ਪੂਰਾਣੇ ਦਫਤਰ ਇੱਕ ਗੋਰਾ ਮੈਨੂੰ ਜਿਥੇ ਵੀ ਵੇਖਦਾ ਬੁੜ-ਬੁੜ ਕਰਨਾ ਸ਼ੁਰੂ ਕਰ ਦਿੰਦਾ..!
ਮੈਂ ਨਜਰਅੰਦਾਜ ਕਰਦਾ..ਇੱਕ ਦਿਨ ਕੋਲ ਹੀ ਆ ਗਿਆ..ਆਖਣ ਲੱਗਾ ਇਹ ਸਾਂਝਾ ਕਮਰਾ ਏ..ਤੂੰ ਸਾਰੇ ਦਿਨ ਇਥੇ ਨਹੀਂ ਬੈਠ ਸਕਦਾ..ਆਪਣੇ ਕਮਰੇ ਵਿਚ ਬੈਠਿਆ ਕਰ..!
ਮੈਂ ਕੁਝ ਨਾ ਆਖਿਆ ਪਰ ਮੈਨੇਜਰ ਨਾਲ ਗੱਲ ਕੀਤੀ..!
ਪੰਝੱਤਰ ਸਾਲ ਦੀ ਗੋਰੀ ਆਖਣ ਲੱਗੀ..ਹਰਪ੍ਰੀਤ ਮੈਨੂੰ ਪਤਾ ਏ ਕੇ ਤੇਰੀ ਸੋਚ ਬੜੀ ਸੰਵੇਦਨਸ਼ੀਲ ਏ..ਪਰ ਇੱਕ ਗੱਲ ਦੱਸਦੀ ਹਾਂ ਤੈਨੂੰ ਐਸੇ ਲੋਕ ਹਰ ਥਾਂ ਮਿਲਣਗੇ..ਚੋਭਾਂ ਲਾਉਣਗੇ..ਤੇਰੇ ਆਤਮ ਵਿਸ਼ਵਾਸ਼ ਦਾ ਘਾਣ ਕਰਨਗੇ..ਬਿਨਾ ਵਜਾ ਤੰਸ ਵੀ ਕੱਸਣਗੇ..ਬੋਲੀ ਕੱਪੜਿਆਂ ਤੇ ਅਤੇ ਹੋਰ ਵੀ ਕਿੰਨੀਆਂ ਚੀਜਾਂ ਤੇ..!
ਇਹਨਾਂ ਦੀ ਇੱਕ ਤਕਨੀਕ ਹੁੰਦੀ ਏ..ਪਹਿਲਾਂ ਅਗਲੇ ਨੂੰ ਆਪਣੇ ਪੱਧਰ ਤੇ ਲਿਆਉਣਗੇ ਫੇਰ ਨੈਗੇਟਿਵ ਊਰਜਾ ਨਾਲ ਭਰ ਦੇਣਗੇ..!
ਆਖਣ ਲੱਗੀ ਉਹ ਬੰਦਾ ਤੇਰੇ ਨਾਲ ਹੀ ਨਹੀਂ ਸਗੋਂ ਹੋਰਨਾਂ ਨਾਲ ਵੀ ਇੰਝ ਹੀ ਕਰਦਾ..ਉਸਨੂੰ ਬੱਸ ਨਜਰ ਅੰਦਾਜ ਕਰਿਆ ਕਰ ਜੇ ਫੇਰ ਵੀ ਗੱਲ ਨਾ ਬਣੇ ਤਾਂ ਦੱਸੀਂ..!
ਦੋਸਤੋ ਮੈਂ ਇੰਝ ਹੀ ਕੀਤਾ..ਮੁਸ਼ਕਿਲ ਹੱਲ ਹੋ ਗਈ..!
ਨਕਾਰਤਮਿਕਤਾ ਨੂੰ ਅਧਾਰ ਬਣਾ ਕੇ ਬੇਵਕੂਫ ਨੂੰ ਜਿੰਦਗੀ ਵਿਚੋਂ ਬਾਹਰ ਕੱਢਿਆ ਤੇ ਸਾਹ ਸੌਖਾ ਹੋ ਗਿਆ..!
ਸੋ ਦੋਸਤੋ ਕਦੇ ਵੀ ਐਸੀਆਂ ਅਲਾਮਤਾਂ ਨੂੰ ਏਨੀ ਗੱਲ ਸੋਚ ਆਪਣੇ ਵਜੂਦ ਨਾਲ ਚੰਬੋੜ ਕੇ ਨਾ ਰੱਖੋ ਕੇ ਲੋਕ ਕੀ ਆਖਣਗੇ..ਲੋਕਾਂ ਦੀ ਪ੍ਰਵਾਹ ਕਰਦੇ ਕਰਦੇ ਉਹ ਘਟੀਆ ਇਨਸਾਨ ਭਾਵੇਂ ਤੁਹਾਡੀ ਮਾਨਸਿਕਤਾ ਨੂੰ ਤਹਿਸ ਨਹਿਸ ਕਰ ਦੇਵੇ..!
ਉਸ ਗੋਰੀ ਨੂੰ ਅਕਸਰ ਪੁੱਛਦਾ ਕੇ ਮੇਰੀ ਮਾਂ ਦੀ ਉਮਰ ਦੀ ਹੈ ਅਜੇ ਵੀ ਕੰਮ ਕਰੀ ਜਾਂਦੀ ਏਂ..ਅੱਗੋਂ ਆਖਦੀ ਜਦੋਂ ਤੇਰੀ ਉਮਰ ਦੀ ਸਾਂ ਤਾਂ ਬੜੀ ਕਮਾਈ ਕੀਤੀ..ਪਰ ਸਾਂਭੀ ਨਹੀਂ..ਕਿਓੰਕੇ ਪਤਾ ਹੀ ਨਹੀਂ ਸੀ ਕੇ ਬਿਮਾਰੀ ਕੀ ਹੁੰਦੀ ਅਤੇ ਬੁੜਾਪਾ ਕੀ ਹੁੰਦਾ..ਹਮੇਸ਼ਾ ਸੋਚਦੀ ਕੇ ਜਦੋਂ ਆਉਣ ਲੱਗੇਗਾ ਤਾਂ ਜਰੂਰ ਦੱਸੇਗਾ..ਪਰ ਜਦੋਂ ਆਇਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ