਂਓਦਿਆ ਉਸਨੂੰ ਸ਼ਾਮ ਦੇ ਪੰਜ ਵੱਜ ਜਾਇਆ ਕਰਦੇ। ਆਣ ਕੇ ਉਹ ਚਾਹ ਪੀ ਕੇ ਆਰਾਮ ਕਰਨ ਲੱਗ ਜਾਂਦੀ।
ਬਾਪੂ ਜੀ ਨਾਲ ਕਦੇ ਕੋਈ ਗੱਲ ਖਾਸ ਨਹੀਂ ਸੀ ਹੋਈ। ਬੱਸ ਮਹੀਨੇ ਬਾਅਦ ਤੈਅ ਤਰੀਕ ਤੇ ਕਿਰਾਇਆ ਫੜਾ ਦਿਆ ਕਰਦੀ। ਉਸਨੇ ਕਦੇ ਦੋਵੇਂ ਬਜੁਰਗਾਂ ਦੀ ਜਿੰਦਗੀ ਵਿੱਚ ਕੋਈ ਦਿਲਚਸਪੀ ਨਹੀਂ ਸੀ ਲਈ। ਬੇਅੰਤ ਕੌਰ ਹਮੇਸ਼ਾਂ ਆਪਣੇ ਕਮਰੇ ਅੰਦਰ ਹੀ ਰਹੀ।
ਸਰਦੀਆਂ ਦੇ ਦਿਨ ਸਨ। ਸਕੂਲੋਂ ਤੁਰਦੀ ਆਂਓਦੀ ਦੇ ਜਸਨੂਰ ਦੇ ਹੱਥ ਠਰ ਗਏ। ਅੰਦਰ ਆਈ ਤਾਂ ਮਾਤਾ ਜੀ ਬਾਹਰ ਬੈਠੇ ਸਨ। ਜਸਨੂਰ ਇਕਦਮ ਡਰ ਗਈ। ਕਦੇ ਦੇਖਿਆ ਨਹੀਂ ਸੀ ਮਾਤਾ ਨੂੰ ਬਾਹਰ ਉਸਨੇ। ਮਾਤਾ ਜਸਨੂਰ ਵੱਲ ਦੇਖੀ ਗਈ। ਜਸਨੂਰ ਕੋਲੋਂ ਲੰਘਦੀ ਸਤ ਸ੍ਰੀ ਅਕਾਲ ਬੁਲਾ ਕੇ ਪੌੜੀਆਂ ਚੜ ਗਈ।
ਮਾਤਾ ਬੇਅੰਤ ਕੌਰ ਵੀ ਮਗਰ ਹੀ ਚਲੀ ਗਈ। ਆਪਣੇ ਪਿੱਛੇ ਆਈ ਮਾਤਾ ਨੂੰ ਦੇਖ ਜਸਨੂਰ ਬੋਲੀ,
“ਹਾਂਜੀ ਮਾਂ? ਕੁੱਛ ਚਾਹੀਦਾ ਤੁਹਾਨੂੰ?”
“ਚਾਹੀਦਾ ਤਾਂ ਕੁੱਛ ਨੀ ਧੀਏ। ਸੁੱਖ ਨਾਲ ਪਰਮਾਤਮਾ ਦਾ ਦਿੱਤਾ ਸਭ ਕੁੱਛ ਐ। ਮੁੰਡਾ ਮੇਰਾ ਕੈਨੇਡਾ ਚ ਪੱਕਾ ਹੋਇਆ ਪਰਸੋਂ। ਫੂਨ ਆਇਆ ਸੀ ਓਦਾ। ਕਹਿੰਦਾ ਸੀ ਮਾਂ ਮੈਂ ਮੰਗਾਊਗਾ ਹੁੱਣ ਥੋਨੂੰ। ਮੈਂ ਕਿਹਾ ਪੁੱਤ ਏਸ ਉਮਰੇ ਮੈਂ ਕਿੱਥੇ ਆਊਂ। ਤੂੰ ਈ ਆ ਜਾ!! ਓਥੇ ਓਨੇ ਵਿਆਹ ਕਰਵਾ ਲਿਆ ਚਾਰ ਸਾਲ ਹੋਏ। ਸਾਡਾ ਇਕ ਪੋਤਾ ਹੈ। ਓਹ ਸਭ ਆ ਰਹੇ ਆ ਹੁੱਣ। ਏਸ ਲਈ ਧੀਏ ਤੂੰ ਇਹ ਕਮਰਾ ਖਾਲੀ ਕਰ ਦੇ ਹਫਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ