ਦੁਆਵਾਂ
ਸਤਿ ਸ੍ਰੀ ਅਕਾਲ ਦੋਸਤੋ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਸਾਡੇ ਸ਼ਹਿਰ ਵਿੱਚ ਇੱਕ “ਉਤਰਾਂਚਲ ਢਾਬਾ” ਹੈ, ਢਾਬਾ ਬਹੁਤ ਵਧੀਆ ਹੋਣ ਕਰਕੇ ਚੰਗੀ ਸੇਲ ਹੁੰਦੀ ਹੈ। 5-6 ਪਰਦੇਸੀ ਜਣੇ ਰਲ ਕੇ ਢਾਬਾ ਚਲਾਉਂਦੇ ਹਨ ਤੇ ਆਪਣਾ ਪਰਿਵਾਰ ਪਾਲਦੇ ਹਨ। ਸਾਡੇ ਸ਼ਹਿਰ ਵਿੱਚ ਹੀ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਜੋ ਕਿਰਾਏ ਤੇ ਰਹਿ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦਾ ਬੇਟਾ ਜੋ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਰਕੇ ਇੱਧਰ-ਉੱਧਰ ਤੁਰਦਾ-ਫਿਰਦਾ ਰਹਿੰਦਾ ਹੈ। ਇੱਕ ਦਿਨ ਉਸਨੂੰ ਇੱਕ ਮੋਬਾਈਲ ਫੋਨ ਲੱਭਿਆ। ਉਹ ਫੋਨ ਲੈ ਕੇ ਘਰ ਲੈ ਆਇਆ ਤੇ ਆਪਣੀ ਮਾਂ ਨੂੰ ਫੜਾ ਦਿੱਤਾ ਤੇ ਫਿਰ ਘਰੋਂ ਚਲਾ ਗਿਆ। ਜਿਸ ਦਾ ਫੋਨ ਡਿੱਗਿਆ ਸੀ ਉਸ ਦਾ ਵਾਰ-ਵਾਰ ਫੋਨ ਆ ਰਿਹਾ ਸੀ ਪਰ ਫੋਨ ਮਹਿੰਗਾ ਤੇ ਟਚ ਸਕਰੀਨ ਹੋਣ ਕਰਕੇ ਬਜ਼ੁਰਗਾਂ ਨੂੰ ਫੋਨ ਚੁੱਕਣਾ ਨਹੀਂ ਸੀ ਆ ਰਿਹਾ। ਮੈਂ ਅਕਸਰ ਲੰਘਦਾ-ਟੱਪਦਾ ਉਨ੍ਹਾਂ ਬਜ਼ੁਰਗਾਂ ਦਾ ਹਾਲ-ਚਾਲ ਪੁੱਛਣ ਲਈ ਰੁਕ ਜਾਂਦਾ ਹਾਂ। ਉਸ ਦਿਨ ਕੰਮ ਤੋਂ ਘਰ ਜਾਂਦੇ ਮੈਨੂੰ ਹਨੇਰਾ ਹੋ ਗਿਆ ਸੀ। ਮੈਂ ਅਚਾਨਕ ਬਜ਼ੁਰਗਾਂ ਦੇ ਘਰ ਕੋਲ ਦੀ ਲੰਘਿਆ ਤਾਂ ਉਨ੍ਹਾਂ ਦਾ ਦਰਵਾਜਾ ਖੁੱਲ੍ਹਾ ਹੀ ਸੀ। ਮੈਂ ਦੋ ਕੁ ਮਿੰਟ ਲਈ ਹਾਲ-ਚਾਲ ਪੁੱਛਣ ਲਈ ਰੁਕ ਗਿਆ। ਮੈਂਨੂੰ ਕਹਿੰਦੇ ਬੇਟਾ ਤੈਨੂੰ ਹੀ ਉਡੀਕ ਰਹੇ ਸੀ। ਮੇਰੇ ਪੁੱਛਣ ਤੇ ਉਨ੍ਹਾਂ ਮੈਨੂੰ ਸਭ ਦੱਸ ਦਿੱਤਾ। ਮੈਂ ਫੋਨ ਦੇਖਿਆ ਉਸ ਤੇ “Lock” ਲੱਗਿਆ ਹੋਇਆ ਸੀ। ਬਜ਼ੁਰਗ ਕਹਿੰਦੇ ਪੁੱਤ ਤੂੰ ਪੰਜ ਮਿੰਟ ਬੈਠ ਜਾ ਉਨ੍ਹਾਂ ਦਾ ਫੋਨ ਆਏਗਾ ਵਿਚਾਰਾ ਪਰੇਸ਼ਾਨ ਹੁੰਦਾ ਹੋਏਗਾ ਜਿਸ ਦਾ ਵੀ ਫੋਨ ਹੈ। ਹਾਲੇ ਇੰਨੀ ਗੱਲ ਹੀ ਮਾਤਾ ਨੇ ਕਹੀ ਸੀ ਉਨ੍ਹਾਂ ਦਾ ਫੋਨ ਆ ਗਿਆ। ਮੈਂ ਫੋਨ ਚੁੱਕਿਆ ਤਾਂ ਅੱਗੋਂ ਹਿੰਦੀ ਵਿੱਚ ਕੋਈ ਬੋਲਿਆ ਵੀਰੇ ਯੇ ਮੇਰਾ ਫੋਨ ਹੈ ਮੋਟਰਸਾਈਕਲ ਸੇ ਜਾ ਰਹਾ ਥਾ ਜੇਬ ਸੇ ਗਿਰ ਗਯਾ ਬੜੀ ਮੁਸ਼ਕਿਲ ਸੇ ਲੀਆ ਥਾ। ਮੈਂ ਕਿਹਾ ਵੀਰ ਤੂੰ ਘਬਰਾ ਨਾ ਮੈਨੂੰ ਆਪਣਾ ਐਡਰੈੱਸ ਦੱਸ। ਉਸ ਨੇ ਦੱਸਿਆ ਮੈਂ ਰੇਲਵੇ ਰੋਡ ਤੇ ਉਤਰਾਂਚਲ ਢਾਬੇ ਤੋਂ ਬੋਲ ਰਿਹਾ। ਮੈਨੂੰ ਕਹਿੰਦਾ ਆਪ ਕਹਾਂ ਸੇ ਬੋਲ ਰਹੇ ਹੋ ਮੈਂ ਆਪ ਕੇ ਪਾਸ ਆ ਜਾਤਾ ਹੂੰ। ਮੈਂ ਉਸਨੂੰ ਐਡਰੈੱਸ ਦੱਸਿਆ ਉਸਨੂੰ ਸਮਝ ਨਹੀਂ ਆਈ।ਫਿਰ ਮੈਂ ਉਸਨੂੰ ਕਿਹਾ ਤੂੰ ਬੇਫਿਕਰ ਰਹਿ ਮੈਂ ਆਉਣਾ ਤੇਰੇ ਕੋਲ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ