ਤਕਰੀਬਨ ਸੱਠ ਕਿਲੋਮੀਟਰ ਦੂਰ ਨਿੱਕੇ ਜਿਹੇ ਕਸਬੇ ਦੇ ਇੱਕ ਰੇਸਟੌਰੈਂਟ ਵਿਚ ਲਾਈਨ ਵਿਚ ਲੱਗ ਗਿਆ..!
ਅੱਗੇ ਖਲੋਤੇ ਗੋਰੇ ਦੇ ਨਾਲ ਦੋ ਨਿੱਕੇ ਨਿਆਣੇ ਵੀ ਸਨ..ਵਾਰੀ ਆਈ ਤਾਂ ਨਿੱਕੀ ਕੁੜੀ ਨੇ ਇੱਕ ਆਈਸ ਕਰੀਮ ਆਡਰ ਕਰ ਦਿੱਤੀ..ਉਸਦਾ ਭਰਾ ਸ਼ਾਇਦ ਆਈਸ ਕਰੀਮ ਦੇ ਨਾਲ ਕੁਝ ਹੋਰ ਵੀ ਲੈਣਾ ਚਾਹੁੰਦਾ ਸੀ..!
ਪਿਓ ਆਖਣ ਲੱਗਾ ਕੇ ਪਿੱਛੇ ਲੰਮੀ ਲਾਈਨ ਲੱਗੀ ਏ..ਛੇਤੀ ਦੱਸ ਕੀ ਲੈਣਾ..ਪਿਓ ਨੂੰ ਸੈਨਤ ਮਾਰ ਕੰਨ ਕੋਲ ਕਰਨ ਨੂੰ ਆਖਿਆ..ਗੋਰਾ ਥੋੜਾ ਥੱਲੇ ਝੁਕਿਆ ਅਤੇ ਉਸਦੀ ਗੱਲ ਸੁਣ ਫੇਰ ਨਾਂਹ ਵਿਚ ਸਿਰ ਮਾਰਦਾ ਹੋਇਆ ਮੁੜ ਸਿੱਧਾ ਖਲੋ ਗਿਆ ਤੇ ਆਖਣ ਲੱਗਾ “ਪੁੱਤਰਾ ਮੈਂ ਸਿਰਫ ਇੱਕ ਆਈਸ ਕਰੀਮ ਹੀ ਅਫ਼ੋਰ੍ਡ ਕਰ ਸਕਦਾ ਹਾਂ..ਅਤੇ ਜੇ ਮੈਂ ਤੈਨੂੰ ਕੁਝ ਹੋਰ ਲੈ ਕੇ ਵੀ ਦਿੰਦਾ ਹਾਂ ਤਾਂ ਇਹ ਤੇਰੀ ਭੈਣ ਨਾਲ ਵੱਡੀ ਨਾਇਨਸਾਫੀ ਹੋਵੇਗੀ..!
ਮੁੰਡਾ ਥੋੜਾ ਗੁੱਸੇ ਜਿਹਾ ਹੋ ਗਿਆ ਤੇ ਗੋਰਾ ਪੈਸੇ ਦੇਣ ਵਿਚ ਰੁਝ ਗਿਆ..!
ਇਸਤੋਂ ਅਗਲੀ ਗੱਲ ਨੇ ਮੇਰੇ ਲੂ ਕੰੜੇ ਖੜੇ ਕਰ ਦਿੱਤੇ..ਨਿੱਕੀ ਜਿਹੀ ਕੁੜੀ ਗੁੱਸੇ ਹੋ ਗਏ ਭਰਾ ਨੂੰ ਸਮਝਾਉਂਦੀ ਹੋਈ ਆਖਣ ਲੱਗੀ ਕੇ ਤੈਨੂੰ ਪਤਾ ਡੈਡ ਨੂੰ ਕਿੰਨਾ ਕੰਮ ਕਰਨਾ ਪੈਂਦਾ ਏ..ਉਹ ਸੁਵੇਰੇ ਨਿੱਕਲ ਜਾਂਦਾ ਏ ਤੇ ਆਥਣੇ ਦਿਨ ਢਲੇ ਵਾਪਿਸ ਮੁੜਦਾ ਏ..ਜਦੋਂ ਤੂੰ ਖੁਦ ਕਮਾਉਣ ਜੋਗਾ ਹੋ ਜਾਵੇਂਗਾ ਤਾਂ ਬੇਸ਼ੱਕ ਜਿੰਨੀਆਂ ਮਰਜੀ ਕੁਲਫੀਆਂ ਲੈ ਲਵੀਂ..ਪਰ ਹੁਣ ਡੈਡ ਨਾਲ ਨਰਾਜ ਨਾ ਹੋ..!
ਮੁੰਡੇ ਨੇ ਘੜੀ ਪਲ ਲਈ ਕੁਝ ਸੋਚਿਆ..ਫੇਰ ਭੈਣ ਨੂੰ ਸੌਰੀ ਆਖ ਕੁਲਫੀ ਖਾਣ ਵਿਚ ਰੁਝ ਗਿਆ..!
ਇਹ ਵਾਰਤਾਲਾਪ ਸੁਣ ਜ਼ਿਹਨ ਵਿਚ ਖਿਆਲਾਂ ਦੀਆਂ ਕਈ ਸੁਨਾਮੀਆਂ ਆਪ ਮੁਹਾਰੇ ਹੀ ਵਗ ਤੁਰੀਆਂ..ਜੀ ਕੀਤਾ ਕੇ ਉਸ ਕੁੜੀ ਨੂੰ ਆਪਣੇ ਨਾਲ ਲਵਾਂ ਤੇ ਆਪਣੇ ਲੋਕਾਂ ਸਾਮਣੇ ਖਲਿਆਰ ਦੇਵਾਂ ਤੇ ਆਖਾਂ ਕੇ ਧੀਏ ਜਿਹੜੀ ਗੱਲ ਤੂੰ ਹੁਣੇ ਹੁਣੇ ਆਪਣੇ ਵੱਡੇ ਵੀਰ ਨੂੰ ਆਖ ਕੇ ਹਟੀਂ ਏਂ..ਮੇਰੀ ਕੌਮ ਦੇ ਲੋਕਾਂ ਨੂੰ ਵੀ ਇੱਕ ਵੇਰ ਉਚੀ ਉਚੀ ਆਖ ਸੁਣਾ ਦੇਵੇ..!
ਸ਼ੌਕੀਨੀ ਅਤੇ ਦਿਖਾਵੇ ਵਾਲੀਆਂ ਲੱਗ ਤੁਰੀਆਂ ਕਿੰਨੀਆਂ ਸਾਰੀਆਂ ਦੌੜਾਂ ਵਿਚ ਕੌਮ ਦਾ ਗਰਕ ਹੋ ਜਾਣਾ ਲਗਪਗ ਨਿਸ਼ਚਿਤ ਹੋ ਗਿਆ ਲੱਗਦਾ ਏ..ਦੂਜੇ ਪਾਸੇ ਸਰਫ਼ੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ