More Punjabi Kahaniya  Posts
ਪਹਿਲਾ ਪਿਆਰ ਕਿ ਦੋਸਤੀ ਭਾਗ 2


ਤਾਰੀ ਅਤੇ ਚੰਨੀ ਫੇਰ ਵੀ ਕਿਸੇ ਤਰਾਂ ਘਰ ਤੋਂ ਬਾਹਰ ਕਾਲਿਜ ਦੇ ਬਹਾਨੇ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਹੀ ਲੈਂਦੇ। ਇਸੇ ਤਰਾਂ ਇੱਕ ਦਿਨ ਤਾਰੀ ਨੂੰ ਸਿਖਰ ਦੁਪਹਿਰੇ ਪਾਰਕ ਵਿੱਚ ਜਿਥੇ ਉਹ ਅਕਸਰ ਦੁਪਹਿਰ ਨੂੰ ਮਿਲਦੇ ਹੁੰਦੇ ਕਿਉਂਕਿ ਦੁਪਹਿਰ ਨੂੰ ਪਾਰਕ ਤਕਰੀਬਨ ਖਾਲੀ ਹੁੰਦਾ ਸੀ ਇੱਕਲੇ ਨੂੰ ਬੈਠਾ ਦੇਖ ਕਿ ਉਸ ਕੋਲ ਆਈ। ਚੰਨੀ ਦੀ ਮੁੱਠੀ ਬੰਦ ਸੀ। ਚੰਨੀ ਨੇ ਤਾਰੀ ਨੂੰ ਪੁੱਛਿਆ, ਅੜਿਆ ਕਿੰਨਾ ਕੁ ਚਾਹੁੰਦਾ ਹੈਂ ਮੈਨੂੰ?’ ਤਾਰੀ ਨੇ ਕਿਹਾ ‘ਅਜਮਾ ਕੇ ਦੇਖਲਾ।’ ਚੰਨੀ ਨੇ ਮੁੱਠੀ ਖੋਲ ਕੇ ਤਾਰੀ ਦੇ ਅੱਗੇ ਕਰ ਦਿੱਤੀ। ਤਾਰੀ ਉਸ ਦੇ ਹੱਥ ਵਿਚਲੇ ਸਮਾਨ ਨੂੰ ਦੇਖਦਾ ਰਹਿ ਗਿਆ ਤੇ ਚੰਨੀ ਤੋਂ ਪੁਛਿਆ,’ਸਭ ਕੁਛ ਸੋਚ ਲਿਆ ਹੈ ਤੂੰ।’ ਚੰਨੀ ਨੇ ਹਾਂ ਵਿੱਚ ਹੁੰਗਾਰਾ ਭਰ ਦਿੱਤਾ। ਚੰਨੀ ਦੇ ਹੱਥ ਵਿਚ ਸੰਧੂਰ ਸੀ। ਤਾਰੀ ਨੇ ਵੀ ਚੰਨੀ ਦੀਆਂ ਭਾਵਨਾਵਾਂ ਸਮਝਦੇ ਹੋਏ ਸੰਧੂਰ ਵਿਚੋਂ ਇੱਕ ਚੁਟਕੀ ਭਰੀ ਅਤੇ ਚੰਨੀ ਦੀ ਮਾਂਗ ਵਿਚ ਭਰ ਦਿੱਤੀ।ਚੰਨੀ ਨੇ ਤਾਰੀ ਦੇ ਪੈਰੀਂ ਹੱਥ ਲਾਇਆ ਅਤੇ ਤਾਰੀ ਨੇ ਚੰਨੀ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਸੀਨੇ ਨਾਲ ਲਾ ਲਿਆ ਅਤੇ ਕਿਹਾ ਕਿ ਤੇਰੀ ਜਗਾਹ ਮੇਰੇ ਪੈਰਾਂ ਵਿੱਚ ਨਹੀਂ, ਬਲਕਿ ਮੇਰੇ ਦਿਲ ਵਿਚ ਹੈ। ਉਸ ਦਿਨ ਦੋਨਾਂ ਨੇ ਪਹਿਲੀ ਵਾਰ ਇੱਕ ਦੂਜੇ ਦੇ ਬੁੱਲਾਂ ਤੇ ਹਲਕਾ ਜਿਹਾ ਚੁੰਬਨ ਲਿਆ। ਦੋਨੋਂ ਬਹੁਤ ਖੁਸ਼ ਸਨ।
ਚੰਨੀ ਨੇ ਤਾਰੀ ਨੂੰ ਕਿਹਾ ਕਿ ਮੈਨੂੰ ਏਥੋਂ ਕਿਤੇ ਦੂਰ ਲੈ ਚੱਲ। ਤਾਰੀ ਨੇ ਕਿਹਾ ਕਿ ਇੱਕ ਤਾਂ ਆਪਾਂ ਆਪਣੇ ਪੈਰਾਂ ਤੇ ਹਾਲੇ ਖੜ੍ਹੇ ਨਹੀਂ ਹੋਏ। ਦੂਜਾ ਮੈਂ ਜੇ ਤੈਨੂੰ ਲੈ ਕੇ ਗਿਆ ਤਾਂ ਦੋਨਾਂ ਪਰਿਵਾਰਾਂ ਦੀ ਸਹਿਮਤੀ ਨਾਲ ਨਹੀਂ ਤਾਂ ਇੱਕ ਤਰਾਂ ਨਾਲ ਆਪਣਾ ਵਿਆਹ ਤਾਂ ਹੋ ਹੀ ਚੁੱਕਾ ਹੈ। ਹੁਣ ਘਰ ਦਿਆਂ ਅੱਗੇ ਸ਼ਰਤ ਰੱਖ ਦੇਵਾਂਗੇ ਕਿ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ ਅਤੇ ਵਿਆਹ ਕਰਵਾਉਣਾ ਚਾਹੁੰਦੇ ਹਾਂ। ਮੰਨ ਗਏ ਤਾਂ ਠੀਕ ਹੈ ਨਹੀਂ ਸਾਰੀ ਉਮਰ ਕੁਆਰੇ ਰਹਾਂਗੇ। ਚੰਨੀ ਬਹੁਤ ਖੁਸ਼ ਹੋਈ ਅਤੇ ਕਿਹਾ ਕਿ ਮੈਂ ਤੈਨੂੰ ਕਿੰਨਾ ਵੀ ਜੋਰ ਪਾਵਾਂ ਇਥੋਂ ਲੈ ਕੇ ਜਾਣ ਲਈ, ਪਰ ਤੁਸੀਂ ਨਹੀਂ ਮੰਨਣਾ। ਤਾਰੀ ਅਤੇ ਚੰਨੀ ਨੇ ਉਸ ਦਿਨ ਤੋੰ ਬਾਅਦ ਵੀ ਕਦੇ ਆਪਣੀ ਹੱਦ ਨਹੀਂ ਟੱਪੀ, ਸਿਵਾਏ ਬੁੱਲਾਂ ਤੇ ਇੱਕ ਹਲਕੇ ਜਿਹੇ ਚੁੰਬਨ ਤੋਂ ਬਿਨਾਂ।
ਤਾਰੀ ਅਤੇ ਚੰਨੀ ਹੁਣ ਬਹੁਤ ਖੁਸ਼ ਰਹਿਣ ਲੱਗੇ। ਤਾਰੀ ਨੇ ਸੋਚ ਲਿਆ ਸੀ ਕਿ ਹੁਣ ਪਹਿਲਾਂ ਕੁਝ ਬਣ ਕੇ ਦਿਖਾਵਾਂਗਾ, ਫੇਰ ਚੰਨੀ ਦਾ ਹੱਥ ਉਸ ਦੇ ਪਰਿਵਾਰ ਕੋਲੋਂ ਮੰਗੇਗਾ। ਹਾਲਾਂਕਿ ਉਸਨੂੰ ਭੋਰਾ ਵੀ ਉਮੀਦ ਨਹੀਂ ਸੀ ਕਿ ਦੋਨੋਂ ਪਰਿਵਾਰ ਸਹਿਮਤ ਹੋ ਜਾਣਗੇ। ਕਿਉਂਕਿ ਉਨ੍ਹਾਂ ਦਿਨਾਂ ਵਿੱਚ ਇੰਟਰਕਾਸਟ ਮੈਰਿਜ ਨਹੀਂ ਹੁੰਦੀ ਸੀ। ਤਾਰੀ ਜੱਟਾਂ ਦਾ ਮੁੰਡਾ ਸੀ ਤੇ ਚੰਨੀ ਪੰਡਿਤਾਂ ਦੀ ਕੁੜੀ ਸੀ।
ਸਮਾਂ ਲੰਘਦਾ ਗਿਆ। ਤਾਰੀ ਹੁਣ ਚੰਨੀ ਤੇ ਆਪਣਾ ਹੱਕ ਸਮਝਣ ਲੱਗ ਪਿਆ ਸੀ। ਉਸਨੂੰ ਚੰਨੀ ਦਾ ਕਿਸੇ ਹੋਰ ਮੁੰਡੇ ਨਾਲ ਹਸਣਾ ਬੋਲਣਾ ਚੰਗਾ ਲੱਗਣੋਂ ਹਟ ਗਿਆ, ਭਾਵੇਂ ਉਹ ਆਮ ਗੱਲਾਂ ਹੀ ਕਰਦੇ ਹੋਣ। ਤਾਰੀ ਨੇ ਚੰਨੀ ਨੂੰ ਕਈ ਵਾਰ ਟੋਕਿਆ ਕਿ ਬਾਹਰ ਕਿਸੇ ਨਾਲ ਘੱਟ ਵੱਧ ਹੀ ਬੋਲਿਆ ਕਰ। ਤਾਰੀ ਨੂੰ ਲਗਦਾ ਸੀ ਕਿ ਕਿਤੇ ਕੋਈ ਚੰਨੀ ਨੂੰ ਉਸ ਤੋੰ ਖੋਹ ਕੇ ਨਾ ਲੈ ਜਾਵੇ।
ਪਤਾ ਨਹੀਂ ਤਾਰੀ ਨੂੰ ਆਪਣੇ ਪਿਆਰ ਤੇ ਭਰੋਸਾ ਨਹੀਂ ਸੀ ਜਾਂ ਚੰਨੀ ਦੇ ਪਿਆਰ ਤੇ। ਪਰਿਵਾਰਾਂ ਦੀਆਂ ਪਾਬੰਦੀਆਂ ਨੇ ਅੱਗ ਉੱਤੇ ਘੀ ਦਾ ਕੰਮ ਕੀਤਾ। ਤਾਰੀ ਚੰਨੀ ਨੂੰ ਲੈ ਕੇ ਬਹੁਤ ਜਿਆਦਾ ਫ਼ਿਕਰਮੰਦ ਰਹਿਣ ਲੱਗਾ। ਉਸਨੂੰ ਲੱਗਦਾ ਸੀ ਕਿ ਕੋਈ ਚੰਨੀ ਨੂੰ ਉਸ ਤੋਂ ਦੂਰ ਕਰ ਰਿਹਾ ਸੀ। ਚੰਨੀ ਤੇ ਤਾਰੀ ਦੀਆਂ ਹੁਣ ਮੁਲਾਕਾਤਾਂ ਵੀ ਬਹੁਤ ਘੱਟ ਗਈਆਂ ਸਨ। ਤਾਰੀ ਹਰ ਰੋਜ਼ ਦੁਪਹਿਰ ਨੂੰ ਜਿਸ ਦਰਖਤ ਥੱਲੇ ਚੰਨੀ ਨੂੰ ਮਿਲਦਾ ਹੁੰਦਾ ਸੀ ਹਰ ਰੋਜ਼ ਉਸਦੀ ਉਡੀਕ ਕਰਦਾ ਰਹਿੰਦਾ, ਪਰ ਚੰਨੀ ਨਾ ਆਉਂਦੀ। ਤਾਰੀ ਦੇ ਦਿਮਾਗ ਵਿੱਚ ਇਹ ਗੱਲ ਨਾ ਆਈ ਕਿ ਸ਼ਾਇਦ ਕੁੜੀ ਹੋਣ ਕਰਕੇ ਉਸਤੇ ਤਾਰੀ ਨਾਲੋਂ ਵੀ ਜਿਆਦਾ ਪਾਬੰਦੀਆਂ ਲੱਗੀਆਂ ਹੋਣ।
ਤਾਰੀ ਨੇ ਪੜ੍ਹਾਈ ਵੱਲ ਧਿਆਨ ਦੇਣਾ ਘੱਟ ਕਰ ਦਿੱਤਾ ਸੀ। ਜਦੋਂ ਵੀ ਉਹ ਪੜ੍ਹਨ ਬੈਠਦਾ ਉਸਨੂੰ ਪ੍ਰਤੀਤ ਹੁੰਦਾ ਕਿ ਕੋਈ ਚੰਨੀ ਨੂੰ ਉਸ ਤੋਂ ਦੂਰ ਲੈ ਕੇ ਜਾ ਰਿਹਾ। ਰਾਤਾਂ ਦੀ ਫੇਰ ਨੀਂਦ ਹਰਾਮ ਹੋ ਗਈ। ਅੱਖਾਂ ਬੰਦ ਕਰਣ ਸਾਰ ਹੀ ਉਸ ਦੀਆਂ ਅੱਖਾਂ ਅੱਗੇ ਓਹੀ ਚੰਨੀ ਦਾ ਦੂਰ ਹੋਣਾ ਪ੍ਰਤੀਤ ਹੋਣ ਲੱਗਦਾ। ਤਾਰੀ ਨੇ ਖਾਣਾ ਪੀਣਾ ਵੀ ਬਹੁਤ ਘਟਾ ਦਿੱਤਾ ਅਤੇ ਕਾਲਿਜ ਵਿੱਚ ਵੀ ਸਾਰੀ ਰਾਤ ਦਾ ਜਾਗਦਾ ਹੋਣ ਕਾਰਣ ਉਸ ਦੀਆਂ ਅੱਖਾਂ ਲਾਲ ਰਹਿਣ ਲੱਗੀਆਂ। ਦਿਮਾਗ ਤੇ ਹਮੇਸ਼ਾਂ ਚੰਨੀ ਦੇ ਦੂਰ ਜਾਣ ਦਾ ਖੌਫ ਬਣਿਆ ਰਹਿੰਦਾ ਸੀ। ਉਸਨੂੰ ਇਹ ਸੀ ਕਿ ਪਹਿਲਾਂ ਵੀ ਅੱਖ ਬਚਾ ਕੇ ਓਹ ਪਾਰਕ ਵਿੱਚ ਦੁਪਹਿਰ ਨੂੰ ਮਿਲ ਲੈਂਦੇ ਸਨ, ਹੁਣ ਚੰਨੀ ਕਿਉਂ ਨਹੀਂ ਆਉਂਦੀ। ਉਸਦਾ ਧਿਆਨ ਇਸ ਗੱਲ ਵੱਲ ਨਾ ਗਿਆ ਕਿ ਸ਼ਾਇਦ ਓਹਨਾ ਦੋਨਾਂ ਨੂੰ ਕਿਸੇ ਨੇ ਦੇਖ ਕੇ ਚੰਨੀ ਦੇ ਘਰ ਨਾ ਦੱਸ ਦਿੱਤਾ ਹੋਵੇ। ਤਾਰੀ ਅਤੇ ਚੰਨੀ ਦਾ ਮਿਲਣਾ ਹੁਣ ਬਿਲਕੁਲ ਬੰਦ ਹੋ ਚੁੱਕਾ ਸੀ।
ਤਾਰੀ ਸਾਰੀ ਰਾਤ ਅੱਖਾਂ ਅੱਖਾਂ ਵਿਚ ਜਾਗਦਾ ਹੀ ਕੱਢਦਾ। ਉਸਦੀ ਸਿਹਤ ਵੀ ਖਰਾਬ ਰਹਿਣ ਲੱਗੀ। ਇੱਕ ਵਾਰ ਤਾਰੀ ਡਾਕਟਰ ਸਿਰ ਦਰਦ ਹੋਣ ਕਾਰਨ ਡਾਕਟਰ ਕੋਲ ਗਿਆ। ਡਾਕਟਰ ਨੇ ਉਸਨੂੰ ਦਵਾਈ ਦਿੰਦੇ ਹੋਏ ਕਿਹਾ ਕਿ ਆ ਦਵਾਈ ਲੈ ਕਿ ਇੱਕ ਘੰਟਾ ਸੋਂ ਜਾਣਾ ਹੈ।ਤਾਰੀ ਨੇ ਡਾਕਟਰ ਨੂੰ ਕਿਹਾ ਕਿ ਉਸਨੂੰ ਤਾਂ ਰਾਤ ਨੂੰ ਵੀ ਨੀਂਦ ਨਹੀਂ ਆਉਂਦੀ, ਦਿਨ ਵਿਚ ਕਿੰਵੇਂ ਆਵੇਗੀ। ਡਾਕਟਰ ਨੇ 2 ਗੋਲੀਆਂ ਨੀਂਦ ਦੀਆਂ ਦੇ ਦਿੱਤੀਆਂ। ਤਾਰੀ ਘਰ ਆ ਕੇ ਓਹ ਦਵਾਈ ਲੈ ਕੇ ਪੈ ਗਿਆ। ਪਹਿਲਾਂ ਪਿਹਲਾਂ 2-3 ਮਿੰਟ ਚੰਨੀ ਉਸਦੀਆਂ ਅੱਖਾਂ ਸਾਹਮਣੇ ਆਈ ਅਤੇ ਫੇਰ ਉਸਨੂੰ ਪਤਾ ਵੀ ਨਾ ਲੱਗਾ ਕਿ ਕਦੋਂ ਉਸਨੂੰ ਨੀਂਦ ਆ ਗਈ। 5 ਘੰਟੇ ਬਾਅਦ ਉਸਦੀ ਅੱਖ ਖੁੱਲੀ ਤੇ ਦਿਮਾਗ ਨੂੰ ਤਰੋ ਤਾਜ਼ਾ ਪਾਇਆ। ਇਸ ਦਿਨ ਰਾਤ ਨੂੰ ਵੀ ਤਾਰੀ ਨੂੰ ਵਧੀਆ ਨੀਂਦ ਆਈ। ਅਗਲੇ ਦੀ ਸਵੇਰੇ ਉਹ ਉਠ ਕੇ ਨਾਹ ਧੋ ਕੇ ਪੱਗ ਬੰਨਕੇ ਕਾਲਿਜ ਚਲਾ ਗਿਆ। ਦੁਪਹਿਰ ਤੱਕ ਠੀਕ ਰਿਹਾ, ਫੇਰ ਉਸ ਤੋਂ ਬਾਅਦ ਫੇਰ ਉਸਨੂੰ ਚੰਨੀ ਦੀ ਯਾਦ ਸਤਾਉਣ ਲੱਗੀ। ਉਸ ਦਿਨ ਤਾਰੀ ਕਾਲਿਜ ਵਿਚੋਂ ਹਾਫ ਬਰੇਕ ਦੁਰਾਨ ਹੀ ਘਰ ਆ ਗਿਆ ਅਤੇ ਨੀਂਦ ਵਾਲੀ ਖਾਲੀ ਦਵਾਈ ਦਾ ਪੱਤਾ ਲੈ ਕੇ ਮੈਡੀਕਲ ਸਟੋਰ ਵੱਲ ਚਲਾ ਗਿਆ। ਤਾਰੀ ਨੇ ਉਹ ਖਾਲੀ ਪੱਤਾ ਮੈਡੀਕਲ ਵਾਲੇ ਦੇ ਅੱਗੇ ਕਰ ਦਿੱਤਾ ਅਤੇ 2 ਪਤਿਆਂ ਦੀ ਮੰਗ ਕੀਤੀ। ਮੈਡੀਕਲ ਵਾਲੇ ਨੇ ਵੀ ਬਿਨਾਂ ਕੋਈ ਨਾ ਨੁੱਕਰ ਕੀਤੇ ਬਗੈਰ 2 ਪਤੇ ਤਾਰੀ ਨੂੰ ਫੜਾ ਦਿੱਤੇ। ਉਨ੍ਹਾਂ ਦਿਨਾਂ ਵਿਚ ਨੀਂਦ ਦੀਆਂ ਗੋਲੀਆਂ ਕੰਪੋਜ਼ ਜਾਂ ਐਲਪਰੈਕਸ ਆਮ ਮਿਲ ਜਾਂਦੀਆਂ ਸਨ, ਅੱਜ ਵਾਂਗ ਨਹੀਂ ਕਿ ਡਾਕਟਰ ਦੀ ਪਰਚੀ ਤੋਂ ਬਿਨਾਂ ਕੋਈ ਦਵਾਈ ਮਿਲਜੇ । ਕੋਈ ਪੁੱਛ ਪੜਤਾਲ ਨਹੀਂ ਕਰਦਾ ਸੀ।
ਘਰ ਆ ਕੇ ਤਾਰੀ ਨੇ ਦੋ ਗੋਲੀਆਂ ਖਾਧੀਆਂ ਤੇ ਅਰਾਮ ਨਾਲ ਮੰਜੇ ਤੇ ਪੈ ਗਿਆ। ਕੁਝ ਮਿੰਟਾਂ ਬਾਅਦ ਹੀ ਤਾਰੀ ਨੂੰ ਨੀਂਦ ਆ ਗਈ। ਇਸ ਤਰਾਂ ਹੌਲੀ ਹੌਲੀ ਤਾਰੀ ਦੀ ਗੋਲੀਆਂ ਖਾਣ ਦੀ ਆਦਤ ਬਣ ਗਈ। ਹੁਣ ਉਸਦੀ ਖੁਰਾਕ 2 ਗੋਲੀਆਂ ਤੋਂ ਇੱਕ ਪੱਤਾ ਭਾਵ 10 ਗੋਲੀਆਂ ਹੋ ਗਈਆਂ ਸਨ। ਗੋਲੀਆਂ ਖਾ ਕੇ ਓਹ ਚੰਨੀ ਨੂੰ ਬਿਲਕੁਲ ਭੁੱਲ ਜਾਂਦਾ ਸੀ ਅਤੇ ਸਾਰੀ ਰਾਤ ਆਉਂਦਾ ਰਹਿੰਦਾ ਸੀ। ਫੇਰ ਤਾਰੀ ਨੇ ਦਿਨ ਵਿਚ ਵੀ ਉਹ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੁਣ ਤਾਰੀ ਹਰ ਸਮੇਂ ਗੋਲੀਆਂ ਦੇ ਨਸ਼ੇ ਵਿੱਚ ਰਹਿੰਦਾ ਸੀ।ਕਾਲਿਜ ਵਿੱਚ ਉਸਨੇ ਆਪਣਾ ਕੋਈ ਪੱਕਾ ਯਾਰ ਵੀ ਨਹੀਂ ਬਣਾਇਆ ਸੀ ਜਿਸ ਨਾਲ ਉਹ ਆਪਣਾ ਦੁੱਖ ਸਾਂਝਾ ਕਰ ਲਵੇ, ਕਿਉਂਕਿ ਚੰਨੀ ਨੇ ਉਸਨੂੰ ਸਹੁੰ ਪਵਾਈ ਹੋਈ ਸੀ ਕਿ ਆਪਣੇ ਪਿਆਰ ਦੀ ਗੱਲ ਆਪਣੇ ਕਿਸੇ ਦੋਸਤ ਕੋਲ ਨਹੀਂ ਕਰਨੀ।
ਓਧਰ ਚੰਨੀ ਨੂੰ ਸ਼ਾਇਦ ਪਤਾ ਵੀ ਨੀ ਲੱਗਾ ਹੋਣਾ ਕਿ ਤਾਰੀ ਹੁਣ ਹਮੇਸ਼ਾਂ ਨਸ਼ੇ ਦੀਆਂ ਗੋਲੀਆਂ ਦੀ ਲੋਰ ਵਿਚ ਰਹਿੰਦਾ ਹੈ। ਸ਼ਾਇਦ ਜੇਕਰ ਉਸਨੂੰ ਪਤਾ ਲੱਗ ਜਾਂਦਾ ਤਾਂ ਉਹ ਜਰੂਰ ਤਾਰੀ ਕੋਲ ਆਉਂਦੀ। ਇਹ ਪਤਾ ਨਹੀਂ ਤਾਰੀ ਦਾ ਵਿਸ਼ਵਾਸ ਸੀ ਜਾਂ ਭੁਲੇਖਾ।
ਕਾਲਿਜ ਦਾ ਉਸ ਸਾਲ ਦਾ ਰਿਜ਼ਲਟ ਆਇਆ, ਤਾਰੀ ਫੇਲ ਹੋ ਗਿਆ ਸੀ। ਇਸ ਗੱਲ ਦਾ ਤਾਰੀ ਨੂੰ ਬੜਾ ਹੀ ਧੱਕਾ ਲੱਗਾ ਕਿ ਜਿਹੜਾ ਜਗਤਾਰ ਸਿੰਘ ਤਾਰੀ ਪਹਿਲੀ ਕਲਾਸ ਤੋਂ ਲੈ ਕੇ 11ਵੀਂ ਕਲਾਸ ਤੱਕ ਹਮੇਸ਼ਾਂ ਕਲਾਸ ਵਿਚੋਂ ਪਹਿਲੇ ਨੰਬਰ ਤੇ ਆਉਂਦਾ ਸੀ, ਉਹ 12ਵੀਂ ਵਿਚੋਂ ਫੇਲ ਹੋ ਗਿਆ ਸੀ।
ਉਸ ਦਿਨ ਤੋਂ ਬਾਅਦ ਤਾਰੀ ਨੇ ਮਨ ਬਣਾ ਲਿਆ ਸੀ ਕਿ ਉਹ ਹੁਣ ਸਾਰਾ ਕੁਝ ਛੱਡ ਕੁ ਪੜ੍ਹਾਈ ਵੱਲ ਧਿਆਨ ਦੇਵੇ। ਪਰ ਉਸਨੂੰ ਪਤਾ ਸੀ ਕਿ ਚਾਹੇ ਉਹ ਜਿੰਨੀ ਵੀ ਕੋਸ਼ਿਸ਼ ਕਰ ਲਵੇ ਉਹ ਇਸ ਸ਼ਹਿਰ ਵਿਚ ਰਹਿ ਕੇ ਪੜ੍ਹਾਈ ਨਹੀਂ ਕਰ ਸਕਦਾ। ਕਿਉਂਕਿ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)