ਡੱਬਵਾਲੀ ਤੋਂ ਵਿਧਾਇਕ ਰਹੇ ਸ੍ਰੀ ਗੋਵਰਧਨ ਦਾਸ ਚੌਹਾਨ ਸਰਕਾਰ ਵਿੱਚ ਸਿਹਤ ਮੰਤਰੀ ਸਨ ਅਤੇ ਓਹਨਾ ਦੀ ਰਿਹਾਇਸ਼ ਹਿਸਾਰ ਸੀ। ਉਹ ਬਹੁਤਾ ਹਿਸਾਰ ਹੀ ਰਹਿੰਦੇ। ਇੱਕ ਵਾਰੀ ਓਹਨਾ ਘਰ ਕੋਈ ਸ਼ਾਦੀ ਸੀ। ਪਰ ਅਚਾਨਕ ਉਹਨਾਂ ਦੀ ਤਬੀਅਤ ਨਾਸਾਜ਼ ਹੋ ਗਈ। ਬਲੱਡ ਪ੍ਰੇਸ਼ਰ ਅਤੇ ਕੁਝ ਹੋਰ ਤਕਲੀਫ ਹੋ ਗਈ। ਜਿਸ ਦੀ ਵਜ੍ਹਾ ਨਾਲ ਉਹਨਾਂ ਨੂੰ ਨੀਂਦ ਨਾ ਆਉਣ ਦੀ ਸ਼ਿਕਾਇਤ ਹੋ ਗਈ। ਓਹਨਾ ਨੂੰ ਸਿਵਲ ਸਰਜਨ ਦਵਾਈ ਵਗੈਰਾ ਦਿੰਦੇ।
ਮੈਨੂੰ ਰਾਤੀ ਦਸ ਵਜੇ ਨੀਂਦ ਦੀ ਗੋਲੀ ਦੇ ਦੇਣਾ। ਚੌਹਾਨ ਸਾਹਿਬ ਨੇ ਸਿਵਲ ਸਰਜਨ ਨੂੰ ਕਿਹਾ।
ਜੀ ਸਰ। ਤੇ ਦਸ ਵੱਜਣ ਦੇ ਇੰਤਜ਼ਾਰ ਵਿੱਚ ਸਿਵਲ ਸਰਜਨ ਸਾਹਿਬ ਓਥੇ ਕੁਰਸੀ ਤੇ ਬੈਠ ਗਏ।
ਲੇਟੇ ਲੇਟੇ ਹੀ ਸਾਢੇ ਕ਼ੁ ਨੋ ਵਜੇ ਹੀ ਮੰਤਰੀ ਜੀ ਦੀ ਅੱਖ ਲੱਗ ਗਈ। ਗੂਹੜੀ ਨੀਂਦ ਵਿੱਚ ਉਹ ਘੁਰਾੜੇ ਮਾਰਨ ਲੱਗੇ।
ਠੀਕ ਦੱਸ ਵਜੇ ਸਿਵਲ ਸਰਜਨ ਸਾਹਿਬ ਨੇ ਚੌਹਾਨ ਸਾਹਿਬ...
ਨੂੰ ਉਠਾਇਆ।
ਸਰ ਜੀ ਗੋਲੀ ਲੈ ਲਵੋ। ਦਸ ਵੱਜ ਗਏ।
ਚੌਹਾਨ ਸਾਹਿਬ ਨੀਂਦ ਵਿਚੋਂ ਉਠੇ ਤੇ ਪੂਰੇ ਗੁੱਸੇ ਵਿਚ ਸਿਵਲ ਸਰਜਨ ਸਾਹਿਬ ਤੇ ਵਰ੍ਹ ਪਏ। ਸੀ ਐੱਮ ਓੰ ਸਾਹਿਬ ਨੂੰ ਵੀ ਆਪਣੀ ਗਲਤੀ ਦਾ ਅਹਿਸਾਸ ਹੋਇਆ। ਪਰ ਹੁਣ ਹਾਦਸਾ ਵਾਪਰ ਚੁੱਕਿਆ ਸੀ। ਉਸ ਰਾਤ ਫਿਰ ਨਾ ਚੌਹਾਨ ਸਾਹਿਬ ਨੇ ਗੋਲੀ ਖਾਧੀ ਤੇ ਨਾ ਹੀ ਓਹਨਾ ਨੂੰ ਨੀਂਦ ਆਈ।
ਤਿੰਨ ਦਿਨ ਜਿੰਨਾ ਚਿਰ ਵਿਆਹ ਦਾ ਪ੍ਰੋਗਰਾਮ ਚਲਦਾ ਰਿਹਾ ਸਿਵਲ ਸਰਜਨ ਸਾਹਿਬ ਮੰਤਰੀ ਜੀ ਦੇ ਸਾਹਮਣੇ ਨਹੀਂ ਆਏ।
ਵਿਆਹ ਤਾਂ ਵਧੀਆ ਹੋ ਗਿਆ ਪਰ ਸੀ ਐੱਮ ਓੰ ਸਾਹਿਬ ਲਈ ਅਭੁੱਲ ਯਾਦ ਛੱਡ ਗਿਆ।
ਊਂ ਗੱਲ ਆ ਇੱਕ।
ਰਮੇਸ਼ਸੇਠੀਬਾਦਲ