ਗੱਲ ਲਗਭਗ 20-21 ਸਾਲ ਪੁਰਾਣੀ ਆ ਉਸ ਦਿਨ ਸਕੂਲ ਚ ਸਾਡਾ ਨੌਵੀਂ ਕਲਾਸ ਦਾ ਨਤੀਜਾ(ਰਿਜ਼ਲਟ)ਘੋਸ਼ਿਤ ਹੋਣਾ ਸੀ। ਸਾਰੇ ਬੱਚਿਆਂ ਨੂੰ ਹੁੰਦਾ ਹੀ ਹੈ ਕਿ ਪਤਾ ਨੀ ਕੀ ਬਣੂ ਨਤੀਜੇ ਦਾ,ਕੌਣ ਪਹਿਲੇ ਨੰਬਰ ਤੇ ਕੌਣ ਪਾਸ ਹੋਊ ਤੇ ਕੌਣ ਫੇਲ ਬਹੁਤ ਕੁਝ ਚੱਲ ਰਿਹਾ ਹੁੰਦਾ ਹਰ ਇੱਕ ਬੱਚੇ ਦੇ ਦਿਮਾਗ ਚ।
ਸਾਰੇ ਜਣੇ 10 ਕ ਵਜ਼ੇ ਸਕੂਲ ਦੇ ਗਰਾਊਂਡ ਚ ਇੱਕਠੇ ਹੋ ਗਏ। ਮਾਸਟਰ ਹੀ ਹੁਰੀਂ ਵੀ ਆ ਗਏ ਸਾਰੀਆਂ ਕਲਾਸਾਂ ਦਾ ਨਤੀਜਾ ਲੈ ਕੇ। ਮਾਸਟਰ ਜੀ ਨੇ ਨਤੀਜਾ ਦੱਸਣ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਸ਼ੁੱਭ ਇਛਾਵਾਂ ਦਿੱਤੀਆਂ। ਚਲੋ ਮਾਸਟਰ ਜੀ ਨੇ ਬਿੰਦਰੀ ਨੂੰ ਸੱਦਾ ਦਿੱਤਾ ਕਿ ਇਸ ਮੌਕੇ ਤੇ ਗੀਤ ਗਾਉਣ ਦਾ ਕਿਉਕਿ ਬਿੰਦਰੀ ਅਕਸਰ ਹੀ ਸਭਾਵਾਂ ਚ ਗੀਤ ਗਾਉਂਦਾ ਰਹਿੰਦਾ ਸੀ।
ਬਿੰਦਰੀ ਗਾਉਣ ਚ ਵਧੀਆ ਸੀ ਆਪਦੇ ਹੁਨਰ ਨਾਲ ਬਿੰਦਰੀ ਨੇ
ਚਰਖਾ ਬੋਲ ਪਿਆ ਸੁਣ ਅੱਲੜੇ ਮੁਟਿਆਰੇ
ਗੀਤ ਨਾਲ ਪੂਰਾ ਰੰਗ ਬੰਨਿਆਂ। ਬਿੰਦਰੀ ਸਾਡੇ ਨਾਲ ਹੀ ਨੌਵੀਂ ਕਲਾਸ ਚ ਪੜਦਾ ਸੀ। ਬਿੰਦਰੀ ਨੇ ਏਸਾ ਚਰਖਾ ਘੁਮਾਇਆ ਕਿ ਸਾਰੇ ਝੂਮਣ ਲਗਾ ਦਿੱਤੇ। ਚਰਖੇ ਦੀ ਲੋਰ ਉਤਰਦੇ ਸਾਰ ਹੀ ਮਾਸਟਰ ਜੀ ਨਤੀਜਾ ਪੜਕੇ ਸਣਾਉਣ ਲੱਗ ਗਏ।
ਛੇਵੀਂ ਕਲਾਸ ਤੋਂ ਨਤੀਜਾ(ਰਿਜਲਟ)ਬੋਲਣਾ ਸ਼ੁਰੂ ਹੋ ਗਿਆ। ਪਹਿਲਾ ਤੀਜੇ ਨੰਬਰ ਤੇ ਆਉਣ ਵਾਲੇ ਦਾ ਨਾਮ ਫੇਰ ਦੂਜੇ ਨੰਬਰ ਤੇ ਅਖੀਰ ਚ ਪਹਿਲੇ ਨੰਬਰ ਦਾ ਨਾਮ ਬੋਲ ਕੇ ਫੇਲ ਹੋਣ ਵਾਲੇ ਵਿਦਿਆਰਥੀਆਂ ਦੇ ਨਾਮ ਬੋਲ ਕੇ ਬਾਕੀ ਸਾਰਿਆਂ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ