ਸੋਹਣੀ ਤਾਂ ਉਹ ਕੋਈ ਖਾਸ ਨਹੀਂ ਸੀ ,ਪਰ ਇੱਕ ਖਿੱਚ ਸੀ ਉਸ ‘ਚ। ਰੰਗ ਜ਼ਰੂਰ ਗੋਰਾ ਸੀ ਪਰ ਨੈਣ -ਨਕਸ਼ ਕੋਈ ਜਿਆਦਾ ਤਿੱਖੇ ਨਹੀਂ ਸਨ ਪਰ ਜੱਚਦੀ ਬਹੁਤ ਸੀ। ਕਾਰਨ ਉਸਦਾ ਹਾਸਾ ਸੀ । ਲੱਗਦਾ ਸੀ ਫੁੱਲ ਖਿੜਦੇ ਹੀ ਉਸਦੇ ਹਾਸੇ ਕਰਕੇ ਆ। ਲੱਗਦਾ ਸੀ ਜੇ ਉਹ ਨਾ ਹੱਸੀ ਪੰਛੀ ਉੱਡਣਾ ਭੁੱਲ ਜਾਣਗੇ। ਪੂਰੀ ਕਾਇਨਾਤ ਉਸਦੇ ਹਾਸੇ ਕਰਕੇ ਹੀ ਤਾਂ ਖੇੜੇ ‘ਚ ਆਉਂਦੀ ਸੀ। ਜਦੋਂ ਦੇਖੋ ਹੱਸਦੀ ਹੀ ਰਹਿੰਦੀ ਸੀ। ਉਸਦਾ ਅਸਲੀ ਨਾਮ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ,ਸਾਰੇ ਹੱਸਮੁੱਖ ਹੀ ਕਹਿੰਦੇ ਸੀ ।
ਇੱਕ ਦਿਨ ਪਤਾ ਲੱਗਿਆ ਵੀ ਹੱਸਮੁੱਖ ਦਾ ਵਿਆਹ ਹੋ ਗਿਆ । ਮੁੰਡਾ ਚੰਡੀਗੜ੍ਹ ਦਾ ਸੀ ਤੇ ਬੜਾ ਪਿਆਰ ਕਰਦਾ ਸੀ ਉਸਨੂੰ।
ਬਹੁਤ ਖੁਸ਼ ਸੀ ਹੱਸਮੁੱਖ ਪਰ ਵਿਆਹ ਤੋਂ ਇੱਕ ਮਹੀਨਾ ਬਾਦ ਪੇਕੇ ਦੋ ਦਿਨ ਮਿਲਣ ਦਾ ਕਹਿ ਕੇ ਆਈ ਵਾਪਸ ਹੀ ਨਹੀਂ ਗਈ। ਪਤੀ ਲੈਣ ਆਇਆ , ਉਹ ਨਾ ਗਈ ਤੇ ਨਾ ਕੁਝ ਦੱਸਿਆ । ਥੋੜੇ ਦਿਨਾਂ ਬਾਦ ਸੱਸ ਸਹੁਰਾ ਆਏ ਤਾਂ ਉਹਨਾਂ ਨਾਲ ਤਾਂ ਗੱਲ ਵੀ ਨਹੀਂ ਕੀਤੀ । ਮਾਂ ਨੇ ਬਹੁਤ ਵਾਰ ਸਹੁਰੇ ਨਾ ਜਾਣ ਦਾ ਕਾਰਨ ਪੁੱਛਣਾ ਪਰ ਹਰ ਵਾਰ ਉਹ ਖਿੱਝ ਕੇ ਅੰਦਰ ਚਲੀ ਜਾਂਦੀ। ਨਾ ਕਿਸੇ ਨਾਲ ਕੋਈ ਗੱਲ ਕਰਦੀ ਸੀ ਤੇ ਨਾ ਰੱਜਕੇ ਖਾਂਦੀ ਪੀਂਦੀ ਸੀ , ਹੱਸਣਾ ਤਾਂ ਬਿਲਕੁਲ ਭੁੱਲ ਹੀ ਗਈ ਸੀ। ਮਾਂ ਨੂੰ ਵੀ ਬਹੁਤ ਫਿਕਰ ਰਹਿੰਦਾ ਸੀ ਉਸਦਾ, ਦੱਸਦੀ ਵੀ ਤਾਂ ਕੁਝ ਨਹੀਂ ਸੀ ਕਿਸੇ ਨੂੰ।
ਥੱਕ ਹਾਰ ਕੇ ਪਤੀ ਨੇ ਆਪਣੇ ਕੁਝ ਰਿਸ਼ਤੇਦਾਰ ਬੁਲਾਏ ਤੇ ਪੰਚਾਇਤ ਲੈ ਕੇ ਸਹੁਰੇ ਘਰ ਗਿਆ ,ਨਾਲ ਉਸਦੇ ਮਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ