ਬੌਸ ਵੱਲੋਂ ਮੇਰੇ ਕੰਮ ਬਾਰੇ ਕੀਤੀ ਇੱਕ ਚੁਭਵੀਂ ਜਿਹੀ ਟਿੱਪਣੀ..!
ਸਾਰਾ ਦਿਨ ਬਸ ਏਹੀ ਸੋਚਦੀ ਰਹੀ..ਕਿੰਨਾ ਕੁਝ ਗਲਤ ਹੋ ਰਿਹਾ ਸੀ ਮੇਰੇ ਨਾਲ..ਅਤੀਤ ਵਿਚ ਜੋ ਕੁਝ ਵੀ ਬੁਰਾ ਹੋਇਆ ਤੇ ਜਾਂ ਫੇਰ ਕੀਤਾ ਗਿਆ ਸਾਰਾ ਕੁਝ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ..!
ਇਥੋਂ ਤੱਕ ਕੇ ਉਮਰਾਂ ਦੇ ਹਾਣ ਵੱਲੋਂ ਗਿਫ਼੍ਟ ਕੀਤੀ ਨਵੀਂ ਨਕੋਰ ਕਾਰ ਵੀ ਰੂਹ ਨੂੰ ਵੱਢ-ਵੱਢ ਖਾਂਦੀ ਹੋਈ ਲੱਗ ਰਹੀ ਸੀ..ਸੋਚ ਰਹੀ ਸਾਂ ਅੱਜ ਦੋ ਟੁੱਕ ਗੱਲ ਕਰ ਹੀ ਲੈਣੀ ਏ..ਜਾਂ ਮੈਨੂੰ ਰੱਖੇ ਤੇ ਜਾਂ ਫੇਰ ਆਪਣੇ ਮਾਪਿਆਂ ਨੂੰ..!
ਬਿਨਾ ਵਜ੍ਹਾ ਹਰੇਕ ਤੇ ਗੁੱਸਾ ਆਈ ਜਾ ਰਿਹਾ ਸੀ..ਅੱਗੇ ਜਾਂਦਾਂ ਟਰੱਕ..ਰਾਹ ਕਿਓਂ ਨਹੀਂ ਸੀ ਦੇ ਰਿਹਾ..ਜੇ ਕੋਲ ਬੰਦੂਕ ਹੁੰਦੀ ਤਾਂ ਸ਼ਾਇਦ ਗੋਲੀ ਤੱਕ ਮਾਰ ਦੇਣੀ ਸੀ..!
ਸਟੇਰਿੰਗ ਉੱਪਰ ਲੱਗਾ ਸ਼ੀਸ਼ਾ..ਖੁਦ ਦੀ ਸ਼ਕਲ ਬੜੀ ਹੀ ਭੱਦੀ ਲੱਗੀ..ਲਾਲ ਬੱਤੀ ਤੇ ਬ੍ਰੇਕ ਮਾਰਨੀ ਪਈ..ਨਾਕਾਰਾਤਮਕ ਸੋਚ ਭਾਰੂ ਹੋ ਗਈ..ਇਹ ਵੀ ਸ਼ਾਇਦ ਮੈਨੂੰ ਚਿੜਾਉਣ ਵਾਸਤੇ ਹੀ ਲਾਲ ਹੋਈ ਸੀ..!
ਅਚਾਨਕ ਕਿਸੇ ਨੇ ਸ਼ੀਸ਼ੇ ਤੇ ਹੱਥ ਮਾਰਿਆ..ਟਰੈਫਿਕ ਪੁਲਸ ਦੇ ਅੰਕਲ ਸਨ..ਪੁੱਛ ਲਿਆ ਦੱਸੋ ਕੀ ਗੱਲ?
ਆਖਣ ਲੱਗੇ “ਪੁੱਤਰ ਜੀ ਪਿਛਲੇ ਕਿਲੋਮੀਟਰ ਤੋਂ ਰੁਕਣ ਲਈ ਇਸ਼ਾਰੇ ਕਰੀ ਜਾ ਰਿਹਾ ਹਾਂ..ਵਜਾਏ ਜਾ ਰਹੇ “ਹਾਰਨ” ਦੀ ਵਜਾ ਪੁੱਛ ਸਕਦਾ?
“ਕਾਰ ਵਿਚ ਲੱਗਾ ਹੈ ਤਾਂ ਮਾਰਨ ਵਿਚ ਕੀ ਹਰਜ ਏ..ਉੱਤੋਂ ਏਨਾ ਟਰੈਫਿਕ..ਗੰਦੀਆਂ ਸੜਕਾਂ..ਥਾਂ ਥਾਂ ਪਏ ਹੋਏ ਟੋਏ ਟਿੱਬੇ..ਤੇ ਉੱਤੋਂ ਟਰੱਕ ਦਾ ਬਦਤਮੀਜ਼ ਡਰਾਈਵਰ..ਆਪ ਹੀ ਦੱਸੋ ਹਾਰਨ ਨਾ ਵਜਾਵਾਂ ਤਾਂ ਹੋਰ ਕੀ ਕਰਾਂ?
“ਬੇਟਾ ਕਾਰ ਕੰਪਨੀ ਨੇ ਪੈਰਾਂ ਹੇਠ ਇੱਕ ਚੀਜ ਹੋਰ ਵੀ ਲਾਈ ਹੋਈ ਏ..ਜਿਸਨੂੰ ਬ੍ਰੇਕ ਆਖਦੇ ਨੇ..ਹਾਰਨ ਮਾਰ-ਮਾਰ ਤੁਰੇ ਜਾਂਦੇ ਗਰੀਬ ਹਮਾਤੜਾਂ ਨੂੰ ਹੱਥਾਂ ਪੈਰਾਂ ਦੀ ਪਾਉਣ ਨਾਲੋਂ ਜੇ ਇਹ ਬ੍ਰੇਕ ਵਰਤ ਲਈ ਜਾਵੇ ਤਾਂ ਕੋਈ ਹਰਜ ਨਹੀਂ”
ਅੰਕਲ ਜੀ ਦੀ ਦਲੀਲ ਸੁਣ ਆਪ ਮੁਹਾਰੇ ਹੀ “ਸੌਰੀ” ਨਿੱਕਲ ਗਿਆ ਤੇ ਦਿਮਾਗ ਵਿਚੋਂ ਨਿੱਕਲ ਰਹੀਆਂ ਅੱਗ ਦੀਆਂ ਲਾਟਾਂ ਅਤੇ ਅੱਖਾਂ ਵਿੱਚੋਂ ਵਹੀ ਜਾ ਰਹੇ ਬੇਮੁਹਾਰੇ “ਅੰਗਿਆਰ” ਇੱਕਦਮ ਹੀ ਠੰਡੇ ਜਿਹੇ ਪੈ ਗਏ ਮਹਿਸੂਸ ਹੋਏ..!
ਬਾਕੀ ਦਾ ਪੈਂਡਾ ਤਹਿ ਕਰਦੀ ਹੋਈ ਸੋਚੀ ਜਾ ਰਹੀ ਸਾਂ ਕੇ ਜਾਣਬੁਝ ਕੇ ਖੜੀ ਕਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ