ਡਾਹਢੀ।।।
ਉਹਨੂੰ ਸਾਰੇ ਬੜੀ ਡਾਹਢੀ ਆਖਦੇ ਸਨ। ਪਹਿਲੀ ਵਾਰ ਜਦੋਂ ਮੈਂ ਉਹਨੂੰ ਮਿਲੀ, ਤਾਂ ਬੜੇ ਖੁੱਲੇ ਡੁੱਲੇ ਸੁਭਾਅ ਤੇ ਹਰ ਗੱਲ ਵਿੱਚ ਹਾਸਾ ਬਿਖੇਰਦੀ, ਇੱਕੋ ਮਿਲਣੀ ਵਿੱਚ ਇਸ ਤਰ੍ਹਾਂ ਲੱਗੀ ਜਿਵੇਂ ਕਈ ਸਾਲਾਂ ਤੋਂ ਜਾਣਦੀ ਹੋਵਾਂ। ਖੁੱਲੀ ਕਿਤਾਬ ਵਰਗੀ। ਦਫਤਰੀ ਕੰਮ ਨਿਬੇੜ ਅਲਵਿਦਾ ਕਹਿ ਕੇ ਦਫਤਰ ਦੀਆਂ ਪੌੜੀਆਂ ਉੱਤਰ ਦੀ ਨੂੰ ਫਿਰ ਬੁਲਾ ਲਿਆ, ਆਪਣਾ ਫੋਨ ਨੰਬਰ ਤੇ ਮੇਰਾ ਫੋਨ ਨੰਬਰ ਲੈ ਕੇ ਕਹਿਣ ਲੱਗੀ, ਜਰੂਰੀ ਨਹੀਂ, ਦਫ਼ਤਰ ਦੇ ਕੰਮ ਲਈ ਮਿਲਣਾ ਏ, ਘਰ ਵੀ ਜ਼ਰੂਰ ਆਉਣਾ, ਬਹਿ ਕੇ ਖੁੱਲੀਆਂ ਗੱਲਾਂ ਕਰਾਂਗੇ।
ਉਸ ਦਾ ਫੋਨ ਨੰਬਰ ਲੈਣਾ, ਦੇਣਾ ਥੋੜਾ ਜਿਹਾ ਅਚੰਭਾ ਲੱਗਾ, ਮੈਂ ਸੁਣਿਆ ਹੋਇਆ ਸੀ ਕਿ ਉਹ ਬੜੇ ਆਕੜ ਮਿਜਾਜ ਵਾਲੀ ਅਫਸਰ ਏ। ਕਿਸੇ ਨੂੰ ਵੀ ਦੋ ਮਿੰਟ ਤੋਂ ਵੱਧ ਆਪਣੇ ਦਫਤਰ ਵਿੱਚ ਬੈਠਣ ਨਹੀਂ ਦਿੰਦੀ, ਉਹਦੇ ਅਪਣੱਤ ਭਰੇ ਲਹਿਜ਼ੇ ਨੂੰ ਸੋਚਦੀ ਸੋਚਦੀ ਪਤਾ ਹੀ ਨਹੀਂ ਕਦੋਂ ਆਪਣੇ ਘਰ ਪਹੁੰਚ ਗਈ।
ਛੇ ਕੁ ਮਹੀਨਿਆਂ ਬਾਅਦ ਫਿਰ ਚੰਡੀਗੜ ਕਿਸੇ ਦਫ਼ਤਰੀ ਕੰਮ ਜਾਣਾ ਪੈ ਗਿਆ, ਸੋਚਿਆ ਵੀ ਨਹੀਂ ਸੀ ਕਿ ਉਹ ਮੈਨੂੰ ਫਿਰ ਮਿਲ ਜਾਵੇਗੀ, ਆਪਣਾ ਕੰਮ ਖਤਮ ਕਰਕੇ ਕਾਹਲੀ ਨਾਲ ਲਿਫਟ ਵਿੱਚ ਚੜੀ ਤਾਂ ਉਹ ਅੱਗੇ ਆਪਣੀ ਸਹਾਇਕ ਨਾਲ ਖੜੀ ਸੀ, ਯਕਦਮ ਦੇਖ ਕੇ ਇੱਕ ਦੂਜੇ ਨੂੰ ਹਾਏ ਹੈਲੋ, ਕਰਦਿਆਂ ਆਪਣੇ ਕੰਮ ਬਾਰੇ ਦੱਸਿਆ, ਗੱਲਾਂ ਕਰਦਿਆਂ ਹੀ ਫਲੋਰ ਤੇ ਆ ਗਈਆਂ।
ਉਹ ਆਪਣੀ ਕਾਰ ਵਿੱਚ ਬੈਠਣ ਲੱਗੀ ਨੇ, ਅਪਣੱਤ ਭਰੇ ਲਹਿਜ਼ੇ ਵਿੱਚ ਆਪਣੇ ਨਾਲ ਹੀ ਬਿਠਾ ਲਿਆ, ਮੈਂ ਬੱਸ ਸਟੈਂਡ ਤੇ ਉਤਰਨ ਲਈ ਕਿਹਾ ਤਾਂ ਉਹਨੇ ਚਾਹ ਦੇ ਪਿਆਲੇ ਦੀ ਪੇਸ਼ਕਸ਼ ਕਰਕੇ ਆਪਣੇ ਘਰ ਵੱਲ ਨੂੰ ਗੱਡੀ ਮੋੜ ਲਈ।
ਮੇਰੇ ਅੰਦਰ ਇੱਕ ਅਫਸਰ ਨਾਲ ਤੁਰਨ ਵਾਲੀ ਝਿਜਕ ਸੀ, ਪਰ ਉਹਨੇ ਹਾਸੇ ਹਾਸੇ ਵਿੱਚ ਕਹਿ ਹੀ ਦਿੱਤਾ, ਹੁਣ ਮੈਂ ਅਫਸਰ ਨਹੀਂ, ਤੁਹਾਡੀ ਸਹੇਲੀ, ਵੱਡੀ ਭੈਣ ਵਾਂਗ ਹਾਂ।
ਉਹਦਾ ਘਰ ਇੱਕ ਬਹੁਤ ਹੀ ਵਧੀਆ ਸਲੀਕੇਦਾਰ ਸਜਾਵਟ ਨਾਲ ਸਜਿਆ ਹੋਇਆ ਸੀ। ਘਰ ਵਿੱਚ ਦੋ ਬਜੁਰਗ, ਸ਼ਾਇਦ ਸੱਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ