ਵਿਆਹ ਸ਼ਬਦ ਸੁਣਦਿਆਂ ਹੀ ਸਾਡੇ ਮਨ ਅੰਦਰ ਨੱਚਣ -ਗਾਉਣ, ਵੱਖ-ਵੱਖ ਪਕਵਾਨ ਖਾਣ, ਵੰਨ-ਸੁਵੰਨੇ ਕੱਪੜੇ ਪਾਉਂਣ ਦੇ ਚਾਅ ਉਮੜ ਪੈਂਦੇ ਹਨ। ਲਾੜੇ- ਲਾੜੀ ਦੇ ਨਾਨਕੇ, ਦਾਦਕੇ ਇਕੱਠੇ ਹੋ ਕਿ ਘੋੜੀਆਂ, ਸੁਹਾਗ ਗਾਉਂਦੇ ਤੇ ਇੱਕ ਦੂਜੇ ਨੂੰ ਸਿੱਠਣੀਆਂ ਸੁਣਾ ਕੇ ਮਜ਼ਾਕੀਆ ਲਹਿਜ਼ੇ ਨਾਲ ਨਿਹਾਲ ਕਰਦੇ ਹਨ। ਕਈ ਵਾਰ ਵਿਆਹ ਵਿੱਚ ਕੁਝ ਅਜਿਹੀਆਂ ਹਾਸੋ ਹੀਣੀਆ ਘਟਨਾਵਾਂ ਵਾਪਰਦੀਆਂ ਹਨ ਜੋ ਕਿ ਪੀੜ੍ਹੀ ਦਰ ਪੀੜ੍ਹੀ ਲੋਕ ਆਪਣੇ ਬੱਚਿਆਂ ਨੂੰ ਕਿੱਸੇ ਦੇ ਰੂਪ ਵਿੱਚ ਸੁਣਾਉਂਦੇ ਹਨ। ਕੁਝ ਕੁ ਦਿਨ ਪਹਿਲਾਂ ਅਜਿਹਾ ਹੀ ਇੱਕ ਕਿੱਸਾ ਸੁਣਨ ਨੂੰ ਮਿਲਿਆ ਜੋ ਕਿ ਸੱਠ ਕੁ ਦੇ ਦਹਾਕੇ ਵਿੱਚ ਦੋ ਚੰਗੇ ਠਾਠ-ਬਾਠ ਵਾਲੇ ਪਰਿਵਾਰਾਂ ਦੇ ਧੀ- ਪੁੱਤਰ ਦੇ ਹੋਏ ਵਿਆਹ ਸਮੇਂ ਵਾਪਰਿਆ।
ਇਸ ਵਿਆਹ ਦੀ ਖ਼ਾਸੀਅਤ ਇਹ ਸੀ ਕਿ ਪਿੰਡ ਵਿੱਚ ਪਹਿਲੀ ਵਾਰ ਕੋਈ ਬਰਾਤ ਘੋੜਿਆਂ, ਟਾਂਗਿਆਂ ਦੀ ਥਾਂ ਕਾਰਾਂ ਤੇ ਚੱਲੀ ਸੀ। ਲੜਕੇ ਦਾ ਨਾਨਕਾ ਪਰਿਵਾਰ ਕਾਫ਼ੀ ਜ਼ਮੀਨ ਹੋਣ ਕਰਕੇ ਤਕੜੇ ਰੋਹਬ ਵਾਲਾ ਮੰਨਿਆ ਜਾਂਦਾ ਸੀ ਤੇ ਓਹਨਾਂ ਹੀ ਆਪਣੇ ਕੋਲੋਂ ਕਿਰਾਏ ਤੇ ਵਿਆਹ ਤੇ ਜਾਣ ਲਈ ਬਰਾਤ ਨੂੰ ਟੈਕਸੀ ਕਾਰਾਂ ਬੁੱਕ ਕਰਵਾ ਕੇ ਦਿੱਤੀਆਂ ਸਨ।
ਬਰਾਤ ਖੁਸ਼ੀ-ਖੁਸ਼ੀ ਕੁੜੀ ਵਾਲਿਆਂ ਘਰ ਢੁਕੀ, ਵਧੀਆ ਸ਼ਗਨ ਵਿਹਾਰ ਕੀਤੇ ਗਏ। ਲਾਵਾਂ ਹੋਣ ਤੋਂ ਬਾਅਦ ਲੜਕੀ ਵਾਲਿਆਂ ਬਰਾਤ ਨੂੰ ਲੌਢੇ ਵੇਲ਼ੇ ਰੋਟੀ ਖਵਾਉਣ ਲਈ ਮੇਜ਼ ਕੁਰਸੀਆਂ ਲਗਾ ਕੇ ਬਿਠਾਇਆ।
ਰੋਟੀ ਖਾਂਦਿਆਂ ਵਾਜੇ ਵਾਲ਼ੇ ਨੇ ਉਸ ਸਮੇਂ ਦਾ ਨਵਾਂ ਆਇਆ ਤੇ ਬਹੁਤ ਮਕਬੂਲ ਹੋਇਆ ਦੋਗਾਣਾ ਜੋੜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ