ਗੱਲ ਕੁਝ ਸਾਲ ਪੁਰਾਣੀ ਹੈ ਬਿੰਦਰੀ ਦੇ ਵੱਡੇ ਭੂਆ ਜੀ ਦੇ ਘਰ ਖੁਸ਼ੀ ਚ ਅਖੰਡ ਪਾਠ ਕਰਵਾਇਆ ਸੀ। ਬਿੰਦਰੀ ਹੁਰੀਂ ਅਖੰਡ ਪਾਠ ਦੇ ਵਿਚਕਾਰਲੇ ਦਿਨ ਉੱਥੇ ਚਲੇ ਗਏ। ਬਾਕੀ ਰਿਸ਼ਤੇਦਾਰ ਵੀ ਹੌਲੀ ਹੌਲੀ ਪਹੁੰਚ ਰਹੇ ਸੀ।
ਬਿੰਦਰੀ ਹੁਰਾਂ ਨੇ ਜਾਂਦੇ ਹੀ ਕੰਮ ਕਾਰ ਸਾਂਭ ਲਿਆ ਕਿਉਕਿ ਅਗਲੇ ਦਿਨ ਇੱਕਠ ਕਾਫੀ ਹੋਣਾ ਸੀ ਸਾਰੇ ਜਣੇ ਰੁੱਝ ਗਏ ਕੰਮਾਂ ਚ ਸਵੇਰ ਤੋਂ ਸ਼ਾਮ ਹੁੰਦੀ ਦਾ ਪਤਾ ਹੀ ਨੀ ਲੱਗਿਆ। ਠੰਡ ਦੇ ਮੌਸਮ ਚ ਪੰਜ ਕੇ ਵਜ਼ੇ ਹੀ ਹਨੇਰਾ ਜਾ ਹੋ ਜਾਂਦਾ ਹੈ। ਸ਼ਾਮ ਨੂੰ ਮੱਕੀ ਦੀ ਰੋਟੀ ਨਾਲ ਸਾਰੇ ਰਿਸ਼ਤੇਦਾਰਾਂ ਲਈ ਸਾਗ ਦਾ ਪ੍ਰਬੰਧ ਸੀ। ਸਲਾਦ ਵਜ਼ੋ ਮੂਲੀ ਨੂੰ ਗੋਲ ਕੱਟ ਕੇ ਪਲੇਟ ਚ ਪਰੋਸਿਆ ਜਾ ਰਿਹਾ ਸੀ।
ਬਿੰਦਰੀ ਦੀ ਦੂਜੀ ਭੂਆ ਦਾ ਮੁੰਡਾ ਗਿੰਦਰੀ(ਭਰਾ)ਵੀ ਸ਼ਾਮ ਨੂੰ ਉੱਥੇ ਪਹੁੰਚ ਗਿਆ। ਸਾਰੇ ਜਣੇ ਰੋਟੀ ਖਾ ਰਹੇ ਗਿੰਦਰੀ ਨੂੰ ਵੀ ਕਹਿੰਦੇ ਤੂੰ ਵੀ ਰੋਟੀ ਖਾ ਲਾ ਬੈਠ ਕੇ।
ਗਿੰਦਰੀ ਨੂੰ ਜਦੋਂ ਪਲੇਟ ਚ ਰੋਟੀ ਪਾ ਕੇ ਜਦੋਂ ਦੇਣ ਲੱਗੇ ਮੂਲੀਆਂ ਪਲੇਟ ਚ ਰੱਖਦੇ ਹੋਏ ਗਿੰਦਰੀ ਦੀ ਸਾਗ ਵਾਲੀ ਕੋਲੀ ਚ ਮੂਲੀ ਦਾ ਗੋਲ ਪੀਸ ਡਿੱਗ ਪਿਆ ਤੇ ਪਲੇਟ ਗਿੰਦਰੀ ਕੋਲ ਉਵੇਂ ਹੀ ਪਹੁੰਚ ਗਈ।
ਗਿੰਦਰੀ ਮੂਲੀ ਨੂੰ ਦੇਸੀ ਘੀ ਸਮਝ ਕੇ ਉਹਦੇ ਤੇ ਰੋਟੀ ਦੀ ਬੁਰਕੀ ਘਸਾ ਕੇ ਖਾ ਲਿਆ ਕਰੇ। ਦੋ ਰੋਟੀਆਂ ਖਾਣ ਤੋਂ ਬਾਅਦ ਉਹਨੇ ਕੋਲੀ ਚ ਗਰਮ ਸਾਗ ਹੋਰ ਪਵਾ ਲਿਆ ਕਿ ਸ਼ਾਇਦ ਹੁਣ ਘੀ ਖੁਰ ਜਾਵੇ ਜੇਕਰ ਘੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ