ਇਹਦਾ ਸਿਰਲੇਖ ਇਹ ਲਿਖੀਂ ਕਿ ਮੁਹੱਬਤ ਇੱਕ ਕਾਤਲ ਵੀ ਹੁੰਦੀ ਹੈ।
ਸੁਖ ਤੇਰਾ ਹਰ ਦਿਨ ਦਾ ਇਹੀ ਸਵਾਲ ਹੁੰਦਾ ਹੈ ਕਿ ਮੈਂ ਉਦਾਸ ਕਿਉਂ ਰਹਿੰਦੀ ਹਾਂ, ਕਿਉਂ ਇਹ ਭੋਲ਼ਾ ਜਿਹਾ ਚਿਹਰਾ ਕਿਸੇ ਵੀ ਪਲ਼ ਖਿੜਦਾ ਨਹੀਂ, ਤੈਨੂੰ ਪਤਾ ਜੋ ਮੈਂ ਤੇਰੇ ਅੱਗੇ ਰੱਖ ਰਹੀ ਹਾਂ ਇਹਨੂੰ ਸੁਣਦਿਆਂ ਹੋ ਸਕਦਾ ਤੇਰੇ ਅੰਦਰ ਮੇਰੇ ਲਈ ਨਫ਼ਰਤ ਭਰ ਜਾਵੇ,ਪਰ ਪਤਾ ਨਹੀਂ ਕਿਉਂ ਤੇਰੇ ਨਾਲ ਇਹ ਫੋਲਣ ਨੂੰ ਦਿਲ ਕਰ ਰਿਹਾ ਜੀਅ ਕਰਦਾ ਇਹ ਸਭ ਤੈਨੂੰ ਤੇਰੇ ਸਾਹਮਣੇ ਬਹਿ ਕੇ ਦੱਸਾਂ ਤੇ ਤੂੰ ਮੈਨੂੰ, ਜਿਦਾਂ ਬਾਕੀ ਸਭ ਨੂੰ ਸੰਭਾਲਦਾ ਹੈਂ, ਓਦਾਂ ਹੀ ਮੇਰਾ ਸਿਰ ਫੜ ਆਪਣੀ ਹਿੱਕ ਨਾਲ ਲਾ ਲਵੇ ਤੇ ਕਿਹਵੇਂ ,,, ਬੱਚੇ ਪਹਿਲਾਂ ਚੁੱਪ ਕਰੋ।
ਮੇਰੇ ਪਰਿਵਾਰ ਵਿਚ ਕੌਣ ਕੌਣ ਹੈ ਇਹ ਤੈਨੂੰ ਪਤਾ ਹੈ। ਪਰ ਕੌਣ ਕੌਣ ਸੀ ਇਹ ਤੈਨੂੰ ਨਹੀਂ ਪਤਾ,,,ਸਾਲ ਪਹਿਲਾਂ ਦੀ ਗੱਲ ਹੈ,ਜਦ ਸਭ ਕੁਝ ਠੀਕ ਠਾਕ ਸੀ, ਤੈਨੂੰ ਪਤਾ ਹੈ ਮਾਪਿਆਂ ਦੀ ਇਕਲੌਤੀ ਧੀ ਸੀ,ਇਹ ਮੇਰੀ ਦੂਸਰੀ ਮਾਂ ਹੈ। ਮੈਂ ਆਪਣੀਂ ਨੂੰ ਖਾ ਗਈ, ਹਾਂ ਖਾ ਗਈ,ਉਹ ਕਿਦਾਂ ਇਹ ਕਿਸੇ ਨੂੰ ਨਹੀਂ ਪਤਾ, ਮੈਂ ਗਿਆਰਵੀਂ ਜਮਾਤ ਵਿਚ ਸਾਂ ਮੇਰੇ ਨਾਲ਼ ਦੇ ਪਿੰਡ ਦਾ ਮੁੰਡਾ ਮੇਰੇ ਨਾਲ਼ ਪੜਦਾ ਸੀ ਜਿਸ ਨਾਲ਼ ਮੈਨੂੰ ਪਿਆਰ ਹੋ ਗਿਆ, ਅਸੀਂ ਹਰਰੋਜ਼ ਸਕੂਲ ਵਿੱਚ ਮਿਲਦੇ, ਐਦਾਂ ਹੀ ਕਰਦੇ ਕਰਾਉਂਦੇ ਦੋ ਸਾਲ ਬੀਤ ਗਏ, ਬਾਰਵੀਂ ਜਮਾਤ ਤੋਂ ਬਾਅਦ ਮੈਂ ਅੱਗੇ ਪੜ੍ਹਨਾ ਚਾਹੁੰਦੀ ਸੀ, ਮੇਰੇ ਦਿਲ ਵਿਚ ਸੀ ਉਹ ਤੇ ਮੈਂ ਅਸੀਂ ਦੋਵੇਂ ਇੱਕਠੇ ਕਾਲਜ ਜਾਇਆ ਕਰਾਂਗੇ, ਓਥੇ ਬਹਿ ਗੱਲਾਂ ਕਰਿਆ ਕਰਾਂਗੇ,ਚਾਹ ਪੀਆ ਕਰਾਂਗੇ, ਐਨੇ ਬਹਾਨੇ ਨਾਲ ਅਸੀਂ ਮਿਲ਼ਦੇ ਰਹਾਂਗਾ,ਪਰ ਮੇਰੀ ਮਾਂ ਦਾ ਦਿਲ ਬੜਾ ਨਾਜ਼ੁਕ ਸੀ ਇੱਕ ਤੇ ਉਹ ਉਂਝ ਹੀ ਬਿਮਾਰ ਰਹਿੰਦੀ ਸੀ ਸਾਹ ਦੀ ਦਿੱਕਤ ਸੀ। ਮੇਰੀ ਮਾਂ ਨੇ ਮੈਨੂੰ ਕਿਹਾ ਨਹੀਂ ਪੁੱਤ ਬਸ ਹੋਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ